Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 16 << First   << Prev    1  2  3  4  5  6  7  8  9  10  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਬਾਈ ਜੀ ਦਾ ਕਮੇਂਟ ਕਾਫੀ RADICAL (ਭਾਵ ਕ੍ਰਾਂਤੀਕਾਰੀ) ਐ | ਬਾਬਾ ਜੀ ਨੇ "ਦਿਵਸ" "ਰਾਤ"  ਦੋਹਾਂ ਨੂੰ ਦਾਈ ਦਾਇਆ ਫੁਰਮਾਇਆ ਹੈ, ਮਾਵੀ ਬਾਈ ਜੀ ਨੇ ਮਾਸਟਰਾਂ (Masters) ਦਾ ਖ਼ਿਤਾਬ ਦਿੱਤਾ ਹੈ - ਇਕ ਤਰਾਂ ਨਾਲ ਗੱਲ ਸਹੀ ਵੀ ਜਾਪਦੀ ਹੈ, ਹਰ ਦਿਨ ਦਾ ਸਾਡਾ ਕੀਤਾ ਕਰਮ ਵੀ ਸਾਡੇ ਲੇਖਾਂ ਨੂੰ ਸ਼ੇਪ ਕਰਦਾ ਹੈ, to an extent | ਇਹ ਮਾਵੀ ਜੀ ਦੀ ਬਹੁਤ ਡੂੰਘੀ ਫਲਸਫੇ ਵਾਲੀ ਨਿਗਾਹ ਦਾ perception ਅਤੇ ਨਤੀਜਾ ਹੈ |

 

ਉਂਝ traditionally, ਜੋ ਹੁਣ ਤੱਕ ਅਸੀਂ Book of Life ਤੋਂ ਜਾਂ ਧਰਮ ਗੁਰੂਆਂ ਤੋਂ ਸਿੱਖਿਆ ਹੈ ਉਸ ਮੁਤਾਬਕ ਲੇਖ, ਕਿਸਮਤ, destiny ਧੁਰੋਂ ਲਿਖੇ ਹੁੰਦੇ ਆ, ਤੇ ਥੋੜ੍ਹੀ ਕੀਤਿਆਂ ਬਦਲੇ ਨੀ ਜਾ ਸਕਦੇ |

 

ਹਾਂ ਮੇਰੇ ਵਿਅਕਤੀਗਤ ਅਨੁਭਵ ਅਨੁਸਾਰ ਇਮਾਨਦਾਰ ਮੇਹਨਤ ਨਾਲ ਅਤੇ ਅਰਦਾਸ ਸ਼ਕਤੀ ਨਾਲ ਮੁਕੱਦਰ ਵਿਚ ਥੋੜ੍ਹੀ ਘਣੀ ਤਬਦੀਲੀ ਜਰੂਰ ਲਿਆਂਦੀ ਜਾ ਸਕਦੀ ਏ |

 

ਉਂਝ ਸਿਧਾਂਤ ਤਾਂ ਇਹੀ ਹੈ ਕਿ ਲੇਖ ਨਹੀਂ ਬਦਲ ਸਕਦੇ |

 

ਮੇਰੀ Poem "ਲੇਖਾਂ ਦਾ ਸੁਭਾਅ" ਦੀਆਂ ਕੁਝ ਸਤਰਾਂ ਸੇਵਾ ਵਿਚ ਪੇਸ਼ ਹਨ

 

******************************* 

ਚਾਲ ਲੇਖਾਂ ਦੀ ਸਕੇ ਨਾ ਸਮਝ ਕੋਈ,

ਖੁਆਰ ਕਿਸੇ ਨੂੰ ਰਾਜ ਕਰਾਣ ਲੋਕੋ,

ਸਿਆਣਿਆਂ ਐਂਵੇਂ ਨੀ, ਆਖਿਆ ਪਰਤਾ ਕੇ ਵੇ,

ਰੂਪ ਰੋਵੇ ਤੇ ਕਰਮ ਖਾਣ ਲੋਕੋ |

 

ਜਿਸਨੂੰ ਰੱਖੇ ਮੁਕਤ, ਨਾ ਬੰਨ੍ਹਣਹਾਰ ਕੋਈ,

ਉਦ੍ਹੇ ਬੱਧਿਆਂ ਨਾ ਮਿਲੇ ਰਿਹਾਈ ਲੋਕੋ,

ਲਿਖਿਆ ਲੇਖਾਂ ਦਾ ਸਕੇ ਨਾ ਮੇਟ ਕੋਈ,

ਐਨੀ ਪੱਕੀ ਐ ਓਸਦੀ ਸਿਆਹੀ ਲੋਕੋ |

 

*******************************

ਭੁੱਲ ਚੁਕ ਮੁਆਫ ਜੀ |  

 

ਜਗਜੀਤ ਸਿੰਘ ਜੱਗੀ

 

04 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਤੇਰੇ ਲਿਖੇ ਅਲਫਾਜ਼, ਹਰ ਰੋਜ਼ ਪੜ੍ਹਦਾ ਰਹਿੰਦਾ ਹਾਂ .

ਅੱਖਾਂ ਨੂੰ ਬੰਦ ਕਰ, ਓਸ ਮੋੜ੍ਹ ਤੇ ਆ ਖੜ੍ਹਦਾ ਹਾਂ .

ਅਧੂਰੀ ਰੀਝ ਦੇ ਗਵਾਹ ਨੇ ਜੋ ,

ਉਹਨਾਂ ਰਾਹਾਂ ਨੂੰ ਲੱਭਦਾ ਰਹਿੰਦਾ ਹਾਂ।

ਸਿੱਲੀਆਂ ਪੱਲਕਾਂ 'ਚੋਂ ਹੰਝੂ ਲੈ ਕੇ, 

ਪੋਣਾਂ ਵੱਲ

ਜਦ ਤੱਕਦਾ ਹਾਂ।

ਤਾਂ ਸੋਚਦਾ ਹਾਂ, 

ਜ਼ਿੰਦਗੀ ਜਿਵੇਂ ਅੱਗੇ ਵਧੇਗੀ 

ਤੇਰੀ ਹੋਂਦ ਤੋਂ ਬਗੈਰ 

ਸਾਇਦ ਏਸ ਜਿੰਦ ਦੀ ਕੀਤਾਬ ਦੇ 

ਕੁਝ ਸਫ਼ੇ ਖ਼ਾਲੀ ਰਹਿ ਜਾਣ।

ਤਾਂ ਹੋ ਸਕਦਾ ਤੇਰੀਆਂ ਅਧੂਰੀਆਂ ਰੀਝਾਂ ਦੀ ਫ਼ਰਿਆਦ

ਮੈਂ ਓਸ ਰੱਬ ਅੱਗੇ ਕਰ ਸਕਾਂ ।

 

ਆਪਣਾ ਖਿਆਲ ਰਖੀਂ,

 

 SUKHPAL**

3-nov-੨੦੧੧ (written date)

12 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਜੀ, ਵੰਡਰਫੁੱਲ !
ਯਥਾਰਥ ਦੀ ਭਿੰਨੀ ਖੁਸ਼ਬੋ ਵਾਲੀ ਅਤੇ ਕੋਮਲ ਅਹਿਸਾਸ ਵਾਲੀ ਇਕ ਬਹੁਤ ਹੀ ਸੁੰਦਰ ਤੇ ਮੌਲਿਕ ਰਚਨਾ | ਜੀਓ ਬਾਈ ਜੀ |

ਸੁਖਪਾਲ ਜੀ, ਵੰਡਰਫੁੱਲ !

 

ਯਥਾਰਥ ਦੀ ਭਿੰਨੀ ਖੁਸ਼ਬੋ ਨਾਲ ਸਰਾਬੋਰ ਅਤੇ ਕੋਮਲ ਅਹਿਸਾਸ ਵਾਲੀ ਇਹ ਇਕ ਬਹੁਤ ਹੀ ਸੁੰਦਰ ਤੇ ਮੌਲਿਕ ਰਚਨਾ ਹੈ | ਜੀਓ ਬਾਈ ਜੀ |

 

12 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

ਜਗਜੀਤ sir Ji, Thanx for devoting ur quality time nd honouring the article with your valuable comments............. yes sure i will definetly post the new version of the poetry with ur suggestions.

 

Thanx once again

Dhanwaad g

ਸੁਖਪਾਲ 

21 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਬਹੁਤ ਹੀ ਖੂਬਸੂਰਤ ਖੁੱਲੇ ਵਿਚਾਰਾਂ ਵਾਲੀ ਖੁੱਲੀ ਕਵਿਤਾ।

ਖਿਆਲਾਂ ਵਿੱਚ ਖੋ ਜਾਈਦਾ
22 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਰਜਿੰਦਰ ਜੀ,........ ਸ਼ੁਕਰੀਆ 

23 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

 

Happy New Year to all the friends,...............God bless you with all his blessings.............Thanx for ur replies...........A gift of a poetry,.......

 

ਮੇਰੇ ਹੱਥਾਂ ਦੀ ਇਕ ਲਕੀਰ, 

ਹੁਣ ਮੇਰੇ ਹੱਥਾਂ ਤੇ, 

ਵਿਖਾਈ ਨਹੀਂ ਦਿੰਦੀ. 

ਉਹ ਦੂਰ ਪਰਦੇਸ 

ਕਿਸੇ ਤਕਦੀਰ ਦੀ ਕੈਦ ਵਿੱਚ, 

ਹਰ ਰੋਜ਼ ਹੰਝੂ ਵਹਾਉਂਦੀ ਏ,

ਅਤੇ ਇਸ ਦੁੱਖ ਨੂੰ ਹੰਡਾਅ 

ਕਿਸੇ ਰੁੱਖ ਨੂੰ ਯਾਦ ਕਰ 

ਮੁੜ੍ਹ ਵਾਪਸ ਆਉਂਣਾ ਚਾਹੁੰਦੀ ਏ, 

ਪਰ ਰਾਹ ਵਿੱਚ ਪੈਂਦੇ 

ਫ਼ਰਜ਼ਾਂ ਤੋਂ ਮਜਬੂਰ 

ਉਸਦੇ ਪੈਰ ਓਸਨੂੰ 

ਥਾਂਹੀਂ ਰੋਕ ਲੈਂਦੇ ਨੇ, 

ਓਹ ਚੁਪ ਚਾਪ 

ਦੂਰ ਖੜ੍ਹੀ ਮੈਨੂੰ 

ਵੇਖਦੀ ਰਹਿੰਦੀ ਏ. 

ਅਤੇ ਮੈਂ 

ਕਿਸੇ ਪਰ ਕਟੇ ਪਰਿੰਦੇ ਵਾਂਗ 

ਇਸ ਧਰਤੀ ਦੀ ਕੈਦ ਵਿੱਚ 

ਓਸਨੂੰ ਆਪਣੇ 

ਆਖਰੀ ਸਾਹ ਮਿਲਣ ਲਈ 

ਤਰਫ਼ ਰਿਹਾ ਹਾਂ............ Sukhpal** 

 

31-03-2010 

 

 

 

 

 

 

31 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਸੇ ਪਰ ਕਟੇ ਪਰਿੰਦੇ ਵਾਂਗ 
ਇਸ ਧਰਤੀ ਦੀ ਕੈਦ ਵਿੱਚ 
ਓਸਨੂੰ ਆਪਣੇ 
ਆਖਰੀ ਸਾਹ ਮਿਲਣ ਲਈ 
ਤੜਫ਼ ਰਿਹਾ ਹਾਂ |

"ਕਿਸੇ ਪਰ ਕਟੇ ਪਰਿੰਦੇ ਵਾਂਗ 

ਇਸ ਧਰਤੀ ਦੀ ਕੈਦ ਵਿੱਚ 

ਓਸਨੂੰ ਆਪਣੇ 

ਆਖਰੀ ਸਾਹ ਮਿਲਣ ਲਈ 

ਤੜਫ਼ ਰਿਹਾ ਹਾਂ" - 

 

ਬਾ-ਕਮਾਲ ਥੀਮ ਅਤੇ ਬਖੂਬੀ ਲਿਖੀ ਗਈ ਕਵਿਤਾ |


ਬਹੁਤ ਹੀ ਸੁੰਦਰ ਜੀ !


ਸੁਖਪਾਲ ਬਾਈ ਜੀ TFS, ਜੀਓ !!!

31 Dec 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਧੰਨਵਾਦ 'ਸਰ' ਜੀ  

 

Thank u very much............aap g di rehnumai lai shukar guzaar haan.........aap g ne is kalam nu inna satkaar ditta............duawaan

13 Mar 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ...

 

** Sukhpal **

04 Apr 2014

Showing page 4 of 16 << First   << Prev    1  2  3  4  5  6  7  8  9  10  Next >>   Last >> 
Reply