Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਲ ਲਹਿਰ - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 3 << Prev     1  2  3  Next >>   Last >> 
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਲਾਲ ਲਹਿਰ - ਰੂਪ ਢਿੱਲੋਂ

ਲਾਲ ਲਹਿਰ - ਰੂਪ ਢਿੱਲੋਂ

( ਇਕ ਗੋਤਰ ਗਮਨ ਬਾਰੇ ਕਹਾਨੀ)

 

pahlaa taan main Amrinder Veera atay Jass Veera dee bahut dhanvaad karan chahunda haan, kiokay ohnaa nay is rachna nu edit keeta atay galtian door keetian. Bahut merbaan haan.

 

ਮੇਰੇ ਹੱਥ ਲਾਇਆ, ਜਿਥੇ ਹੱਥ ਲਾਉਣਾ ਨਹੀਂ ਚਾਹੀਦਾ। ਲੁਧਿਆਣਾ। ਦੱਸ ਸਾਲ ਪਹਿਲਾ, ਭਾਵੇਂ ਵੱਧ। ਰੋਮੀ ਦਾ ਵਿਆਹ ਸੀ। ਘਰ ਵਿੱਚ ਰੋਂਕਾਂ ਪੈਂਦੀਆਂ। ਮੈਂ ਅਪਣੇ ਭਰਾਂ, ਭੈਣਾਂ, ਮਸੇਰਿਆਂ ਅਤੇ ਫਫੇਰਿਆਂ ਨਾਲ ਦਲਾਨ ਵਿੱਚੋਂ, ਇਧਰ ਉਧਰ ਹਸਕੇ ਕਮਰੇ ਤੋਂ ਕਮਰੇ ਦੌੜ ਦੌੜ ਕੇ ਖੇਲਦੀ ਸੀ। ਰਸੋਈ  ਵਿੱਚ ਦਾਲਾਂ ਬਣਦੀਆਂ ਸਨ, ਬੈਠਕ ਵਿੱਚ ਆਦਮੀਆਂ ਦਾ ਰੌਲਾ- ਰਪਾ ਪੈਂਦਾ। ਸ਼ਰਾਬਾਂ ਪੀਂਦੇ ਸਨ, ਕਬਾਬ ਖਾਂਦੇ। ਮੁਹਰਲੇ ਕਮਰੇ ਵਿੱਚ ਢੋਲ ਦੇ ਆਲੇ ਦੁਆਲੇ ਜਨਾਨੀਆਂ ਗਾਉਂਦੀਆਂ ਸਨ। ਜਦ ਮੈਂ ਇਨ੍ਹਾਂ ਵਿੱਚ ਖਲੋਤੀ, ਮੇਰੇ ਆਲੇ ਦੁਆਲੇ ਰੰਗਾਂ ਦਾ ਸਮੁੰਦਰ ਸੀ; ਸਾਰੀਆਂ, ਸਲਵਾਰ ਕਮੀਜਾਂ ਦੁਪੱਟੇ ਚਮਕਦੇ ਸਨ। ਇਸ ਖੱਪਖਾਨੇ ਵਿੱਚ ਕੋਈ ਕੋਈ ਵਾਰੀ ਲੁਕਦੀ ਸੀ; ਕੋਈ ਕੋਈ ਵਾਰੀ ਖਾਲੀ ਥਾਂ ਲੱਭ ਜਾਂਦਾ ਸੀ।  ਬੰਦਿਆਂ'ਚ ਲੁਕਣਾ ਔਖਾ ਸੀ, ਕਿਉਂਕਿ ਮੇਰੀ ਤਾਂ ਚਮਕਦੀ ਲਾਲ ਲਾਲ ਸਲਵਾਰ ਕਮੀਜ਼ ਪਾਈ ਸੀ; ਪੱਗਾਂ ਤੋਂ ਛੁੱਟ ਰੰਗ ਗਹਿਰ ਗੰਭੀਰ ਸਨ; ਨਾਲੇ ਪਾਪੇ ਨੇ ਮਰਦਾਂ ਵਿੱਚ ਨਹੀਂ ਰਹਿਣ ਦੇਣਾ ਸੀ। ਮੈਂ ਬੂਹੇ'ਚੋਂ ਬੈਠਕ ਅੰਦਰ ਝਟਪਟ ਝਾਤੀ ਮਾਰੀ। ਪਾਪਾ ਸ਼ਰਾਬ ਦਾ ਗੁਲਾਮ ਹੋਇਆ ਸੀ।  ਮੇਰੇ ਚਾਚੇ ਦੀ ਅੱਖ ਫੜ ਗਈ।

 

ਮੈਨੂੰ ਦੁਰਾਚਾਰੀ ਮੁਸਕਾਨ ਮਿੱਲੀ। ਮੈਂ ਨੱਠ ਗਈ।  ਸਾਰਿਆਂ ਤੋਂ ਲੁਕਣ ਮੈਂ ਉੱਪਰ ਚੱਲੀ ਗਈ।  ਇਥੇ ਲਾਂਘੇ ਦੇ ਦੂਰਲੇ ਪਾਸੇ ਇੱਕ ਪੌੜੀ ਸੀ। ਇਸ ਰਾਹ ਤੋਂ ਛੱਤ ਉੱਪਰ ਚੱਲੀ ਜਾਈਦਾ ਸੀ। ਛੱਤ ਉੱਪਰ ਇੱਕ ਨਿੱਕਾ ਜਾ ਕਮਰਾ ਸੀ।  ਸਾਰਾ ਜੋਰ ਸ਼ੋਰ ਦੂਜੇ ਪਾਸੇ ਸੀ, ਕਹਿਣ ਦਾ ਮਤਲਬ ਪੌੜੀਆਂ ਤੋਂ ਪਰੇ। ਮੈਂ ਪੌੜੀ ਹੇਠ ਲੁਕ ਗਈ। ਕਿਸੇ ਨੂੰ ਮੇਰਾ ਪਤਾ ਨਹੀਂ ਲੱਗਿਆ। ਅੱਧਾ ਘੰਟੇ ਬਾਅਦ , ਅੱਕ ਕੇ ਮੈਂ ਪੌੜੀਆਂ  ਥੱਲੋਂ ਨਿਕਲ ਗਈ। 

 

ਮੈਂ ਲੱਤਾਂ ਵਿੱਚ ਵਜ ਗਈ। ਮੈਂ ਜਦ ਉੱਪਰ ਝਾਕਿਆ ( ਵੇਖਣ ਕਿਸਦਾ ਸਿਰ ਸਰੀਰ ਲੱਤਾਂ ਉੱਪਰ ਸੀ), ਮੇਰਾ ਚਾਚਾ ਸੀ। ਕੋਈ ਨਿੱਕੀ ਆਵਾਜ ਮੇਰੇ ਵਿੱਚ ਚਾਹੁੰਦੀ ਸੀ, ਚੀਕ ਚਿਹਾੜਾ ਪਾਉਣ। ਪਰ ਮੌਕਾ ਨਾ ਮਿੱਲਿਆ। ਮੇਰੇ ਮੁੱਖ'ਤੇ ਹੱਥ ਰੱਕ ਕੇ ਉੱਪਰ ਲੈ ਗਿਆ। ਉਸਦੇ ਮੂੰਹ ਵਿੱਚੋਂ ਸ਼ਰਾਬ ਉਮੜਦੀ ਸੀ। ਪਹਿਲੀ ਵਾਰੀ ਮੈਨੂੰ ਦਹਸ਼ਿਤ ਹੋਈ; ਹੋਰ ਬਹੁਰ ਕੁਝ ਵੀ ਹੋਇਆ।  ਚਾਚੇ ਤੋਂ ਚਿੜ ਆਈ, ਪਰ ਨਿਆਣੀ ਸਿਆਣੇ ਨੂੰ ਕੀ ਕਹਿ, ਕੀ ਕਰੇ? ਪਾਪਾ ਤਾਂ ਹੇਠਾ ਪਾਰਟੀ ਵਿੱਚ ਰੁੱਝਿਆ ਸੀ।

 

ਚਾਚਾ ਤਾਂ ਗੁੰਡਾ ਸੀ। ਜਦ ਕੋਈ ਵਲੈਤੀ ਸੰਪਦੇ ਨੂੰ ਖਾਲੀ ਰਹਿੰਦਾ ਸੀ, ਚਾਚਾ ਉਸ ਖਾਲੀ ਥਾਂ ਉੱਤੇ ਅੱਖ ਰੱਖਦਾ ਸੀ।  ਜਦ ਵੇਖਿਆ ਕਿ ਓਹਨਾਂ ਨੇ ਵਾਪਸ ਇੰਨੀ ਜਲਦੀ ਨਹੀਂ ਆਉਣਾ, ਚਾਚਾ ਖੁਦ ਕਾਬੂ ਕਰਕੇ ਵੇਚ ਦੇਂਦਾ ਸੀ, ਜਾਂ ਕੰਧ ਕਰ ਦੇਂਦਾ ਸੀ। ਉਸਦੀ ਖਾਸ ਖਾਸੀਅਤ ਸੀ, ਕਿ ਇੱਦਾਂ ਦੇ ਕੰਮ ਵਿੱਚ ਕਾਮਯਾਬ ਹੁੰਦਾ। ਪੁਲਸ ਜੇਬ ਵਿੱਚ ਸੀ, ਪਟਵਾਰੀ ਜੇਬ ਵਿੱਚ, ਅਤੇ ਸ਼ਹਿਰ ਦੇ ਸਾਰੇ ਵੱਡੇ ਪਦ ਵਾਲੇ ਅਧਿਕਾਰੀ।  ਮੋਡਲ ਟਾਉਨ ਵਿੱਚ ਇੱਕ ਵੱਡੀ ਹਵੇਲੀ ਵਿੱਚ ਰਹਿੰਦਾ ਸੀ। ਪਾਪਾ ਓਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ।  ਆਪਣੀ ਬੱਚੀ ਨੂੰ ਵੀ ਪਿਆਰ ਕਰਦਾ ਸੀ।  ਪਰ ਜੇ ਮੈਂ ਕਦੇ ਕੁਝ ਕਿਹਾ ਵੀ ਸੀ ਉਸ ਰਾਤ ਵਾਰੇ, ਕਿਥੇ ਮੈਨੂੰ ਮਾਣੇਗਾ?

 

14 Jul 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਲਾਲ ਲਹਿਰ - ਰੂਪ ਢਿੱਲੋਂ part 2

Part 2

 

ਉਸ ਰਾਤ ਮਾਂ ਨੂੰ ਪਤਾ ਨਹੀਂ ਲੱਗਾ।

ਦੋ ਮਹੀਨਿਆਂ ਬਾਅਦ ਸਾਨੂੰ ਮਾਡਲ ਟਾਊਨ ਛੱਡਣਾ ਪਿਆ। ਮੈਂ ਜਾਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਕਿਸੇ ਨਹੀਂ ਸੁਣੀ । ਪੰਜਾਬੀ ਮਾਂ-ਪਿਉਂ ਕਦੇ ਅਪਣੇ ਨਿਆਣਿਆਂ ਦੀ ਸੁਣਦੇ ਆ ? ਉਸ ਟਾਈਮ ਚਾਚੇ ਨੇ ਇੱਕ ਚਲਾਕੀ ਖੇਡੀ। ਅਪਣੇ ਮੁੰਡੇ ਨਾਲ ਮੇਰੇ ਵੀਰ ਨੂੰ ਕ੍ਰਿਕੇਟ ਖੇਲਣ ਭੇਜ ਦਿੱਤਾ; ਫਿਰ ਚਚੇਰੀ ਭੈਣ ਨੂੰ ਚਾਚੀ ਨਾਲ ਘੁਮਾਰ ਮੰਡੀ ਭੇਜ ਦਿੱਤਾ। ਮੈਂ 'ਤੇ ਗੁਰਲੀਨ ਹੀ ਘਰ ਰਹੇ ਗਏ ਸੀ। ਫਿਰ ਗੁਰਲੀਨ ਨੂੰ ਨੌਕਰ ਨਾਲ ਮੱਝ ਤੋਂ ਦੁੱਧ ਚੋਣ ਲਾ ਦਿੱਤਾ। ਮੈਨੂੰ ਉੱਪਰ ਲੈ ਗਿਆ ਉਹ , ਅਪਣੀ ਧੀ ਦੇ ਕਮਰੇ ਵਿੱਚ। ਮੈਂ ਤਾਂ ਡਰ ਨਾਲ ਸਹਿਮੀ ਹੋਈ ਸੀ। ਨਾ ਕੁਝ ਕਰ ਸਕੀ ਤੇ ਨਾ ਕਹਿ ਸਕੀ। ਸ਼ਬਦ ਮੂੰਹ ਵਿਚ ਹੀ ਮਰ ਗਏ ਤੇ ਫਿਰ.......... ਮੈਂ ਵੀ। ਮੇਰੀ ਮਸੂਮੀਅਤ ਹਮੇਸ਼ਾ ਲਈ ਮਿਟ ਗਈ। ਮੇਰੇ ਲਈ ਸਭ ਕੁਝ ਉੱਜੜ ਗਿਆ। ਓਹ ਤੇ ਮਾਹਿਰ ਕਮੀਨਾ ਸੀ। ਬਾਅਦ 'ਚ ਮੈਨੂੰ ਬਾਥਰੂਮ ਲਿਜਾ ਕੇ ਗਰਮ ਗਰਮ ਪਾਣੀ ਵਿੱਚ ਬੈਠਾ ਦਿੱਤਾ। ਬਾਰ ਬਾਰ ਮਿੱਠੀ ਆਵਾਜ ਵਿੱਚ ਇਹੀ ਕਹੀ ਗਿਆ, " ਸਾਡੀ ਗੁੱਝੀ ਗੱਲ ਹੈ। ਕਿਸੇ ਨੂੰ ਨਾ ਦਸਣਾ। ਜੇ ਮਾਂ ਨੂੰ ਦੱਸਿਆ, ਰੱਬ ਨੇ ਓਹਨੂੰ ਮਾਰ ਦੇਣਾ, ਜੇ ਪਾਪੇ ਨੂੰ ਦੱਸਿਆ, ਪਾਪੇ ਨੇ ਤੈਨੂੰ ਮਾਰ ਦੇਣਾ। ਰਾਜ਼ ਰਖਣਾ ਏ" । ਮੇਰੇ ਸਾਹਮਣੇ ਲਾਲ ਪਾਣੀ ਵਿੱਚ ਕਮਸਿਨੀ ਡੁਲ੍ਹ ਗਈ। ਲਾਲ ਲਹਿਰਾਂ ਨੇ ਮੈਨੂੰ ਅਪਣੇ ਆਪ ਤੋਂ ਦੂਰ ਕਰ ਦਿੱਤਾ।

ਉਸ ਦਿਨ ਤੋਂ ਬਾਅਦ, ਮੇਰੇ ਟੱਬਰ ਦੇ ਸਾਹਮਣੇ ਮੈਨੂੰ ਬਹੁਤ ਲਾਡ-ਪਿਆਰ ਕਰਦਾ ਸੀ। ਬਹੁਤ ਕੁਝ ਖਰੀਦ ਕੇ ਦਿੰਦਾ ਸੀ; ਗੁੱਡੀਆਂ, ਖੇਲਾਂ, ਤੇ ਆਇਸ ਕਰੀਮ, ਬਰਫੀ ਲਾਇਲਪੁਰ ਤੋਂ। ਮੈਂ ਹਰੇਕ ਸ਼ਾਦੀ-ਵਿਆਹ ਜਾਂ ਪਾਰਟੀ 'ਚ ਉਸ ਤੋਂ ਪਰੇ ਰਹਿੰਦੀ ਸਾਂ। ਪਾਪਾ ਦੇ ਵੀ ਕਦੇ ਕੋਈ ਗੱਲ ਪੱਲੇ ਨਹੀਂ ਪਈ। ਮੈਨੂੰ ਵਰਨ ਲਈ ਉਹ ਹੱਥ ਲਾਉਂਦਾ ਰਿਹਾ। ਮਾਂ ਨੂੰ ਵੀ ਮੈਂ ਕਦੇ ਡਰਦੀ ਨਾ ਬੋਲੀ। ਸਮਝਣਾ ਤਾਂ ਕਿਥੇ ਸੀ? ਇਲਜ਼ਾਮ ਤਾਂ ਮੇਰੇ ਸਿਰ ਧਰ ਦੇਣਾ ਸੀ। ਚਾਚੇ ਕਰਕੇ ਮੈਂ ਮਰਦ-ਵੈਰੀ ਬਣ ਗਈ। ਕਦੇ ਕਿਸੇ ਮੁੰਡੇ ਨੇੜੇ ਨਹੀਂ ਜਾਂਦੀ ਸਾਂ | ਚਾਚਾ ਫਿਰ ਵੀ ਨਹੀਂ ਹੱਟਿਆ। ਇੱਕ ਦਿਨ, ਮੈਂ ਸ਼ਰਾਬ ਪੀ ਕੇ ਪੁਲਸ ( ਮੈਂ ਹੁਣ ਵੱਡੀ ਹੋ ਗਈ ਸੀ) ਕੋਲ ਚਲੇ ਗਈ। ਹੌਲਦਾਰ ਨੇ ਚਾਚੇ ਨੂੰ ਫੋਨ ਘੁੱਮਾਕੇ ਦੱਸਿਆ,ਮੇਰੇ ਪਿਉਂ ਨੂੰ ਨਹੀਂ ਫੋਨ ਕੀਤਾ| ਚਾਚਾ ਮੈਨੂੰ ਲੈਣ ਆ ਗਿਆ। ਪੁਲਸ ਨੂੰ ਆਪਣੀਆਂ ਗੱਲਾਂ ਦੇ ਜਾਲ 'ਚ ਫਸਾ ਲਿਆ ਕਿ ਇਹ (ਮੈਂ )ਸ਼ਰਾਬ ਦੇ ਸਰੂਰ ਵਿੱਚ ਗੱਲਾਂ ਬਣਾਉਂਦੀ ਏ, ਐਸਾ ਕੁਝ ਨਹੀਂ ਹੈ | ਮੈਂ ਇਹਨੂੰ ਅਪਣੇ ਨਾਲ ਘਰ ਲੈ ਜਾਨਾ ਤੇ ਸਵੇਰੇ ਨਸ਼ਾ ਉਤਰੇ ਤੋਂ ਮੈਨੂੰ ਘਰ ਛੱਡ ਦੇਵੇਗਾ।

ਪਰ ਉਹ ਮੈਨੂੰ ਅਪਣੇ ਘਰ ਨਹੀਂ ਲੈ ਕੇ ਗਿਆ, ਇੱਕ ਹੋਟਲ ਲੈ ਗਿਆ। ਮੈਨੂੰ ਪਲੰਘ 'ਤੇ ਬਿਠਾ ਕੇ ਕੁਝ ਕਹਿਣ ਲੱਗ ਪਿਆ, "..ਪੱਗ ਤੇ ਦਾਗ...ਮਾਂ ਮਰ ਜਾਵੇਗੀ...ਜੋ ਹੋ ਗਿਆ, ਹੋ ਗਿਆ...ਘਰ ਦੀ ਇੱਜ਼ਤ...ਲੋਕ ਕੀ ਕਹਿਣਗੇ?", ਪਰ ਮੈਨੂੰ ਕੁਝ ਨਹੀਂ ਸੁਣਿਆ। ਬੱਸ ਓਹ ਲਾਲ ਲਹਿਰਾਂ ਚੇਤੇ ਆ ਗਈਆਂ। ਮੇਰਾ ਲਹੂ.......... ਮੈਨੂੰ ਚਿੜਾਉਂਦਾ ਸੀ; ਮੈਨੂੰ ਨਤਾਕਤੀ ਆਖਦਾ ਸੀ, ਮੇਰੀ ਬਦਕਿਸਮਤੀ ਵੱਲ ਰਜ ਰਜਕੇ ਹਸਦਾ ਸੀ। ਪੀੜ ਦੀਆਂ ਅਜੀਬ ਜਿਹੀਆਂ ਤਰੰਗਾਂ ਪੀਨੇ ਨੂੰ ਝੰਜੋੜ ਸੁੱਟਿਆ |

ਰੱਬ ਜਾਣੇ ! ਫਿਰ ਕੀ ਹੋਇਆ।

ਮੈਂ ਅਪਣੇ ਹੱਥ ਨੂੰ ਉਸਦੇ ਸਿਰ ਉੱਪਰ ਰੱਖ ਦਿੱਤਾ। ਮੇਰੀ ਤਲਖੀ 'ਚ ਕੋਈ ਧੂੜ, ਕੋਈ ਸਮਰੱਥਾ ਆਈ, ਬਦਨ ਵਿੱਚੋਂ ਬਿਜਲੀ ਦੀਆਂ ਤਰਾਂ ਦੌੜ ਗਈਆਂ, ਹੱਥੋਂ ਲੰਘਕੇ ਉਸਦੇ ਸਿਰ ਵੱਲ ਚਲਦੀਆਂ ਧਾਰਾਂ ਭੇਜਣ ਲੱਗੀਆਂ । ਕਰੰਟ ਨਾਲ ਉਸਦੇ ਵਾਲ ਮੱਚ ਗਏ, ਫਿਰ ਮੂੰਹ ਦਾ ਮਾਸ ਸੜ ਗਿਆ, ਸਿਰ ਤੋਂ ਜਿਵੇਂ ਕੁਝ ਨਿਕਲਦਾ ਸੀ, ਬਹੁਤ ਚੀਕਿਆ, ਬਹੁਤ ਰੋਇਆ......... ਜਿੱਦਾਂ ਮੈਂ ਸਾਲਾਂ ਦੀ ਰੋਂਦੀ ਸਾਂ। ਹੈਰਾਨ ਦੀ ਗੱਲ ਸੀ ਕਿਸੇ ਨੇ ਕੁਝ ਸੁਣਿਆ ਨਹੀਂ। ਕੀ ਪਤਾ ਲੋਕਾਂ ਨੂੰ ਤਾਂ ਹੋਰ ਕੁਝ ਹੁੰਦਾ ਲੱਗਦਾ ਸੀ। ਵਾਲਾਂ ਨੂੰ ਅੱਗ ਲੱਗ ਗਈ ( ਮੈਨੂੰ ਤਾਂ ਹਾਲੇ ਵੀ ਲਾਲ ਲਾਲ ਪਾਣੀ ਹੀ ਦਿੱਸਦਾ ਸੀ), ਮਾਸ ਸੜ ਗਿਆ। ਸਰੀਰ ਕਰੰਟ ਵਿੱਚ ਪਸਰ ਗਿਆ ਸੀ। ਸੂਖਮ ਲਹਿਰ ਨੇ ਸੂਰ ਦੇ ਮਾਸ ਦਾ ਭੜਥਾ ਬਣਾ ਦਿੱਤਾ। ਅੱਖਾਂ ਸਿਰ 'ਚੋਂ ਘੁਲ ਕੇ ਬਾਹਰ ਆ ਗਈਆਂ। ਜਿਥੇ ਦੱਸ ਮਿੰਟ ਪਹਿਲਾ ਚਾਚਾ ਜੀ ਬੈਠਾ ਸੀ, ਬਿਸਤਰੇ ਦੇ ਗਿਲਾਫ ਉੱਤੇ ਕਾਲਾ ਕਲੰਕ ਰਹਿ ਗਿਆ ਸੀ।
ਮੇਰਾ ਹੱਥ ਭੁੰਜੇ ਆਗਿਆ। ਮੈਂ ਇੱਕ ਦਮ ਥੱਕ ਗਈ ਸਾਂ। ਮੇਰਾ ਵਜੂਦ ਸੁੰਨ ਸੀ, ਜਿਥੇ ਚਾਚਾ ਸੀ, ਹੁਣ ਢੇਰ ਸੀ ਭਸਮ ਦਾ। ਮੈਂ ਚੁੱਪ ਚਾਪ ਸੁਆਹ ਵੱਲ ਤੱਕੀ ਰਹੀ ਸੀ। ਘੰਟੇ ਬਾਅਦ ਮੈਂ ਸਾਏ ਵਾਂਗ ਕਮਰੇ ਵਿੱਚੋਂ ਨਿਕਲ ਗਈ। ਪਰ ਘਰ ਵਾਪਸ ਨਹੀਂ ਜਾ ਸਕਦੀ ਸੀ ਕਿਉਂਕਿ ਪੁਲਿਸ ਨੇ ਪਾਪੇ ਨੂੰ ਸਭ ਦੱਸ ਦੇਣਾ ਹੀ ਸੀ । ਉਸ ਰਾਤ ਮੈਂ ਰੇਲ ਗੱਡੀ ਫੜ੍ਹਕੇ ਪੰਜਾਬ 'ਚੋਂ ਨਿਕਲ ਗਈ । ਪਰ ਹਾਲੇ ਵੀ ਲਾਲ ਲਹਿਰ, ਗੋਤਰ-ਗੁਮਾਨ ਤੇ ਗਵਾਹ ਮੇਰੇ ਮਗਰ ਨੱਸੇ। ਤੁਰਦੀ ਫਿਰਦੀ ਲੋਥ ਸੀ, ਬਦਲੇ ਨੇ ਮੇਰਾ ਸਭ ਕੁਝ ਨਸ਼ਟ ਕਰ ਦਿੱਤਾ|

ਖਤਮ

14 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

story bahut vdiya c dukh hoeya us ladki di story vare sun ke sachi bahut dukh,  


baki story da last heranizanak hi c interesting c 

14 Jul 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 
us ladki di story vare sun ke bahut dukh hoeya
14 Jul 2010

navi  badrukhan
navi
Posts: 3
Gender: Male
Joined: 07/Jul/2010
Location: sangrur
View All Topics by navi
View All Posts by navi
 
ssa

lall lehar ik kahani nahi aj da sach ha,,,,,,jo am vapar reha duniya wich,,,,,,bhut khoob g,,,apne isnu age liya kise da dukh apne sabada ch faroiya

14 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome bai ji..........

 

i love the unique-ness in ur short stories........ keep up the good work.....

ਇੱਕ ਨਵਾਂਪਣ ਹੈ ਤੁਹਾਡੀਆਂ ਲਿਖਤਾਂ ਚ

 

keep sharing..!!

14 Jul 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut khoob rupinder ji...thnx for sharing.rooh kamb jaandi hai eh sabh kuj sun ke!!!

14 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

awesome...  tuhadi kahani nu likhan di shaily bahut khoob hai...  tusi sarote nu apne naal us drish nu dikhaun lai jaande ho...  injh lagda hai ke patra nu asi apne sahmane dekh rahe haan... keep writing, keep sharing keep rocking...

14 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow,


Har waar di taraa ik vakhra andaaz shabdan nu byan karan da...


Your writing is unique....


Kahani dil nu choo lain wali aa .... bahut khoob !!!

14 Jul 2010

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

hmm bahut hi jayad touching story si te aj da sach hai ke rishte nate naam de hi ne..

bahut hu jayada touching story si.....

14 Jul 2010

Showing page 1 of 3 << Prev     1  2  3  Next >>   Last >> 
Reply