Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਰਸੂਖ਼

 

 

 

             ਰਸੂਖ਼

 

ਉਸਦੀ ਜ਼ਾਤ ਨੂੰ ਮੰਨਦੇ ਨਹੀਂ

ਉਂਜ ਰੱਬ ਰੱਬ ਕਰਦੇ ਰਹਿਨੇ ਆਂ |

'ਏਕ ਨੂਰ' ਕਿਉਂ ਭੁੱਲ ਜਾਂਦੈ

ਜਦ ਆਪਸ ਵਿਚ ਖਹਿਨੇ ਆਂ ?

 

ਇਨਸਾਨੀਅਤ ਦੀ ਡੋਰੀ ਸਾਨੂੰ

ਬੰਨ੍ਹ ਸਕਦੀ ਏ ਮੋਤੀਆਂ ਵਾਂਗ,

ਇਸ ਤੋਂ ਮੁਨਕਰ ਹੋ ਗਏ, ਖੌਰੇ

ਤਾਹਿਓਂ ਖਿਲਰੇ ਰਹਿਨੇ ਆਂ |

 

ਲੋੜ ਮਨਾਂ ਨੂੰ ਹੋੜਨ ਦੀ ਏ

ਗੱਲ ਦਿਲਾਂ ਨੂੰ ਜੋੜਨ ਦੀ ਏ,

ਮਿਲਕੇ ਕੇ ਰਹਿਣਾ ਇੰਨਾ ਵੀ ਨੀਂ

ਜਿੰਨਾ ਔਖਾ ਕਹਿਨੇ ਆਂ |

 

ਐਨੇ ਅਸਰ ਰਸੂਖ਼ ਨਾਲ

ਕੋਈ ਰੱਬ ਦੇ ਘਰ ਵੀ ਬੈਠਾ ਏ ?

ਜਿੰਨੇ ਪਿਆਰ ਮੁਹੱਬਤ ਨਾਲ

ਅਸੀਂ ਮੈਅਖ਼ਾਨੇ ਵਿਚ ਬਹਿਨੇ ਆਂ ?

 

                              ਜਗਜੀਤ ਸਿੰਘ ਜੱਗੀ

 

ਨੋਟਸ:

 

ਜ਼ਾਤ - ਹੈਸੀਅਤ, ਤਾਕਤ, ਮਹਾਨਤਾ; ਖਹਿਨੇ ਆਂ - ਝਗੜਦੇ ਹਾਂ; ਹੋੜਨਾ - ਰੋਕਣਾ, ਕੰਟ੍ਰੋਲ ਕਰਨਾ; ਲੋੜ ਮਨਾਂ ਨੂੰ ਹੋੜਨ ਦੀ ਏ - ਸਾਰੀਆਂ ਤਲਖੀਆਂ, ਫਸਾਦਾਂ, ਬੁਰਾਈਆਂ ਦੀ ਜੜ ਮਨ ਹੈ, ਇਸ ਲਈ ਮਨਾਂ ਨੂੰ ਲਗਾਮ ਦੇ ਕੇ ਰੋਕਣ ਦੀ ਲੋੜ ਹੈ ; ਮੁਨਕਰ ਹੋ ਗਏ (ਮੁਨਕਿਰ: an Arabic expression) - ਇਨਸਾਨੀਅਤ ਦੇ ਸਿਧਾਂਤਾਂ ਤੋਂ ਇਨਕਾਰੀ ਹੋ ਗਏ ਹਾਂ; ਰਸੂਖ਼ - ਆਪਸੀ ਮੇਲ ਮਿਲਾਪ; ਮੈਅਖ਼ਾਨੇ ਵਿਚ - ਸ਼ਰਾਬ ਖਾਨੇ ਵਿਚ |

 


29 Jan 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸ਼ਾਨਦਾਰ ............................i really have no words,................hard to say anything in front of this great creation...............hatts off sir g once again.

 

 

29 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਲੋੜ ਮਨਾਂ ਨੂੰ ਹੋੜਨ ਦੀ ਏ
ਗੱਲ ਦਿਲਾਂ ਨੂੰ ਜੋੜਨ ਦੀ ਏ,
ਮਿਲਕੇ ਕੇ ਰਹਿਣਾ ਇੰਨਾ ਵੀ ਨੀਂ
ਜਿੰਨਾ ਔਖਾ ਕਹਿਨੇ ਆਂ |
Close my heart


Mainu lagga shayad (Hodan) jodan hee hove plz check spelling veer
Bahut sohna massage de rahi hai tuhadi rachna
Ajj de dharmik aagua'n nu
Address kujh hor hai te loki kite hor e labh rahe aa Ohnu
Karde raho save maa boli dee
Jeo
29 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Kya baat hai sir ji . . . . . bahot khoobsurat. . . . .  har alfaaz hakeekat nu beyan karda hoya. . . .  puri di puri rachna man nu sukun den wali ji. . . . . bahot khoobsurat . . . 

 

Thankew ji share karan layi :)

29 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੇਠ ਸੁਖਪਾਲ ਬਾਈ ਜੀ - ਸਤਿ ਗੁਰਾਂ ਦੀ ਆਪਤੇ ਅਪਾਰ ਕਿਰਪਾ ਹੈ | ਆਪ ਬੜੇ ਹੀ ਵੱਡੇ ਅਤੇ ਖੁਲ੍ਹੇ ਦਿਲ ਵਾਲੇ ਹੋ - ਹਮੇਸ਼ਾ ਦੀ ਤਰਾਂ ਇਸ ਰਚਨਾ ਦਾ ਵੀ ਆਪਨੇ ਆਪਣੇ ਅਮੀਰ ਦਿਲ ਨਾਲ ਖੁਲ੍ਹ ਕੇ ਮਾਨ ਕੀਤਾ ਹੈ | ਇਸ ਨਾਲ ਹੌਂਸਲਾ ਅਫਜਾਈ ਅਤੇ ਪ੍ਰੇਮ ਦੋਵੇਂ ਮਿਲ ਗਏ ਮੈਨੂੰ ਜੀ - ਬਹੁਤ ਬਹੁਤ ਧੰਨਵਾਦ ਬਾਈ ਜੀ |
ਜਿਉਂਦੇ ਵੱਸਦੇ ਰਹੋ ਜੀ |

ਸੁਖਪਾਲ ਬਾਈ ਜੀ - ਰੱਬ ਦੀ ਕਿਰਪਾ ਸਦਕਾ ਆਪ ਵੱਡੇ ਦਿਲ ਵਾਲੇ ਹੋ | ਹਮੇਸ਼ਾ ਦੀ ਤਰਾਂ ਇਸ ਰਚਨਾ ਦਾ ਵੀ ਆਪਨੇ ਆਪਣੇ ਅਮੀਰ ਦਿਲ ਨਾਲ ਖੁਲ੍ਹ ਕੇ ਮਾਣ ਕੀਤਾ ਹੈ|ਇਸ ਨਾਲ ਹੌਂਸਲਾ ਅਫਜਾਈ ਅਤੇ ਪ੍ਰੇਮ ਦੋਵੇਂ ਮਿਲ ਗਏ ਮੈਨੂੰ ਜੀ - ਬਹੁਤ ਬਹੁਤ ਧੰਨਵਾਦ ਬਾਈ ਜੀ |


ਜਿਉਂਦੇ ਵੱਸਦੇ ਰਹੋ |

 

30 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਐਨੇ ਅਸਰ ਰਸੂਖ਼ ਨਾਲ
ਕੋਈ ਰੱਬ ਦੇ ਘਰ ਵੀ ਬੈਠਾ ਏ ?
ਜਿੰਨੇ ਪਿਆਰ ਮੁਹੱਬਤ ਨਾਲ
ਅਸੀਂ ਮੈਅਖ਼ਾਨੇ ਵਿਚ ਬਹਿਨੇ ਆਂ 

ਐਨੇ ਅਸਰ ਰਸੂਖ਼ ਨਾਲ

ਕੋਈ ਰੱਬ ਦੇ ਘਰ ਵੀ ਬੈਠਾ ਏ ?

ਜਿੰਨੇ ਪਿਆਰ ਮੁਹੱਬਤ ਨਾਲ

ਅਸੀਂ ਮੈਅਖ਼ਾਨੇ ਵਿਚ ਬਹਿਨੇ ਆਂ 

 

wah jagjit sir ......bahut sahi keha tusi 

 

ohi suljhi hoyi soch sir once again hats off to you

 

bahut sohni rachna hai

 

ਉਸਦੀ ਜ਼ਾਤ ਨੂੰ ਮੰਨਦੇ ਨਹੀਂ

ਉਂਜ ਰੱਬ ਰੱਬ ਕਰਦੇ ਰਹਿਨੇ ਆਂ |

'ਏਕ ਨੂਰ' ਕਿਉਂ ਭੁੱਲ ਜਾਂਦੈ

ਜਦ ਆਪਸ ਵਿਚ ਖਹਿਨੇ ਆਂ ?

sari di sari rachna hi sohni hai ki ki highlight kra....
um speechless.....
stay blessed
TFS 

 

 

30 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨਵੀ ਜੀ, ਰਚਨਾ ਦਾ ਮਾਣ ਕਰਨ ਲਈ ਅਤੇ ਆਪਦੇ ਭਾਵ ਪੂਰਨ ਕਮੇਂਟ੍ਸ ਨਾਲ ਹੌਂਸਲਾ ਅਫਜ਼ਾਈ ਲਈ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ, ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

30 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਲੋੜ ਮਨਾਂ ਨੂੰ ਹੋੜਨ ਦੀ ਏ
ਗੱਲ ਦਿਲਾਂ ਨੂੰ ਜੋੜਨ ਦੀ ਏ,
ਮਿਲਕੇ ਕੇ ਰਹਿਣਾ ਇੰਨਾ ਵੀ ਨੀਂ
ਜਿੰਨਾ ਔਖਾ ਕਹਿਨੇ ਆਂ |
ਵਾਹ ਜੀ ਵਾਹ ......ਬਹੁਤ ਹੀ ਖੂਬਸੂਰਤ ਰਚਨਾ ਇਕ ਇਕ ਲਫ਼ਜ ਕਮਾਲ ਦਾ ਮਿਲਕੇ ਰਹਿਣਾ ਔਖਾ ਨੀ ਹੈ ਬਸ ਇੱਛਾ ਸ਼ਕਤੀ ਨੀ ਹੈ
30 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਥੈਂਕਿਊ ਬਾਈ ਜੀ, ਆਪਦੀ ਹੌਂਸਲਾ ਅਫਜ਼ਾਈ ਲਈ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਸੰਜੀਵ ਜੀ, ਥੈਂਕਿਊ ਬਾਈ ਜੀ ਆਪਦੀ ਹੌਂਸਲਾ ਅਫਜ਼ਾਈ ਲਈ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

31 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ, ਆਪਨੇ ਸਮਾਂ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਐ ਜੀ, ਅਤੇ ਇਸਦਾ ਮਾਣ ਵੀ ਕੀਤਾ ਹੈ - ਇਸਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ |

ਅਮਨਦੀਪ ਜੀ, ਆਪਨੇ ਸਮਾਂ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਐ ਜੀ, ਅਤੇ ਇਸਦਾ ਮਾਣ ਵੀ ਕੀਤਾ ਹੈ - ਇਸਲਈ ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ |

 

04 Feb 2015

Showing page 1 of 2 << Prev     1  2  Next >>   Last >> 
Reply