Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 4 << First   << Prev    1  2  3  4  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰੂ ਨਾਨਕ ਨੂੰ
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
ਕਲਯੁੱਗ ਹੈ ਰੱਥ ਅਗਨ ਦਾ ਤੂੰ ਆਪ ਆਖਿਆ,
ਕੂੜ ਮੁੜ ਉਸ ਰੱਥ ਦਾ, ਰਥਵਾਨ ਹੋ ਗਿਆ
ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ,
ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ
ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ,
ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਲ਼ਣਾ ਕੱਖ ਕਾਨ ਹੋ ਗਿਆ
ਯੁੱਗਾਂ ਦੀ ਸਾਂਝੀ ਸੱਭਿਅਤਾ ਪੈਰੀਂ ਲਿੱਤੜ ਗਈ,
ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ
ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,
ਵੰਡਿਆ ਸਵਰਗ ਨਰਕ ਦੇ ਸਮਾਨ ਹੋ ਗਿਆ
ਉਧਰ ਧਰਮ ਗਰੰਥਾਂ ਤੇ ਮੰਦਰਾਂ ਦਾ ਜਸ ਗਿਆ,
ਏਧਰ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ
ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪੱਤ ਗਈ
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ
ਇੱਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇੱਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ
ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ,
ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ
ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ
ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ
ਮੁੜ ਭਾਗੋਆਂ ਦੇ ਚਾਦਰੀਂ ਛਿੱਟੇ ਨੇ ਖੂਨ ਦੇ,
ਮੁੜ ਲਾਲੋਆਂ ਦੇ ਖੁਨ ਦਾ ਨੁਚੜਾਨ ਹੋ ਗਿਆ
ਫਿਰ ਉਚਿਆਂ ਦੇ ਮਹਿਲਾਂ ਤੇ ਸੋਨਾ ਮੜੀ ਰਿਹਾ,
ਫਿਰ ਨੀਵਿਆਂ ਦੀ ਕੁੱਲੀ ਦਾ ਵੀ ਁਵਾਹਣ ਹੋ ਗਿਆ
ਉਸ ਸੂਰ ਉਸ ਗਾਉ ਦਾ ਹੱਕ ਨਾਹਰਾ ਲਾਇਆ ਤੂੰ
ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ
ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,
ਪਾ ਪਾ ਕੇ ਕੁੰਗ ਰੱਤ ਦਾ ਰਤਲਾਣ ਹੋ ਗਿਆ
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ,
"ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ"

ਪੋ੍. ਮੋਹਣ ਸਿੰਘ
17 Jul 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਆਪਣੀ ਕੱਲੇ ਜੀਣ ਦੀ ਖਾਹਿਸ਼
ਕੋਈ ਪਿਤੱਲ ਦੀ ਮੁੰਦਰੀ ਹੈ ...
ਜੋ ਹਰ ਘੜੀ ਘਸੀ ਜਾ ਰਹੀ ਹੈ ....
ਨਾ ਇਸਨੇ ਯਾਰ ਦੀ ਨਿਸ਼ਾਨੀ ਬਣਨਾ ਹੈ..!!
ਨਾ ਔਖੇ ਵੇਲਿਆਂ ਵਿਚ ਰਕਮ ਬਣਨਾ ਹੈ....!!

- ਪਾਸ਼

Ref:
http://www.punjabizm.com/orkutCode.php?id=282
17 Jul 2009

Amit Mittal
Amit
Posts: 13
Gender: Male
Joined: 01/Aug/2009
Location: ludhiana
View All Topics by Amit
View All Posts by Amit
 
BABA BULLEY SHAH FARMAYA...
BABA BULLEY SHAH farmaya

Kalyan ishq kamna okha

Kisy nu yaar banana okha

Payar payar te har koi boly

Kar k payar nibhana okha

Har koi dokhaan te hass lenda ae

Kisi da darrd wandana okha

Galaan nal nai rutby mildy

Jogi bhes watana okha

Koi kisy di gaal nai sunda

Lokaan nu samjhana okha!!!

05 Aug 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਪ੍ਰੋ . ਮੋਹਨ ਸਿੰਘ
ਰੱਬ ਇਕ ਗੋਰਖ-ਧੰਦਾ...

ਰੱਬ ਇਕ ਗੁੰਜਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ।
ਖੋਲ੍ਹਣ ਲਗਿਆਂ ਪੇਚ ਏਸ ਦੇ
ਕਾ/ਰ ਹੋ ਜਾਏ ਬੰਦਾ।
ਕਾ/ਰ ਹੋਣੋਂ ਡਰ ਕੇ ਜੀਵੇਂ
ਖੋਜੋਂ ਮੂਲ ਨਾ ਖੁੰਝੀਂ
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾ/ਰ ਚੰਗਾ।
ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
ਤੇਰੀ ਭਾਲ ਵਿਚ ਥੋਥਾ ਖਿਆਲ ਹੋਇਆ।
ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
ਤੇਰੀ ਜ਼ੁਲ/ ਦਾ ਸਿੱਧਾ ਨਾ ਵਾਲ ਹੋਇਆ।
ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ।
ਚੀਕ ਚੀਕ ਕੇ ਕਲਮ ਦੀ ਜੀਭ-ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ।
ਤੇਰੀ ਸਿੱਕ ਕੋਈ ਸੱਜਰੀ ਸਿੱਕ ਨਾਹੀਂ,
ਇਹ ਚਰੋਕਣੀ ਗਲੇ ਦਾ ਹਾਰ ਹੋਈ।
ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ,
ਨਾਲ ਦਿਲ ਦੀ ਮਿੱਟੀ ਤਿਆਰ ਹੋਈ।1।
ਤੇਰੇ ਹਿਜਰ ਵਿਚ ਕਿਸੇ ਨੇ ਕੰਨ ਪਾੜੇ
ਅਤੇ ਕਿਸੇ ਨੇ ਜਟਾਂ ਵਧਾਈਆ ਨੇ।
ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ
ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ.
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ।
ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ,
ਪਰ ਤੂੰ ਮੂੰਹ ਤੋਂ ਜ਼ੁਲ/ਾਂ ਨਾ ਚਾਈਆਂ ਨੇ।
ਤੇਰੀ ਸਿੱਕ ਦੇ ਕਈ ਤਿਹਾੇ ਮਰ ਗਏ,
ਅਜੇ ਤੀਕ ਨਾ ਵਸਲ ਦਾ ਧੁਰਾ ਲੱਭਾ।
ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। 2।
ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ,
ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ।
ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ,
ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ।
ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋ ਥੱਲੇ,
ਤੈਨੂੰ ਜ਼ੁਲ/ਾਂ ਦੀ ਰਾਤ ਵਿਚ ਟੋਲਿਆ ਵੇ।
ਰੋ ਰੋ ਕੇ ਦੁਨੀਆ ਨੇ ਹਾਲ ਪਾਏ,
ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ।
ਦੀਦੇ ਕੁਲੰਜ ਮਾਰੇ ਤੇਰੇ ਆਸ਼ਿਕਾਂ ਨੇ
ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ।
ਤੇਰੀ ਸੌਂਹ, ਕੁਝ ਰੋਣ ਦਾ ਮਜ਼ਾ ਹੀ ਨਹੀਂ,
ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ। 3 ।
ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ,
ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ।
ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ,
ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੂੰ।
ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ,
ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੂੰ।
ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ
ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ।
ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ
ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ।
ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ,
ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। 4 ।
ਕਿਸੇ ਛੰਨਾ ਬਣਾਇਆ ਜੋ ਖੋਪਰੀ ਦਾ,
ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ।
ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ,
ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ।
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ
ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ।
ਰਗੜ ਰਗੜ ਕੇ ਮੱਥੇ ਚਟਾਕ ਪੈ ਗਏ,
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ।
ਮਾਰ ਸੁੱਟਿਆ ਤੇਰਿਆਂ ਰੋਣਿਆਂ ਨੇ,
ਫੂਕ ਸੁੱਟਿਆ ਬੇਪਰਵਾਹੀ ਤੇਰੀ।
ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ,
ਖਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ। 5 ।
ਜੇ ਤੂੰ ਮੂੰਹ ਤੋਂ ਜ਼ੁਲ/ਾਂ ਹਟਾ ਦੇਵੇਂ,
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ।
ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂ/ੀ ਦਾ ਹੋਇਆ ਤਿਆਰ ਰਹਿ ਜਾਏ।
ਕਲਮ ਢਹਿ ਪਏ ਹੱਥੋਂ /ਿਲਾਸ/ਰ ਦੀ,
ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ।
ਇਕ ਘੜੀ ਜੇ ਖੁੱਲ੍ਹਾ ਦੀਦਾਰ ਦੇਵੇਂ,
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ।
ਤੇਰੀ ਜ਼ੁਲ/ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। 6 |
05 Aug 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਸੁਰਜੀਤ ਪਾਤਰ
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ
ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣੇ ਸੂਰਜ ਚੜਣ ਲਹਿਣਗੇ

ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ
05 Aug 2009

Amit Mittal
Amit
Posts: 13
Gender: Male
Joined: 01/Aug/2009
Location: ludhiana
View All Topics by Amit
View All Posts by Amit
 
MAIN TENU FER MILANGI....
MAIN TENU FER MILANGI...
AMRITA PRITAM...

Main tenu fer milangi
kithe? kis trah? pata nai
shayad tere takhiyl di chinag banke
teri canvas te utrangi
ya khore teri canvas dey utte
ik rahasmayi lakir banke
kamosh tenu takdi rawangi

Jaa khore suraj ki loo banke
tere ranga vich ghulangi
jaa ranga diyan bahwa vich beth ke
teri canvas nu wlangi
pata nai kiss trah-kithe
par tenu jrur milangi.

Jaa khore ik chashma bani howangi
te jiven jharneya da paani udd da
main pani diyan bunda
tere pinde te malangi
te ik thandak jahi banke
teri chaati de naal lagangi
main hor kujh nai jaandi
par ena jaandi
ki waqt jo v karega
ae janam mere naal turega

Ae jism mukkda hai
tan sab kujh mukk janda
par cheteyan dey dhaage
kaayenaati kana dey hunde
main uhna kana nu chunagi
dhageyan nu walangi
Te tenu main Fer milangi...
06 Aug 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
DEBI JI
JE YAAR MERE NAAL GUSSE NE

KOI KAMI MERE VICH HOVEGI
JINNA UTTE CHIRA DA SI AETBAAR
JE OHI MERE NAAL GUSSE NE
KOI KAMI MERE VICH HOVEGI
KOI KAMI MERE VICH HOVEGI

KISE DIL VICH PHERA PAAYA NI
JE KISE NE MAINU CHAHYA NI
MUH SOHNE KINNE HONTH SOHNE
NAA KISE TE MERA AAYA NI
KOI KAMI MERE VICH HOVEGI
KOI KAMI MERE VICH HOVEGI

RUKNA SI JITTHE RUKEYA NI
JHUKNA SI JITTHE JHUKEYA NI
JE SAMEY DI CHAAL NU TAKEYA NI
JO BAN-NA SI BAN SAKEYA NI
KOI KAMI MERE VICH HOVEGI
KOI KAMI MERE VICH HOVEGI

IK TAGMA JO MASHOORI DA
YAARA DI HIKK TE PAKKA AE
IK ISHTIHAAR JO NINDEYA DA
MERI PITH TON JE NAHI LATTHA AE
KOI KAMI MERE VICH HOVEGI
KOI KAMI MERE VICH HOVEGI

KAYIAN TON CHOOTHA PAI GEYA MAIN
KAYIAN DE MANN TON LEH GEYA MAIN
MERE NAAL DE AGGE LANGH GAYE
JE KALLA HI PICCHE REH GEYA MAIN
KOI KAMI MERE VICH HOVEGI
KOI KAMI MERE VICH HOVEGI

JE KHAT VI AJJKAL GHAT PAUNDE
TE MILAN VI LOKI GHAT AUNDE
OH JEEBAN NAAL DEBI DANGDE NE
DIN AUKHE HI JE KAR LANGHDE NE
KOI KAMI MERE VICH HOVEGI
KOI KAMI MERE VICH HOVEGI


Read more: http://www.unp.co.in/f30/debi-makhsoospuri-11882/#ixzz0QoDZySbR
11 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਦੇਬੀ ਮਖਸੂਸਪੁਰੀ
davu g .. just typed d same in punjabi..

ਜੇ ਯਾਰ ਮੇਰੇ ਨਾਲ ਗੁੱਸੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਜਿੰਨਾਂ ਤੇ ਚਿਰ ਦਾ ਸੀ ਇਤਬਾਰ
ਮੇਰੇ ਨਾਲ ਗੁੱਸੇ ਨੇ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..

ਕਿਸੇ ਦਿਲ ਵਿੱਚ ਫ਼ੇਰਾ ਪਾਇਆ ਨੀ,
ਜੇ ਕਿਸੇ ਨੇ ਮੈਨੂੰ ਚਾਹਿਆ ਨੀ..
ਮੂੰਹ ਸੋਹਣੇ ਕਿੰਨੇ ਲੱਖ ਸੋਹਣੇ,
ਨਾਂ ਕਿਸੇ ਤੇ ਮੇਰਾ ਆਇਆ ਨੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..

ਰੁਕਣਾ ਸੀ ਜਿੱਥੇ ਰੁਕਿਆ ਨੀ,
ਝੁਕਣਾ ਸੀ ਜਿੱਥੇ ਝੁਕਿਆ ਨੀ,
ਜੇ ਸਮੇਂ ਦੀ ਚਾਲ ਨੂੰ ਤੱਕਿਆ ਨੀ
ਜੋ ਬਣਨਾ ਸੀ ਬਣ ਸਕਿਆ ਨੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..

ਇੱਕ ਤਮਗਾ ਜੋ ਮਸ਼ਹੂਰੀ ਦਾ,
ਯਾਰਾਂ ਦੀ ਹਿੱਕ ਤੇ ਪੱਕਾ ਏ..
ਇੱਕ ਇਸ਼ਤਿਹਾਰ ਜੋ ਨਿੰਦਿਆ ਦਾ,
ਮੇਰੀ ਪਿੱਠ ਤੋਂ ਅਜੇ ਨਹੀਂ ਲੱਥਾ ਏ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..

ਕਈਆਂ ਤੋਂ ਝੂਠਾ ਪੈ ਗਿਆ ਮੈਂ,
ਕਈਆਂ ਦੇ ਮਨ ਤੋਂ ਲਹਿ ਗਿਆ ਮੈਂ,
ਮੇਰੇ ਨਾਲ ਦੇ ਅੱਗੇ ਲੰਘ ਗਏ.
ਜੇ ਕੱਲਾ ਈ ਪਿੱਛੇ ਰਹਿ ਗਿਆ ਮੈਂ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..

ਜੇ ਖ਼ਤ ਵੀ ਅੱਜ-ਕੱਲ ਘੱਟ ਪਾਉਂਦੇ,
ਜੇ ਮਿਲਣ ਵੀ ਲੋਕੀ ਘੱਟ ਆਉਂਦੇ
ਉਹ ਜੀਭਾਂ ਨਾਲ ਲੋਕੀ ਡੰਗਦੇ ਨੇ,
ਦਿਨ ਔਖੇ ਜੇਕਰ ਲੰਘਦੇ ਨੇ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
ਕੋਈ ਕਮੀ ਮੇਰੇ ਵਿੱਚ ਹੋਵੇਗੀ..
11 Sep 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
AMIR KHUSRO
Mohay apnay hi rung mein rung lay,
Tu to saaheb mera Mehboob-e-Ilaahi;
Mohay apnay hi rung mein……
Humri chundariya, piyaa ki pagariya,
Woh to donon basanti rung day;
Tu to saaheb mera …….
Jo kuch mangay rung ki rungaai,
Mora joban girvi rakhlay;
Tu to saaheb mera…….
Aan pari darbaar tehaaray,
Mori laaj saram sab rakh lay;
Tu to saaheb mera Mehboob-e-Ilaahi,
Mohay apnay hi rung mein rung lay.

Translation-

Dye me in your hue, my love,
You are my man, oh beloved of Almighty;
Dye me in your hue.
My scarf, and the beloved’s turban,
Both need to be dyed in the hue of spring;
Whatever be the price for dyeing, ask for it,
You can have my blossoming youth in mortgage;
Dye me in your hue.
I have come and fallen at your door step,
For you to safeguard my pride, my dignity,
You are my man, Oh beloved of Almighty,
Dye me in your hue.
24 Feb 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

24 Feb 2010

Showing page 3 of 4 << First   << Prev    1  2  3  4  Next >>   Last >> 
Reply