Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 7 of 9 << First   << Prev    1  2  3  4  5  6  7  8  9  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ 'ਚ ਰਲ ਨ ਜਾਵਾਂ

ਤਨ ਦੇ ਲਿਬਾਸ ਅੰਦਰ ਇੱਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ 'ਚ ਰਲ ਨ ਜਾਵਾਂ

ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾਂ
ਰਾਹ 'ਚ ਨ ਸ਼ਾਮ ਪੈ ਜਾਏ, ਕਿਤੇ ਦੂਰ ਢਲ ਨਾ ਜਾਵਾਂ

 

ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ
ਏਦਾਂ ਨਹੀਂ ਕਰੀਦਾ ਹਾਏ ਮੈਂ ਬਲ਼ ਨ ਜਾਵਾਂ

ਅੱਜ ਕੱਲ ਉਹ ਵਾਕ ਬੁਣਦਾ, ਲਫ਼ਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿਕਲ ਨ ਜਾਵਾਂ

 


44/ਸੁਰਜ਼ਮੀਨ

05 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਚਿੜੀਆਂ ਸੀ ਕੁਝ ਬੈਠੀਆਂ

ਚਿੜੀਆਂ ਸੀ ਕੁਝ ਬੈਠੀਆਂ ਟੇਲੀਫੋਨ ਦੀ ਤਾਰ ਤੇ
ਚੁੰਝ ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ਤੇ


ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ਤੇ


ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ੍ਹ ਓਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ਤੇ


ਰੁੱਖ ਖੜੋਤੇ ਦੇਖਦੇ, ਫੁੱਲ ਖਿਡ ਖਿਡ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ ਤੇ


ਬੰਦੇ ਕਿਧਰੇ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਨੂੰ ਜਾ ਰਹੇ, ਇੱਕ ਦੂਜੇ ਦੀ ਹਾਰ ਤੇ


ਸਭ ਤੋਂ ਅੱਗੇ ਲੰਘ ਜਾਂ ਸਭ ਨੂੰ ਚੀਰ ਲਿਤਾੜ ਕੇ
ਇਹੀ ਭੂਤ ਸਵਾਰ ਸੀ, ਹਰ ਇਕ ਕਾਰ ਸਵਾਰ ਤੇ


ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ ਤੇ....

 

30/ਸੁਰਜ਼ਮੀਨ

28 Nov 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਮਾਏ ਨੀ ਮਾਏਂ
ਮੈਨੂੰ ਸੋਗ ਦਾ ਸੂਟ ਸਵਾ ਦੇ
ਹੰਝੂਆਂ ਦੀ ਝਾਲਰ
ਆਹਾਂ ਦਾ ਕਾਲਰ
ਵਿੱਚ ਬਟਨ ਬਿਰਹੋਂ ਦਾ ਲਾ ਦੇ...

 

Patar Sahab

28 Dec 2010

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

verry verry nic veer ji........

28 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਦੇ ਮੈਂ ਰੇਤ ਵਾਂਗ
ਉਨਾਂ ਦੇ ਪੈਰਾਂ ਹੇਠ ਮਿੱਧਿਆ ਗਿਆ
ਕਦੀ ਉਹ ਆਪਣੀਆਂ ਅੱਖਾਂ ਉਤਾਂਹ ਚੁਕ ਕੇ
ਮੈਨੂੰ ਤਾਰਿਆਂ ਵਾਂਗ ਦਖਦੇ ਰਹੇ
ਇਸ ਲਈ ਮੈਂ ਆਪਣਾਂ ਸਹੀ ਨਾਮ
ਕਦੀ ਨਾ ਰੱਖ ਸਕਿਆ
ਤੇ ਆਪਣੀ ਜਾਤ ਦੱਸਣ ਲੱਗਿਆਂ
ਮੇਰੀ ਜ਼ਬਾਨ ਥਥਲਾ ਜਾਂਦੀ...


ਸੁਰਜੀਤ ਪਾਤਰ

 


ਲਫ਼ਜ਼ਾਂ ਦੀ ਦਰਗਾਹ/87

30 Dec 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

yaar koi jaana Patar Saab da nwa likheya post krdo plzz

26 Jan 2011

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
ਆਪੋਧਾਪੀ ਮੱਚ ਗਈ......

ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ ‘ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ

ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ

ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ

ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ…..

28 Feb 2011

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
ਡੁੱਬਦਾ ਸੂਰਜ ਹਾਂ

ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ

ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ
ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ

ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ
ਉਹ ਤਾਂ ਫੜਿਆ ਨਾ ਗਿਆ ਚਾੜਤਾ ਸੂਲੀ ਮਨਸੂਰ

ਮੇਰੇ ਰਾਹਾਂ ‘ਚ ਵਿਛਾਏ ਸੀ ਤੁਸਾਂ ਥਲ ਤਾਂ ਬਹੁਤ
ਦੇਖ ਲਉ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ

ਮੇਘ ਕਣੀਆਂ ਦੇ ਭਰੇ, ਅੰਬਾਂ ਦੇ ਝੁੰਡਾਂ ਦੇ ਝੁਕੇ
ਕੋਲ ਇਕ ਦੂਜੇ ਦੇ ਕਿੰਨੇ ਤੇ ਅਸੀਂ ਕਿੰਨੇ ਦੂਰ

ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈਂ ਗਜ਼ਲ
ਹੋਣ ਆਲਮ ‘ਚ ਮੇਰੇ ਲਫਜ਼ ਤੇਰੇ ਸੁਰ ਮਸ਼ਹੂਰ………

 

 

ਸੁਰਜੀਤ ਪਾਤਰ

28 Feb 2011

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
ਚਾਨਣ ਵੀ ਕੁਛ ਕਰਾਂ ਮੈਂ…..

ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ ‘ਚ ਰਲ ਨ ਜਾਵਾਂ

ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ ‘ਚ ਰਲ ਨਾ ਜਾਵਾਂ

ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ ‘ਚ ਅਸਤ ਹੋਣਾ
ਰਾਹ ਵਿਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ

ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ
ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ

ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ ‘ਚੋਂ ਨਿਕਲ ਨ ਜਾਵਾਂ…………

ਵਿਚੋਂ : ਸੁਰਜ਼ਮੀਨ
ਸੁਰਜੀਤ ਪਾਤਰ

28 Feb 2011

Deep :)
Deep
Posts: 120
Gender: Male
Joined: 18/Jan/2011
Location: Melbourne
View All Topics by Deep
View All Posts by Deep
 

nyc work jassi ji..

keep it up !!

:)

28 Feb 2011

Showing page 7 of 9 << First   << Prev    1  2  3  4  5  6  7  8  9  Next >>   Last >> 
Reply