Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 4 << First   << Prev    1  2  3  4  Next >>   Last >> 
sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

plz. all readers suggest here the best poetries of the month. 

thanks

17 Nov 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਗਮਾਂ ਦਾ ਪੂਰ

 

ਗਮਾਂ ਦਾ ਇਕ ਪੂਰ ਮੈਨੂੰ ਹੋਰ ਦੇ ਦੇ

ਹਾਲੇ ਮੇਰੇ ਸਾਹਾਂ ਦਾ ਮੁੱਕਣਾ ਬਾਕੀ ਹੈ

 

ਰੋਜ਼ ਸੇਕਾਂ ਮੈਂ ਮਾਂਏ ਮੋਤ ਦੀ ਧੁੱਪ ਨੂੰ

ਜਿਸਮ ਦਾ ਥੋੜਾ ਹੋਰ ਸੁੱਕਣਾ ਬਾਕੀ ਹੈ

 

ਗਲ ਗਲ ਹੋਈਆ ਮੇਰੀ ਚੁੱਪ ਦੀਆਂ ਵੇਲਾਂ

ਲੱਜ ਬਣਕੇ ਖੂਹ'ਚ ਮੈਨੂੰ ਸੁੱਟਣਾ ਬਾਕੀ ਹੈ 

 

ਤੇਰੇ ਬਿਰਹੋ ਨੂੰ ਰੋਜ਼ ਲਾਵਾਂ ਮੈਂ ਸ਼ੋਖ ਹੀ ਰੰਗ

ਮੇਰਾ ਸਫੇਦ ਦਾਮਨ'ਚ ਸੱਜਣਾ ਬਾਕੀ ਹੈ 

 

ਉਮਰਾ ਤੋਂ ਪਾਲੇ ਜੋ ਵਹੀਰ ਮੈਂ ਇਸ਼ਕ ਦੇ

ਉਹਨਾਂ ਪਿਆਰਿਆਂ ਦਾ ਮੈਨੂੰ ਲੁੱਟਣਾ ਬਾਕੀ ਹੈ

 

ਮੇਰੀ ਹਰ ਸ਼ਾਖ ਦੇ ਪੱਤੇ ਜ਼ਰਦ ਹੋ ਗਏ ਨੇ

ਜ਼ਾਲਮ ਹਵਾਂਵਾ ਨਾਲ ਹੁਣ ਟੁੱਟਣਾ ਬਾਕੀ ਹੈ

 

ਗਮਾਂ ਦਾ ਇਕ ਪੂਰ ਮੈਨੂੰ ਹੋਰ ਦੇ ਦੇ

ਹਾਲੇ ਮੇਰੇ ਸਾਹਾਂ ਦਾ ਮੁੱਕਣਾ ਬਾਕੀ ਹੈ

 

ਵਹੀਰ -ਡਾਕੂ 

 

ਸੰਜੀਵ ਸ਼ਰਮਾਂ 

17 Nov 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

shared by ਆਸ਼ੀਸ਼ veer

 

                   ਖਾਮੋਸ਼  ਮੁਲਾਕਾਤ 

 

badi khamosh c mulakaat sadi...eni k.....

 

ohde dil di dhadhkan....main saaf sunn sakda c!!!

 

naa main kuj bolleya....te chup oh vi baithi rhi....

 

par ohde saahan vich mera naam....main saaf sunn sakda c!!!

 

bda shor c chidhiyan-kaanva da...bda shor c vaggdiyan hawaanva da...

 

ohdiyan jhanjran di awaaz nu fir vi....main saaf sunn sakda c!!!

 

palkan nu jad chakkeya ohne...mainu ik nazar buss takkeya ohne....

 

ohde naina di pukaar nu....main saaf sunn sakda c!!!

 

BADI KHAAMOSH C MULAKAAT SADI

24 Nov 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 ਅਧੂਰਾ ਮੁਜੱਸਮਾ

 

ਰੂਹ ਦੇ ਸ਼ੀਸ਼ੇ ਨਾਲ

ਪੱਥਰ ਤਰਾਸ਼ਦਿਆਂ,

ਘੜਿਆ ਮੁਜੱਸਮਾ

ਗਰੀਬਾਂ ਦੀ ਆਸ ਦਾ ਮੈਂ |

 

ਹੱਸਦਾ ਕਮਾਲ ਦਿਖੇ,

ਕੌਣ ਤਕਦੀਰ ਲਿਖੇ,

ਗੁੱਡਾ ਇਦ੍ਹੇ ਵਰਗਾ ਈ

ਹਾਂ ਹੱਡ ਮਾਸ ਦਾ ਮੈਂ |

 

ਖੁਸ਼ੀਆਂ ਵਿਆਹੁਣ ਲਈ 

ਖਾਹਿਸ਼ਾਂ ਦੀ ਜੰਜ ਚੜ੍ਹੇ,

ਬਲਦਾ ਕੋਈ ਦੀਵਾ ਵੇਖਾਂ

ਉਨ੍ਹਾਂ ਘਰ ਆਸ ਦਾ ਮੈਂ |

 

ਦਰਦ ਸੰਜੋਵਾਂ ਕਿਵੇਂ  

ਆਪਣੀ ਬੇਵਸੀ ਦਾ

ਤੇ ਕੂਕਦੀ ਜੋ ਉਨ੍ਹਾਂ ਸਿਰ 

ਥੋੜਾਂ ਭਰੀ ਰਾਤ ਦਾ ਮੈਂ |

 

ਧਾਹ ਅਰਮਾਨ ਲੱਖਾਂ

ਮੂੰਹ ਅੱਡ ਵੇਖਦੇ ਨੇ,

ਬੋਲ ਕੀਹ ਵਿਚਾਰਿਆਂ ਨੂੰ 

ਬੋਲਾਂ ਧਰਵਾਸ ਦਾ ਮੈਂ |

 

             ਜਗਜੀਤ ਸਿੰਘ ਜੱਗੀ

 

posted date : 14 november 2014

24 Nov 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

writer Name : Sandeep veer g

 

         "ਤੂੰ ਕੁਝ ਰੱਬ ਦੇ ਨੇੜੇ ਹੋਵੇਗਾ"

 

ਹੋਣ ਥੇਹ ਦੀਆਂ ਗਲੀਆਂ 

ਚਾਹੇ ਖਿੜੀਆਂ ਕਲੀਆਂ ,

ਜਦ ਕੀਟ,ਪਤੰਗੇ ਤੇ ਸਗ

ਮਹਜਤ ਬਣ ਜਾਣ ਸਭ,

ਜਦ ਤੇਰੇ 'ਚੋਂ 'ਮੈਂ' ਮਨਫੀ ਹੋਵੇਗਾ,

ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।

 

ਓਸ ਨਾਲ ਨ ਜੋੜੇ ਕੋੲੀ ਖਿਲਕ

ਰੰਗ ਵੇਖ ਨ ਜਾਵੀ ਤਿਲਕ,

ਦਾਤ ਨੇ ਦੋਵੇਂ ਖਿਜਾਂ ਬਹਾਰ

ਹੋ ਜਾਹ ਤੂੰ ਨਾਮ ਸਵਾਰ

ਜਦ ਖਾਕੀ ਬੁੱਤ ਖਾਕ ਨਾਲ ਜੁੜੇਗਾ

ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।

 

ਹਰਮ ਦੈਰ ਦੀ ੲਿਕੋ ਕਹਾਣੀ

ੳੁਹੀਓ ਰਾਜਾ ੳੁਹੀਓ ਰਾਣੀ,

ਹਰ ਅਸਗਾ ਹੈ ਉਸਦਾ ਬਾਗ

ਸਮਝ ਤੇ ਝੂਠੀ ਨੀਂਦੋ ਜਾਗ,

ਹਰ ਥਾਂ ੲਿਨਸਾਨ ਜਦ ਦਿਸੇਗਾ

ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।

 

ਆਖਣ ਮਨੁੱਖ ਹੈ ਔਲ ਜੂਨੀ

ਕਿੳੁਂ ਬਣ ਗਿਆ ੲੇ ਤੂੰ ਖੂਨੀ

ਮਨੁੱਖਤਾ ਹੀ ੲਿਕ ਧਰਮ ਯਾਰੋ

ੲਿਸ ਗੱਲ ਨੂ ਚਿਤਵ ਵਿਚਾਰੋ

ਜ਼ਿੰਦਗੀ ਨੂੰ ਜਦ ਸਮਝੇਗਾ,

ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ॥

 

:-ਸੰਦੀਪ 'ਸੋਝੀ'

 

ਨੋਟ :-

 

ਥੇਹ- ਉੱਜੜੀ ਥਾਂ

ਕੀਟ- ਕੀੜਾ

ਸਗ- ਕੁੱਤਾ

ਮਹਜਤ - ਸਜਦਾ ਕਰਨ ਦੀ ਥਾਂ 

ਖਿਲਕ- ਚੋਲਾ, ਪੈਰਾਹਨ 

ਹਰਮ- ਮਨ ਨੂੰ ਹਰ ਲੈਣ ਵਾਲਾ ਮਹਿਲ,ਮੰਦਰ

ਦੈਰ -ਗਿਰਜਾ

ਅਸਗਾ - ਸਮੁਦਾੲਿ,ਝੁੰਡ

ਔਲ - ਸਭ ਤੋਂ ਉੱਤਮ 

ਚਿਤਵ- ਚਿੰਤਨ

 

Posted date 26-11-2014

27 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁੱਖਪਾਲ ਵੀਰ ਜੀ, ਤੁਹਾਡਾ ੲਿਸ ਯਤਨ ਲਈ ਤੇ ਓਸ ਵਿੱਚ " ਤਾਂ ਕੁਝ ਰੱਬ ਦੇ ਨੇੜੇ ਹੋਵੇਗਾ " ਸ਼ਾਮਿਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ।

ਤੇ ਬਾਕੀ 'ਗਮਾਂ ਦਾ ਪੂਰ', 'ਖਾਮੋਸ਼ ਮੁਲਾਕਾਤ', ' ਅਧੂਰਾ ਮੁਜੱਸਮਾ ' ਬੇਸ਼ੱਕ ਬਹੁਤ ਖੂਬਸੂਰਤ ਤੇ ਨਫ਼ੀਸ ਰਚਨਾਵਾਂ ਨੇ । ੲਿਸ ਯਤਨ ਨਾਲ ਸਭ ਨੂੰ ਹੋਰ ਵਧੀਆ ਕਰਨ ਦੀ ਪ੍ਰੇਰਣਾ ਤੇ ਸੇਧ ਮਿਲੇਗੀ ।
29 Nov 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

      ਦਰਦ

 

ਤੇਰੇ ਨਾਲ ਖੜੋਇਆਂ

ਵਕ਼ਤ ਖੜੋ ਜਾਂਦਾ ਐ |

 

ਤੇਰੀ ਬੁੱਕਲ ਦੇ ਹਨੇਰੇ ਚ

ਕਿੰਨੇ ਈ ਚਾਨਣ ਲੁਕੇ ਨੇ |

 

ਤੇਰੇ ਨਾਲ ਗੱਲਾਂ ਕਰਦਿਆਂ

ਕੁਦਰਤ ਵੀ ਬੋਲਦੀ ਪਰਤੀਤ ਹੁੰਦੀ ਹੈ |

 

ਤੈਨੂੰ ਉਡੀਕਦਿਆਂ

ਮੈਨੂੰ ਹਾਸੇ ਉਡੀਕਣ ਲੱਗ ਪੈਂਦੇ ਨੇ |

 

ਤੈਨੂੰ ਨਿਹਾਰਦਿਆਂ

ਇੱਕ ਅਰਸਾ ਬਿਤਾਇਆ ਜਾ ਸਕਦੈ |

 

ਤੇਰੀ ਚੁੱਪ

ਮੇਰਾ ਸਭਤੋਂ ਵੱਡਾ ਦਰਦ ਐ |

 

Writer : ਹਰਜੋਤ g  .....

 

posted date : 09-12-2014

 

sheared by : ਬਿੱਟੂ ਕਲਾਸਿਕ g

10 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
According to me this poem has all and everything for wich it can be labelled as best poem of this month:-

Title :-"ਕੱਚ ਦੀਆਂ ਵੰਗਾਂ ਦੇ ਟੁਕੜੇ"

ਹਰੀਆਂ ਲਾਲ ਅਤੇ ਅਸਮਾਨੀ,
ਛਣਕਦੀਆਂ ਇਹ ਰੀਝ ਨਿਸ਼ਾਨੀ,
ਸੋਹਣੀਆਂ ਨਾਜ਼ਕ ਵੰਗਾਂ ਸੀ ਨੀਂ,
ਮੱਚਦੀਆਂ ਪ੍ਰੀਤ ਉਮੰਗਾਂ ਸੀ ਨੀਂ,
ਕਰ ਗਏ ਲੇਖ-ਸਿਤਾਰੇ ਰੁੱਠੜੇ
ਕੱਚ ਦੀਆਂ ਵੰਗਾਂ ਦੇ ਟੁਕੜੇ |

ਦੀਦ ਦੀਆਂ ਜਦ ਤਾਂਘਾਂ ਲੱਗੀਆਂ,
ਸੁਰਤ ਵੇਖਦੀ ਚੁੱਕ ਚੁੱਕ ਅੱਡੀਆਂ,
ਮੱਥੇ ਵਾਲ, ਉਨੀਂਦਾ ਰੜਕੇ,
ਚਾਅ ਠੁਮਕਦੇ ਮੜਕੇ ਮੜਕੇ,
ਸਿਲ੍ਹੇ ਨੈਣ, ਹੋਏ ਸਾਹ ਉੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |

ਕਲਸ਼ ਆਸ ਦਾ ਸਿਰ ਤੇ ਧਰ ਕੇ,
ਆ ਗਈ ਵਕਤ ਝਨਾ ਨੂੰ ਤਰ ਕੇ
ਉਰਵਾਰ ਪਾਰ ਕੋਈ ਨਜਰ ਨਾ ਆਵੇ,
ਸ਼ਿਖਰ ਉਮਰ ਦੀ ਲੰਘਦੀ ਜਾਵੇ,
ਰੰਗ ਬਦਲ ਕੇ ਦੱਸਦੇ ਮੁੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |

ਹਾਏ ਲੇਖਾਂ ਦੇ ਜਾਈਏ ਵਾਰੀ,
ਕੰਢੇ ਲੱਗ ਵੀ ਉਲਫ਼ਤ ਹਾਰੀ,
ਵਸਲ ਦੀਆਂ ਦੋ ਬਾਤਾਂ ਮਿੱਠੀਆਂ,
ਰਹੀਆਂ ਅਨਸੁਣੀਆਂ, ਅਣਡਿੱਠੀਆਂ,
ਪਾ ਪਾ ਵੈਣ ਸੁਣਾਉਂਦੇ ਦੁੱਖੜੇ,
ਕੱਚ ਦੀਆਂ ਵੰਗਾਂ ਦੇ ਟੁਕੜੇ |

ਲੇਖਕ:-ਜਗਜੀਤ ਸਿੰਘ ਜੱਗੀ
10 Dec 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 ਪਿੰਜਰੇ ਵਿੱਚ...

 

ਪਿੰਜਰੇ ਵਿੱਚ ਕੈਦ ਪੰਛੀ,

ਬੇਚੈਨ ਸਨ

ਉਨ੍ਹਾਂ ਦੇ ਧੁੱਪ ਜਿਹੇ ਖੰਭਾਂ ਲਈ,

ਪਿੰਜਰੇ ਵਿਚਲੀ ਥਾਂ ਘੱਟ ਜੋ ਸੀ

ਉਨ੍ਹਾਂ ਦੇ ਮੂਹਾਂ ਤੋਂ,

ਜਵਾਲਾਮੁਖੀ ਵਾਲੀ ਚੁੱਪ ਡੁੱਲ੍ਹ ਰਹੀ ਸੀ

ਖੰਭ ਕਿਸੇ ਲੋਥ ਵਾਂਗ ,

ਬੇਜਾਨ ਜਾਪਦੇ ਸਨ

ਤੇ ਪਿੰਜਰੇ ਵਿਚ ਸ਼ਮਸ਼ਾਨ ਜਿਹਾ, 

ਖਲਾਅ ਪੈਦਾ ਹੋੲਿਆ ਲਗਦਾ ਸੀ

ਅਸਮਾਨਾਂ ਨੂੰ ਛੋਹਣ ਦੀ,

ਹਵਾਵਾਂ ਨੂੰ ਮੋਹਣ ਦੀ,

ਕਾਬਲੀਅਤ ਵਾਲੇ

ੳੁਸ ਪਿੰਜਰੇ ਵਿਚ ਜੋ ਕੈਦ ਸਨ 

ਤੇ ਓਸ ਵਿਚ ਕਿੰਨਿਆਂ ਦੇ ਬਚਪਨ ਦੀ,

ਜਵਾਨੀ ਵਾਲੀ ਪਰਵਾਜ਼ ਦੀ ,

ਮੌਤ ਜੋ ਹੋਈ ਸੀ

ਬਹੁਤ ਦਰਸ਼ਕ ਆ ਜਾਹ ਰਹੇ ਸੀ,

ਵੇਖ ਵੇਖ ਖੁਸ਼ ਹੋ ਰਹੇ ਸੀ

ਭਲਾ ਕਿਸ ਨੂੰ ਵੇਖ ਕੇ ?

ਸ਼ਾੲਿਦ ਮਹਿਕਾਂ ਨੂੰ ਜ਼ੰਜੀਰਾ ਵਿੱਚ ਵੇਖਣਾ 

ਉਨ੍ਹਾਂ ਲਈ ਮਨੋਰੰਜਨ ਸੀ 

ਸੁੰਨੇ ਹੁੰਦੇ ਜਾ ਰਹੇ ਅੰਬਰ ਦੀ ,

ੳੁਨ੍ਹਾਂ ਨੂੰ ਕੋਈ ਫਿਕਰ ਨਹੀਂ ਸੀ

ਸ਼ਾੲਿਦ ਉਹ ਭੁੱਲ ਰਿਹੇ ਸੀ

ੳੁਦ੍ਹੇ ਬਣਾੲੇ ਕਾਗਜ਼ ਦੇ ਪਤੰਗ 

ਬਹੁਤਾ ਚਿਰ ਨਹੀਂ ਉੱਡ ਸਕਦੇ 

ਉਹ ਪਲ ਪਲ ਬਦਲਦੀ ਕੁਦਰਤ ਦਾ,

ਮੁਕਾਬਲਾ ਨਹੀਂ ਕਰ ਸਕਦੇ

ਉਹ ਸੂਰਜ ਨੂੰ ਰੋਜ ੳੁਗਮਣ ਦਾ,

ਪਾਣੀਆਂ ਨੂੰ ਮੀਂਹ ਬਣਨ ਦਾ,

ਕਾਰਣ ਨਹੀਂ ਦੇ ਸਕਦੇ 

ੳੁਹ ਜਾਂ ਤਾਂ ਕੁਝ ਦੇਰ ਲਈ 

ਹਵਾ ਦੀ ਮੋਜੂਦਗੀ ਦਾ ਅਹਿਸਾਸ 

ਕਰਾ ਸਕਦੇ ਹਨ, 

ਜਾਂ ੲਿਨਸਾਨ ਦੁਆਰਾ ਕੀਤੇ 

ਕਿਸੇ ਆਬਾਦ ਪਿੰਜਰੇ ਵਾਂਗ 

ਉਸਦੀ ਆਪਣੇ ਆਪ ਨੂੰ ਦੂਜੇ ਜੀਆਂ ਨਾਲੋਂ,

ਸ਼੍ਰੇਸ਼ਠ ਸਾਬਤ ਕਰਨ ਦੀ

ਝੂਠੀ ਲਾਲਸਾ ਨੂੰ 

ਸ਼ਾਂਤ ਕਰ ਸਕਦੇ ਹਨ ॥ 

 

written by -: ਸੰਦੀਪ 'ਸੋਝੀ'

posted date : - 28-29 dec.2014

 

01 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sukhpal veer g sab ton pehal deri lae maffi per bhaout hi sohni koshish hai .....jionde vasde raho....
03 Jan 2015

Showing page 3 of 4 << First   << Prev    1  2  3  4  Next >>   Last >> 
Reply