Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਣ ਨਾ ਕਰ ਤੂੰ… :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਮਾਣ ਨਾ ਕਰ ਤੂੰ…

ਮਾਣ ਨਾ ਕਰ ਤੂੰ…

ਆਪਣੇ ਬੈਂਕ ਵਿਚ ਪਏ

ਲੱਖਾਂ ਡਾਲਰਾਂ ਦਾ,

ਅਤੇ

‘ਗੋਲਡਨ ਕਰੈਡਿਟ ਕਾਰਡਾਂ’ ਦਾ..!

ਤੇਰੇ ਇਹ ‘ਕਾਰਡ’,

ਮੇਰੇ ਪੰਜਾਬ ਦੇ ਢਾਬਿਆਂ,

ਜਾਂ ਰੇਹੜੀਆਂ ‘ਤੇ ਨਹੀਂ ਚੱਲਦੇ!

…ਹੰਕਾਰ ਨਾ ਕਰ ਤੂੰ,

ਆਪਣੇ ਵਿਸ਼ਾਲ ‘ਵਿੱਲੇ’ ਦਾ!

ਇਹਦਾ ਉੱਤਰ ਤਾਂ,

ਸਾਡੇ ਖੇਤ ਵਾਲ਼ਾ,

‘ਕੱਲਾ ਕੋਠਾ ਹੀ ਦੇ ਸਕਦੈ..!

ਜਿੱਥੇ ਪੈਂਦੀ ਹੈ, ਟਿਊਬਵੈੱਲ ਦੀ,

ਅੰਮ੍ਰਿਤ ਵਰਗੀ ਧਾਰ

ਅਤੇ ਰਸਭਿੰਨਾਂ

ਰਾਗ ਗਾਉਂਦੀਆਂ ਨੇ

ਲਹਿ-ਲਹਾਉਂਦੀਆਂ ਫ਼ਸਲਾਂ!

ਹੋਰ ਤਾਂ ਹੋਰ…?

ਮੇਰੇ ਖੇਤ ਤਾਂ ਮੂਲ਼ੀ ਤੇ ਗਾਜਰਾਂ ਵੀ,

ਗੀਤ ਗਾਉਂਦੀਐਂ..!

ਤੇ ਮੱਕੀ ਵੀ ਢਾਕ ‘ਤੇ ਛੱਲੀ ਲਮਕਾ,

ਮਜਾਜਣ ਬਣੀਂ ਰਹਿੰਦੀ ਐ..!

…ਤੇ ਮਾਣ ਨਾ ਕਰ ਤੂੰ,

ਆਪਣੀ ਸੋਹਲ ਜੁਆਨੀ

ਅਤੇ ਡੁੱਲ੍ਹਦੇ ਹੁਸਨ ਦਾ..!

ਇਸ ਦਾ ਉਤਰ ਦੇਣ ਲਈ ਤਾਂ,

ਸਾਡੇ ਖੇਤਾਂ ਵਿਚੋਂ,

ਇਕ ਸਰ੍ਹੋਂ ਦਾ ਫ਼ੁੱਲ ਹੀ ਕਾਫ਼ੀ ਹੈ!!

ਜਿਸ ‘ਤੇ ਬੈਠ ਤਾਂ, ਸ਼ਹਿਦ ਦੀ ਮੱਖੀ ਵੀ,

ਮੰਤਰ ਮੁਗਧ ਹੋ ਜਾਂਦੀ ਹੈ,

ਤਿਤਲੀਆਂ ਪਾਉਂਦੀਆਂ ਨੇ ਗਿੱਧੇ

ਤੇ ਜੁਗਨੂੰ ਰਾਤ ਨੂੰ ਦੀਵੇ ਬਾਲ਼ਦੇ ਨੇ!!

ਤੂੰ ਮਾਣ ਨਾ ਕਰ ਆਪਣੇ ਬਾਗ ਦਾ,

ਤੇਰੇ ਬਾਗ ਵਿਚ ਹੁਣ ਤੱਕ,

ਕਿਸੇ ਮੋਰ ਨੇ ਪੈਹਲ ਨਹੀਂ ਪਾਈ ਹੋਣੀਂ!

ਤੇ ਨਾ ਹੀ “ਸੁਭਾਨ ਤੇਰੀ ਕੁਦਰਤ” ਆਖ,

ਕਿਸੇ ਤਿੱਤਰ ਨੇ ਪ੍ਰਵਰਦਿਗ਼ਾਰ ਦਾ,

ਸ਼ੁਕਰਾਨਾ ਹੀ ਕੀਤਾ ਹੋਣੈਂ..!

ਨੱਚੇ ਨਹੀਂ ਹੋਣੇ ਖ਼ਰਗੋਸ਼ ਤੇਰੇ ਬਾਗ ਵਿਚ,

ਤੇ ਨਾ ਹੀ ਕੋਇਲ ਨੇ ਕੂਕ ਕੇ,

ਕਦੇ ਸ਼ੁਭ ਸਵੇਰ ਦਾ ਪੈਗ਼ਾਮ ਦਿੱਤਾ ਹੋਣੈਂ!!

ਨਾ ਕਰ ਮਾਣ ਤੂੰ ਆਪਣੇ ਕੀਮਤੀ ਲਹਿੰਗਿਆਂ ਦਾ,

ਤੈਨੂੰ ਸੁਨਿਹਰੀ ਗੀਟੀਆਂ ਗਿਣਨ ਤੋਂ,

ਵਿਹਲ ਲੱਗੇ, ਤਾਂ ਕਦੇ ਸਾਡੇ ਪਿੰਡਾਂ ਦੀਆਂ,

ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..!

ਤੇਰਾ ਭਰਮ ਲੱਥ ਜਾਵੇਗਾ..!!

ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ,

ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ,

ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!!

ਇਕ ਗੱਲ ਯਾਦ ਰੱਖੀਂ..!

ਮੋਤੀਆਂ ਜੜੇ ਪਿੰਜਰਿਆਂ ਵਿਚ,

ਮਿੱਠੀ ਚੂਰੀ ਖਾਣ ਵਾਲ਼ੇ,

ਨਾਂ ਤਾਂ ਚੋਗਾ ਚੁਗਣ,

ਨਾ ਆਲ੍ਹਣਿਆਂ ਦੇ ਮੋਹ,

ਅਤੇ ਨਾ ਹੀ,

ਬਸੰਤ ਰੁੱਤਾਂ ਦੀ ਸਾਰ ਜਾਣਦੇ ਨੇ!!

ਉਹ ਤਾਂ ਸਿਰਫ਼ ਮਾਣਦੇ ਨੇ,

ਬਨਾਉਟੀ ਬੁੱਕਲ਼ਾਂ ਦਾ ਨਿੱਘ,

ਤੇ ਨਲ਼ੀਆਂ ਨਾਲ਼ ਪੀਂਦੇ ਨੇ ਦੁੱਧ,

ਤੇ ਫ਼ੇਰ ਲਾਵਾਰਸਾਂ ਵਾਂਗ,

ਮਾਲਕ ਦਾ ਰਾਹ ਦੇਖਦੇ ਨੇ,

ਜੋ ਦੂਜਿਆਂ ਦੀ ਬਨਾਉਟੀ ਬੁੱਕਲ਼ ਦਾ,

ਨਿੱਘ ਮਾਣਦਾ ਹੁੰਦਾ ਹੈ,

ਫ਼ਾਈਵ ਸਟਾਰ ਹੋਟਲਾਂ ਵਿਚ,

ਡਾਲਰਾਂ ਦੀ ਕੀਮਤ ਤਾਰ..!

ਜਿਸ ਨੂੰ ਆਲ੍ਹਣਾ ਬਣਾਉਣ ਦੀ,

ਜਾਂਚ ਨਾ ਆਈ,

ਜਿਸ ਨੇ ਅਸਲ ਬੁੱਕਲ਼ ਦਾ ਨਿੱਘ ਨਾ ਮਾਣਿਆਂ,

ਉਹ ਕਿਹੋ ਜਿਹਾ ਪੰਛੀ ਹੋਵੇਗਾ?

ਤੇਰੇ ਵਰਗਾ..?

ਉਹ ਵੀ ਤਾਂ ਤੋਲਵੇਂ ਹੱਡ ਮਾਸ ਦਾ ਪੁਤਲਾ,

ਰੂਹ ਅਤੇ ਰੁਹਾਨੀਅਤ ਤੋਂ ਸੱਖਣਾਂ!

ਕਿਉਂਕਿ ਪਿੰਜਰੇ ਅਤੇ ਮਹਿਲਾਂ ਦੇ ਮਾਹੌਲ ਦਾ,

ਬਹੁਤਾ ਫ਼ਰਕ ਨਹੀਂ ਹੁੰਦਾ!!

20 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome veer...!!!

Exceptionally well written... :)

 

toooooooooooo gud......!!

 

Keep sharing..!!

20 Oct 2009

Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 

Bahut - Bahut Shukriya bai jee !!!!

20 Oct 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 

ਬੇਹੱਦ ਖੂਬਸੂਰਤ  ...........


ਅਸੀ ਮਾਣ ਕਿੱਦਾਂ ਕਰ ਸਕਦੇ ਆਂ...
ਖੁਬਸੂਰਤ ਜਿੰਦਗੀ ਦੇ ਖੂਬਸੂਰਤ ਅਹਿਸਾਸ ਤਾਂ ਤੁਹਾਡੇ ਕੌਲ ਨੇ,,,
ਅਸੀ ਤਾਂ ਸਿਰਫ ਤੁਹਾਡੇ ਤੇ ਮਾਣ ਮਹਿਸੂਸ ਕਰ ਸਕਦੇ ਆਂ....
ਸ਼ੁਕਰੀਆ

21 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੁਨਿਹਰੀ ਗੀਟੀਆਂ ਗਿਣਨ ਤੋਂ,

ਵਿਹਲ ਲੱਗੇ, ਤਾਂ ਕਦੇ ਸਾਡੇ ਪਿੰਡਾਂ ਦੀਆਂ,

ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..!

ਤੇਰਾ ਭਰਮ ਲੱਥ ਜਾਵੇਗਾ..!!

ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ,

ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ,

ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!!

 

Wah Wah Janab...Bahut Vadhia likhiya hai..Toooo Goooood :-)

 

 

21 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

bohat vadiya janaab.......words nahi mere kol........bohat hi vadiya thung likhan da......inj hi likhde raho.....

22 Oct 2009

Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 

Amrinder Singh jee..Mandeep Kaur Bhatti Jee...Gurpreet Kaur Jee.....Balihar Sandhu Jee..........

 

Tuhada Shukriya Ada Karan layee ......ajj mere kol Shabad Nahi ........Tusi apna kimti time kad kad ke meri is rachna nu padia ate apne vadmulle compliments mainu ditte ........ikk war phir tuhada sab da shukar guzar han .........Rab Rakha ..!!!

22 Oct 2009

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya 22ji

22 Oct 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut wadia bai ji

keep it up...............

22 Oct 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ssa aman veere!!

 

am surprised to read ,aine busy bande vi likhde ne,bahut khoob, kabil-e-tareef janab .gud to see ur new avtar ,umeed hai ke tuhanu parde ravange.keep writing and sharing.jeo

23 Oct 2009

Showing page 1 of 2 << Prev     1  2  Next >>   Last >> 
Reply