Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ ਬਟਾਲਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 7 << Prev     1  2  3  4  5  6  7  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ ਬਟਾਲਵੀ



 


 


 


ਆਉ ਸ਼ਿਵ ਦੀਆਂ ਲਿਖੀਆਂ ਕਵਿਤਾਵਾਂ ਨੂੰ ਸਭ ਨਾਲ ਸਾਂਝੀਆਂ ਕਰੀਏ...


 


 

14 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਤੂੰ ਵਿਦਾ ਹੋਇਉਂ


ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈ


ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ


ਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ ਬਹਾਰ
ਟੁਰਨ ਪਿਛੋਂ ਦੇਖਿਆ ਕਿ ਹਰ ਕਲੀ ਕੁਮਲਾ ਗਈ


ਉਸ ਦਿਨ ਪਿਛੋਂ ਅਸਾਂ ਨਾ ਬੋਲਿਆ ਨਾ ਦੇਖਿਆ
ਇਹ ਜ਼ੁਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ


ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ "ਸ਼ਿਵ" ਨੁੰ ਖਾਂਦੀ ਖਾਂਦੀ ਖਾ ਗਈ

14 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਿੱਟੀ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
"ਸ਼ਿਵ ਕੁਮਾਰ ਬਟਾਲਵੀ"

ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
14 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਗ਼ਜ਼ਲ
Sharing some of my favs..

ਮੈ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ

ਇਸ਼ਕ ਨੇ ਜੋ ਕੀਤੀਆ ਬਰਬਾਦੀਆਂ
ਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ

ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ
ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ

ਇਕ 'ਕੱਲੀ ਮੌਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ

ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ

ਕੱਲ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿੱਚ ਨਸ਼ਰ ਹਾਂ !
14 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਗ਼ਜ਼ਲ

ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ !

ਇਹਦੀਆ ਗਲੀਆਂ ਮੇਰੀ
ਚੜਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ !

ਸ਼ਹਿਰ ਤੇਰੇ ਕਦਰ ਨਹੀ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਹਰ
ਬਾਜਾਰ ਤੇਰੇ ਸ਼ਹਿਰ ਦਾ

ਫੇਰ ਮੰਜਿਲ ਵਾਸਤੇ
ਇਕ ਪੈਰ ਨਾ ਪੁਟਿਆ ਗਿਆ
ਇਸ ਤਰਾ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ

ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀਂ ਹੋਇਆ ਨਸੀਬ
ਕੋਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ !

ਏਥੇ ਮੇਰੀ ਲਾਸ਼ ਤੱਕ
ਨਿਲਾਮ ਕਰ ਦਿੱਤੀ ਗਈ
ਲੱਥਿਆ ਕਰਜਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ
14 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਗ਼ਜ਼ਲ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੇ ਮੁੜ ਹਿੰਮਤ ਨਹੀ ਪਰਤਾਣ ਦੀ !

ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜੀ ਹੈ ਅੱਜ ਬੇਈਮਾਨ ਦੀ!
14 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਮੇਰਾ ਢਲ ਚੱਲਿਆ ਪਰਛਾਵਾਂ
ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ ‘ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
14 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗਮਾਂ ਦੀ ਰਾਤ
ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ |
ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ |

ਇਹ ਸਰ ਕਿੰਨੇ ਕੁ ਡੂੰਘੇ ਨੇ, ਕਿਸੇ ਨੇ ਹਾਥ ਨਾਂ ਪਾਈ
ਨਾ ਬਰਸਾਤਾਂ 'ਚ ਚੜਦੇ ਨੇ, ਨਾ ਔੜਾਂ 'ਚ ਸੁੱਕਦੇ ਨੇ |

ਮੇਰੇ ਹੱਡ ਹੀ ਅਵੱਲੇ ਨੇ, ਜੋ ਅੱਗ ਲਾਇਆਂ ਨਹੀਂ ਸੜਦੇ
ਨੇ ਸੜਦੇ ਹਾਉਂਕਿਆਂ ਦੇ ਨਾਲ, ਹਾਵਾਂ ਨਾਲ ਧੁਖਦੇ ਨੇ |

ਇਹ ਫੱਟ ਹਨ ਇਸ਼ਕ ਦੇ, ਇਹਨਾਂ ਦੀ ਯਾਰੋ ਕੀ ਦਵਾ ਹੋਵੇ
ਇਹ ਹੱਥ ਲਾਇਆਂ ਵੀ ਦੁੱਖਦੇ ਨੇ, ਮਲਹਮ ਲਾਇਆਂ ਵੀ ਦੁੱਖਦੇ ਨੇ |

ਜੇ ਗੋਰੀ ਰਾਤ ਹੈ ਚੰਨ ਦੀ, ਤਾਂ ਕਾਲੀ ਰਾਤ ਹੈ ਕਿਸਦੀ
ਨਾ ਲੁਕਦੈ ਤਾਰਿਆਂ ਵਿੱਚ ਚੰਨ, ਨਾ ਤਾਰੇ ਚੰਨ 'ਚ ਲੁਕਦੇ ਨੇ |

ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ |
ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ |
19 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਦ ਵੀ ਤੇਰਾ ਦੀਦਾਰ ਹੋਵੇਗਾ
ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ "ਜਨਮ" ਆ ਕੇ ਦੇਖ ਲਈਂ
ਤੇਰਾ ਹੀ ਇੰਤਜਾਰ ਹੋਵੇਗਾ

ਜਿੱਥੇ ਭਜਿਆਂ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸੇ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ "ਸ਼ਿਵ" ਦੇ ਸ਼ੇਅਰਾਂ ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮੈਂ ਕੰਡਿਆਲੀ ਥੋਹਰ ਵੇ ਸੱਜਣਾ
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ |
ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ |
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਜੋ ਬੇਲੇ
ਨਾਂ ਕੋਈ ਮੇਰੇ ਛਾਂਵੇ ਬੈਠੇ , ਨਾਂ ਪੱਤ ਖਾਵਣ ਲੇਲੇ |
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ |
ਮੈਂ ਰਾਜੇ ਦੀ ਬਰ੍ਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ |
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਂਵੇਂ ਮੈਂ ਆਖਾਂ
ਚੌਹੀਂ ਕੂਟੀ ਭਾਂਵੇ ਲੱਗਣ ਲੱਖ ਤੀਆਂ ਦੇ ਮੇਲੇ |
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਓਂ ਚ੍ਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ |
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ |

25 Aug 2009

Showing page 1 of 7 << Prev     1  2  3  4  5  6  7  Next >>   Last >> 
Reply