Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੁਰ ਨ ਜਾਂਵੇ ਤੂੰ ਕਿਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

as per suggestions of jagjit sir,

ਤੁਰ ਨ ਜਾਂਵੇ ਤੂੰ ਕਿਤੇ, ਸੋਚ ਸੋਚ ਦਿਲ ਡਰਦਾ ਰਿਹਾ,
ਰਾਤੀ ਇਕ ਅਲੂਆਂ ਸੁਫ਼ਨਾ, ਨੀਂਦ ਵਿਚ ਮਰਦਾ ਰਿਹਾ |
ਰਾਤ ਭਰ ਤਾਰੇ ਵਿਚਾਰੇ, ਸਿਸਕੀਆਂ ਸੀ ਭਰਦੇ ਰਹੇ,
ਪ੍ਰਭਾਤ ਤਕ ਆਕਾਸ਼, ਹੰਝੂ ਤ੍ਰੇਲ ਦੇ ਵਰ੍ਹਦਾ ਰਿਹਾ |
ਬੰਨ ਧੱਸੇ ਬੰਦਿਸ਼ਾਂ ਦੇ, ਜਦ ਹੜ੍ਹ ਆਇਆ ਇਸ਼ਕ਼ ਦਾ,
ਦਰਿਆ ਤੇਰੀ ਚਾਹਤ ਦਾ, ਖਤਰੇ ਤੋਂ ਉੱਪਰ ਵਗਦਾ ਰਿਹਾ |
ਵੇਖਣ ਨੂੰ ਮੈਂ ਭਾਵੇਂ ਬਰਫਾਨੀ  ਹਿਮਾਲਾ ਹੋ ਗਿਆ,
ਅੰਦਰ ਕੁਝ ਸੀ ਮੇਰੇ, ਜੋ ਵਾਂਗ ਜਵਾਲਾ ਭਖਦਾ ਰਿਹਾ |
ਜਿੰਦਗੀ ਦੇ ਰਾਹ ਤੇ ਮੁੜ ਮੁੜ ਰਿਹਾ ਉਹ ਵੇਖਦਾ,
ਜੱਕੋਤੱਕੀ 'ਚ ਪਿੱਛੇ ਖੜਾ ਮੈਂ, ਖੌਰੇ ਕਿਉਂ ਝਕਦਾ ਰਿਹਾ !!!

..................................ਕੋਮਲਦੀਪ

 

sir,i hope hun kuj theek lagegi.....thaaanx for guiding me......umeed hai hor vi sikhan nu milega...regards

28 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਕੋਮਲ ਜੀ, ਥੀਮ ਦੇ ਪੱਖੋਂ ਕਿਰਤ ਪਹਿਲਾਂ ਹੀ ਬਹੁਤ ਸਸ਼ਕਤ ਸੀ - ਇਹ ਸਲਾਹ ਤੇ ਐਵੇਂ ਈ ਮਾੜੀ ਮੋਟੀ ਸ਼ਿੰਗਾਰ ਵਿਚ ਵੈਲਿਉ ਐਡੀਸ਼ਨ ਦੀ ਕੋਸ਼ਿਸ਼ ਸੀ |
ਬਹੁਤ ਸੁੰਦਰ ਹੈ ਇਹ ਲਿਖਤ | ਜਿਉਂਦੇ ਵੱਸਦੇ ਰਹੋ |  

ਕੋਮਲ ਜੀ, ਥੀਮ ਦੇ ਪੱਖੋਂ ਕਿਰਤ ਪਹਿਲਾਂ ਹੀ ਬਹੁਤ ਸਸ਼ਕਤ ਸੀ - ਇਹ ਸਲਾਹ ਤੇ ਸ਼ਿੰਗਾਰ ਵਿਚ ਵੈਲਿਉ ਐਡੀਸ਼ਨ ਦੀ ਕੋਸ਼ਿਸ਼ ਸੀ |


ਬਹੁਤ ਸੁੰਦਰ ਹੈ ਇਹ ਲਿਖਤ | ਜਿਉਂਦੇ ਵੱਸਦੇ ਰਹੋ |  

 

28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

jagjit sir, tuhade anmol sujav hamesha hi sarmathe ne....regards!!!!!!!

29 Apr 2015

Showing page 2 of 2 << First   << Prev    1  2   Next >>     
Reply