Punjabi Poetry
 View Forum
 Create New Topic
  Home > Communities > Punjabi Poetry > Forum > messages
Showing page 4 of 4 << First   << Prev    1  2  3  4   Next >>     
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁੱਖਪਾਲ ਵੀਰ ਜੀ, ਤੁਹਾਡਾ ੲਿਸ ਹੌਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ ।
03 Jan 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

      ਸੰਸਕਾਰ.

 

ਕਦੀ ਤੂੰ ਛਿਪਾ ਲੈਂਦੈ,

ਟਿਮਟਿਮਾੳੁਂਦੇ ਸਿਤਾਰਿਆ ਨੂੰ,,

ਧੁੰਦ ਜਾਂ ਹਨੇਰੇ ਕਦੀ,

ਨਿਗਲਦੇ ਨਹੀਂ ਸੂਰਜਾਂ ਦੀ ਰੌਸ਼ਨੀ,

ਜੁੱਗ ਦੇ ਪਲਟਦੇ ਹੀ,

ਸਮੇਂ ਦੇ ਡਰਪੋਕ ਲੋਕ,

ਇਨਸਾਨ ਨਾਲੋਂ ਪੱਥਰਾਂ ਲਈ,

ਪੱਥਰ ਨਾਲ ਤੋੜਦੇ ਨੇ ਪੱਥਰ ਦੀ ਮੂਰਤੀ,

ਰੱਬ ਨਾ ਮਿਲਣ ਤੇ ਕਰਦੇ ਬੱਚਿਆਂ ਦੇ ਕਤਲ,

ਜ਼ਬਰੀ ਜੰਝੂ ਨਾ ਤੂੰ ਪਾਇਆ,

ਨਾ ਜ਼ਬਰੀ ਲਾਹੁਣ ਦਿਤਾ, 

ਜ਼ਬਰੀ ਬਦਲਣ ਤੁਰੇ ਧਰਮ,

ਖੁਦ ਤੁਰ ਗਏ ਬਸ ਯਾਦ ਕਰ,

ਸਮੱਸਿਆ ਸਿਰਫ਼ ਮਾਨਸਿਕਤਾ ਦੀ ਏ.

ਨਵਾਂ ਸਾਲ ਹੈ ਸੋਚ ਬਦਲ.

ਮੁਬਾਰਿਕ ਸਾਰੇ ਫ਼ਰਜ਼ ਤੇ ਅਧਿਕਾਰ,

ਤਬਦੀਲ ਕਰਨੇ ਪੈਣਗੇ ਸੰਸਕਾਰ..........,

 

Shared By: Sir Gurmit singh G

Posted Date : - 31-12-2014

05 Jan 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

 

             ਰਸੂਖ਼

 

ਉਸਦੀ ਜ਼ਾਤ ਨੂੰ ਮੰਨਦੇ ਨਹੀਂ

ਉਂਜ ਰੱਬ ਰੱਬ ਕਰਦੇ ਰਹਿਨੇ ਆਂ |

'ਏਕ ਨੂਰ' ਕਿਉਂ ਭੁੱਲ ਜਾਂਦੈ

ਜਦ ਆਪਸ ਵਿਚ ਖਹਿਨੇ ਆਂ ?

 

ਇਨਸਾਨੀਅਤ ਦੀ ਡੋਰੀ ਸਾਨੂੰ

ਬੰਨ੍ਹ ਸਕਦੀ ਏ ਮੋਤੀਆਂ ਵਾਂਗ,

ਇਸ ਤੋਂ ਮੁਨਕਰ ਹੋ ਗਏ, ਖੌਰੇ

ਤਾਹਿਓਂ ਖਿਲਰੇ ਰਹਿਨੇ ਆਂ |

 

ਲੋੜ ਮਨਾਂ ਨੂੰ ਹੋੜਨ ਦੀ ਏ

ਗੱਲ ਦਿਲਾਂ ਨੂੰ ਜੋੜਨ ਦੀ ਏ,

ਮਿਲਕੇ ਕੇ ਰਹਿਣਾ ਇੰਨਾ ਵੀ ਨੀਂ

ਜਿੰਨਾ ਔਖਾ ਕਹਿਨੇ ਆਂ |

 

ਐਨੇ ਅਸਰ ਰਸੂਖ਼ ਨਾਲ

ਕੋਈ ਰੱਬ ਦੇ ਘਰ ਵੀ ਬੈਠਾ ਏ ?

ਜਿੰਨੇ ਪਿਆਰ ਮੁਹੱਬਤ ਨਾਲ

ਅਸੀਂ ਮੈਅਖ਼ਾਨੇ ਵਿਚ ਬਹਿਨੇ ਆਂ ?

 

                              ਜਗਜੀਤ ਸਿੰਘ ਜੱਗੀ

 

Writer : S.Jagjit singh g

posted date : 30-01-2015

31 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸ਼ੁਕਰੀਆ ਸੁਖਪਾਲ ਬਾਈ ਜੀ |

31 Jan 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

.........  ਕਰਮੀ ਲੋਕ ..........

 

ਮਨ ਜਿਸਦੇ ਸੁਖਨ ਚਿੱਤ ਵਿਸ਼ਵਾਸ ਹੈ।

 

ਮੁਰਦਿਆਂ  ਨੂੰ ਵੀ ਜੀਉਣ ਦੀ ਆਸ ਹੈ। 

 

ਮੁੜਕੇ ਪਿੱਛੇ ਵੇਖਦੇ ਤਾਂ ਸਿਰਫ਼ ਪੈੜ ਹੈ,

 

ਪੱਥਰਾਂ ਵਰਗੇ ਲੋਕਾਂ ਦੇ ਵਿੱਚ ਵਾਸ ਹੈ।

 

ਸੋਨੇ ਵਰਗੇ ਜਿਸਮ ਕਿੰਝ ਮੁਰਝਾ ਗਏ,

 

ਨੀਂਦ ਵਿੱਚ ਵੀ ਸੁਫ਼ਨਿਆਂ ਦਾ ਵਾਸ ਹੈ।

 

ਮੁੜਕੇ ਨਾਲ ਜੋ ਸਿੰਝਦੇ ਰਹੇ ਧਰਤ ਨੂੰ,

 

ਐਸਾ ਕਰਮੀ ਲੋਕ ਸਮੇਂ ਲਈ ਖਾਸ ਹੈ।

 

 

---------------------------------------------

 

shared by : Gurmit singh sir

posted date : 22 jan-2015

writer : unknown

01 Feb 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

..........ਸਮੁੰਦਰ ਦੇ ਕੰਡੇ............

 

ਓਹ੍ਹ ਕਿੰਨੀਂ ਹਸੀਨ ਸ਼ਾਮ ਹੋਵੇਗੀ

 

ਜਦੋਂ ਇੱਕ ਦੂਸਰੇ  ਦਾ ਹੱਥ  ਫੜਕੇ

 

ਤੁਰਾਂ ਗੇ ਸਮੁੰਦਰ ਦੇ ਕੰਡੇ |

 

ਗਿੱਲੀ ਰੇਤ ਤੇ ਪਏ ਸਾਡੇ ਪੈਰਾਂ ਦੇ ਨਿਸ਼ਾਨ

 

ਸਾਡੇ ਦਿਲਾਂ ਤੇ ਛਪ ਜਾਣਗੇ |

 

ਬੱਦਲਾਂ ਦੀ ਹਿੱਕ ਚੀਰਕੇ

 

ਢਲਦੇ ਹੋਏ ਸੂਰਜ ਦੀਆਂ ਕਿਰਨਾਂ

 

ਜਦੋਂ ਤੇਰੇ ਮੁੱਖ ਤੇ ਪੈਣਗੀਆਂ ਤਾਂ,

 

ਤੇਰਾ ਦੀਦਾਰ ਕਰਕੇ ਮੁੱਕ ਰਹੇ ਦਿਨ ਦਾ

 

ਫਿਰ ਜਿਓਣ ਨੂੰ ਦਿਲ ਕਰੇਗਾ |

 

ਸਮੁੰਦਰ ਕੰਡੇ ਪਈ

 

ਕਿਸੇ ਬਿਰਖ਼ ਦੀ ਲਾਸ਼ ਦੇ ਸੀਨੇ ਉੱਤੇ

 

ਜਦ ਤੂੰ ਮੇਰਾ ਨਾਮ ਉੱਕਰੇਂਗੀ

 

ਤਾਂ ਤੇਰੀ ਇੱਕ ਛੋਹ ਨਾਲ

 

ਮੋਏ ਬਿਰਖ਼ ਵਿਚ

 

ਇੱਕ ਵਾਰ ਫਿਰ ਜ਼ਿੰਦਗੀ ਪੁੰਗਰ ਆਵੇਗੀ |

 

ਸਮੁੰਦਰ ਦੇ ਸ਼ਾਂਤ ਕੰਡੇ ਤੇ ਤੁਰਦਿਆਂ ਹੋਇਆਂ

 

ਮੇਰੀ ਕਿਸੇ ਗੱਲ ਤੇ ਤੇਰਾ ਹੱਸਣਾ

 

ਇੱਕ ਮਿਠਾਸ ਭਰਿਆ ਸੰਗੀਤ ਪੈਦਾ ਕਰੇਗਾ

 

ਜਿਸਨੂੰ ਸੁਣਕੇ ਸਮੁੰਦਰ ਦੀ ਇੱਕ ਲਹਿਰ

 

ਤੇਰੇ ਪੈਰ ਚੁੰਮ ਲਵੇਗੀ |

 

ਓਹ੍ਹ ਕਿੰਨੀਂ ਹਸੀਨ ਸ਼ਾਮ ਹੋਵੇਗੀ

 

ਜਦੋਂ ਇੱਕ ਦੂਸਰੇ  ਦਾ ਹੱਥ  ਫੜਕੇ

 

ਤੁਰਾਂ ਗੇ ਸਮੁੰਦਰ ਦੇ ਕੰਡੇ |

 

ਧੰਨਵਾਦ ,,,,,,,,,,,,ਹਰਪਿੰਦਰ " ਮੰਡੇਰ "

posted date : 22 aug.2014

01 Feb 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਬਹੁਤ ਧੰਨਵਾਦ ਵੀਰ,,,ਜੀਓ,,,

01 Feb 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮਨਾਂ ਕੁਝ ਬਣ ਹਾਂ      (Various suggetions that I made to myself during my young age) 

 

 

ਹੰਭ ਕੇ ਨਾ ਬੈਠ ਮਨਾਂ

ਹਯਾਤੀ ਦੀ ਜੰਗ ਵਿਚ,

ਉੱਠ ਕਮਰ ਕੱਸ ਕੇ

ਸ਼ਹ ਸਵਾਰ ਬਣ ਹਾਂ |

 

ਬਵੰਡਰ 'ਚ ਘਿਰੀ

ਮਿਲੇ ਕੋਈ ਕਿਸ਼ਤੀ,

ਲਾਉਣ ਨੂੰ ਕਿਨਾਰੇ

ਉਦ੍ਹੀ ਪਤਵਾਰ ਬਣ ਹਾਂ |

 

ਬੇਕਰਾਰ ਧੜਕੇ ਜੋ

ਪ੍ਰੀਤਮ ਵਸਲ ਨੂੰ,

ਐਸੇ ਕਿਸੇ ਦਿਲ ਦਾ

ਕਰਾਰ ਬਣ ਹਾਂ |

 

ਕਿਸੇ ਦੀਪਕ ਰਾਗ ਦੇ

ਲੂਸੇ ਦੀ ਖਾਤਿਰ,

ਮੇਘ ਰਾਗ ਦੀ ਸੀਤਲ

ਫੁਹਾਰ ਬਣ ਹਾਂ |

 

ਸੱਚ ਦਾ ਪੁਜਾਰੀ ਹੋ

ਜੋ ਕੂੜ ਨੂੰ ਵੰਗਾਰੇ,

ਅਜਿਹੇ ਜੰਗਜੂ ਦੀ

ਤਲਵਾਰ ਬਣ ਹਾਂ |

 

 

ਜਗਜੀਤ ਸਿੰਘ ਜੱਗੀ

੧੯ ਜੂਨ ੨੦੧੪ 

04 Feb 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

                       ਤੂਫ਼ਾਨ

 

ਹੱਥਾਂ ਵਿਚ ਦੀਵੇ ਬਾਲ ਅਸੀਂ ਤੁਰ ਪਾਏ ਹਾਂ ਵੱਲ ਹਵਾਵਾਂ ਦੇ 

ਸਾਨੂੰ ਪਤਾ ਹੈ ਹਸ਼ਰ ਕੀ ਹੋਣਾ , ਚੱਲੇ ਹਾਂ ਜਿਹੜੀਆਂ ਰਾਹਾਂ ਤੇ 

 

ਅਸੀਂ ਦਸਣਾ ਹੈ ਤੂਫਾਨਾਂ ਨੂੰ ਸ਼ਿੱਦਤਾਂ ਨਾਲ ਦੀਵੇ ਬਾਲੇ ਨੇ 

ਅਸੀਂ ਇੱਕ ਇੱਕ ਕਰ ਉੜਾ ਦੇਣੇ, ਜੋ ਝੁੰਡ ਬੈਠੇ ਨੇ ਕਾਵਾਂ ਦੇ 

 

ਔਰਤ ਐਨੀ ਵੀ ਕਮਜ਼ੋਰ ਨਹੀਂ,ਜੋ ਆਪਣਾ ਆਪ ਨਾ ਸਾੰਭ ਸਕੇ 

ਸਬ ਝੂਠੇ ਓਹ ਨੇ ਪਾ ਦੇਣੇ, ਜੋ ਕਿੱਸੇ ਨੇ ਬੇ-ਵਫਾਵਾਂ ਦੇ 

 

ਓਹ ਸਭ ਵਹਿਮ ਨੇ ਤੋੜ ਦੇਣੇ, ਜੋ ਪਾਲੇ ਨੇ ਹੁਕਮਰਾਨਾਂ ਨੇ 

ਅਸੀਂ ਜਿੱਤ ਦੇ ਝੰਡੇ ਗੱਡ ਆਉਣੇ,ਸਿਰ ਮਾਵਾਂ ਦੀਆਂ ਦੁਆਵਾਂ ਨੇ 

 

ਚਿੜੀਆਂ ਦਾ ਰਾਜ਼ ਵੀ ਲੈ ਆਉਣਾ, ਮੁੜ ਤੋਂ ਢਹਿਣਾ ਹੈ ਬਾਜ਼ਾ ਨੇ 

ਜਿਥੋਂ ਮੁੜਨੇ ਦੀ ਆਸ ਨਹੀਂ ,ਅਸੀਂ ਮੱਲੀਆਂ ਓਹ ਦਿਸ਼ਾਵਾਂ ਨੇ

 

ਇਹ ਬੰਦਿਆਂ ਦੇ ਮੂੰਹਾਂ ਵਾਲੇ ,ਸਨ ਸਾਡੇ ਵਿਚਕਾਰ ਵੀ ਕੁਝ ਦਾਨਵ 

ਹੁਣ ਸਭਨਾ ਦਾ ਕਰ ਅੰਤ ਦੇਣਾ, ਜੋ ਬੁਰੀਆਂ ਇਥੇ ਬਲਾਵਾਂ ਨੇ 

 

- ਪ੍ਰੀਤ ਖੋਖਰ (Gurpreet Singh)

 

ਮਿਤੀ : ੨੯/੦੩/੨੦੧੫ 

30 Mar 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

....... ਮਨ ਦੀ ਜੋਤ........

 

ਬਲ ਨੀ ਮੇਰੇ ਮਨ ਦੀ ਜੋਤੇ 

ਕੁਝ ਤਾਂ ਜਾਣ ਪਾਪ ਮਿਟਾਏ 

ਮਰਦੀ ਧੀ ਦੇ ਬੋਲ ਤਾਂ ਸੁਣ ਲੈ

ਬਾਬੁਲ ਬਾਬੁਲ ਫਿਰੇ ਬੁਲਾਏ 

 

 

ਬੁੱਢੇ ਮਾਪੇ ਤਰਸਣ ਟੁੱਕ ਨੂੰ

ਤੂੰ ਤਾਂ ਜਾਵੈ ਮਹਿਲ ਬਣਾਏ

ਉਸ ਨੂੰ ਵੇਖ ਲਾ ਕੇ ਗੱਲ ਕਦੇ

ਜਿਹਦੇ ਨਾਲ ਤੂੰ ਬਚਪਨ ਹੰਢਾਏ

 

ਹੱਸ ਹੱਸ ਉਹਨਾਂ ਤਾਂ ਤੇਰੇ ਲਈ

ਚੁੰਮ ਕੇ ਰੱਸੇ ਸੀ ਗੱਲ ' ਚ ਪਾਏ

ਅਪਣਾ ਦੇਸ਼ ਤੂੰ ਲੁੱਟ ਕੇ ਖਾਵੈ

ਕਿਹੜੇ ਦੱਸ ਤੂੰ ਹੈ ਕੋਲ ਪੁਗਾਏ

 

 

ਹਰ ਜੀਵਨ ਚੋਂ ਮੈਂ ਪਈ ਝਾਕੇ

ਔਗੁਣ ਅਪਣੇ ਜਾਣ ਲੁਕਾਏ

ਅਪਣੀ ਬੋਲੀ ਅਪਣਾ ਵਿਰਸਾ

ਅਜਨਬੀ ਬਣ ਕੇ ਜਾਣ ਮੁਕਾਏ 

 

 

ਬਲ ਨੀ ਮੇਰੇ ਮਨ ਦੀ ਜੋਤੇ 

ਕੁਝ ਤਾਂ ਜਾਣ ਪਾਪ ਮਿਟਾਏ 

ਨੀਰ ਤਾਂ ਹੋਇਆ ਮੁੱਕਣ ਕੰਡੇ 

ਸਾਕ ਹੀ ਜਾਣ ਖੂਨ ਬਹਾਏ  

 

ਸੰਜੀਵ ਸ਼ਰਮਾਂ

੨੭/੦੩/੨੦੧੫ 

01 Apr 2015

Showing page 4 of 4 << First   << Prev    1  2  3  4   Next >>     
Reply