|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਦੁਨੀਆ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ, ਫੱਟ ਜਿਗ਼ਰ ਦੇ ਹਾਸਿਆਂ ਹੇਠ ਦਬਾ ਕੇ ਤੁਰਦੇ ਹਾਂ। ਸਮਝ ਲੈਣ ਨਾ ਲੋਕੀ ਕਿ ਅਸੀਂ ਬਾਜ਼ੀ ਹਾਰ ਗਏ, ਇਸੇ ਲਈ ਤਾਂ ਨੈਂਣੋਂ ਨੀ੍ਰ ਸੁਕਾ ਕੇ ਤੁਰਦੇ ਹਾਂ। ਦਿਨ ਵੇਲੇ ਨਾ ਨਿਕਲਿਓ ਇਹ ਦੁਨਿਆ ਦੇਖ ਲਊ, ਦਿਲ਼ ਚੋਂ ਉਠਦਿਆਂ ਹੋਕਿਆਂ ਨੂੰ ਸਮਝਾ ਕੇ ਤੁਰਦੇ ਹਾਂ... ..................!!!
|
|
10 Jul 2012
|
|
|
|
|
|
|
ਮੈ ਕਿੰਨਾ ਬੇਵਫਾ, ਜੋ ਇਕਦਮ ਉਸਦੇ ਦਿਲ ਚੋ ਨਿਕਲ ਗਿਆ, ਉਸ ਚ ਕਿੰਨੀ ਵਫਾ ਹੈ ਜੋ ਅਜੇ ਤੱਕ ਮੇਰੇ ਦਿਲ ਵਿੱਚ ਵੱਸਦੀ ਹੈ.......................!!!
|
|
10 Jul 2012
|
|
|
|
|
ਬੜੇ ਆਏ ਬੜੇ ਆ ਕੇ ਤੁਰ ਗਏ ਅਸੀਂ ਵੀ ਚੜ੍ਹਦੀ ਉਮਰੇ ਜਾਵਾਂਗੇ ਸ਼ੌਕ ਨੀ ਭੀੜ ‘ਚ ਗਵਾਚਣ ਦਾ ਕੋਈ ਸਿਰ ਕੱਢ ਕੇ ਉੱਤੇ ਆਵਾਂਗੇ ਜੁਲਮ ਹੋਇਆ ਟੇ ਹੋਉ ਸਦਾ ਇਨਕਲਾਬੀਆਂ ਤੇ ਗੱਲ ਹੱਕ ਤੇ ਸੱਚ ਦੀ ਸੁਣਾਵਾਂਗੇ ਕਾਲੇ ਪੰਨਿਆਂ ਤੇ ਰੱਤ ਨਿਚੋੜ ਅਪਣਾ ਇਤਿਹਾਸ ਸੁਨਿਹਰੀ ਰਚਾਵਾਂਗੇ....................!!!
|
|
10 Jul 2012
|
|
|
|
|
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ, ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ, ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ, ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ, ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
|
|
10 Jul 2012
|
|
|
|
|
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,
ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,
ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ,
ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,
ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,
ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,
ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,
ਲੌਕੀ ਲੱਬਦੇ ਫਿਰਨਗੇ.........................!!!
|
|
10 Jul 2012
|
|
|
|
|
|
|
ਮੇਰੇ ਜੁਰਮਾਂ ਦਾ ਰੱਬ ਐਸਾ ਫੈਸ਼ਲਾ ਸੁਨਾਵੇ,,, ਮੈਂ ਹੋਵਾਂ ਆਖਰੀ ਸ਼ਾਹਾਂ ਤੇ ਉਹ ਮਿਲਣ ਮੈਨੂੰ ਆਵੇ,,, ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਰਾਂ, ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ,,, ਮੈਨੂੰ ਬੁੱਕਲ 'ਚ ਲੈ ਕੇ ਉਹ ਉੱਚੀ ਉੱਚੀ ਰੋਵੇ, ਬਸ ਅੱਜ ਮੇਰੇ ਉੱਤੇ ਏਨਾ ਹੱਕ ਉਹ ਜਿਤਾਵੇ,, ਇਹ ਕਰਮਾਂ ਦੀ ਗੱਲ ਉਹਨੂੰ ਕਿਵੇ ਸਮਝਾਵਾਂ, ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾਂ ਚਾਵੇ,,, ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜਾਵੇ ਉਮਰ, ਰੱਬਾ ਆਖਰੀ ਸ਼ਾਹ
ਮੇਰਾ ਏਨਾ ਲੰਬਾ ਹੋ
|
|
10 Jul 2012
|
|
|
|
|
ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ , ਜੇ ਆ ਜਾਵੇ ਟੋਇਆ ਕੋਈ , ਤਾਂ ਡਿਗ ਕੇ ਆਪ ਵਖਓਂਦੇ ਨੇ , ਆ ਜਾਵੇ ਪੈਰ ਕੰਡਿਆਂ ਤੇ ਮੇਰਾ , ਤਾਂ ਦਰਦ ਨਾਲ ਕੁਰਲਾਓਂਦੇ ਨੇ , ਜੇ ਠੇਡਾ ਖਾ ਕੇ ਡਿਗ ਪਵਾਂ , ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ , ਲਗਦੀ ਏ ਯਾਰੀ ਤੇਰੀ , ਜਿਉਂ ਠੰਡੀ ਹਵਾ ਦੇ ਬੁਲੇ ਅਓਂਦੇ..............................!!!
|
|
10 Jul 2012
|
|
|
|
|
ਆਪਣੀ ਬੇਸਮਝ ਜਹੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ, ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ, ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਬੁਰਾ ਵੀ ਲੱਗਦਾ ਹਾਂ, ਇੱਕ ਸੱਟ ਵੀ ਏ ਇਸ ਦਿਲ ਉੱਤੇ, ਇੱਕ ਜਖਮ ਦੇ ਵਾਗੂੰ ਰਿਸਦਾ ਹਾਂ, ਮਾਫੀ ਚਾਹੁੰਦਾ ਹਾਂ ਓਹਨਾ ਯਾਰਾਂ ਤੋਂ, ਜਿਹਨਾਂ ਨੂੰ ਮੰਦਾ ਬੋਲਿਆ ਮੈਂ, ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ.........................!!!
|
|
10 Jul 2012
|
|
|
|
|
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ, ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ. ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ, ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ, ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ, ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ . ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ, ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ........................!!!
|
|
10 Jul 2012
|
|
|
|
|
ਮਿਟ ਗਏ ਨਿਸ਼ਾਨ ਤੇਰੇ ਪੈਰਾਂ ਦੇ, ਉੱਡੀ ਧੂੜ ਜਦੋਂ ਤੇਰੇ ਰਾਹਾਂ ਦੀ ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......
ਖ਼ੜੇ ਹਾਂ ਹਲੇ ਵੀ ਅਸੀਂ ਓਸੇ ਹੀ ਚੌਰਾਹੇ ਜਿਥੋਂ ਬਦਲ਼ੇ ਸੀ ਸੱਜਣਾਂ ਤੂੰ ਰਾਹ ਵੇ ਬਿਨਾਂ ਛ਼ਮਕਾਂ ਤੋ ਐਸੀ ਮਾਰ ਮਾਰੀ ਯ਼ਾਰਾ ਲੱਖ਼ਾਂ ਰੂਹ ਨੂੰ ਜਖ਼ਮ ਦੇ ਗਿਆਂ ਵੇ ਪਤਾ ਵੀ ਨੀ ਕਦੋ ਉੱਠੀ ਅਰਥੀ, ਜਖ਼ਮੀ ਸਿਸਕਦੇ ਹੋਏ ਚਾਅਵਾਂ ਦੀ ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......
ਤੇਰੇ ਪਿੱਛੇ ਪਿੱਛੇ ਸ਼ਾਅਦ ਪਹੁੰਚ ਜਾਂਦੇ ਸ਼ਹਿਰ ਤੇਰੇ ਆਉਂਦੇ ਜੇ ਚੰਦਰੇ ਤੂਫ਼ਾਨ ਨਾਂ ਤੇਰਿਆਂ ਰਾਹਾਂ ਦੀ ਮਿੱਟੀ ਦਿੰਦੀ ਨਾ ਜੇ ਦਗ਼ਾ ਤੇਰੇ ਮਿੱਟਦੇ ਜੇ ਪੈਰਾਂ ਦੇ ਨਿਸ਼ਾਨ ਨਾਂ ਭ਼ੇਜਦੇ ਸੁਨੇਹੇ ਤੇਨੂੰ ਮਹਿਰਮਾਂ, ਮੇਰੇ ਨਾਲ਼ ਯ਼ਾਰੀ ਹੁੰਦੀ ਜੇ ਹਵਾਵਾਂ ਦੀ ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......
ਕਹਿੜੇ ਸਾਗ਼ਰਾਂ ਚੋ ਜਾਕੇ ਲੱਭਾਂ ਜਹਿੜਾ ਤੇਰਿਆਂ ਨੈਣਾਂ ਚੋਂ ਮੇਰੇ ਲਈ ਸੀ ਵਹਿੰਦਾ ਨੀਰ਼ ਵੇ ਸੀ ਵੀ ਨਾਂ ਕੀਤੀ ਹੁੰਦੀ ਪਰੀਤ ਭਾਂਵੇ ਇੱਲਾਂ ਵਾਂਗੂੰ ਨੋਚ ਲੈਂਦਾ ਸਾਡਾ ਤੂੰ ਸ਼ਰੀਰ ਵੇ ਰੂਹ ਸਾਡੀ ਲੈ ਗਿਆਂ ਏ ਕੱਢ ਕੇ, ਅੱਗ ਜਿਸਮ ਨੂੰ ਲਗਾ ਕੇ ਹੋਕੇ ਹਾਅਵਾਂ ਦੀ ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......
|
|
10 Jul 2012
|
|
|
|
|
|
|
|
|
|
|
|
 |
 |
 |
|
|
|