Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhagat Singh :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 21 of 31 << First   << Prev    17  18  19  20  21  22  23  24  25  26  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
23 ਮਾਰਚ ਤੇ ਵਿਸ਼ੇਸ਼

23 ਮਾਰਚ ਦਾ ਦਿਨ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਬਲਕਿ ਪੂਰੀ ਦੁਨੀਆਂ 'ਚ ਜਿੱਥੇ ਵੀ ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਬੈਠੇ ਹਨ ਪੂਰੇ ਜੋਸ਼ੋ ਖਰੋਸ਼ ਨਾਲ ਮਨਇਆ ਜਾਂਦਾ ਹੈ ਤੇ ਇਸ ਵਾਰ ਵੀ ਮਨਾਇਆ ਜਾਵੇਗਾ | ਪਰ ਸਵਾਲ ਇਸ ਗੱਲ ਦਾ ਹੈ ਕਿ ਇਸਨੂੰ ਕਿਸ ਤਰਾਂ ਮਨਾਇਆ ਜਾਵੇ |
ਮੇਰੇ ਵਿਚਾਰ ਅਨੁਸਾਰ ਇਹ ਦਿਨ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਸਿਰਫ ਯਾਦ ਕਰਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਅੱਜ ਲੋੜ ਹੈ  ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਵਿਚਾਰਾਂ ਨੂੰ ਜਾਨਣ ਦੀ ਦੇ ਫਿਰ ਉਹਨਾਂ ਵਿਚਾਰਾਂ ਤੇ ਪਹਿਰਾ ਦੇਣ ਦੀ ਇਸ ਕੰਮ ਦੀ ਆਸ ਸਿਰਫ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਵਿਚਾਰਾਂ ਦੇ ਧਾਰਨੀ ਨੌਜਵਾਨਾਂ ਤੋਂ ਹੀ ਕੀਤੀ ਜਾ ਸਕਦੀ ਹੈ  ਕਿਉਂਕਿ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਵਲੋਂ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਂ ਤੇ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਵਿਚਾਰ ਲੋਕਾਂ ਤੱਕ ਪੁਜਦੇ ਨਾ ਕੀਤੇ ਜਾਣ ਜਾਂ ਉਹਨਾਂ 'ਚ ਖੋਟ ਮਿਲਾਈ ਜਾਵੇ
ਇਹੋ ਜਿਹੇ ਸਮੇਂ ਵਿੱਚ  ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਵਿਚਾਰਾਂ ਦੇ ਧਾਰਨੀ ਨੌਜਵਾਨਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉੁਹ ਸਚਾਈ ਨੂੰ ਜਨ ਸਧਾਰਨ ਤੱਕ ਪੁੱਜਦੀ ਕਰਨ |

ਅੱਜ ਜੇ ਮੈਂ ਸੜਕ ਕਲਚਰ ਦੀ ਗੱਲ ਕਰਾਂ ਤਾਂ ਭਗਤ ਸਿੰਘ ਦੀਆਂ ਫੋਟੋਆਂ ਵੱਖਰੋ ਵੱਖਰੇ ਕੈਪਸ਼ਨ ਨਾਲ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹਨਾਂ ਨੂੰ ਦੇਖਕੇ ਇਹ ਅਹਿਸਾਸ ਹੋ ਜਾਂਦਾ ਏ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪੁਜਦਾ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਸੜਕ ਸਾਹਿਤ ਭਗਤ ਸਿੰਘ ਦੇ ਸ਼ਰਧਾਵਾਨ ਜਰੂਰ ਵਧਾ ਰਿਹਾ ਹੋਵੇਗਾ ਪਰ ਅੰਦਰ ਖਾਤੇ ਇਹ ਪੂੰਜੀਵਾਦੀ ਸਰਕਾਰਾਂ ਦੀ ਸੇਵਾ ਕਰਨ ਦੇ ਤੁੱਲ ਹੈ ਇਸਨੂੰ ਪੜ ਕੇ ਇਉਂ ਲੱਗਦਾ ਹੈ ਕਿ ਜਿਵੇਂ ਭਗਤ ਸਿੰਘ ਇੱਕ ਇੰਨਕਲਾਬੀ ਨਾ ਹੋਕੇ ਬੱਸ ਗੋਰਿਆਂ ਦੀ ਖੰਘ ਠੀਕ ਕਰਨ ਵਾਲਾ ਵਿਅਕਤੀ ਹੋਵੇ ਜਾਂ ਫਿਰ ਬੱਸ ਮੁੱਛ ਦੇ ਸਵਾਲ ਕਾਰਨ ਹੀ ਫਾਂਸੀ ਚੜ ਗਿਆ ਹੋਵੇ | >>>>>>

20 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਸ ਤੋਂ ਇਲਾਵਾ ਕੁਝ ਸੰਸਥਾਵਾਂ ਦਾ ਸਾਰਾ ਜੋਰ ਭਗਤ ਸਿੰਘ ਨੂੰ ਸਿੱਖ ਸਾਬਿਤ ਕਾਰਨ ਤੇ ਲੱਗਾ ਹੋਇਆ ਜਾਪਦਾ ਏ ਜੋ ਕਿ ਫਿਰ ਅਸਿੱਧੇ ਰੂਪ 'ਚ ਇਹਨਾਂ ਪੂੰਜੀਵਾਦੀ ਸਰਕਾਰਾਂ ਦੇ ਸੇਵਾ ਕਰਨ ਤੋਂ ਵੱਧ ਕੁਛ ਵੀ ਨਹੀਂ ਹੈ ਕਿਉਂਕਿ ਸ਼ਹੀਦ-ਏ-ਆਜ਼ਮ  ਖੁਦ ਆਪਣੇ ਵਾਰੇ ਦੱਸ ਗਏ ਨੇ ਜੋ ਕਿ " ਮੈਂ ਨਾਸਤਿਕ ਕਿਉਂ ਹਾਂ " 'ਚ ਪੜਿਆ ਜਾ ਸਕਦਾ ਏ |

ਸਵਾਲ ਫਿਰ ਉੁੱਠਦਾ ਏ ਕਿ ਇਹ ਸਭ ਉੁਲਟ ਪਰਚਾਰ ਸੰਭਵ ਕਿਵੇਂ ਹੋਇਆ ਜਿਸਦਾ ਸਿੱਧਾ ਸਾਧਾ ਜਵਾਬ ਹੈ ਕਿ ਸ਼ਹੀਦਾ ਦੇ ਵਿਚਾਰ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾਏ ਗਏ ਖਾਸ ਕਰਕੇ ਉੁਹਨਾ ਜਥੇਬੰਦੀਆਂ ਵਲੋਂ ਜੋ ਆਪਣੇ ਆਪ ਨੂੰ ਭਗਤ ਸਿੰਘ ਦੇ ਵਿਚਾਰਾਂ ਦਿਆਂ ਧਾਰਨੀ ਮੰਨਦੀਆਂ ਨੇ
ਅੱਜ ਸਮਾਂ ਮੰਗ ਕਰਦਾ ਹੈ ਕਿ ਇਸ ਸਹੀਦੀ ਦਿਨ ਨੂੰ ਸਿਰਫ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਸ਼ਰਧਵਾਨਾਂ ਦੇ ਰੂਪ  'ਚ ਹੀ ਨਾ ਮਨਾਈਏ ਸਗੋਂ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ ਮਨਾਂ ਦਾ ਹਿੱਸਾ ਬਣਾ ਕੇ ਮਨਾਈਏ ਅਤੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਸੰਦੇਸ਼ ਜੋ ਕਿ ਉਹਨਾਂ ਵਲੋਂ ਆਪਣੇ ਆਖਰੀ ਸਮੇਂ 'ਚ ਗਵਰਨਰ ਪੰਜਾਬ ਨੂੰ ਲਿਖੇ ਖਤ 'ਚ ਲਿਖਿਆ ਸੀ | "ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉੁਸਦੀ ਥਾਂ ਖੁਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ" |>>>>>>

20 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅੱਜ ਇਸ ਦਿਨ ਤੇ ਆਪਾਂ ਸਭ ਨੂੰ ਇਹ ਪ੍ਣ ਕਰਨ ਦੀ ਲੋੜ ਹੈ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨਿਆਂ ਵਾਲੇ ਸਮਾਜ ਦੀ ਸਥਾਪਨਾ ਚ  ਵੱਧ ਚੜਕੇ ਯੋਗਦਾਨ ਪਾਉਂਦੇ ਰਹੀਏ ਤੇ ਉਹਨਾਂ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁਜਦੇ ਕਰੀਏ
ਇਹੋ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਏ |

 

"  ਇੰਨਕਲਾਬ ਜ਼ਿੰਦਾਬਾਦ"      " ਸਾਮਰਾਜਵਾਦ ਮੁਰਦਾਬਾਦ "

 

ਚੰਗਾ ਲੱਗਿਆ ਦੇਖ, ਕਿ ਲੋਕੀ ਕਰਦੇ ਯਾਦ ਬਥੇਰਾ ਨੇ
ਭਗਤ ਸਿੰਘ ਕਰਤਾਰ ਸਰਾਭੇ ਜਿਹੇ ਸਰਦਾਰਾਂ ਨੂੰ.
" ਸੰਧੂ" ਡਰਦਾ ਕਿਤੇ ਇਹ ਬੁੱਤ ਪੂਜਾ ਹੀ ਨਾ ਰਹਿ ਜਾਵੇ,
ਪੜਦੇ ਸੁਣਦੇ ਵੀ ਰਿਹਾ ਕਰੋ ਉਹਨਾਂ ਦੇ ਵਿਚਾਰਾਂ ਨੂੰ.

ਬਲਿਹਾਰ ਸਿੰਘ ਸੰਧੂ
(ਮੈਲਬੌਰਨ ਅਸਟਰੇਲੀਆ)

20 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮਾਲਾ ਐ ਚੜਾਉਣੀ ਸੌਖੀ,ਉੱਤੋਂ ਧੂਫ਼ ਲਾਉਣੀ ਸੌਖੀ,
ਔਖਾ ਉਸ ਧੂੰਏਂ ਵਿੱਚੋਂ 'ਸੋਚ' ਨੂੰ ਐ ਫੜਣਾ....

20 Mar 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
bhagat singh kya tarif karu kuch kahate darta hu kahin tum ye na samjh baitho barabri uski bhagwan se karta hu

&feature=related

20 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਿਰਸਾ

 

ਬਹੁਤ ਕੁੱਝ ਹੈ ਮੇਰੇ ਕੋਲ ! 
ਮੇਰੇ ਕੋਲ ਭਗਤ ਸਿੰਘ ਦਾ
ਇੰਨਕਲਾਬ ਜ਼ਿੰਦਾਬਾਦ ਹੈ |

 


ਜੂਝਦੇ ਮਨੁੱਖ ਦੀ
ਮੁਕਤੀ ਦਾ ਅਹਿਦਨਾਮਾ
ਗਦਰੀ ਬਾਬੇ ਨੇ
ਮੱਸ-ਫੱਟਦ ਤੋਂ ਧੌਲਿਆਂ ਤੀਕ ਦੀ
ਸੂਰਮਗਤੀ ਦੇ ਸਫੀਰ |


ਗਦਰ ਦੀਆਂ ਗੂੰਜਾਂ ਨੇ ਮੇਰੇ ਕੋਲ
ਆਜ਼ਾਦੀ ਦੇ ਆਦਰਸ਼ ਲਈ
ਫਾਂਸੀ ਦੇ ਰੱਸੇ ਚੁੰਮਦੀਆਆਂ ਕਵਿਤਾਵਾਂ |


ਜਲਿਆਂ ਵਾਲਾ ਬਾਗ ਹੈ
ਲਹੂ ਤੋਂ ਖਿੜਦੇ ਗੁਲਾਬਾਂ ਦੀ
ਜਨਮ ਭੂਮੀ |


ਕਿੰਨਾ ਕੁਝ ਹੈ ਮੇਰੇ ਕੋਲ
ਜਿਊਣ ਲਈ !
ਜੂਝਣ ਲਈ !!

 

 

ਹਰਭਜਨ ਸਿੰਘ ਹੁੰਦਲ

20 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul sahi keha veer ji... eh sabh kujh angauleya na reh jaaye.. iss layi main chahunda haan ke tusi eh ik navaN topic bana ke v post karo......

 

taan jo hor v ehnu parh sakan te main iss nu apne punjabizm waale facebook waale page te v link kar skaanga.......

 

regards

Amrinder

21 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Ji veer sahi keha. Main kehna tusi hi bna do nek kam ch deri kyo.

21 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ji ji nwa shuru kro..

21 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Dhanwad G hausla afzaai layi....

 

 

Main navan Topic bana ke post kar ditta ae....

22 Mar 2010

Showing page 21 of 31 << First   << Prev    17  18  19  20  21  22  23  24  25  26  Next >>   Last >> 
Reply