Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਹਾਲੀ ਵਿਚ ਹੋਈ ਦਸਤਾਰ ਦੀ ਬੇਅਦਬੀ ਬਾਰੇ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਮੁਹਾਲੀ ਵਿਚ ਹੋਈ ਦਸਤਾਰ ਦੀ ਬੇਅਦਬੀ ਬਾਰੇ....

ਕੱਲ ਪਰਸੋਂ ਇੰਟਰਨੈਟ ਤੇ ਇੱਕ ਵੀਡੀਓ ਦੇਖੀ ਜਿਸ ਚ ਇੱਕ ਪੰਜਾਬ ਪੁਲੀਸ ਦੇ ਇੱਕ ਅਫਸਰ ਨੇ ਪੀ.ਸੀ.ਏ ਸਟੇਡੀਅਮ ਦੇ ਬਾਹਰ ਧਰਨਾ ਯਾਫਤਾ ਮੁਲਾਜ਼ਮ-ਜਥੇਬੰਦੀ ਨੂੰ ਖਿੰਡਾਉਣ ਉਪਰੰਤ, ਇੱਕ ਸਿਖ ਨੌਜਵਾਨ ਨੂੰ ਧੱਕਦਿਆਂ ਹੋਇਆਂ ਅਚਾਨਕ ਹੀ ਓਸ ਦੀ ਪੱਗ ਉਤਾਰ ਕੇ ਹੇਠ ਚ ਫੜ ਲਈ ! ਇਹ ਹਮਲਾ ਏਡਾ ਕੁ ਅਚਾਨਕ ਅਤੇ Un-expected ਸੀ ਕੀ ਉਸ ਨੌਜਵਾਨ ਨੂੰ ਵੀ ਨਹੀਂ ਸਮਝ ਲੱਗੀ ਕਿ ਇਹ ਕੀ ਹੋ ਗਿਆ ? ਅਫਸੋਸ ਦੀ ਗੱਲ ਇਹ ਹੈ ਕਿ ਉਕਤ ਨੌਜਵਾਨ ਪੁਲਸੀਏ ਦੇ ਕਹੇ ਤੇ ਬੜੇ ਆਰਾਮ ਨਾਲ ਜਿਪਸੀ ਵੱਲ ਜਾ ਰਿਹਾ ਸੀ ..ਉਸ ਨੇ ਕੋਈ ਵਿਰੋਧ ਜਾਂ ਬਹਿਸ ਵੀ ਨਹੀਂ ਕੀਤੀ ,ਬਾਵਜੂਦ ਏਸ ਦੇ ਓਸ ਪੁਲਸੀਏ ਨੇਂ ਵਹਿਸ਼ੀਆਨਾ ਢੰਗ ਨਾਲ ਬਿਨਾਂ ਗੱਲੋਂ ਉਸਦੀ ਦਸਤਾਰ ਉਤਾਰ ਦਿੱਤੀ ! ਮੈਂ ਬਹੁਤ ਪਰੇਸ਼ਾਨ ਹਾਂ ..ਉਦਾਸ ਵੀ ਹਾਂ ! ਰੋਟੀ ਦੀ ਬੁਰਕੀ ਨਹੀਂ ਲੰਘੀ ਇਹ ਸਭ ਵੇਖ ਕੇ ! ਏਡਾ ਜ਼ੁਲਮ ? ਏਡਾ ਹਨੇਰ ? ਉਹ ਵੀ ਆਜ਼ਾਦ ਭਾਰਤ ਚ , ਆਪਣੇ ਈ ਸੂਬੇ ਦੇ 'ਪੜੇ-ਲਿਖੇ' ਸ਼ਹਿਰ ਚ ? ਮੈਂ ਹੁਣ ਇਤਿਹਾਸ ਦੀਆਂ ਕੁਰਬਾਨੀਆਂ,ਚਾਂਦਨੀ ਚੌੰਕ ਸ਼ਹੀਦੀ ਯਾ ਫੇਰ ਹੋਰ ਲਾਸਾਨੀ ਜੰਗਾਂ ਦੀ ਗੱਲ ਨਹੀਂ ਕਰਾਂਗਾ ! ਮੈਂ ਅੱਕ ਗਿਆ ਹਾਂ ...ਕਦੋਂ ਤੱਕ ਅਸੀਂ ਆਪਣੀਆਂ ਜਾਨਾਂ ਵਾਰੀਆਂ ਦੇ ਕਿੱਸੇ ਸੁਣਾਉਂਦੇ ਰਹਾਂਗੇ ? ਕਦੋਂ ਤੱਕ ਜੰਗ-ਏ-ਆਜ਼ਾਦੀ ਤੋਂ ਲੈ ਕੇ ਕਾਰਗਿਲ-ਦਰਾਸ ਦੀਆਂ ਮਿਸਾਲਾਂ ਦੇ ਕੇ ਸਫਾਈ ਪੇਸ਼ ਕਰਦੇ ਰਹਾਂਗੇ ? ਬਹੁਤ ਕੋਸ਼ਿਸ਼ਾਂ ਬਾਅਦ ਵੀ ਮੈਂ ਕੋਈ ਸਾਫ਼ ਨਤੀਜਾ ਦੇਖਣ ਤੋਂ ਅਸਮਰਥ ਹਾਂ !

 

 

ਏਸ ਵੀਡੀਓ ਬਾਬਤ ਗੱਲ ਏਦਾਂ ਹੈ ਕਿ ਇਸ਼ੂ ਇਸ ਗੱਲ ਦਾ ਨਹੀਂ ਕਿ ਦੋਸ਼ੀ ਪੁਲੀਸ ਵਾਲਾ ਮੋਨਾਂ ਹੈ, ਪਰ ਏਸ ਗੱਲ ਦਾ ਹੈ ਕਿ ੨੦੧੧ ਆਉਣ ਉਪਰੰਤ ਵੀ ਸਾਡੀ ਪੁਲੀਸ ਏਨੀ ਵਹਿਸ਼ੀ ਹੈ ? ਇਸ ਗਲ ਦੀ ਮਿਸਾਲ ਵੀਡੀਓ ਤੋਂ ਹੀ ਮਿਲ ਜਾਂਦੀ ਹੈ ਕਿਓਂ ਜੋ ਇੱਕ ਦਸਤਾਰ ਵਾਲੇ ਅਫਸਰ ਨੇਂ ਹੀ ਉਸ ਨੌਜਵਾਨ ਨੂੰ ਫੜ ਕੇ ਏਸ ਦੋਸ਼ੀ ਅਧਿਕਾਰੀ ਦੇ ਹਵਾਲੇ ਕੀਤਾ ਸੀ , ਅਤੇ ਜਿਸ ਵੇਲੇ ਉਸ ਨੇ ਦਸਤਾਰ ਦੀ ਬੇਅਦਬੀ ਕੀਤੀ , ਉਕਤ ਸਿਖ ਅਫਸਰ ਵੀ ਪਿਛੇ ਖੜਾ ਸੀ ! ਪਰ ਅਫਸੋਸ..ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ ! ਕਿਓਂ ਕਿ ਏਸ ਸਾਰੇ ਮਹਿਕਮੇ ਦਾ ਕੋਈ ਧਰਮ ਨਹੀਂ ਹੈ , ਇਹ ਸਚਮੁਚ ਇਕ ਜ਼ਾਲਮ ਮਹਿਕਮਾਂ ਹੈ ! ਦਸਤਾਰਾਂ-ਚੁੰਨੀਆਂ ਰੋਲਣੀਆਂ ਇਹਨਾ ਲਈ ਨਿੱਤ ਦੀ ਗੱਲ ਹੈ ! ਪਰ ਇਹ ਗਲਤ ਹੈ, ਮਨੁਖੀ ਹੱਕਾਂ ਦਾ ਘਾਣ ਹੈ ,ਧਾਰਮਿਕ ਚਿੰਨਾਂ ਦੇ ਬੇਹੁਰਮਤੀ ਹੈ ! ਅਸੀਂ ਕਿਓਂ ਜਰੀਏ ?

 

ਅੰਤ ਚ ਇਹੀ ਕਹਿਣਾ ਚਾਹਾਂਗਾ ਕਿ ਜਦ ਇੱਕ ਪਾਸੇ ਕੁੱਲ ਦੁਨੀਆਂ ਵਿਚ ਸਿਖ ਕੌਮ ਏਅਰਪੋਟਾਂ ਤੇ ਦਸਤਾਰ ਦੀ ਤਲਾਸ਼ੀ ਬਹਾਨੇ ਹੁੰਦੀ ਖੱਜਲ -ਖੁਆਰੀ ਰੋਕਣ ਲਈ ਯਤਨਸ਼ੀਲ ਹੈ , ਉਧਰ ਆਪਣੇ ਹੀ ਘਰ ਵਿਚ ਪੰਥਕ ਸਰਕਾਰ ਹੋਣ ਦੇ ਬਾਵਜੂਦ ਦਸਤਾਰ ਦਾ ਆਹ ਸਨਮਾਨ ਹੈ , ਤਾਂ ਇਹ ਸਮੂਹ ਹਿੰਦੋਸਤਾਨ ਲਈ ਸ਼ਰਮ ਦੀ ਗੱਲ ਹੈ ! ਮੇਰੇ ਇੱਕ ਲੇਖਕ ਦੋਸਤ ਏ.ਪੀ.ਐੱਸ ਮਾਨ ਨੇ ਕੱਲ ਆਰਟੀਕਲ ਲਿਖਿਆ ਸੀ ਇਸ ਬਾਬਤ, ਅਖੇ ਜਿਥੇ ਇੱਕ ਪਾਸੇ ਸਾਰਾ ਪੰਜਾਬ ਪੱਬਾਂ ਭਰ ਹੋਇਆ ਪਿਆ ਸੀ ਕ੍ਰਿਕਟ ਮੈਚ ਕਰਕੇ ਤੇ ਹਿੰਦੋਸਤਾਨ ਦੀ ਜਿੱਤ ਦੀਆਂ ਅਰਦਾਸਾਂ ਕਰਕੇ, ਉਥੇ ਓਸੇ ਸਟੇਡੀਅਮ ਦੇ ਬਿਲਕੁਲ ਬਾਹਰ ਪ੍ਰਸ਼ਾਸਨ ਨੇ ਸਮੁਚੇ ਪੰਜਾਬ ਦੇ ਮੂੰਹ ਤੇ ਇਹ ਚਪੇੜ ਮਾਰੀ ਹੈ ! ਸ਼੍ਰੋਮਣੀ ਕਮੇਟੀ ਖਾਮੋਸ਼ ਹੈ ..ਉਸਦੀ ਟਾਸਕ ਫੋਰਸ ਖਾਮੋਸ਼ ਹੈ ! ਦਮਗਜੇ ਮਾਰਨ ਵਾਲਾ ਯੂਥ ਅਕਾਲੀ ਦਲ ਖਾਮੋਸ਼ ਹੈ , ਮਿੰਨੀਂ ਬਾਦਲ ਖਾਮੋਸ਼ ਹੈ , ਵਿਕ ਚੁੱਕੀ ਦਮਦਮੀ ਟਕਸਾਲ ਖਾਮੋਸ਼ ਹੈ ! ਕਿਓਂ ?

 

ਕਨਸੋਅ ਹੈ ਕਿ ਉਕਤ ਪੁਲੀਸ ਵਾਲਾ ਸਮੇਤ ਐੱਸ-ਪੀ ਮੁਹਾਲੀ ਮੁਅੱਤਲ ਕਰ ਦਿੱਤੇ ਗਏ ਹਨ ..ਪਰ ਕੀ ਇਹ ਸਾਰੀ ਸਮੱਸਿਆ ਦਾ ਹੱਲ ਹੈ ? ਕੀ ਕੋਈ ਗਰੰਟੀ ਹੈ ਕਿ ਦੋਸ਼ੀ ਦੁਬਾਰਾ ਬਹਾਲ ਹੋ ਕੇ ਮੁੜ ਕਿਸੇ ਦੀ ਪੱਗ ਨੂੰ ਹਥ ਨਹੀਂ ਲਾਉਣਗੇ ? ਮਨ ਵਿਚ ਬਾਰ ਬਾਰ ਇਹੀ ਗੂੰਜ ਰਿਹੈ.."ਏਤੀ ਮਾਰ ਪਾਈ ਕੁਰਲਾਂਦੇ ..ਤੈਂ ਕੀ ਦਰਦ ਨਾਂ ਆਇਆ" ! !

 

ਦਿਵਰੂਪ ਸਿੰਘ ਸੰਧੂ

ਮੈਲਬੌਰਨ

31 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਜੇ ਕਿਸੇ ਨੇ ਅਜੇ ਤੱਕ ਇਹ ਸ਼ਰਮਨਾਕ ਵੀਡੀਓ ਨਹੀਂ ਦੇਖੀ ਤਾਂ This is the Link :

31 Mar 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

ji mai eh video dekh lyi a...dekh k dil seham gya.....mainu dassoge k us police wale de khilaf koi action lia kise ne...hun sadi saromni kameti kithe gyi ? kiteh gyi sadi arkar,.....sare kanjar annne ho gye a akhan to...kise nu ni disda k ik sikh nal ki ho reha e,........

31 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਪਵਨਦੀਪ ! ਸ਼੍ਰੋਮਣੀ ਕਮੇਟੀ ਤੋਂ ਆਸ ਰਖਣੀ ਬੇਕਾਰ ਹੈ ...ਉਹ ਪਹਿਲਾਂ ਈ ਗੋਲਕਾਂ ਚੋਰੀ ਕਰਨ ਵਿਚ ਮਸ਼ਰੂਫ ਹੈ ਤੇ ਓਹਨਾ ਕੀ ਲੈਣਾ ਏਸ ਝਮੇਲੇ ਚ ਪੈ ਕੇ !

31 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

divroop 22 g ,,,,,,,,,,,,,,,ਬਹੁਤ ਹੀ ਸ਼ਰਮਨਾਕ  ਘਟਨਾ ਵਾਪਰੀ ਹੈ ,,,,,,,,,,,   

 

ਇਸ ਕਦਰ ਗੁਜ਼ਾਰੀ ਹੈ ਜ਼ਿੰਦਗੀ ਰੰਜੋ ਗਮ ਸਹਿਤੇ ਹੂਏ,,,
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ  ਹੂਏ ,,,
             ਬਹੁਤ ਹੀ ਸ਼ਰਮਨਾਕ  ਘਟਨਾ ਵਾਪਰੀ ਹੈ ,,,,,,,,,,,        

"ਇਸ ਕਦਰ ਗੁਜ਼ਾਰੀ ਹੈ ਜ਼ਿੰਦਗੀ ਰੰਜੋ ਗਮ ਸਹਿਤੇ ਹੂਏ,,,

ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ  ਹੂਏ ,,,"

Dr. Muhammad Iqbal

 

 

31 Mar 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

ਏਹਦਾ ਮਤਲਬ ਤਾ ਇਹ ਹੋਇਆ ਕ ਕੁਛ ਨੀ ਹੋਣਾ ਹੁਣ ਸਾਡੀ ਲੁੱਟੀ ਇਜ਼ਤ ਦਾ ......ਮੈਨੂ ਤਾ ਇਹ ਸਮਜ ਨੀ ਆਉਂਦੀ ਕ ਉਸ ਮੁੰਡੇ ਨੇ ਕੁਛ ਕਿਉ ਨੀ ਕੀਤਾ ਉਸੇ ਵਕ਼ਤ ...........

31 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਵੀਡੀਓ ਦੇਖੀ ਸੀ ਤੇ ਇਹਸਾਸ ਵੀ ਹੋਇਆ ਸੀ ਕਿ ਬਾਹਰਲੇ ਮੁਲਕਾਂ ਚ ਸਾਡੀ ਇਜ਼ਤ ਕਿਹਨੇ ਦੇਖਣੀ ਜਦ ਸਾਡੇ ਘਰ'ਚ ਈ ਆਵਾ-ਊਤਿਆ ਪਿਆ....
ਹੁਣ ਕਿਸੇ ਨੇ ਨਹੀਂ ਬੋਲਣਾ... ਉਹਨਾਂ ਨੂੰ suspend  ਵੀ ਇਸ ਕਰਕੇ ਕਰ ਦਿੱਤਾ ਕਿ ਵੋਟਾਂ ਦਾ time  ਨੇੜੇ ਆ... ਨਹੀਂ ਇਹ ਵੀ ਨਹੀਂ ਸੀ ਹੋਣਾ... 
ਪਤਾ ਨਹੀਂ ਕਦੋਂ ਸਾਡੇ  ਸਿਸਟਮ'ਚ  ਸੁਧਾਰ ਆਉ  .... ਪਤਾ ਨਹੀਂ ਕਦੋਂ ... ????? 

ਵੀਡੀਓ ਦੇਖੀ ਸੀ ਤੇ ਇਹਸਾਸ ਵੀ ਹੋਇਆ ਸੀ ਕਿ ਬਾਹਰਲੇ ਮੁਲਕਾਂ ਚ ਸਾਡੀ ਇਜ਼ਤ ਕਿਹਨੇ ਦੇਖਣੀ ਜਦ ਸਾਡੇ ਘਰ'ਚ ਈ ਆਵਾ-ਊਤਿਆ ਪਿਆ....


ਹੁਣ ਕਿਸੇ ਨੇ ਨਹੀਂ ਬੋਲਣਾ... ਉਹਨਾਂ ਨੂੰ suspend  ਵੀ ਇਸ ਕਰਕੇ ਕਰ ਦਿੱਤਾ ਕਿ ਵੋਟਾਂ ਦਾ time  ਨੇੜੇ ਆ... ਨਹੀਂ ਇਹ ਵੀ ਨਹੀਂ ਸੀ ਹੋਣਾ... 


ਪਤਾ ਨਹੀਂ ਕਦੋਂ ਸਾਡੇ  ਸਿਸਟਮ'ਚ  ਸੁਧਾਰ ਆਉ  .... ????? 

 

31 Mar 2011

jagwinder sandhu
jagwinder
Posts: 54
Gender: Male
Joined: 04/Jan/2011
Location: luton
View All Topics by jagwinder
View All Posts by jagwinder
 
ssa

main ve dekhi c jee eh , par manu eh bhoot affsoss nall kehna pai reha hai k aapa ithe bas kisi na kisi da kasoor kad sakde hain mean koi keh raha hai govt. karge koi keh raha hai SGPC karge te aap sab tamaasa he dekhan joge hain bas eh sach hai dossto jo bhoot kordha hai but hai sach , aapa bas kisi topick te thorde din bo k chup kar jaanaa hai becuse aaj kisi koi time he nahi kisi sikh brother ja sister lai , aapa sab ine zaada selfish hoo chuke hain k aap sab kuch dekh k ve kuch karna nahi chonde , mare is gal da zaada tar insaana nu bura lagega but eh sach hai te main ve isi sach wich onda hai , main ve buzdil hain ja eh keha k aapa sab buzdil hain , aapa sab bhoot fakar naal hora nu dasde hain k aasi sikh hain ? manu eh daso ke aapa sach much sikh kahoon de kabil hain ?? sikh da matlab he eh hunda hai kisi te zabaar zulam hunda dekh nahi hunda sikh too te aaj ta sikh te he zulam hoo reha hai ta ve aapa chup ha kuch nahi karna chonde sab nu eh hai k aapa ke lena is too aapne future de pai hai sab nu , sab bolde hun ke aasi Shaheed Bhagat Singh de kon wicho hain ke aapa hain us kon wicho ???

  dosto kado tak aakhar kado tak kisi hor too umeed rakhoge k saade ghar de izaat koi hoor aa k bachaa jave ?? sikh kom ta hora de izaat bachoon lai c te aaj eh kon kithe hai ??? jo aapne izaat lutde dekh k ve chup hai ????

mare ਭੈਣਾਂ ਤੇ ਮੇਰੇ ਵੀਰੋ  kam se kam ek waar aapne aap nu puchna jaroo k ke aaj aasi sach much sikh kahoon de kabil hain ?

31 Mar 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਬਾਈ ਜੀ ਬਹੁਤ ਹੀ ਸ਼ਰਮਨਾਕ ਘਟਨਾਂ।


ਕਦੋ ਤੱਕ ਸਹਾਂਗੇ,ਕਦ ਤੱਕ ਅੱਖਾਂ ਮੀਟੀ ਰੱਖਾਂਗੇ ਆਪਣੀ ਧਰਤੀ ਤੇ ਬਿਗਾਨੇ ਹੋ ਗਏ ਹਾਂ ਅਸੀ ਕਦੋ ਅਜ਼ਾਦ ਹੋਵਾਂਗੇ।


ਬੇਨਤੀ ਹੈ ਇਹ ਵੀਡੀਓ ਹਰ ਸਿੱਖ ਤੱਕ ਪੁਹਚਦੀ ਕਰੋ।

31 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

ਬਹੁਤ ਸ਼ਰਮਨਾਕ ਘਟਨਾ !
ਪੁਲਿਸ ਦੇਸ਼ ਦੀ ਅਮਨ ਸ਼ਾਤੀ ਬਰਕਰਾਰ ਰੱਖਣ ਲਈ ਬਣਾਈ ਜਾਂਦੀ ਹੈ,ਪਰ ਸਾਡੇ ਦੇਸ਼ ਵਿਚ ਉਲਟਾ "ਵਾੜ ਖੇਤ ਨੂੰ ਖਾ ਰਹੀ ਹੈ "!
ਮਨ ਬਹੁਤ ਹੀ ਉਦਾਸ ਹੋ ਜਾਂਦਾ ਹੈ ਇਹ ਸਭ ਵੇਖਕੇ !
ਰੱਬਾ ਸੁਖ ਵਰਤਾਈ !

31 Mar 2011

Showing page 1 of 3 << Prev     1  2  3  Next >>   Last >> 
Reply