Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਪੀਡ - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 4 << Prev     1  2  3  4  Next >>   Last >> 
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਸਪੀਡ - ਰੂਪ ਢਿੱਲੋਂ

Part 1

 

ਸਪੀਡ - ਰੂਪ ਢਿੱਲੋਂ

" ਕਿਉਂ! ਬੜਾ ਘੈਂਟ ਲੱਗਦਾ!", ਮਿੰਟੂ ਨੇ ਸ਼ੀਸ਼ੇ ਨੂੰ ਆਖਿਆ। ਸ਼ੀਸ਼ੇ ਨੇ ਉੱਤਰ ਦਿੱਤਾ,ਪਰਛਾਵੇਂ ਦੇ ਰਾਵੇ। ਮਿੰਟੂ ਦੀ ਚਮਕਦੀ ਕਲਰਪਲਾਸ ਵਾਲੀ ਸਲੇਟੀ ਕਮੀਜ਼, ਵਾਪਸ ਝਾਕਦੀ ਸੀ।  ਉਸਦੇ ਛੱਲਿਆਂ ਤੋਂ, ਹੂਗੋ ਬੋਸ ਵਾਲੇ ਬੀੜਿਆਂ ਨੇ ਰੁਪਹਿਲੀਆਂ ਅੱਖੀਆਂ ਮਾਰੀਆਂ। ਕਲਰਪਲਾਸ ਦੀ ਨੀਲੀ ਟਾਈ ਪਾਈ ਸੀ, ਪਤਲੂਨ ਦੇ ਥਾਂ ਬੇਂਨੀਤਨ ਦੀ ਕਾਲੀ ਜੀਨ ਵੀ। ਜੁੱਤੇ ਮੋਮੈਕ ਤੋਂ ਸੀ ‘ਤੇ ਬਦਾਮੀ ਜੈਕਟ ਵੁਡਲੈਂਡ ਦੀ ਸੀ। ਆਹੋ ਜੀ! ਮਿੰਟੂ ਤਾਂ ਛੈਲ ਛਬੀਲਾ ਲੱਗਦਾ ਸੀ, ਸ਼ੀਸ਼ੇ ਨੇ ਉੱਚੀ ਦੇਣੀ ਉੱਤਰ ਦਿੱਤਾ! ਖੁਸ਼ ਹੋਕੇ ਮਿੰਟੂ ਘਰੋਂ ਬਾਹਰ ਤੁਰ ਪਿਆ। ਬਾਹਰ, ਜਿਥੇ ਉਸਦੀ ਉਡੀਕ ਵਿੱਚ ਜੱਸੀ ਚਾਚਾ ਖੜ੍ਹਾ। ਅੱਜ ਚਾਚੇ ਨੇ ਸ਼ਹਿਰ ਵੱਲ ਜਾਣਾ ਸੀ, 'ਤੇ ਮਿੰਟੂ ਨੂੰ ਲਿਫਟ ਦੇਣ ਲੱਗਾ ਸੀ, ਕਿਉਂਕਿ ਮਿੰਟੂ ਦੇ ਮਿੱਤਰ ਸ਼ਹਿਰ ਦੇ ਮਾਲ ਵਿੱਚ ਮਿਲਣ ਲੱਗੇ ਸੀ। ਮਿੰਟੂ ਦੀਆਂ ਅੱਖਾਂ ਵਿੱਚ ਸ਼ਹਿਰ ਇੱਕ ਤੇਜ ਦੌੜਨ ਵਾਲੇ ਖਿਲਾੜੀ ਵਰਗਾ ਸੀ, ਪਿੰਡ ਅੱਧਾ ਸੁੱਤਾ ਸੀ, ਜਿਵੇਂ ਸ਼ਹਿਰ ਸਹਿਆ ਹੁੰਦਾ, 'ਤੇ ਪਿੰਡ ਕੱਛੂ। ਪਰਾਣੇ ਪਿੰਡ ਵਿੱਚੋਂ ਨਿਕਲਣ ਦੀ ਕਾਹਲੀ ਸੀ, ਅਤੇ ਨੱਸ ਕੇ ਨਵੇਂ ਸ਼ਹਿਰ ਵੱਲ ਪਹੁੰਚਣਾ ਚਾਹੁੰਦਾ ਸੀ।

ਜੱਸੀ ਕੋਲੇ ਅੱਜ ਦੋ ਸਵਾਰੀਆਂ ਹੋਣੀਆਂ ਸੀ ।  ਬਾਬੇ  ਨੂੰ ਵੀ ਲਿਫਟ ਦੀ ਲੋੜ ਸੀ। ਰਣਜੀਤ ਨੇ ਸ਼ਹਿਰ ਜਾਣਾ ਸੀ, ਕਿਉਂਕਿ ਪਿੰਡ ਦੇ ਡਾਕਟਰ ਨੇ ਉਸਨੂੰ ਹਸਪਤਾਲ ਭੇਜਿਆ ਸੀ,ਐਕਸ-ਰੇ ਲੈਣ। ਮਸਾ ਅਪਣਾ ਬੈਂਤ ਫੜ੍ਹਕੇ, ਜੱਸੀ ਦੇ ਸਹਾਰੇ ਨਾਲ ਗੱਡੀ ਵਿੱਚ ਵੜਿਆ (ਮਿੰਟੂ ਨੇ ਮਦਦ ਨਹੀਂ ਕੀਤੀ)।

ਰਣਜੀਤ ਪਿੱਛੇ ਬਹਿ ਗਿਆ ਸੀ। ਮੁਹਰਲੀ ਸੀਟ 'ਤੇ ਬੈਠਣ ਦੀ ਦਿਲਚਸਪੀ ਨਹੀਂ ਸੀ। ਮਿੰਟੂ ਨੂੰ ਓਥੇ ਬਹਿ ਲੈਣ ਦੇ। ਮਿੰਟੂ ਨੇ ਅੰਗ੍ਰੇਜ਼ਾਂ ਦੇ ਕੱਪੜੇ ਪਾਏ ਸੀ। ਵਾਲਾਂ ਦੇ ਜ਼ੇਲ ਲਾਕੇ ਭੂਤਣਾ ਬਣਿਆ ਸੀ।  ਰਣਜੀਤ ਦੇ ਸਿਰ ' ਤੇ ਪੱਗ, ਬਦਨ 'ਤੇ ਕੁੜਤਾ ਪਜਾਮਾ ਸੀ। ਪੰਜਾਬੀ ਕੱਪੜੇ , ਨਾਕੇ ਪੋਤੇ ਦੇ ਲੀੜੇ। ਜੱਸੀ ਦੀ ਗੱਡੀ ਚੱਲ ਪਈ; ਬਾਰੀਆਂ ਵਿਚੋਂ ਖੇਤ, ਰੁੱਖ, 'ਤੇ ਪੈਦਲ ਲੋਕਾਂ ਦੇ ਚਿਹਰੇ ਨੱਸ ਰਹੇ ਸਨ, ਜਿਵੇਂ ਟੀਵੀ ਉੱਤੇ ਫਿਲਮ ਤੇਜ ਤੇਜ ਚਲਦੀ ਸੀ। ਸੁਨਹਿਰੀ ਧਰਤੀ ਅਤੇ ਨੀਲਾ ਅੰਬਰ ਵੇਖਕੇ, ਪਤਾ ਨਹੀਂ ਕਿਉਂ, ਰਣਜੀਤ ਨੂੰ ਰੋਣਾ ਆਉਂਦਾ ਸੀ। ਹਾਰਕੇ ਨਵੇਂ ਹਾਇਵੇ ਸ਼ੁਰੂ ਹੋ ਗਏ, ਪਾਸੋਂ ਦੁਕਾਨਾਂ ਵਾਪਸ ਤਾੜ ਦੀਆਂ ਸਨ। ਸਾਰੇ ਪਾਸੇ ਹਿੰਦੀ ਵਿੱਚ ਸਾਇਨਾਂ ਸੀ। ਜਿਸ ਧਰਤ ਨੂੰ  ਰਣਜੀਤ ਜਾਣਦਾ ਸੀ, ਪਿੱਛੇ ਰਿਹ ਗਈ । ਅੱਗੇ ਤਾਂ ਕੋਈ ਅਜੀਬ ਗੈਰ ਪਰਿਥਵੀ ਸੀ; ਬਹੁਤ ਪਿੱਛੇ ਦਿਲਾਸੀ ਭੂਮੀ, ਗਿਆਤ ਜਹਾਨ ਛੱਡ ਦਿਤੇ ਸਨ। ਆਲੇ ਦੁਆਲੇ ਕਨਕ੍ਰੀਟ ਮਾਰਗ ਜਲੇਬੀ ਵਾਂਗ ਵੱਟਕੇ ਰਣਜੀਤ ਨੂੰ ਪ੍ਰਸ਼ਾਨ ਕਰਦੇ ਸੀ।

17 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਸਪੀਡ - ਰੂਪ ਢਿੱਲੋਂ

Part 2

 

ਸ਼ਹਿਰ ਨੇ ਖੇਤਾਂ ਖਾ ਲਈਆਂ ਸੀ।  ਪੇੜਾਂ ਦੇ ਥਾਂ ਹੁਣ ਭੱਦੇ ਪੈਲਸ ਖਲੋਤੇ ਸਨ (ਰੂਪ ਸਭ ਦੇ ਬਾਹਰਲੇ), ਜਮੀਨ ਛੱਤ ਦਿੱਤੀ ਸੀ, ਉਥਾਨ ਦੇ ਨਾਂ ਵਿੱਚ। ਜਿੰਨੀ ਤੇਜ ਗੱਡੀ ਚੱਲੀ, ਰਣਜੀਤ ਨੂੰ ਲੱਗਿਆ ਉੰਨੀ  ਤੇਜ ਉਸਦਾ ਸੰਸਾਰ ਬਦਲਦਾ ਸੀ। ਠੀਕ ਹੈ, ਵਿਕਾਸ ਦਾ ਲੋੜ ਸੀ, ਪਰ ਬਾਰੀਬਾਹਰ ਸਭ ਕੁਝ ਦੀ ਖਿਚੜੀ ਬਣਾਈ ਸੀ। ਜੋ ਕੁਝ ਲਈ ਹੇਜ ਸੀ, ਅੱਖਾਂ ਸਾਹਮਣੇ ਉੱਜੜਦਾ ਸੀ। ਨਿਤ ਨਿਤ ਸਭ ਕੇਵਲ ਯਾਦਾਂ'ਚ ਸੀ। ਰਣਜੀਤ ਨੇ ਅੱਖਾਂ ਬੰਦ ਕਰ ਲੀਆਂ, ਛੱਪਰਾਂ ਪਿੱਛੇ ਚੇਤੇ ਛੁਪਾਲੇ... ਕਿਉਂਕਿ ਡਰਦਾ ਸੀ, ਜੇ ਇਸ ਨਜ਼ਾਰੇ ਵੱਲ ਤਕੀ ਗਿਆ, ਜੋ ਪਿਆਰਾ ਸੀ, ਇਸ ਦ੍ਰਿਸ਼ ਨੇ ਬਟੋਰ ਕੇ ਅਪਣੇ ਅਣਜਾਣ ਗੋਦ ਵਿੱਚ ਹਮੇਸ਼ਾ ਲਈ ਗਵਾ ਦੇਣਾ ਸੀ। ਯਾਦਾਂ ਵਾਪਸ ਨਹੀਂ ਆਉਣੀਆਂ ਸੀ। ਅੱਖਾਂ ਤਾਂ ਮੀਚ ਲੀਆਂ, ਪਰ ਐਮ-ਪੀਥ੍ਰੀ 'ਚੋਂ ਉੱਚੀ ਉੱਚੀ ਕੂੜੇ ਗੀਤ ਕੰਨ ਖਾਈ ਗਏ।

ਮਿੰਟੂ ਨੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਥਾਣੀ ਬਾਬੇ ਵੱਲ ਝਾਕ ਮਾਰੀ। ਬੁੱਢੇ ਦੇ ਸੀਸ ਉੱਤੇ ਸਮੋਸਾ ਬੰਨ੍ਹਿਆ ਸੀ, 'ਤੇ ਸਫੈਦ ਕੁੜਤਾ ਪਜਾਮਾ ਪਾਇਆ ਸੀ। ਹੱਥ ਵਿੱਚ ਬੈਂਤ ਫੜ੍ਹਿਆਂ,ਇੱਕ ਦਮ ਬੇਛੈਲ, ਬਾਬਾ ਲੱਗਦਾ ਸੀ, ਇੱਕ ਦਮ ਪੇਂਡੂ! ਮਿੰਟੂ ਨੇ ਖਾਰ ਨਾਲ ਗਾਣੇ ਉੱਚੇ ਕਰ ਦਿੱਤੇ।

ਮਿੰਟੂ ਸ਼ੁਕੀਨ ਮੁੰਡਾ ਸੀ। ਪੈਸੇ ਲਈ ਫਤਿਰ, ਸ਼ੌਹਰਤ ਲਈ ਭੁੱਖਾ, ਮਾਨਤਾ ਲਈ ਲਚਾਰ; ਕਹਿਣ ਦਾ ਮਤਲਬ ਅਪਣੇ ਹਾਂ ਤੋਂ ਸ਼ਰਧਾ। ਪਰ ਉਸ ਸ਼ਰਧਾ ਤਾਂ "ਕੂਲ" ਆਦਮੀ ਨੂੰ ਮਿਲਦੀ ਸੀ। ਬੰਬਈ ਦੇ ਐਕਟਰਾਂ ਵਾਂਗ, ਪੱਛਮੀ ਪਾਤਰਾਂ ਵਾਂਗ ( ਮਿੰਟੂ ਦੀ ਨਜਰ ਵਿੱਚ ਸਾਰੇ ਪਰਵਾਸੀ ਸ਼ਰਾਬ ਪੀਂਦੇ ਸੀ, ਨੱਚਦੇ ਸੀ, ਅਫੀਮ ਖਾਂਦੇ ਸੀ, ਮਹਿੰਗੇ ਕੱਪੜੇ ਪਾਉਂਦੇ ਸੀ...ਸਚਾਈ ਤੋਂ ਦੂਰ), ਗੋਰੇ ਗਾਹਿਕ ਵਾਂਗ।  ਪੇਂਡੂ ਨਹੀਂ ਰਹਿਣਾ ਚਾਹੁੰਦਾ ਸੀ.... ਵਿਸ਼ਵਵਿਆਪੀ ਸੀ।

ਹਿੰਦੀ ਬੋਲਣਾ ਚਾਹੁੰਦਾ ਸੀ, ਅੰਗ੍ਰੇਜ਼ੀ ਵੀ( ਜਦ ਵੀ ਬਾਬਾ ਪੰਜਾਬੀ ਸ਼ਹਿਰ'ਚ ਬੋਲਦਾ ਸੀ, ਲੋਕਾਂ ਦੇ ਸਾਹਮਣੇ ਸ਼ਰਮ ਆਉਂਦੀ ਸੀ)। ਬਾਬਾ ਬਾਰੀ'ਚੋਂ ਬਾਹਰ ਵੇਖਦਾ ਸੀ। ਮਿੰਟੂ ਨੇ ਅਪਣੀ ਖਿੜਕੀ ਖੋਲਕੇ ਹਵਾ ਸੁੰਘੀ। ਹਾਈਵੇ ਬਹੁਤ ਸੁੰਦਰ ਸੀ। ਲੰਬੀ ਬਾਂਹ ਵਾਂਗ ਦਿਸ-ਮੰਡਲੀ ਵੱਲ ਵਧਕੇ ਛੁਪਦਾ ਸੀ। ਹਰੇਕ ਕਿਸਮ ਦੀਆਂ ਗੱਡੀਆਂ, ਤਾਂਗੇ , ਟੈਂਪੂ, ਮੋਟਰ-ਸਾਇਕਲ, ਬਸ, ਟਰੱਕ ਸਨ। ਰੋਣਕ ਸੀ। ਗੱਡੀ ਤੇਜ ਜਾਂਦੀ ਕਰਕੇ, ਲੋਕ-ਜਾਨਵਰ- ਗੱਡੀਆਂ ਦੇ ਰੰਗ ਇੱਕ ਬਣ ਗਏ; ਹਵਾ ਵਿੱਚ ਰੰਗੀਨ ਰੁਮਾਲ ਵਾਂਗ ਵਗਦੇ ਸੀ। ਜਦ ਵੀ ਮੌਕਾ ਮਿਲਦਾ ਸੀ, ਜੱਸੀ ਚਾਚਾ ਕਿਸੇ ਕਾਰ ਨੂੰ ਟੈਕਆਵਰ ਕਰਦਾ ਸੀ, ਜੋਰ ਦੇਣੀ ਹਾਰਨ ਵਜਾਕੇ।  ਪਿੰਡ ਦੇ ਫੋਕੇ ਖੇਤ ਪਿੱਛੇ ਰਹੇ ਗਏ ਸਨ, 'ਤੇ ਰੰਗਲੇ ਦੁਕਾਨਾਂ, ਮਕਾਨਾਂ  ਨਾਲ ਦ੍ਰਿਸ਼ ਭਰ ਗਿਆ।   ਇੰਡੀਆ ਦੀ ਤਰੱਕੀ ਆਲੇ ਦੁਆਲੇ ਸੀ। ਪੱਛਮ ਤੋਂ ਹਵਾ ਵਗਦੀ ਸੀ। ਨਵੇਂ ਫਿਜ਼ੇ ਨਾਲ ਖੁਸ਼ਬੂ ਆਉਂਦੀ ਸੀ.....  ਸਾਰੇ ਪਾਸੇ ਮਹਾਨ ਮਾਰਗ ( ਮਤਲਬ ਮੋਟਰਵੇ) ਦਿਸਦੇ ਸੀ; ਸਾਇਨਾਂ ਉੱਤੇ ਹਿੰਦੀ ਵਿੱਚ ਸਭ ਕੁਝ ਲਿਖਿਆ ਸੀ।  ਕੋਈ ਕੋਈ ਵਾਰੀ ਅੰਗ੍ਰੇਜ਼ੀ ਵਿੱਚ ਵੀ। ਪੈਲਸ ਬਹੁਤ ਸੋਹਣੇ ਸਨ। ਹਰੇਕ ਦਾ ਰੂਪ ਵੱਖਰਾ। ਕੋਈ ਤਾਂ ਬਹੁਤ ਆਲੀਸ਼ਾਨ ਸੀ, ਰਾਜੇ ਦੇ ਮਹਿਲ ਵਾਂਗ, ਕੋਈ ਵਡੇ ਹੋਟਲ ਵਰਗੇ ਸੀ। ਮਿੰਟੂ ਦਾ ਵਿਆਹ ਵੀ ਇਥੇ ਹੋਵੇਗਾ। ਇਥੇ ਸੜਕਾਂ ਉੱਤੇ ਨਾਕੇ ਟਾਕੀਆਂ ਸਨ, ਨਾਕੇ ਕੋਈ ਟੋਏ।

 

ਸ਼ਹਿਰ ਆ ਗਿਆ।     

17 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਸਪੀਡ - ਰੂਪ ਢਿੱਲੋਂ

Part 3

 

ਸ਼ਹਿਰ ਆ ਗਿਆ।     

 

ਇੱਕ ਗਰਬੀਲੇ ਯੋਧਾ ਵਾਂਗ ਅੱਗੇ ਖੜ੍ਹਾ ਸੀ, ਉਸਦੇ ਸਿਰ ਉੱਤੇ ਟੋਪ। ਮੰਦਰਾਂ ਦੇ ਬੁਰਜੇ ਸਨ, ਜਿਹੜੇ ਉਂਗਲੀਆਂ ਵਾਂਗ ਗਗਨ ਵੱਲ ਵੱਧਦੇ ਸਨ। ਸਾਰੇ ਪਾਸੇ ਕੱਚ ਦੇ ਕ਼ਿਲੇ ਸਨ; ਕੋਈ ਮਾਲ, ਕੋਈ ਕਾਰਖ਼ਾਨੇ, ਕੋਈ ਦਫਤਰ। ਬਾਬਾ ਤਾਂ ਸੌਂ  ਗਿਆ ਸੀ। ਉਹਦੀ ਮਰਜੀ.... ਸ਼ਹਿਰ ਦਾ ਨਜ਼ਾਰਾ ਮਿਸ ਕਰ ਰਿਹਾ ਸੀ।  ਸਾਰੇ ਪਾਸੇ ਇਸ਼ਤਿਹਾਰ ਸਨ। ਕਿਸੇ ਉੱਤੇ ਨਵੀਂ ਹਿੰਦੀ ਫਿਲਮ ਦੇਖਾਈ ਸੀ: ਕਿਸੇ ਉੱਤੇ ਕੋਈ ਜਨਾਨੀ, ਅੰਗਲੀ ਵਿੱਚ, ਜਾਂ ਕੋਈ ਕ੍ਰਿਕਟ ਦਾ ਤਾਰਾ। ਕੁਝ ਨਾ ਕੁਝ ਲੋਕਾਂ ਨੂੰ ਵੇਚਦੇ ਸੀ। ਮਿੰਟੂ ਤਿਆਰ ਸੀ ਸਭ ਕੁਝ ਖਰੀਦਣ ਨੂੰ.... ਦੂਜੇ ਸਾਰਿਆਂ ਤੋਂ ਅੱਗੇ ਰਹਿਣਾ ਸੀ। 

 

ਮਿੰਟੂ ਨੂੰ ਸ਼ਹਿਰ ਦੀ ਦੌੜ ਪਸੰਦ ਸੀ। ਪੰਜਾਬ ਦਾ ਕਲੇਜਾ ਸ਼ਹਿਰ ਸੀ, ਨਾਕੇ ਪਿੰਡ । ਪਿੰਡ ਤਾਂ ਮਾਸ ਉੱਤੇ ਕਿੱਲ ਸਨ । ਪਰ ਸਾਰੇ ਪਾਸੇ ਪੈਸੇ ਭੀੜ ਅਤੇ ਕਾਹਲ ਸੀ।  ਇੰਡੀਆ ਵਿਕਾਸ ਕਰ ਰਿਹਾ ਹੈ ਤੇ ਸਬੂਤ ਇਥੇ ਹੀ ਸੀ।  ਪਰਾਣੇ ਰਾਹ ਝਾੜ ਦੇਣੇ ਸੀ, ਜਿੱਦਾਂ ਸੱਪ ਅਪਣੀ ਛਿੱਲ ਨੂੰ ਝਾੜਦਾ। ਮਿੰਟੂ ਨੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਰਾਈ ਫਿਰ ਬਾਬੇ ਵੱਲ ਝਾਕਿਆ।  ਬਾਬਾ ਸੁਤਾ ਸੀ। ਸੌਂ ਲੈਣਦੇ ਉਹਨੂੰ; ਉਸਦੇ ਦਿਨ ਬੀਤ ਗਏ, ਮੇਰੇ ਬਾਕੀ ਨੇ। ਗੱਡੀ ਸ਼ਹਿਰ ਦੀ ਗੋਦ ਵਿੱਚ ਪਹੁੰਚ ਗਈ ਸੀ।  ਜੱਸੀ ਨੇ ਮਿੰਟੂ  ਨੂੰ ਵੱਡੇ ਮਾਲ ਕੋਲ ਛੱਡ ਦਿੱਤਾ।   

 

ਗੱਡੀ'ਚੋਂ ਨਿਕਲਦੇ ਨੇ ਆਖ਼ਰੀ ਵਾਰੀ ਬਾਬੇ ਵੱਲ ਤੱਕਿਆ। ਹਾਂ, ਉਸਦਾ ਟੈਮ ਬੀਤ ਗਿਆ। ਹੁਣ ਮੇਰਾ ਟਾਈਮ ਹੈ। ਉਸਦੇ ਚੇਹਰੇ ਤੇ ਮੁਸਕਾਨ ਸੀ ! 

 

ਜਦ ਰਣਜੀਤ ਨੇ ਅੱਖਾਂ ਖੋਲੀਆਂ, ਹਸਪਤਾਲ ਪਹੁੰਚ ਗਏ ਸੀ। ਜੱਸੀ ਨੇ ਰਣਜੀਤ ਦੀ ਮਦਦ ਕੀਤੀ ਡਾਕਟਰ ਤਕ ਪਹ੍ਚਾਉਣ 'ਚ । ਆਲੇ ਦੁਆਲੇ ਰਣਜੀਤ ਨੂੰ ਸਿਰਫ ਬੀਮਾਰ ਲੋਕ ਦਿਸਦੇ ਸੀ। ਸਭ ਦੁੱਖੀ ਵਿੱਚ। ਰਣਜੀਤ ਨੂੰ ਲੱਗਿਆ ਕਿ ਇਸ ਥਾਂ, ਜਿਥੇ ਹਰੇਕ ਰੋਗ ਸੀ, ਤੋਂ ਅਪਣੇ ਘਰ, ਪਿੰਡ ਵਿੱਚ ਬਿਹਤਰ ਸੀ।  ਜਿੰਨੀਆਂ ਪੰਜਾਬ ਵਿੱਚ ਅੱਜ ਕੱਲ੍ਹ ਬੀਮਾਰੀਆਂ ਸਨ, ਰਣਜੀਤ ਨੂੰ ਉਹਨਾਂ ਦਾ ਅਸਰ ਸਾਰਿਆਂ ਦੇ ਮੁਖ ਉੱਤੇ ਦਿੱਸਦਾ ਸੀ। ਕੋਈ ਅੰਦਰੋਂ ਖੁਸ਼ ਨਹੀਂ ਸੀ, ਕੇਵਲ ਉੱਪਰੋਂ। ਜਿਧਰ ਦੇਖੇ, ਗਵਾਚੇ ਬਜ਼ੁਰਗ ਹੀ ਦਿੱਸਦੇ ਸੀ....  ਸਭ ਗਮਗੀਨ..... ਕੋਈ ਬਾਬਾ ਭੰਗੜਾ ਨਹੀਂ ਪਾਉਂਦਾ ਸੀ।  

 

ਰਣਜੀਤ ਨੂੰ ਲੱਗਿਆ ਜਿਵੇਂ ਸਾਰਾ ਪੁਰਾਣਾ ਪੰਜਾਬ ਇਥੇ ਬੰਦ ਕਰ ਦਿੱਤਾ। ਹੁਣ ਮਿੰਟੂ  ਵਰਗਿਆਂ ਕੋਲੇ ਭਵਿਖ ਸੀ। ਕੱਲ੍ਹ ਉਹਨਾਂ ਦੇ ਹੱਥਾਂ ਵਿੱਚ ਸੀ। ਰਣਜੀਤ ਨੂੰ ਡਰ ਸੀ ਸਾਰਾ ਕੁਝ ਗਵਾਚ ਜਾਣਾ ਸੀ। ਜੋ ਬਚਪਨ ਤੋਂ ਜਾਣਦਾ ਸੀ, ਪਛਾਣਦਾ ਸੀ.......

 

 ਪਰ ਦੂਜੇ ਪਾਸੇ ਪ੍ਰਗਤੀ ਸੀ।

 

ਖਤਮ

 

17 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Editing:

 

Kuljit Kaur Cheema

University of Alberta
Edmonton, Canada

 

Thank You Bhain Ji

17 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Its my pleasure Rupinder ji 

 

And your writing is again marvellous, simple and daily things depicted in such a nice way....

 

Bahut vadhiya !!!

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut  vadhia Rupinder jee...tfs

 

Thanks KULJIT for your efforts...

17 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Sohna likheya hai ji... TFS

 

And special thanks to Kuljit for her efforts...

17 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut vadia agge wang   ...thnks kuljit ji & rupinder ji ....

17 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Very very 

Very very 

Very very 

Very very 

Very very 

Very very 

Very very 

Very very

nice rupinder g

 

thanks to share

17 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

bahut vdiya likhiya e tusi rupinder ji & kuljit thanks for sharing.............

17 Sep 2010

Showing page 1 of 4 << Prev     1  2  3  4  Next >>   Last >> 
Reply