Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
REALM OF POETRY
Lets post the works of those poets who are the pillars of the kingdom of poems.... whose verses are the dailect for generations to come....
17 Jun 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
PAASH
MAIN KEHNDA HAAN

kai kehnde han-
bada kujh hor aakhan nu hai
bohut kujh agge teh karn wala hai
jive gal shabdan naal nahi kahi ja sakdi
jive vaat kadma naal nahi mukdi

kai kehnde han-
hun kehan lai kujh vi baki nahi
teh karn lai kujh vi bacheya nahi
jive shabad npunsak ho gaye hon

te main kehnda haan
safar di itihaas di gal na karo
mainu agla kadam dharan lai zameen devo
17 Jun 2009

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਮੈਂ ਕਹਿੰਦਾ ਹਾਂ ( in gurmukhi )
davu ji.. just converted your post into gurmukhi..

ਮੈਂ ਕਹਿੰਦਾ ਹਾਂ

ਕਈ ਕਹਿੰਦੇ ਹਨ-
ਬੜਾ ਕੁਝ ਹੋਰ ਆਖਣ ਨੂੰ ਹੈ
ਬਹੁਤ ਕੁਝ ਅੱਗੇ ਤਹਿ ਕਰਨ ਵਾਲਾ ਹੈ
ਜਿਵੇਂ ਗਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁੱਕਦੀ

ਕਈ ਕਹਿੰਦੇ ਹਨ-
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤਹਿ ਕਰਨ ਲਈ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਪੁੰਸਕ ਹੋ ਗਏ ਹੋਣ

ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ

- ਪਾਸ਼
17 Jun 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
thank you amrinder... god bless you
18 Jun 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਲੋਕ
ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ,
ਇਸ ਤਰਾਂ ਦੀ ਰਾਤ ਰੁਸ਼ਨਾਓਂਦੇ ਰਹੇ ਨੇ ਲੋਕ

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਓਂਦੇ ਰਹੇ ਨੇ ਲੋਕ

ਨੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਓਣ ਦਾ,
ਨੇਰੀਆਂ ਨੂੰ ਰੋਕ ਵੀ, ਪਾਓਂਦੇ ਰਹੇ ਨੇ ਲੋਕ

ਜ‌ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ

"ਪਾਸ਼"
20 Jun 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
bulle shah
BABA BULLEY SHAH farmaya

Kalyan ishq kamaana okha

Kise nu yaar banana okha

Payar payar te har koi boley

Kar ke payar nibhana okha

Har koi dukhaan te hass lenda ae

Kisi da darrd wandana okha

Gallan nal nai rutby mildy

Jogi bhes watana okha

Koi kise di gal nai sunda

Lokaan nu samjhana okha!!!

23 Jun 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
"Shiv"
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈ
ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ
ਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ ਬਹਾਰ
ਟੁਰਨ ਪਿਛੋਂ ਦੇਖਿਆ ਕਿ ਹਰ ਕਲੀ ਕੁਮਲਾ ਗਈ
ਉਸ ਦਿਨ ਪਿਛੋਂ ਅਸਾਂ ਨਾ ਬੋਲਿਆ ਨਾ ਦੇਖਿਆ
ਇਹ ਜ਼ੁਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ "ਸ਼ਿਵ" ਨੁੰ ਖਾਂਦੀ ਖਾਂਦੀ ਖਾ ਗਈ
26 Jun 2009

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Amrita Pritam
ਕਲਮ ਨੇ ਅੱਜ ਤੋੜਿਆ ਗੀਤਾਂ ਦਾ ਕਾਫ਼ੀਆ
ਇਸ਼ਕ ਮੇਰਾ ਪਹੁੰਚਿਆ ਇਹ ਕਿਹੜੇ ਮੁਕਾਮ ਤੇ ?
ਵੇਖ ਨਜ਼ਰਾਂ ਵਾਲਿਆ ਕੇ ਬਹਿੰਨੀ ਆਂ ਚਾਨਣੇ
ਤਲੀ ਵਿਚੋਂ ਹਿਜ਼ਰ ਦੀ ਛਿੱਲਤਰ ਨੂੰ ਕੱਢ ਦੇ..!
ਉੱਠ ਆਪਣੇ ਘੜ੍ਹੇ ਚੋਂ ਪਾਣੀ ਦਾ ਕੌਲ ਦੇ..
ਮੈਂ ਧੋ ਲਵਾਂਗੀ ਬੈਠ ਕੇ ਰਾਹਵਾਂ ਦੇ ਹਾਦਸੇ..!

Amrita Pritam
28 Jun 2009

manu rabia
manu
Posts: 7
Gender: Female
Joined: 11/May/2009
Location: ludhiana
View All Topics by manu
View All Posts by manu
 
"ਕਸ਼ਮੀਰਾ ਸਿੰਘ ਚਮਨ"
----------------

ਨੇੜੇ ਮਕਤਲ ਦੇ ਜ਼ਿੰਦਗੀ ਦਾ ਡੇਰਾ ਏ
ਜੇਦ੍ਹਾ ਹੋਇਆ ਏ ਕਤਲ ਉਹ ਨਾਮ ਮੇਰਾ ਏ।

ਐਵੇਂ ਡਰਦਾ ਪਿਐਂ ਦਿਲਾ ਹਨੇਰੇ ਤੋਂ
ਲੈਕੇ ਆਈ ਇਹ ਰੌਸ਼ਨੀ ਸਵੇਰਾ ਏ।

ਹੁਸਨ ਤੇਰਾ ਗ਼ਰੂਰ ਨਾ ਕਰੇ ਐਂਵੇਂ
ਹੈ ਇਸ਼ਕ ਆਖਦਾ ਕਿ ਹੱਕ ਮੇਰਾ ਏ।

ਮੇਰੀ ਚੜਦੀ ਹੈ ਖਾ ਲਈ ਜਵਾਨੀ ਇਸ
ਹੈ ਸਚਾਈ ਕਿ ਵਕਤ ਹੀ ਲੁਟੇਰਾ ਏ।

ਦੇ ਸਕਾਂ ਮੈਂ ਚਮਨ ਜਵਾਬ ਕੀ ਤੈਨੂੰ
ਮੇਰੀ ਹਰ ਸੋਚ ਨੂੰ ਪਿਆ ਜੇ ਘੇਰਾ ਏ।
02 Jul 2009

manu rabia
manu
Posts: 7
Gender: Female
Joined: 11/May/2009
Location: ludhiana
View All Topics by manu
View All Posts by manu
 
ਚਰਨ ਸਿੰਘ ਸ਼ਹੀਦ
-------------

---ਪਾਪ ਦੀ ਬੁਰਕੀ---
ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵਡ਼ਿਆ,

ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖਡ਼ਿਆ।

ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,

ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ।

ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,

ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?

ਜੇ ਧਨ ਦੀ ਸੀ ਲੋਡ਼ ਏਸ ਨੂੰ ਇਕ ਇਸ਼ਾਰਾ ਕਰਦਾ,

ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ।

ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,

ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ।

ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ

ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ।

ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,

ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ।

ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,

ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ।

ਉਸ ਮਾਲ ਦਾ ਆਟਾ, ਘੀ ਤੇ ਲਕਡ਼ੀ ਲੂਣ ਲਿਆ ਕੇ,

ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ।

ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,

ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ।

ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋਡ਼ ਦਿਖਾਏ,

ਇਕ 'ਚੋਂ ਦੁੱਧ, ਦੂਏ 'ਚੋਂ ਲਹੂ, ਕੱਢ ਕੇ ਸਬਕ ਪਡ਼੍ਹਾਏ।

ਅੰਨ ਪਾਪ ਦਾ ਖਾ ਖਾ ਬੰਦਾ, ਪਾਪ 'ਚ ਡੁੱਬਦਾ ਜਾਵੇ,

'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ।
02 Jul 2009

Showing page 1 of 4 << Prev     1  2  3  4  Next >>   Last >> 
Reply