Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ ਬਟਾਲਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 7 << First   << Prev    1  2  3  4  5  6  7  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿੱਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰਿਆਂ ਤਲੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾ ਪਾਇਆ ਭਰ ਭਰ ਪਲਿਆਂ

ਇਸ਼ਕ ਮੇਰੇ ਦੀ ਸਾਲਗਿਰਾਂ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਬਦਅਸੀਸ
ਯਾਰੜਿਆ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜ੍ਹੇ ਵੇ|
ਨੈਣਾਂ ਦੇ ਸੰਦਲੀ ਬੂਹੇ
ਜਾਣ ਸਦਾ ਲਈ ਭੀੜ੍ਹੇ ਵੇ|

ਯਾਦਾਂ ਦਾ ਇੱਕ ਛੰਬ ਮਤੀਲਾ
ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ
ਆ ਕੋਈ ਢੇਰ ਲਤੀੜੇ ਵੇ|

ਬੰਨ੍ਹ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ|
ਐਸਾ ਸਰਦ ਭਰਾਂ ਇੱਕ ਹਾਉਕਾ
ਟੁੱਟ ਜਾਵਣ ਮੇਰੇ ਬੀੜੇ ਵੇ|

ਇਓਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ|
ਜਿਓਂ ਗਿਰਝਾਂ ਦਾ ਝੁੰਡ ਕੋਈ
ਮੋਇਆ ਕਰੰਗ ਧਰੀੜੇ ਵੇ|

ਲਾਲ ਬਿੰਬ ਹੋਠਾਂ ਦੀ ਜੋੜੀ
ਘੋਲ ਵਸਾਰਾ ਪੀਵੇ ਵੇ|
ਬੱਬਰੀਆ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ|

ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜੋਂ ਸੁੱਕ ਜਾਏ ਵੇ|
ਡਾਰ ਸ਼ੰਕ ਦੇ ਟੋਟਰੂਆਂ ਦੀ
ਗੋਲ੍ਹਾਂ ਬਾਝ ਮਰੀਏ ਵੇ|

ਮੇਰੇ ਦਿਲ ਦੀ ਹਰ ਇੱਕ ਹਸਰਤ
ਬਨਵਾਸੀਂ ਟੁਰ ਜਾਏ ਵੇ|
ਨਿੱਤ ਕੋਈ ਨਾਗ਼ ਗਮਾਂ ਦਾ
ਮੇਰੀ ਹਿਕ ਤੇ ਕੰਜ ਲਹਾਏ ਵੇ|

ਬਝੇ ਚੌਲ ਉਮਰ ਦੀ ਗੰਢੀ
ਸਾਹਵਾਂ ਦੇ ਡੁੱਲ ਜਾਵਣ ਵੇ|
ਚਾੜ੍ਹ ਗ਼ਮਾਂ ਦੇ ਛਜੀਂ ਕਿਸਮਤ
ਰੋ ਰੋ ਰੋਜ਼ ਛੱਟੀਏ ਵੇ|

ਐਸੀ ਪੀੜ ਰਚੀ ਮੇਰੇ ਹੱਡੀਂ
ਹੋ ਜਾਂ ਝੱਲ ਵਲੱਲੀ ਵੇ|
ਤਾਂ ਕੱਕਰਾਂ ’ਚੋਂ ਭਾਲਣ ਦੀ
ਮੈਨੂੰ ਪਏ ਜਾਏ ਛਾਤ ਅਵੱਲੀ ਵੇ|

ਭਾਸਣ ਰਾਤ ਦੀ ਹਿੱਕ ਤੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ|
ਦੱਸੇ ਬੱਦਲੀ ਦੀ ਟੁਕੜੀ
ਜਿਓਂ ਜ਼ਖਮੋਂ ਪੀਕ ਉਧੱਲੀ ਵੇ|

ਸੱਜਣਾ ਤੇਰਿ ਭਾਲ ’ਚ ਅੜਿਆ
ਇਓਂ ਕਰ ਉਮਰ ਵੰਝਾਵਾਂ ਵੇ|
ਜਿਓਂ ਕੋਈ ਵਿਚ ਪਹਾੜਾਂ ਕਿਧਰੇ
ਵੱਗੇ ਕੂਲ੍ਹ ਇੱਕਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿੱਖਿਆ ਵੇ|
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ|

ਲੱਖ ਕੁ ਹੰਝੂ ਮੁੱਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ|
ਜਿਓਂ ਜਿਓਂ ਕਰਾਂ ਉਮਰ ’ਚੋਂ ਮਨਫ਼ੀ
ਤਿਓਂ ਤਿਓਂ ਵਧਦੀ ਜਾਏ ਵੇ|

ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ
ਵਧਦੀਆਂ ਜਾਣ ਉਜਾੜਾਂ ਵੇ|
ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ|

ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆਂ ਪਰ ਸਜਣਾ ਵੇ|
ਪਿਆਰ ਅਸਾਡੇ ਦੀ ਕਥਾ ਸੁੱਚੜੀ
ਆਲਮ ਕੁੱਲ ਸੁਣਾਏ ਵੇ|
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਲੂਣਾ ਸ਼ਿਵ ਕੁਮਾਰ ਦੀ ਸ਼ਾਹਕਾਰ ਰਚਨਾ ਵਿੱਚੋਂ
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫ਼ੁੱਲ ਕੁਮਲਾਇਆ
ਜਿਸ ਦਾ ਇਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ! ਪੂਰਨ ਦੇ ਹਾਣ ਦੀ|

ਮੈਂ ਉਸਤੋਂ ਇੱਕ ਚੁੰਮਣ ਮੰਗੀ
ਪਰ ਮੈਂ ਕੀਕਣ ਮਾਂ ਓਹਦੀ ਲੱਗੀ
ਓਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ! ਮੈਂ ਧੀ ਵਰਗੀ ਸਲਵਾਣ ਦੀ|

ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ! ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤ੍ਰ ਹੀਣ ਕਵ੍ਹੇ ਕਿਓਂ ਜੀਭ ਜਹਾਨ ਦੀ|

ਚਰਿਤ-ਹੀਣ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲਭਣ ਵਿਚ ਗੱਲ ਕੀ ਹੈ ਅਪਮਾਨ ਦੀ|

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਓਹਦੀ ਜੇ ਹੋਵੇ ਦਾਗਣ
ਮਹਿਕ ਤਾਂ ਮੇਰੀ ਕੰਜਕ ਮੈਂ ਹੀ ਜਾਣਦੀ|

ਜੋ ਸਲਵਾਣ ਮੇਰੇ ਲੜ ਲੱਗਾ
ਦਿਨ ਭਰ ਚੁੱਕ ਫ਼ਾਈਲਾਂ ਦ ਥੱਬਾ
ਸ਼ਹਿਰੋ ਸ਼ਹਿਰ ਰਵ੍ਹੇ ਨਿੱਤ ਭੱਜਾ
ਮਨ ਵਿਚ ਚੇਟਕ ਚਾਂਦੀ ਦੇ ਫ਼ੁੱਲ ਖਾਣ ਦੀ|

ਚਿਰ ਹੋਇਆ ਓਹਦੀ ਇਛੱਰਾਂ ਮੋਈ
ਇੱਕ ਪੂਰਨ ਜੰਮ ਪੂਰਨ ਹੋਈ
ਓਹ ਪੂਰਨ ਨਾ ਜੋਗੀ ਕੋਈ
ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ|

ਹੋ ਚਲਿਆ ਹੈ ਆਥਣ ਵੇਲਾ
ਆਇਅ ਨਹੀਂ ਗੋਰਖ ਦਾ ਚੇਲਾ
ਦਫ਼ਤਰ ਤੋਂ ਅੱਜ ਘਰ ਅਲਬੇਲਾ
ਮੈਂ ਪਈ ਕਰਾਂ ਤਿਆਰੀ ਕੈਫ਼ੈ ਜਾਣ ਦੀ|

ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫ਼ੁੱਲ ਕੁਮਲਾਇਆ
ਜਿਸ ਦਾ ਇਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ! ਪੂਰਨ ਦੇ ਹਾਣ ਦੀ|
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਅਸਾਂ ਤਾਂ ਜੋਬਨ ਰੁੱਤੇ ਮਰਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਪਏ ਸਭ ਜਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ,
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ!

ਪੀੜ ਪਾ ਕੇ ਝਾਂਜਰਾ ਕਿੱਧਰ ਤੁਰੀ,
ਕਿਹੜੇ ਪੱਤਣੀਂ ਗਮ ਦਾ ਮੇਲ ਜੁੜ ਗਿਆ!

ਛੱਡ ਕੇ ਅਕਲਾਂ ਦ ਝਿੱਕਾ ਆਲ੍ਹਣਾ,
ਉੜ ਗਿਆ ਹਿਜਰਾਂ ਦ ਪੰਛੀ ਉੜ ਗਿਆ!

ਹੈ ਕੋਇ ਸੁਈ ਕੰਧੂਈ ਦੋਸਤੋ,
ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ!

ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ,
ਫ਼ਿਰ ਵੀ ਖੌਰੇ ਕੀ ਹੈ ਮੇਰ ਥੁੜ ਗਿਆ!
25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਾਰੀ
ਧਰਤੀ ਤੇ,
ਜੋ ਵੀ ਸੋਹਣਾ ਹੈ
ਉਸ ਦੇ ਿਪੱਛੇ ਨਾਰ ਅਵੱਸ਼ ਹੈ
ਜੋ ਕੁਝ ਿਕਸੇ ਮਹਾਨ ਨੇ ਰਿਚਆ
ਉਸ ਿਵੱਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਿਵਤਾ ਹੈ
ਕੁੱਲ ਭਿਵੱਖ ਨਾਰੀ ਦੇ ਵੱਸ ਹੈ

25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸਰੋਤ – ਸ਼ਿਵ ਦੇ ਮਹਾਂ ਕਾਵਿ ‘ ਲੂਣਾ ‘ ਵਿੱਚੋਂ
ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ,
ਐਂਦਰ ਨਾਂ ਦੀ ਇੱਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ

ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ

ਕਹਿੰਦੇ
ਜਦ ਉਹ ਹੱਸੀ, ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ

ਕਹਿੰਦੇ
ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ


25 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕੀ ਪੁਛਦਿਓ ਹਾਲ ਫਕੀਰਾਂ ਦਾ
ਕੀ ਪੁਛਦਿਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆ ਦਿਲਗੀਰਾਂ ਦਾ ।

ਇਹ ਜਾਣਦਿਆਂ ਕੁਝ ਸ਼ੋਖ ਜਿਹੇ
ਰੰਗਾਂ ਦਾ ਹੀ ਨਾ ਤਸਵੀਰਾਂ
ਜਦ ਹੱਟ ਗਏ ੳਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਿਸ਼ਵਰਾਂ ਸੁਣੀਦਿਆਂ ਸੰਗ
ਕਈ ਵਾਰੀ ਉੱਚੀ ਬੋਲ ਪਿਆ
ਕੁਝ ਮਾਨ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ ਤੇ ਛੱਡ ਦਈਏ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ
25 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅੱਜ ਦਿਨ ਚੜ੍ਹਿਆ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ

ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਅੱਜ ਤੇਰੇ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਦਰ ਦੇਵੇ
ਇਸ ਧੁੱਪ ਦੇ ਪੀਲੇ ਕਾਗਜ਼ ‘ਤੇ
ਦੋ ਹਰਫ਼ ਰਸੀਦੀ ਕਰ ਦੇਵੇ

ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵੱਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ

ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਅਣਿਆਈ ਮੋਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜੌਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇ
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਾਦਸਾ!
ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ‘ਤੇ ਹੋਣੀ ਲਿਖ ਗਈ
ਇਕ ਖੂਬਸੂਰਤ ਹਾਦਸਾ!

ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ!

ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ!

ਅੰਬਰ ਦੀ ਥਾਲੀ ਤਿੜਕ ਗਈ
ਸੁਣ ਜਿ਼ਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ!

ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ!

ਅੱਜ ਫੇਰ ਹਰ ਇਕ ਸ਼ਬਦ ਦੇ
ਨੈਣਾਂ ‘ਚ ਹੰਝੂ ਆ ਗਿਆ
ਧਰਤੀ ‘ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ!

ਕਾਗਜ਼ ਦੀ ਨੰਗੀ ਕਬਰ ‘ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ!
28 Aug 2009

Showing page 2 of 7 << First   << Prev    1  2  3  4  5  6  7  Next >>   Last >> 
Reply