Home > Communities > Punjabi Poetry > Forum > messages
ਦੋ ਗੱਲਾਂ ਸਾਗਰ ਨਾਲ
ਦੋ ਗੱਲਾਂ ਸਾਗਰ ਨਾਲ
(ਨਾਰੀ-ਸਾਗਰ ਸੰਵਾਦ )
ਨਾਰੀ:
ਸਾਗਰ ਰਾਜਾ! ਖਿਜ਼ਰ ਖਵਾਜਾ!
ਦਮ ਲੈ ਖ਼ਾਂ ਇਕ ਬਿੰਦ ਘੜੀ,
ਰੋਕ ਕੇ ਛੱਲਾਂ, ਸੁਣ ਦੋ ਗੱਲਾਂ,
ਤੇਰੇ ਦਰ ਮੈਂ ਆਣ ਖੜ੍ਹੀ |
ਸਾਗਰ:
ਹਵਾ ਹਵਾਈਏ! ਆਦਮ ਜਾਈਏ!
ਐਵੈਂ ਵਕਤ ਗੁਆਉਂਦਾ ਨਹੀਂ,
ਨਾ ਮੈਂ ਸੁਣਾਂ ਕਿਸੇ ਦੀ, ਸੁਣ ਲੈ,
ਆਪਣੀ ਕਿਸੇ ਸੁਣਾਉਂਦਾ ਨਹੀਂ |
ਨਾਰੀ:
ਐਡਾ ਤੇਰਾ ਦਿਲ ਸੁਣਿਆ ਸੀ,
ਜੇਡਾ ਏ ਵਿਸਥਾਰ ਤੇਰਾ,
ਛੱਲਾਂ ਗੱਜ ਡਰਾਈ ਜਾਵਣ,
ਇਹ ਕੇਹਾ ਵਿਉਹਾਰ ਤੇਰਾ?
ਸਾਗਰ:
ਇਹ ਛੱਲਾਂ ਤਾਂ ਧੜਕਣ ਵਾਂਗਰ,
ਸਾਹ ਨਾਲ ਆਉਂਦੀਆਂ ਜਾਂਦੀਆਂ ਨੇ,
ਵਜੂਦ ਮੇਰੇ ਦੀਆਂ ਬੂੰਦਾਂ ਬਣਕੇ,
ਚੰਨ ਨੂੰ ਮਿਲਣਾ ਚਾਹੁੰਦੀਆਂ ਨੇ |
ਨਾਰੀ:
ਕੀ ਹੋਇਆ ਜੇ ਦਿਲ ਮੇਰੇ ਦੀਆਂ,
ਤੇਰੇ ਜਿਹੀਆਂ ਗਹਿਰਾਈਆਂ ਨਹੀਂ,
ਕਿਹੜੀਆਂ ਐਸੀਆਂ ਪੀੜਾਂ ਨੇ,
ਜੋ ਤਨ ਮਨ ਅਸੀਂ ਹੰਢਾਈਆਂ ਨਹੀਂ?
ਸਾਗਰ:
ਨੌਏਂ ਗ੍ਰਹਿ, ਅਸੰਖਾਂ ਤਾਰੇ,
ਵਣ, ਖਾਣਾਂ ਤੇ ਪਰਬਤ ਸਾਰੇ,
ਵਸਤਾਂ ਚੌਦਾਂ ਰਤਨਾਂ ਜਹੀਆਂ,
ਕਿਸੇ ਨੇ ਕੱਢ ਵਿਖਾਈਆਂ ਨਹੀਂ |
ਨਾਰੀ:
ਰਾਮ, ਕ੍ਰਿਸ਼ਨ, ਬੁੱਧ, ਨਾਨਕ ਰਾਇ,
ਅਨੇਕਾਂ ਰਤਨ ਨਾਰੀ ਨੇ ਜਾਏ,
ਹਰ ਇਕ ਦੇ ਬਲ, ਬੁੱਧ ਤੇ ਜੁਗਤਾਂ,
ਜਾਣੀਆਂ ਕਦੇ ਭੁਲਾਈਆਂ ਨਹੀਂ |
ਸਾਗਰ:
ਜੇ ਡੂੰਘੀ ਇਕ ਆਹ ਵੀ ਭਰ ਲਾਂ,
ਕਹਿਰ ਪਲਾਂ ਵਿਚ ਢਹਿ ਜਾਂਦੇ ਨੇ,
ਤੇਰੇ ਜਹੇ ਕਮਜ਼ੋਰ-ਦਿਲੇ,
ਡਰ ਤੀਲੇ ਵਾਂਙੂ ਵਹਿ ਜਾਂਦੇ ਨੇ |
ਨਾਰੀ:
ਲੱਛਮੀ ਬਾਝ ਨਿਕੰਮੀ ਦੁਨੀਆਂ,
ਸਰਸ੍ਵਤੀ ਬਿਨ ਚਤਰਾਈਆਂ ਨਹੀਂ,
ਕਾਲੀਆਂ ਮਾਈਆਂ, ਦੁਰਗਾ ਜਾਈਆਂ,
ਅੱਜ ਤਕ ਕਿਸੇ ਡਰਾਈਆਂ ਨਹੀਂ |
ਸਾਗਰ:
ਬਾਬਲ ਜਾਣਕੇ ਬੁੱਕਲ ਵੜੀਆਂ,
ਮੈਂ ਤੇ ਕਦੇ ਬੁਲਾਈਆਂ ਨਹੀਂ,
ਮੈਂ ਵਿਚ ਰਲਕੇ, ‘ਮੈਂ‘ ਨੇ ਹੁਣ ਸਭ,
ਗੰਗਾ, ਜਮਨਾ ਮਾਈਆਂ ਨਹੀਂ |
ਨਾਰੀ:
ਚੁੱਪ ਵੇ ਖਾਰਿਆ, ਹੈਂਕੜ ਮਾਰਿਆ,
ਹੋਛੀਆਂ ਕਰ ਲੜਾਈਆਂ ਨਹੀਂ,
ਲੱਗਦੈ ਤੈਨੂੰ ਖਰੀਆਂ ਖਰੀਆਂ,
ਕਿਸੇ ਨੇ ਕਦੇ ਸੁਣਾਈਆਂ ਨਹੀਂ |
ਜਗਜੀਤ ਸਿੰਘ ਜੱਗੀ
ਨੋਟ:
ਖਿਜ਼ਰ ਖਵਾਜਾ = ਜਲ ਦੇਵਤਾ ਜਾਂ ਪੀਰ; ਇਕ ਬਿੰਦ ਘੜੀ = ਥੋੜ੍ਹੇ ਸਮੇਂ ਲਈ; ਗੱਜ ਡਰਾਈ ਜਾਵਣ = ਡਰਾਵਣੀ ਆਵਾਜ਼ ਕੱਢਕੇ ਡਰਾਉਣਾ; ਬੂੰਦਾਂ ਬਣਕੇ, ਚੰਨ ਨੂੰ ਮਿਲਣਾ ਚਾਹੁੰਦੀਆਂ ਨੇ = ਜਵਾਰ ਭਾਟੇ ਤੋਂ ਮੁਰਾਦ ਹੈ; ਅਸੀਂ ਹਢਾਈਆਂ ਨਹੀਂ = ਨਾਰੀ ਵੀ ਬਹੁਤ ਕਸ਼ਟ ਝਲਦੀ ਹੈ; ਨੌਏਂ ਗ੍ਰਹਿ, ਅਸੰਖਾਂ ਤਾਰੇ = ਸਮਸਤ ਤਾਰਾ ਮੰਡਲ ਅਤੇ ਸਭ ਸਿਤਾਰੇ;
ਵਣ, ਖਾਣਾਂ ਤੇ ਪਰਬਤ ਸਾਰੇ = ਕੁਲ ਵਨਸਪਤੀ, ਸਭੇ ਖਾਣਾਂ mines; ਵਸਤਾਂ ਚੌਦਾਂ ਰਤਨਾਂ ਜਹੀਆਂ = ਇਸ਼ਾਰਾ ਹੈ ਉਨ੍ਹਾਂ ਚੌਦਾਂ ਰਤਨਾਂ ਵੱਲ ਜੋ ਦੇਵਤਿਆਂ ਅਤੇ ਦੈਂਤਾਂ ਨੇ ਅੰਮ੍ਰਿਤ ਦੀ ਪ੍ਰਾਪਤੀ ਲਈ ਸੁਮੇਰ ਪਰਬਤ ਦੀ ਮਧਾਣੀ ਅਤੇ ਵਾਸੁਕੀ ਨਾਗ ਦੀ ਰੱਸੀ ਬਣਾਕੇ ਸਮੁੰਦਰ ਰਿੜਕ ਕੇ ਕੱਢੇ ਸੀ; ਕਿਸੇ ਨੇ ਕੱਢ ਵਿਖਾਈਆਂ ਨਹੀਂ = ਸਾਗਰ ਮਾਣ ਨਾਲ ਕਹਿੰਦਾ ਹੈ ਕਿ ਕੋਈ ਹੋਰ ਇਹੋ ਜਿਹੀਆਂ ਨਾਯਾਬ ਵਸਤਾਂ ਨਹੀਂ ਦੇ ਸਕਿਆ; ਹਰ ਇਕ ਦੇ ਬਲ, ਬੁੱਧ ਤੇ ਜੁਗਤਾਂ = ਸਾਗਰ ਦੀਆਂ ਮਾਣਮੱਤੀਆਂ ਗੱਲਾਂ ਦਾ ਜਵਾਬ, ਨਾਰੀ ਇਹ ਕਹਿਕੇ ਦਿੰਦੀ ਹੈ ਕਿ ਉਸਦੇ ਜਾਏ ਅਵਤਾਰਾਂ, ਪੈਗੰਬਰਾਂ, ਸੂਰਬੀਰ ਜੋਧਿਆਂ, ਸੰਤਾਂ ਦੇ ਸਦਗੁਣ ਅਤੇ ਜੌਹਰ ਰਹਿੰਦੀ ਦੁਨੀਆਂ ਤੱਕ ਅਭੁੱਲ ਰਹਿਣਗੇ; ਲੱਛਮੀ ਬਾਝ ਨਿਕੰਮੀ ਦੁਨੀਆਂ, ਸਰਸ੍ਵਤੀ ਬਿਨ ਚਤਰਾਈਆਂ ਨਹੀਂ, ਕਾਲੀਆਂ ਮਾਈਆਂ, ਦੁਰਗਾ ਜਾਈਆਂ, ਅੱਜ ਤਕ ਕਿਸੇ ਡਰਾਈਆਂ ਨਹੀਂ = ਅੰਤ ਵਿਚ ਨਾਰੀ, ਨਾਰੀ-ਸ਼ਕਤੀ ਬਾਰੇ ਦੱਸਦੀ ਹੈ ਕਿ ਲੱਛਮੀ ਬਿਨ ਕੋਈ ਕੰਮ ਨਹੀਂ ਚੱਲ ਸਕਦਾ, ਸਰਸਵਤੀ ਬਿਨ ਅਕਲ ਅਤੇ ਸਿਆਣਪ ਸੰਭਵ ਨਹੀਂ ਅਤੇ ਕਾਲੀ ਮਾਈ (ਜੋ ਪੌਰਾਣਿਕ ਕਥਾਵਾਂ ਅਨੁਸਾਰ ਦੁਰਗਾ ਸ਼ਕਤੀ ਦਾ ਮੱਥਾ ਫਾੜ ਕੇ ਬਾਹਰ ਨਿਕਲੀ ਸੀ) ਨੂੰ ਦੇਵ, ਦੈਂਤ ਜਾਂ ਮਾਨਵ ਤਿੰਨਾਂ ਵਿਚੋਂ ਕੋਈ ਨਹੀਂ ਹਰਾ ਸਕਿਆ ਸੀ, ਭਾਵ ਉਹ ਅਜਿੱਤ ਹੈ; ਗੰਗਾ, ਜਮਨਾ ਮਾਈਆਂ ਨਹੀਂ = ਸਾਗਰ ਆਖਿਰ ਵਿਚ ਆਪਣੀ ਮਹਾਨਤਾ ਦਾ ਗੁਣਗਾਣ ਇਹ ਕਹਿ ਕੇ ਕਰਦਾ ਹੈ ਕਿ ਉਸ ਵਿਚ ਵਿਲੀਨ ਹੋ ਕੇ ਜਮਨਾ ਅਤੇ ਗੰਗਾ ਵਰਗੀਆਂ ਵੱਡੀਆਂ ਵੱਡੀਆਂ ਪੂਜਨੀਕ ਨਦੀਆਂ ਮੇਰਾ ਰੂਪ ਲੈ ਲੈਂਦੀਆਂ ਹਨ ਅਤੇ ਫਿਰ ਉਹ ਗੰਗਾ ਅਤੇ ਜਮਨਾ ਮਾਈਆਂ ਨਹੀਂ ਰਹੀ ਜਾਂਦੀਆਂ;
ਨੋਟ:
ਖਿਜ਼ਰ ਖਵਾਜਾ = ਜਲ ਦੇਵਤਾ ਜਾਂ ਪੀਰ; ਇਕ ਬਿੰਦ ਘੜੀ = ਥੋੜ੍ਹੇ ਸਮੇਂ ਲਈ; ਗੱਜ ਡਰਾਈ ਜਾਵਣ = sea waves roar to frighten - ਡਰਾਵਣੀ ਆਵਾਜ਼ ਕੱਢਕੇ ਡਰਾਉਣਾ; ਬੂੰਦਾਂ ਬਣਕੇ, ਚੰਨ ਨੂੰ ਮਿਲਣਾ ਚਾਹੁੰਦੀਆਂ ਨੇ = ਜਵਾਰ ਭਾਟੇ ਤੋਂ ਮੁਰਾਦ ਹੈ; ਅਸੀਂ ਹੰਢਾਈਆਂ ਨਹੀਂ = ( ਹੰਢਾਈਆਂ ਜਾਂ ਹਢਾਈਆਂ ਇੱਕੋ ਸ਼ਬਦ ਹੈ) ; ਭਾਵ, ਨਾਰੀ ਵੀ ਬਹੁਤ ਕਸ਼ਟ ਝਲਦੀ ਹੈ; ਨੌਏਂ ਗ੍ਰਹਿ, ਅਸੰਖਾਂ ਤਾਰੇ = ਸਮਸਤ ਤਾਰਾ ਮੰਡਲ ਅਤੇ ਸਭ ਸਿਤਾਰੇ; ਵਣ, ਖਾਣਾਂ ਤੇ ਪਰਬਤ ਸਾਰੇ = ਕੁਲ ਵਨਸਪਤੀ, ਸਭੇ ਖਾਣਾਂ mines ਅਤੇ ਪਰਬਤ; ਵਸਤਾਂ ਚੌਦਾਂ ਰਤਨਾਂ ਜਹੀਆਂ = ਇਸ਼ਾਰਾ ਹੈ ਉਨ੍ਹਾਂ ਚੌਦਾਂ ਰਤਨਾਂ ਵੱਲ ਜੋ ਦੇਵਤਿਆਂ ਅਤੇ ਦੈਂਤਾਂ ਨੇ ਅੰਮ੍ਰਿਤ ਦੀ ਪ੍ਰਾਪਤੀ ਲਈ ਸੁਮੇਰ ਪਰਬਤ ਦੀ ਮਧਾਣੀ ਅਤੇ ਵਾਸੁਕੀ ਨਾਗ ਦੀ ਰੱਸੀ ਬਣਾਕੇ ਸਮੁੰਦਰ ਰਿੜਕ ਕੇ ਕੱਢੇ ਸੀ; ਕਿਸੇ ਨੇ ਕੱਢ ਵਿਖਾਈਆਂ ਨਹੀਂ = ਸਾਗਰ ਮਾਣ ਨਾਲ ਕਹਿੰਦਾ ਹੈ ਕਿ ਕੋਈ ਹੋਰ ਇਹੋ ਜਿਹੀਆਂ ਨਾਯਾਬ ਵਸਤਾਂ ਨਹੀਂ ਦੇ ਸਕਿਆ; ਹਰ ਇਕ ਦੇ ਬਲ, ਬੁੱਧ ਤੇ ਜੁਗਤਾਂ = ਸਾਗਰ ਦੀਆਂ ਮਾਣਮੱਤੀਆਂ ਗੱਲਾਂ ਦਾ ਜਵਾਬ, ਨਾਰੀ ਇਹ ਕਹਿਕੇ ਦਿੰਦੀ ਹੈ ਕਿ ਉਸਦੇ ਜਾਏ (ਉਸਦੇ ਪੈਦਾ ਕੀਤੇ ਹੋਏ) ਅਨੇਕਾਂ ਰਤਨਾਂ, ਭਾਵ ਅਵਤਾਰਾਂ, ਪੈਗੰਬਰਾਂ, ਸੂਰਬੀਰ ਜੋਧਿਆਂ, ਸੰਤਾਂ ਦੇ ਸਦਗੁਣ ਅਤੇ ਜੌਹਰ ਰਹਿੰਦੀ ਦੁਨੀਆਂ ਤੱਕ ਅਭੁੱਲ ਅਤੇ ਕਾਇਮ ਰਹਿਣਗੇ; ਲੱਛਮੀ ਬਾਝ ਨਿਕੰਮੀ ਦੁਨੀਆਂ, ਸਰਸ੍ਵਤੀ ਬਿਨ ਚਤਰਾਈਆਂ ਨਹੀਂ, ਕਾਲੀਆਂ ਮਾਈਆਂ, ਦੁਰਗਾ ਜਾਈਆਂ, ਅੱਜ ਤਕ ਕਿਸੇ ਡਰਾਈਆਂ ਨਹੀਂ = ਅੰਤ ਵਿਚ ਨਾਰੀ, ਨਾਰੀ-ਸ਼ਕਤੀ ਬਾਰੇ ਦੱਸਦੀ ਹੈ ਕਿ ਲੱਛਮੀ ਬਿਨ ਕੋਈ ਕੰਮ ਨਹੀਂ ਚੱਲ ਸਕਦਾ, ਸਰਸਵਤੀ ਬਿਨ ਅਕਲ ਅਤੇ ਸਿਆਣਪ ਸੰਭਵ ਨਹੀਂ ਅਤੇ ਕਾਲੀ ਮਾਈ (ਜੋ ਪੌਰਾਣਿਕ ਕਥਾਵਾਂ ਅਨੁਸਾਰ ਦੁਰਗਾ ਸ਼ਕਤੀ ਦਾ ਮੱਥਾ ਫਾੜ ਕੇ ਬਾਹਰ ਨਿਕਲੀ ਸੀ) ਨੂੰ ਦੇਵ, ਦੈਂਤ ਜਾਂ ਮਾਨਵ ਤਿੰਨਾਂ ਵਿਚੋਂ ਕੋਈ ਨਹੀਂ ਹਰਾ ਸਕਿਆ ਸੀ, ਭਾਵ ਉਹ ਅਜਿੱਤ ਹੈ; ਗੰਗਾ, ਜਮਨਾ ਮਾਈਆਂ ਨਹੀਂ = ਸਾਗਰ ਆਖਿਰ ਵਿਚ ਆਪਣੀ ਮਹਾਨਤਾ ਦਾ ਗੁਣਗਾਣ ਇਹ ਕਹਿ ਕੇ ਕਰਦਾ ਹੈ ਕਿ ਉਸ ਵਿਚ ਵਿਲੀਨ ਹੋ ਕੇ ਜਮਨਾ ਅਤੇ ਗੰਗਾ ਵਰਗੀਆਂ ਵੱਡੀਆਂ ਵੱਡੀਆਂ ਪੂਜਨੀਕ ਨਦੀਆਂ ਮੇਰਾ ਰੂਪ ਲੈ ਲੈਂਦੀਆਂ ਹਨ ਅਤੇ ਫਿਰ ਉਹ ਗੰਗਾ ਅਤੇ ਜਮਨਾ ਮਾਈਆਂ ਨਹੀਂ ਰਹਿ ਜਾਂਦੀਆਂ;
25 Sep 2017
ਬਹੁਤ ਸੋਹਣੀ ਕਿਰਤ ਵੀਰ ਜੀ..ਨਾਰੀ ਤੇ ਸਾਗਰ ਦੀ ਇਸ ਤਕਰਾਰ ਨੇ ਸ਼ਿਵ ਦੀ ਲੂਣਾ ਦੇ ਕਿਰਦਾਰ ਨਟੀ ਤੇ ਸੂਤਰਧਾਰ ਦੇ ਪਿਆਰ-ਤਕਰਾਰ ਦੇ ਵਾਰਤਾ ਯਾਦ ਕਰਵਾ ਦਿੱਤੀ..Thanks for sharing
27 Sep 2017
ਗਗਨਦੀਪ ਜੀ, ਕਿਰਤ ਲਈ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |
ਬਟਾਲਵੀ ਸਾਹਿਬ ਦੇ ਨੱਟੀ- ਸੂਤਰਧਾਰ ਸੰਵਾਦ ਨੂੰ ਯਾਦ ਕਰਵਾ ਗਈ ਇਹ ਨਿੱਕੀ ਜਿਹੀ ਕਿਰਤ - ਮੇਰੇ ਲਈ ਮਾਣ ਦੀ ਗੱਲ ਹੈ | ਇਵੇਂ ਹੀ ਲਿਖਦੇ ਪੜ੍ਹਦੇ ਰਹੋ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਜਿਉਂਦੇ ਵੱਸਦੇ ਰਹੋ |
12 Oct 2017
it's brilliant sir g,.............so nicely written,............great,..............a masterpiece work,...........marvellous creation,...........a world class literature,.........brilliant once again,...........hats off,.......salute to a great punjabi writer
14 Oct 2017
ਬਹੁਤ ਵਧੀਆ ਤਕਰਾਰ ਭਰੀ ਗੱਲ ਬਾਤ ਇੱਕ ਨਾਰੀ ਤੇ ਸਾਗਰ ਵਿਚਾਲੇ.......ਧੰਨਵਾਦ ਸਰ....ਪੁਬਲਿਸ਼ ਕਰਨ ਵਾਸਤੇ ਸਰ....ਸਰ ਤੁਸੀਂ ਆਪਣੀ ਬੁਕ ਪੁਬਲਿਸ਼ ਕਰਵਾਓ ਸਰ....ਮੈਨੂੰ ਉਮੀਦ ਹੈ ਤੁਹਾਨੂੰ ਵਧੀਆ ਹੁੰਗਾਰਾ ਮਿਲੇਗਾ ਸਰ...
17 Oct 2017
ਇਹਨੂੰ ਕਹਿੰਦੇ ਨੇ ਬਾਕਮਾਲ ਕਵਿਤਾ .... ਵਾਹ...
ਬਹੁਤ ਦੇਰ ਬਾਅਦ ਕੋਈ ਇੰਨੀ ਖੂਬਸੂਰਤੀ ਨਾਲ ਬੁਣੀ ਰਚਨਾ ਪੜੀ ... ਬਹੁਤ ਸੋਹਣਾ ਬਿੰਬ create ਕੀਤਾ ਤੁਸੀਂ ,,,,

Yoy may enter 30000 more characters.
19 Oct 2017
ਸਾਰੇ ਪਿਆਰੇ ਅਤੇ ਮਾਣਯੋਗ ਪਾਠਕ ਦੋਸਤੋ, ਇਸ ਕਿਰਤ ਨੂੰ ਸਮਾਂ ਦੇਣ ਲਈ ਅਤੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਦੇਣ ਲਈ ਬਹੁਤ ਬਹੁਤ ਧੰਨਵਾਦ |
ਜਲਦੀ ਹੀ ਕਮੈਂਟਸ ਦੇ ਇੰਡੀਵੀਜੁਅਲ ਜਵਾਬ ਦੇਵਾਂਗਾ ਜੀ |
ਹਮੇਸ਼ਾ ਇਸੇ ਤਰਾਂ ਪੜ੍ਹਦੇ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਪਿਆਰੇ ਅਤੇ ਮਾਣਯੋਗ ਪਾਠਕ ਦੋਸਤੋ, ਇਸ ਕਿਰਤ ਨੂੰ ਸਮਾਂ ਦੇਣ ਲਈ ਅਤੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਦੇਣ ਲਈ ਬਹੁਤ ਬਹੁਤ ਧੰਨਵਾਦ |

28 Oct 2017
ਗੁਰਸ਼ਰਨ ਬਾਈ ਜੀ |
ਕਿਰਤ ਲਈ ਸਮਾਂ ਕੱਢਣ ਲਈ ਅਤੇ ਹੌਂਸਲਾ ਅਫ਼ਜ਼ਾਈ ਵਾਲੇ ਕਮੈਂਟਸ ਪਾਉਣ ਲਈ ਬਹੁਤ ਬਹੁਤ ਧੰਨਵਾਦ |
ਇਸਤਰਾਂ ਈ ਲਿਖਦੇ ਪੜ੍ਹਦੇ ਰਹੋ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ |

21 Nov 2017