Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ ਬਟਾਲਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 7 << First   << Prev    1  2  3  4  5  6  7  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਿਰਚਾਂ ਦੇ ਪੱਤਰ
ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ,
ਮਾਰੂਥਲ ਛੱਡ ਜਾਵੇ ਵੇ !

ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ‘ਤੇ ਲਾਵੇ ਵੇ !

ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ,
ਪ੍ਰੀਤ-ਨਗਰ ਦਾ ਪੈਂਡਾ ਔਖਾ,
ਜਿੰਦੜੀ ਕਿੰਜ ਮੁਕਾਵੇ ਵੇ !

ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੋਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ,
ਹਰੀਅਲ ਆਣ ਉਡਾਵੇ ਵੇ !

ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ !

ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ,
ਵੇਖ ਕੇ ਕਿੰਜ ਕੁਰਲਾਵਾਂ ਵੇ,
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ !

ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ,
ਐਸੇ ਇਸ਼ਕ ਦੇ ਜ਼ੁਲਮੀ ਰਾਜੇ,
ਬਿਰਹੋਂ ਬਾਣ ਚਲਾਏ ਵੇ !

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ !

ਇਕ ਚੁੱਲੀ ਵੀ ਪੀ ਨਾ ਸੱਕੀ
ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਠ ਛੁਹਾਏ ਵੇ !
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜਗ ਵਿਚ ਵੰਡੋ
ਹਰ ਇਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !

ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਪ੍ਰਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾਂ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾਂ ਬਿਰ੍ਹੋਂ-ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !

ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ-ਵਰੇਸੇ
ਜੋਬਨ-ਰੁੱਤੇ ਸੱਜਣ ਮਰਿਆ
ਮੋਏ ਗਤਿ ਪਲੇਠੇ
ਹੁਣ ਤਾਂ ਪ੍ਰਭ ਜੀ ਹਾੜਾ ਜੇ
ਸਾਡੀ ਬਾਂਹ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !

ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਇਹ ਮੇਰਾ ਗੀਤ
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!

ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!

ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ!

ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
“ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!‿

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!

ਇਹ ਮੇਰਾ ਗੀਤ
ਕਿਸੇ ਨਾ ਗਾਣਾ
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਤੀਰਥ
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਖੋਟੇ ਦੱਮ ਮੁਹੱਬਤ ਵਾਲੇ,
ਬੰਨ੍ਹ ਉਮਰਾਂ ਦੇ ਪੱਲੇ !

ਸੱਦ ਸੁਨਿਆਰੇ ਪ੍ਰੀਤ-ਨਗਰ ਦੇ,
ਇਕ ਇਕ ਕਰਕੇ ਮੋੜਾਂ,
ਸੋਨਾ ਸਮਝ ਵਿਹਾਝੇ ਸਨ ਜੋ
ਮੈਂ ਪਿੱਤਲ ਦੇ ਛੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਯਾਦਾਂ ਦਾ ਇਕ ਮਿੱਸਾ ਟੁੱਕਰ,
ਬੰਨ੍ਹ ਉਮਰਾ ਦੇ ਪੱਲੇ

ਕਰਾਂ ਸਰਾਧ ਪਰੋਹਤ ਸੱਦਾਂ
ਪੀੜ ਮਰੇ ਜੇ ਦਿਲ ਦੀ,
ਦਿਆਂ ਦੱਖਣਾਂ ਸੁੱਚੇ ਮੋਤੀ
ਭਰਨ ਜ਼ਖਮ ਜੇ ਅੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਗੀਤਾਂ ਦਾ ਇਕ ਹਾੜ ਤਪੰਦਾ
ਬੰਨ੍ਹ ਉਮਰਾਂ ਦੇ ਪੱਲੇ !

ਤੌੜੀ ਮਾਰ ੳਡੀਂਦੇ ਨਾਹੀਂ
ਬੱਦਲਾਂ ਦੇ ਮਾਲੀ ਤੋਂ,
ਅੱਜ ਕਿਰਨਾਂ ਦੇ ਕਾਠੇ ਤੋਤੇ
ਧਰਤੀ ਨੂੰ ਟੁੱਕ ਚੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਮਹਿਕ ਸੱਜਣ ਦੇ ਸਾਹਾਂ ਦੀ
ਬੰਨ੍ਹ ਉਮਰਾਂ ਦੇ ਪੱਲੇ !

ਕੋਤਰ ਸੌ ਮੈਂ ਕੰਜਕਾਂ ਬ੍ਹਾਵਾਂ
ਨਾਲ ਲੰਕੜਾ ਪੂਜਾਂ,
ਜਾਂ ਰੱਬ ਯਾਰ ਮਿਲਾਏ ਛੇਤੀ
ਛੇਤੀ ਮੌਤ ਜਾਂ ਘੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਚੜ੍ਹੀ ਜਵਾਨੀ ਦਾ ਫੁੱਲ ਕਾਲਾ
ਬੰਨ੍ਹ ਉਮਰਾਂ ਦੇ ਪੱਲੇ !

ਸ਼ਹਿਦ ਸ਼ੁਆਵਾਂ ਦਾ ਕਿੰਜ ਪੀਵੇ
ਕਾਲੀ ਰਾਤ ਮਖੇਰੀ,
ਚੰਨ ਦੇ ਖੱਗਿੳਂ ਚਾਨਣ ‘ਚੋਂ ਅੱਜ
ਲੈ ਗਏ ਮੇਘ ਨਿਗੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਭੁੱਬਲ ਤਪੀ ਦਿਲੇ ਦੇ ਥਲ ਦੀ
ਬੰਨ੍ਹ ਉਮਰਾਂ ਦੇ ਪੱਲੇ !

ਹੇਕ ਗੁਲੇਲੀਆਂ ਵਰਗੀ ਲਾ ਕੇ
ਗਾਵਣ ਗੀਤ ਹਿਜਰ ਦੇ,
ਅੱਜ ਪਰਦੇਸਣ ਪੌਣਾਂ ਥੱਕੀਆਂ
ਬਹਿ ਰੁੱਖਾਂ ਦੇ ਥੱਲੇ !

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਹੰਝੂਆਂ ਦੀ ਇਕ ਕੂਲ੍ਹ ਵਗੇਂਦੀ,
ਬੰਨ੍ਹ ਉਮਰਾਂ ਦੇ ਪੱਲੇ !

ਇਕ ਹੱਥ ਕਾਸਾ ਇਕ ਹੱਥ ਮਾਲਾ
ਗਲ ਵਿਚ ਪਾ ਕੇ ਬਗਲੀ,
ਜਿਤ ਵੱਲ ਯਾਰ ਗਿਆ ਨੀ ਮਾਏ
ਟੁਰ ਚੱਲੀਂ ਆਂ ਉੱਤ ਵੱਲੇ !
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰੋਜੜੇ
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਰੱਖੇ ਰੋਜੜੇ-
ਨਾ ਪੀਵਣ ਨਾ ਕੁਝ ਖਾਣ ਵੇ!

ਮੇਰੇ ਲੇਖਾਂ ਦੀ ਬਾਂਹ ਵੇਖਿਓ,
ਕੋਈ ਸੱਦਿਓ ਅਜ ਲੁਕਮਾਨ ਵੇ!
ਇਕ ਜੁੱਗੜਾ ਹੋਇਆ ਅੱਥਰੇ,
ਨਿੱਤ ਮਾੜੇ ਹੁੰਦੇ ਜਾਣ ਵੇ!

ਮੈਂ ਭਰ ਦਿਆਂ ਕਟੋਰੜੇ,
ਬੁੱਲ੍ਹ ਚੱਖਣ ਨਾ ਮੁਸਕਾਣ ਵੇ!
ਮੇਰੇ ਦੀਦੇ ਅੱਜ ਬਦੀਦੜੇ,
ਪਏ ਨੀਂਦਾਂ ਤੋਨ ਸ਼ਰਮਾਣ ਵੇ!

ਅਸਾਂ ਗਮ ਦੀਆਂ ਦੇਗਾਂ ਚਾੜ੍ਹੀਆਂ,
ਅੱਜ ਕਢ ਬਿਰਹੋਂ ਦੇ ਡਾਨ੍ਹ ਵੇ!
ਅੱਜ ਸਦੋ ਸਾਕ ਸਕੀਰੀਆਂ,
ਕਰੋ ਧਾਮਾਂ ਕੁੱਲ ਜਹਾਨ ਵੇ!

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੰਝੂ ਕਰ ਗਈ ਦਾਨ ਵੇ!
ਅੱਜ ਪਿੱਟ ਪਿੱਟ ਹੋਇਆ ਨੀਲੜਾ,
ਸਾਡੇ ਨੈਣਾਂ ਦਾ ਅਸਮਾਨ ਵੇ!

ਸਾਡਾ ਇਸ਼ਕ ਕੁਆਰਾ ਮਰ ਗਿਆ,
ਕੋਈ ਲੈ ਗਿਆ ਕੱਢ ਮਸਾਣ ਵੇ!
ਸਾਡੇ ਨੈਣ ਤੇਰੇ ਅੱਜ ਦੀਦ ਦੀ,
ਪਏ ਕਿਰਿਆ ਕਰਮ ਕਰਾਣ ਵੇ!

ਸਾਨੂੰ ਦਿੱਤੇ ਹਿਜਰ ਤਵੀਤੜੇ,
ਤੇਰੀ ਫੁਰਕਤ ਦੇ ਸੁਲਤਾਨ ਵੇ!
ਅੱਜ ਪ੍ਰੀਤ-ਨਗਰ ਦੇ ਸੌਰੀਏ,
ਸਾਨੂੰ ਚੌਕੀ ਬੈਠ ਖਿਡਾਣ ਵੇ!

ਅੱਜ ਪੌਣਾਂ ਪਿੱਟਣ ਤਾਜੀਏ,
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ!
ਅੱਜ ਪੀ ਪੀ ਜੇਠ ਤਪੰਦੜਾ,
ਹੋਇਆ ਫੁੱਲਾਂ ਨੂੰ ਯਰਕਾਨ ਵੇ!

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੌਕੇ ਕਰ ਗਈ ਦਾਨ ਵੇ!
ਅੱਜ ਸੌਂਕਣ ਦੁਨੀਆ ਮੈਂਡੜੀ,
ਮੈਨੂੰ ਆਈ ਕਲੀਰੇ ਪੱਣ ਵੇ!

ਅੱਜ ਖਾਵੇ ਧੌਂਫ ਕਲੇਜੜਾ,
ਮੇਰੀ ਹਿੱਕ ‘ਤੇ ਪੈਣ ਵਦਾਨ ਵੇ!
ਅੱਲ ਖੁੰਢੀ ਖੁਰਪੀ ਸਿਦਕ ਦੀ,
ਮੈਥੋਂ ਆਈ ਧਰਤ ਚੰਡਾਣ ਵੇ!

ਅਸਾਂ ਖੇਡੀ ਖੇਡ ਪਿਆਰ ਦੀ,
ਅਇਆ ਵੇਖਣ ਕੁਲ ਜਹਾਨ ਵੇ!
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ,
ਸਭ ਫਾਡੀ ਆਖ ਬੁਲਾਣ ਵੇ!

ਅੱਜ ਬਣੇ ਪਰਾਲੀ ਹਾਣੀਆ,
ਮੇਰੇ ਦਿਲ ਦੇ ਪੱਲਰੇ ਧਾਨ ਵੇ!
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ,
ਅੱਜ ਆਵੇ ਮੈਨੂੰ ਛਾਣ ਵੇ!

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਸੂਲਾਂ ਕਰ ਗਈ ਦਾਨ ਵੇ!
ਅੱਜ ਫੁੱਲਾਂ ਦੇ ਘਰ ਮਹਿਕ ਦੀ,
ਆਈ ਦੂਰੋਂ ਚੱਲ ਮਕਾਣ ਵੇ!

ਸਾਡੇ ਵਿਹੜੇ ਪੱਤਰ ਅੰਬ ਦੇ,
ਗਏ ਟੰਗ ਮਿਰਾਸੀ ਆਣ ਵੇ!
ਕਾਗਜ਼ ਦੇ ਤੋਤੇ ਲਾ ਗਏ-
ਮੇਰੀ ਅਰਥੀ ਨੂੰ ਤਰਖਾਣ ਵੇ!

ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੋਣ ਚੁਰਾਣ ਵੇ
ਸਾਡੇ ਸੁੱਤੇ ਮਾਲੀ ਆਸ ਦੇ,
ਅੱਜ ਕੋਰੀ ਚਾਦਰ ਤਾਣ ਵੇ!

ਮੇਰੇ ਦਿਲ ਦੇ ਮਾਨ ਸਰੋਵਰਾਂ-
ਵਿਚ ਬੈਠੇ ਹੰਸ ਪਰਾਣ ਵੇ!
ਤੇਰਾ ਬਿਰਹਾ ਲਾ ਲਾ ਤੌੜੀਆਂ,
ਆਏ ਮੁੜ ਮੁੜ ਰੋਜ਼ ਉਡਾਣ ਵੇ!
28 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਿਰਹਾ
ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲੀ ਅਥਾਹ!

ਬਾਲ-ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ!
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ!

ਜੋ ਚੁੰਮਣ ਮੇਰੇ ਦਰ ‘ਤੇ ਖੜਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ!

ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ!

ਉਹ ਚੁੰਮਣ ਮੇਰੇ ਹਾਣ ਦਾ
ਵਿਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ!

ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ!

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ!
28 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nazaara bann ta veer ji..
awesome...
02 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
ਜਾਚ ਮੈਨੂੰ ਆ ਗਈ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !

ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ!
05 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ
05 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
ਰਾਤ ਗਈ ਕਰ ਤਾਰਾ ਤਾਰਾ
ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ

ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ

ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ

ਮੈਂ ਬੂੱਝੇ ਦੀਵੇ ਦਾ ਧੂਆਂ
ਕਿੰਝ ਕਰਾਂ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ !
05 Sep 2009

Showing page 3 of 7 << First   << Prev    1  2  3  4  5  6  7  Next >>   Last >> 
Reply