Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 6 of 9 << First   << Prev    1  2  3  4  5  6  7  8  9  Next >>   Last >> 
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਆਇਆ ਨੰਦ ਕਿਸ਼ੋਰ

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ

ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ

ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ ‘ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ

ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ

ਕਿੰਨਾ ਗੂੜਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ

ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ

ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ…

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ

17 Sep 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਜੇ ਆਈ ਪੱਤਝੜ ਤਾਂ ਫੇਰ ਕੀ ਹੈ

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਕਿਸੇ ਵੀ ਸ਼ੀਸ਼ੇ ’ਚ ਅਕਸ ਆਪਣਾ
ਗੰਦਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਕਦਰ ’ਚ ਹਰਦਮ
ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ’ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖੁਦ ’ਚ ਪੂਰਾ ਯਕੀਨ ਰੱਖੀਂ

ਲਿਬਾਸ ਮੰਗਾਂ ਨਾ ਓਟ ਮੰਗਾਂ
ਨਾ ਪਰਦਾਦਾਰੀ ਦਾ ਖੋਟ ਮੰਗਾਂ
ਬਸ ਅਪਣੀ ਉਲਫ਼ਤ ਦੇ ਓਹਲਿਆਂ ਵਿਚ
ਤੂੰ ਮੈਨੂੰ ਪਰਦਾਨਸ਼ੀਨ ਰੱਖੀਂ

ਪਤਾ ਨਾ ਲੱਗੇ ਇਹ ਚੰਨ ਤਾਰੇ
ਬਦਨ ਹੈ ਜਾਂ ਕਿ ਲਿਬਾਸ ਤੇਰਾ
ਤੂੰ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਮਿਲਾਪ ਵਿਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ’ਚ ਕਹੇ ਕੋਈ
ਨ ਘੁਲੇ ਰਹਿਣ ਦਾ ਯਕੀਨ ਰੱਖੀਂ

ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ’ਚ ਮਿਰਗਜਲ ਹੈ
ਨ ਇਸ ’ਚ ਦਿਲ ਦੀ ਤੂੰ ਮੀਨ ਰੱਖੀਂ

ਅਗਨ ’ਚ ਬਲ਼ ਕੇ ਹਵਾ ’ਚ ਰਲ਼ ਕੇ
ਨਾ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀ ਮਲੀਨ ਰੱਖੀਂ

ਹਨੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿਚ ਕਦੀ ਨਾ ਰੱਖੀਂ

ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ

ਬੁਰੇ ਦਿਨਾਂ ਤੋਂ ਡਰੀਂ ਨਾ 'ਪਾਤਰ'
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ
ਨਜ਼ਰ ’ਚ ਸੁਪਨੇ ਹਸੀਨ ਰੱਖੀਂ

17 Sep 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਸ਼ਬਦਾਂ ਦਾ ਜਾਦੂਗਰ

ਮੈਡਲਿਨ ਸਹਿਰ ਵਿਚ
ਕਵਿਤਾ ਉਤਸਵ ਦੇ ਦਿਨੀਂ
ਉਬਰੇਰੁ ਪਾਰਕ ਵਿਚ
ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ... See More
ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ " ਤੂੰ ਜਾਦੂਗਰ ਏਂ" ?
ਮੈਂ ਹੱਸ ਪਿਆ
ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ " ਹਾਂ, ਮੈਂ ਜਾਦੂਗਰ ਹਾਂ"
ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਜ਼ਖਮਾਂ ਨੂੰ ਫੁੱਲਾਂ ਵਿਚ ਬਦਲ ਸਕਦਾ ਹਾਂ
ਰੁੱਖਾਂ ਨੂੰ ਸਾਜ਼ ਬਣਾ ਸਕਦਾ ਹਾਂ
ਤੇ ਹਵਾ ਨੂੰ ਸਾਜ਼ਨਵਾਜ਼
ਸਚਮੁਚ ! ਬੱਚੇ ਨੇ ਕਿਹਾ
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ
ਨਹੀਂ ! ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਮੈਂ ਵੱਡਿਆਂ ਦਾ ਜਾਦੂਗਰ ਹਾਂ
ਤਾਂ ਫਿਰ ਸਾਡੇ ਘਰ ਨੂੰ ਮਹਿਲ ਬਣਾ ਦੇ
ਨਹੀਂ ! ਸੱਚੀ ਗੱਲ ਤਾਂ ਇਹ ਹੈ
ਕਿ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ
ਮੈਂ ਸ਼ਬਦਾਂ ਦਾ ਜਾਦੂਗਰ ਹਾਂ
ਉਹ! ਹੁਣ ਸਮਝਿਆ
ਬੱਚਾ ਸਾਈਕਲ ਚਲਾਉਂਦਾ ਮੁਸਕੁਰਾਉਂਦਾ ਹੱਥ ਹਿਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ ਮੇਰੀ ਕਵਿਤਾ ਵਿਚ !

17 Sep 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਮੈਂ ਰਾਹਾਂ ‘ਤੇ ਨਹੀਂ ਤੁਰਦਾ

ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ।

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ।

ਜੁ ਲੋ ਮੱਥੇ ‘ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ‘ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤੱਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫ਼ੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫ਼ਕੀਰਾਂ ਦੇ ਸੁਖ਼ਨ, ਕੁਛ ਯਾਰ, ਕੁਝ ਤਾਰੀਖ਼ ਦੇ ਮੰਜ਼ਰ
ਜਦੋਂ ਮੈਂ ਜ਼ਖ਼ਮ ਖਾ ਲੈਨਾਂ, ਮੇਰੀ ਖ਼ਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ਼ ਸਿਆਹ ਬਣਦੇ

ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਲ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ ‘ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫ਼ਜ਼ ਜਿਊਂਦੇ ਨੇ, ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦਾ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ

17 Sep 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਉਦਾਸ ਵਕ਼ਤ 'ਚ ਮੈਂ

ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ,
ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ.....

ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ ,
ਪਰ ਉਸ ਕਿਤਾਬ 'ਚ ਵੀ ਆਪਣੀ ਜੀਵਨੀ ਨ ਲਿਖੀ.......

ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖ਼ਤ ਲਿਖਿਆ
ਤਾਂ ਆਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ.....

ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ,
ਪਰ ਉਸ ਚਿਰਾਗ ਦੀ ਕਿਸਮਤ 'ਚ ਰੋਸ਼ਨੀ ਨ ਲਿਖੀ.....

ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਂਗੂ,
ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ....

ਬਹੁਤ ਜੁ ਲਿਖਿਆ ਗਿਆ ਮੈਂ ਓਹੀ ਲਿਖਦਾ ਰਿਹਾ,
ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ.............

17 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬੜਾ ਚੰਗਾ ਉਪਰਾਲਾ ਕੀਤਾ ਜੀ ਤੁਸੀਂ ਪਾਤਰ ਜੀ ਦੀਆਂ ਨਜ਼ਮਾਂ ਪੇਸ਼ ਕਰਕੇ ...ਮਿਹਰਬਾਨੀ ਜੀ ...

17 Sep 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
ਧੁੰਦਲਾ ਜਿਹਾ ਰਹਿਣ ਦੇ............ ਗ਼ਜ਼ਲ / ਸੁਰਜੀਤ ਪਾਤਰ

ਧੁੰਦਲਾ ਜਿਹਾ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ਼
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ਼ ਸਾਫ਼....

ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫ਼ਾਫ਼....

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ਼....

ਛੁੰਹਦਾ ਹਾਂ ਤੇਰਾ ਜਿਸਮ ਮੈਂ ਪ੍ਹੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾ ਕਰ ਗਿਆ ਇਕ ਨਗਨ ਸੱਚ ਸ਼ਫ਼ਾਫ਼....

ਵਾਅਦਾ ਮੁਆਫ਼ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲ਼ੀ ਨ ਗੱਲ ਦੀ ਭਾਫ....

17 Oct 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

ਮੈਨੂੰ ਇਹਦੇ ਵਿਚ ਹ਼ੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਉਹਨਾ ਦੀ ਗਜਲ ਇਥੇ share ਕਰ ਰਿਹਾ ਹਾਂ |


"
ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਹੋਠਾਂ ਤੇ ਹਾਸਾ ਮਰ ਗਿਆ ,ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆ ਦਾ ਭਰਮ ਪਾਉਣ  ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਕੁਝ ਸੂਟ ਲਾਭੇਂ ਸਾਂਭਕੇ, ਰਖ ਗੂੜੇ ਰੰਗ ਦੇ  
ਕਚੇ ਦੀ ਕਚੀ ਦੋਸਤੀ , ਟੁੱਟੀ ਤੇ ਪਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਟੁਟਿਆ ਏ ਕਿਓਂ , ਗੂੜਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋਕੇ ਸੁੱਜੀਆ ਸੋਹਣੀਆ ਅਖੀਆ ਲਕਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ |

ਲੰਘਾਂਗੇ ਤੇਰੀ ਵੀ  ਗਲੀ , ਇਕ ਦਿਨ ਸ਼ਨ੍ਨ ਸ਼ਨ੍ਨ
ਤੇਰੇ ਬਿਨਾ ਵੀ ਜੀ ਰਹੇ ਹਾਂ ਏ ਦਿਖਾਉਣ ਨੂੰ |
ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ | "

 
                                                            ......... ਸੁਰਜੀਤ ਪਾਤਰ ਜੀ

17 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ
ਅਪਣੀ ਐਨਕ ਨੂੰ ਸਾਫ ਕਰ ਸ਼ਾਇਰ

ਵਾਂਗ ਸੂਰਜ ਦੇ ਤਪ ਕਿ ਮੀਂਹ ਬਰਸੇ
ਬੇਹੇ ਪਾਣੀ ਨੂੰ ਭਾਫ ਕਰ ਸ਼ਾਇਰ

ਤੇਰੀ ਕਵਿਤਾ 'ਚ ਹੈ ਤਰਫਦਾਰੀ
ਇਸ ਨੁੰ ਅਪਣੇ ਖਿਲਾਫ ਕਰ ਸ਼ਾਇਰ

ਜਿਸ ਤਰਾਂ ਨੇਰਿਆਂ 'ਚ ਦੀਪ ਜਗੇ
ਉਸ ਤਰਾਂ ਇਖਤਿਲਾਫ ਕਰ ਸ਼ਾਇਰ

ਜਾਤ ਹਉਮੈਂ ਹੈ, ਜ਼ਾਤ ਪਰਦਾ ਹੈ
ਜੋ ਬਣ ਇਨਕਿਸ਼ਾਫ ਕਰ ਸ਼ਾਇਰ......



48/ਸੁਰਜ਼ਮੀਨ

01 Nov 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

 

ਦੋਸਤੋ ਕੁਝ ਦਿਨ ਪਹਿਲਾਂ ਹੀ ਪਾਤਰ ਸਾਹਿਬ ਦੀ ਸੰਗਤ ਕਰਨ ਦਾ ਸੁਭਾਗ ਪਾ੍ਪਤ ਹੋਇਆ..ਉਦਾਂ ਤੇ ਪਾਤਰ ਸਾਹਿਬ ਦੀਆਂ ਲਿਖੀਆਂ ਨਜ਼ਮਾਂ ਮੈਨੂੰ ਬਹੁਤ ਪਸੰਦ ਹਨ..ਪਰ ਜੋ ਹੁਣ ਸਾਂਝੀ ਕਰਨ ਜਾ ਰਿਹਾ ਹਾਂ ਉਹ ਮੇਰੇ ਬਹੁਤ ਕਰੀਬ ਹੈ..ਅੱਖਰੀ ਗਲਤੀ ਲਈ ਮਾਫ ਕਰਨਾਂ..



ਮੇਰੇ  ਅੰਦਰ  ਵੀ  ਚਲਦੀ  ਹੈ  ਇੱਕ ਗੁਫ਼ਤਗੂ
ਜਿੱਥੇ  ਲਫ਼ਜ਼ਾਂ  'ਚ  ਢਲਦਾ  ਹੈ  ਮੇਰਾ  ਲਹੂ
ਜਿੱਥੇ  ਮੇਰੀ  ਬਹਿਸ  ਹੈ  ਮੇਰੇ  ਨਾਲ  ਹੀ
ਜਿੱਥੇ  ਵਾਰਿਸ  ਤੇ  ਪੁਰਖੇ  ਖੜੇ  ਰੂਬਰੂ


ਮੇਰੇ  ਅੰਦਰ  ਅਵਾਜ਼ਾਂ  ਤਾਂ  ਹਨ  ਬੇਪਨਾਹ
ਮੇਰੇ  ਮੱਥੇ  'ਚ  ਪਰ  ਅਕਲ  ਦਾ  ਤਾਨਾਸ਼ਾਹ
ਸਭ  ਅਵਾਜ਼ਾਂ  ਸੁਣੂੰ  ਕੁਝ  ਚੁਣੂੰ  ਫਿਰ  ਬੁਣੂੰ
ਫਿਰ  ਬਿਆਨ  ਆਪਣਾਂ  ਕੋਈ  ਜਾਰੀ  ਕਰੂੰ


ਪਰਤ  ਉੁੱਤਰੀ  ਤਾਂ  ਮੈਂ  ਕਾਮ  ਮੋਹ  ਲੋਭ  ਸਾਂ
ਹੋਰ  ਉਤਰੀ  ਤਾਂ  ਜਲ  ਖ਼ਾਕ  ਅੱਗ  ਪੌਂਣ  ਸਾਂ
ਇਸ  ਤੋਂ  ਪਹਿਲਾਂ  ਕਿ  ਲੱਗਦਾ  ਪਤਾ  ਕੌਂਣ  ਹਾਂ
ਹੋ  ਗਿਆ  ਹੋਂਦ  ਆਪਣੀ  ਤੋਂ  ਹੀ  ਸੁਰਖ਼ੁਰੂ


ਖ਼ਾਕ  ਸੀ  ਪੁਸ਼ਪ  ਸੀ  ਨੀਰ  ਸੀ  ਅਗਨ  ਸੀ
ਬਾਝ  ਪਹਿਰਾਵਿਆਂ  ਵੀ  ਕਦੋਂ  ਨਗਨ  ਸੀ
ਬੱਸ  ਇਹ  ਬੰਦੇ  ਨੇ  ਪੱਤੇ  ਜਦੋਂ  ਪਹਿਨ  ਲਏ
ਹੋ  ਗਈ  ਨਗਨਤਾ  ਦੀ  ਕਹਾਣੀ  ਸ਼ੁਰੂ


ਕਿੰਨੇ  ਚਸ਼ਮੇਂ  ਤੇ  ਕਿੰਨੇ  ਹੀ  ਜੁਆਲਾਮੁਖੀ
ਕਿੰਨੀ  ਕੋਮਲ  ਅਤੇ  ਕਿੰਨੀ  ਖ਼ੂੰਖਾਰ  ਸੀ
ਤੇਰੀ  ਕੁਦਰਤ  ਹੈ  ਫੁਲ  'ਤੇ  ਪਈ  ਤੇ੍ਲ  ਵੀ
ਤੇਰੀ  ਕੁਦਰਤ  ਹੀ  ਹੈ  ਹਿਰਨੀਆਂ  ਦਾ  ਲਹੂ


ਏਨੀ  ਬੰਦਿਸ਼  'ਚੋਂ  ਬੰਦੇ  ਨੇ  ਕੀ  ਲੱਭਿਆ
ਕੋਈ  ਜੁਆਲਾਮੁਖੀ  ਦਿਲ  'ਚ  ਹੈ  ਦੱਬਿਆ
ਏਸ  ਅਗਨੀ  ਨੂੰ  ਸੀਨੇ  'ਚ  ਹੀ  ਰਹਿਣ  ਦੇ
ਤਾਂ  ਹੀ  ਚੁੱਲਾ  ਬਲੂ  ਤਾਂ  ਹੀ  ਦੀਵਾ  ਜਗੂ


ਮੈਂ  ਨਹੀਂ  ਮੰਨਦਾ  ਸਾਂ  ਨਹੀਂ  ਜਾਣਦਾ
ਕਿ  ਜਦੋਂ  ਮੈਨੂੰ  ਚੀਰੋਗੇ  ਆਰੇ  ਦੇ  ਸੰਗ
ਇਕ  ਅਸਿਹ  ਚੀਸ  ਹੋ  ਕਿ  ਅਕਹਿ  ਦਰਦ  ਬਣ
ਮੇਰੇ  ਅੰਦਰੋਂ  ਵੀ  ਨਿਕਲੇਗਾ  ਵਾਹੇਗੁਰੂ


ਮੈਂ  ਹੀ  ਮੈਂ  ਜਦ  ਕਿਹਾ  ਤਾਂ  ਖ਼ਾਮੋਸ਼ੀ  ਤਣੀ
ਰੁੱਖ  ਲੱਗੇ  ਧੁਖਣ, ਪੌਂਣ  ਧੂੰਆਂ  ਬਣੀ
ਜਦ  ਮੈਂ  ਆਪਾਂ  ਕਿਹਾ, ਪੱਤੇ  ਬਣ  ਗਏ  ਸੁਰਾਂ
ਹੋਈ  ਜੰਗਲ  ਦੇ  ਵਿੱਚ  ਕੂ ਹ ਕੂ - ਕੂ ਹ ਕੂ


14/ਸੁਰਜ਼ਮੀਨ

02 Nov 2010

Showing page 6 of 9 << First   << Prev    1  2  3  4  5  6  7  8  9  Next >>   Last >> 
Reply