Home > Communities > Punjabi Poetry > Forum > messages
ਨਰਕ
ਦੌਲਤ ਅਤੇ ਤਾਕਤ ਦੀ,
‘ਮੀਦਾਸ’ 'ਤੇ ‘ਫ਼ਾਸਟਸ’ ਵਰਗੀ
ਬੇ-ਲਗਾਮ ਹਵਸ ਨੂੰ
ਸ਼ਾਂਤ ਕਰਨ ਲਈ,
ਨਿੱਤ ਕਾਰਗਰ ਤਜਵੀਜ਼ਾਂ
ਦੀ ਖੋਜ, ਤੇ ਸੋਚ ਦਾ
ਨਿਰਮਾਣ ਹੋ ਰਿਹੈ |
ਵਿਰੋਧ ਭਾਵੇਂ ਨਹੀਂ,
ਗੱਲਾਂ ਜਰੂਰ ਨੇਂ
ਕਿ ਜੀਵਨ ਦੀਆਂ
ਸ਼ਾਸ਼ਵਤ ਕਦਰਾਂ ਕੀਮਤਾਂ ਦਾ
ਬੇਰਹਿਮ ਘਾਣ ਹੋ ਰਿਹੈ |
ਵਾਰੇ ਜਾਈਏ,
ਸਫੈਦਪੋਸ਼ਾਂ ਦੀ -
ਭੁੱਖ ਨਾਲ ਨਿਢਾਲ
ਢਿੱਡਾਂ 'ਚੋਂ ਲਾਲਚ
ਦੀ ਕੁੰਡੀ ਨਾਲ
ਰੋਟੀ ਲਾ ਕੇ
ਵੋਟ ਦੀ ਮੱਛੀ ਫਸਾਉਣ
ਜਾਂ, ਸਵਰਗ 'ਚ
ਬਰਥ ਹਥਿਆਉਣ ਦੀ
- ਮਹਾਰਤ ਦੇ |
ਸਾਧਨ-ਸੰਪੰਨ ਰਾਖਸ਼ਾਂ
ਦੇ ਬਣ 'ਚ ਘਿਰੀ ਸੀਤਾ,
ਅਪਣੀ ਰੱਖਿਆ ਕਿਵੇਂ ਕਰੇ ?
ਕਨੂੰਨ ਦੀ ਲੱਛਮਨ ਰੇਖਾ 'ਚ
ਵੀ ਹੁਣ ਐਨਾ ਸੱਤ ਨਹੀਂ ਰਿਹਾ
ਕਿ ਰਾਵਣ ਪਾਰ ਕਰਨੋ ਡਰੇ |
ਜਿੰਦਗੀ, (ਨਾਰੀ ਲਈ),
ਇਕ ਮਹਾਭਾਰਤ ਹੈ -
ਹਰ ਥਾਂ, ਹਰ ਪਲ,
ਅਨਗਿਣਤ ਦ੍ਰੌਪਦੀਆਂ
ਦਾ ਚੀਰ ਹਰਨ
ਹੋ ਰਿਹਾ ਹੈ,
ਕਲਜੁਗੀ ਦੁੱਸ਼ਾਸਨਾਂ
ਦੇ ਹੱਥਾਂ ਨਾਲ
ਤੇ ਅੱਖਾਂ ਨਾਲ |
ਉਨ੍ਹਾਂ ਦੀ ਪੁਕਾਰ ਸੁਣ -
ਵੀ ਆਈ ਪੀਜ਼ ਦੀ ਹਿਫ਼ਾਜ਼ਤ
'ਤੇ ਟ੍ਰੈਫਿਕ ਮੈਨੇਜਮੇਂਟ 'ਚ
ਰੁੱਝੇ ਅਮਲੇ ਚੋਂ -
ਕੋਈ ਖ਼ਾਕੀ ਧਾਰੀ
ਨਿੱਤਰੇਗਾ ਕਦੇ ?
ਦਰਦੀ ਕ੍ਰਿਸ਼ਨ ਵਾਂਗ
ਰਾਖਾ ਬਣ,
ਬਹੁੜੇਗਾ ਸਮੇਂ ਤੇ ?
ਸ਼ੈਤਾਨ ਦਾ ਪਰਚਮ
ਬੁਲੰਦ ਏ ਮੱਲਾ,
ਇਨਸਾਨੀਅਤ ਦਾ
ਬੇੜਾ ਗ਼ਰਕ ਏ |
ਸੂਝਵਾਨਾਂ ਦੀਆਂ
ਕਿਆਸ ਅਰਾਈਆਂ ਨੇਂ,
ਇਹ ਧਰਤੀ ਕਿਸੇ ਹੋਰ
ਗ੍ਰਹਿ ਦਾ ਨਰਕ ਏ |
ਜਗਜੀਤ ਸਿੰਘ ਜੱਗੀ
ਮੀਦਾਸ - ਯੂਨਾਨੀ ਮਿਥਿਹਾਸ ਦੇ ਅਨੁਸਾਰ ਮੀਦਾਸ, ਫ੍ਰੀਜੀਆ (Phrygia, now in Turkey - in Asia Minor) ਦਾ ਰਾਜਾ ਸੀ | ਸੋਨਾ ਉਸਦੀ ਕਮਜ਼ੋਰੀ ਸੀ| ਇਕ ਵਾਰ Greek god Dionysus ਨੇ ਮੀਦਾਸ ਤੇ ਖੁਸ਼ ਹੋਕੇ ਕੋਈ ਵਰ ਮੰਗਣ ਲਈ ਕਿਹਾ | ਉਸਨੇ ਵਰ ਮੰਗਿਆ ਕਿ ਉਹ ਜੇੜ੍ਹੀ ਸ਼ੈ ਨੂੰ ਹੱਥ ਲਾਵੇ ਉਹ ਸੋਨੇ ਦੀ ਹੋ ਜਾਵੇ | ਜਦ ਮੀਦਾਸ ਆਪਣੀ ਬੇਟੀ ਨੂੰ ਉਂਗਲੀ ਫੜ ਕੇ ਬਗੀਚੇ ‘ਚ ਆਪਣਾ ਕਮਾਲ ਵਿਖਾਉਣ ਲਈ ਲੈ ਜਾਣ ਲੱਗਾ ਤਾਂ ਉਹ ਸੋਨੇ ਦਾ ਬੁੱਤ ਬਣ ਗਈ | ਮੀਦਾਸ ਨੂੰ ਦੌਲਤ ਦੀ ਹਵਸ ਤੇ ਪਛਤਾਉਣ ਅਤੇ ਛਿਮਾ ਮੰਗਣ ਤੇ ਹੀ ਉਸ ਵਰ (ਕਿ ਸਰਾਪ ?) ਤੋਂ ਛੁਟਕਾਰਾ ਮਿਲਿਆ |
ਫ਼ਾਸਟੱਸ - English Playwright Christopher Marlowe ਰਚਿਤ Play “Faustus ” ਦਾ ਮੁੱਖ ਪਾਤਰ ਹੈ ਡਾਕਟਰ ਫ਼ਾਸਟੱਸ | ਉਹ ਬੇਸ਼ੁਮਾਰ ਸ਼ਕਤੀਆਂ ਦੀ ਤ੍ਰੇਹ ਨਾਲ ਗ੍ਰਸਤ ਹੈ | ਨੇਕੀ ਦਾ ਫਰਿਸ਼ਤਾ ਉਸਨੂੰ ਕਾਲੇ ਜਾਦੂ ਦੇ ਰਾਹ ਤੇ ਚਲ ਕੇ ਰੱਬ ਨੂੰ ਨਾਰਾਜ਼ ਕਰਨ ਤੋਂ ਵਰਜਦਾ ਹੈ | ਦੂਜੇ ਪਾਸੇ, ਬਦੀ ਦਾ ਫਰਿਸ਼ਤਾ ਉਸਨੂੰ ਕਾਲੇ ਜਾਦੂ ਤੋਂ ਮਿਲਣ ਵਾਲੀਆਂ ਅਥਾਹ ਸ਼ਕਤੀਆਂ ਨਾਲ ਲਲਚਾਉਂਦਾ ਹੈ | ਇਸ ਡਰਾਮੇਂ ਵਿਚ ਨੇਕੀ ਤੇ ਬਦੀ ਦੀ ਜੱਦੋਜਹਦ ਦਰਸਾਈ ਗਈ ਹੈ | ਡਾਕਟਰ ਫਾਸਟੱਸ ਇਕ ਐਸਾ ਇਨਸਾਨ ਹੈ ਜੋ ਤਾਕ਼ਤ ਦੀ ਹਵਸ ਕਰਕੇ ਅਪਣੀਆਂ ਹੱਦਾਂ ਟੱਪ ਜਾਂਦਾ ਹੈ ਅਤੇ ਅੰਤ ਵਿਚ ਦੁਖੀ ਹੁੰਦਾ ਹੈ |
ਤਜਵੀਜ਼ਾਂ - Strategies
ਬੇਲਗਾਮ ਹਵਸ - U nbridled avarice, greed
ਸ਼ਾਸ਼ਵਤ - long-lasting, eternal, timeless, ਮੁਢ ਕਦੀਮੀ, ਸਦਾ ਤੋਂ ਚਲੀਆਂ ਆ ਰਹੀਆਂ |
ਕਦਰਾਂ ਕੀਮਤਾਂ - Values (Social and Ethical values of Life)
ਬੇਰਹਿਮ - Cruel, Full of Cruelty
ਭੁੱਖ ਨਾਲ ਨਿਢਾਲ - Li stless, Weak with hunger
ਸਵਰਗ 'ਚ ਬਰਥ ਹਥਿਆਉਣ ਦੀ ਮਹਾਰਤ ਦੇ -
ਭਾਵ ਰੋਟੀ-ਲੰਗਰ ਆਦਿ ਖੁਆਉਣ ਦਾ ਪੁੰਨ ਕਰਕੇ ਸਵਰਗ ਵਿਚ ਜਬਰੀ ਅਪਣੀ ਥਾਂ ਬੁੱਕ ਕਰਵਾਉਣ ਦੀ ਪਾਤ੍ਰਤਾ ਹਾਸਿਲ ਕਰਨ ਦੇ ਆਡੰਬਰ ਦੀ expertise ਦੇ |
ਕਹਿਣ ਦਾ ਭਾਵ ਹੈ ਕਿ ਜੇ ਕੋਈ ਕਿਸੇ ਲੋੜਵੰਦ ਨੂੰ ਰੋਟੀ ਵੀ ਦਿੰਦਾ ਹੈ ਤਾਂ ਉਸਦਾ ਧਿਆਨ ਜਾਂ ਤਾਂ ਵੋਟ ਲੈਣ ਵੱਲ ਹੋਏਗਾ ਤੇ ਜਾਂ ਫਿਰ ਉਹ ਇਸਨੂੰ ਪੁੰਨ ਖੱਟਣ ਵਾਲੀ ਗੱਲ ਸਮਝ ਕੇ ਸਵਰਗ ਚ ਆਪਣੇ ਲਈ (Berth) ਸੀਟ, ਜਗ੍ਹਾਂ ਬੁੱਕ ਕਰਨੀ ਭਾਲਦਾ ਹੈ - ਸੇਵਾ: NO ! NO ! , ਅਤੇ ਨਿਸ਼ਕਾਮ ਸੇਵਾ: ਪੱਕੀ NO ! NO !
ਸਾਧਨ-ਸੰਪੰਨ ਰਾਖਸ਼ਾਂ - Resourceful & well-connected people who commit irregularities and crimes and get away with whatever they do....
ਸੱਤ - P ower, Effectiveness
ਪਰਚਮ - Flag, Standard
ਖ਼ਾਕੀ ਧਾਰੀ - Policeman in Khaki Uniform
ਬਹੁੜੇਗਾ - ਪਹੁੰਚੇਗਾ
ਕਿਆਸ ਅਰਾਈਆਂ - Guess, Ideas, Conjectures
ਘਾਣ - Destruction, Decline
24 Nov 2013
No words sir g,.............beautiful creation,.........great picturisation and expression of word meanings in English,......good combination,..........bohat hi khubb,.........a story about the king's gold hunger also marvellous,.........history repeats itself in other forms these days,........as we know, the politicians and other leaders.............its such a long poetry and i think i have still missed a few words to read yet.........the depth of the writing is so much and high in itself,..........so i think i have to read it again one day,...........will reply again,..............good work..........TFS
Sukhpal**
No words sir g,.............beautiful creation,.........great picturisation and expression of word meanings in English,......good combination,..........bohat hi khubb,.........a story about the king's gold hunger also marvellous,.........history repeats itself in other forms these days,........as we know, the politicians and other leaders.............its such a long poetry and i think i have still missed a few words to read yet.........the depth of the writing is so much and high in itself,..........so i think i have to read it again one day,...........will reply again,..............good work..........TFS
Sukhpal**
Yoy may enter 30000 more characters.
25 Nov 2013
ਆਰਟੀਕਲ ਨੂੰ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਬਿੱਟੂ ਬਾਈ ਜੀ |
28 Nov 2013
sr ji asli narak nu pesh kita
jio
01 Dec 2013