|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਟੀਚਰ : > ਬੱਚੀਆਂ ਨੂੰ....ਸੋਚੋ ਜੇਕਰ ਸਵਰਗ ਧਰਤੀ ਤੇ ਆ ਜਾਏ ਤਾਂ ਕੀ ਹੋਵੇਗਾ.....?
ਇਕ ਬੱਚਾ : > ਮਾਸਟਰ ਜੀ...ਫਿਰ ਆਪਾਂ ਸਾਰੇ ਸਵਰਗਵਾਸੀ ਹੋਜਾਂਗੇ.......
|
|
25 Jan 2013
|
|
|
|
|
|
|
ਡਾਕਟਰ (ਰੋਗੀ ਨੂੰ)- ਗੋਲੀ ਤਾਂ ਖਾ ਲਓਗੇ?
ਰੋਗੀ -ਡਾਕਟਰ ਸਾਹਿਬ, ਜੇ ਮੈਂ ਗੋਲੀਆਂ ਖਾਣ ਲਾਇਕ ਹੁੰਦਾ ਤਾਂ ਫੌਜ ’ਚੋਂ ਨਾਂ ਕਟਵਾ ਕੇ ਘਰ ਕਿਉਂ
ਆਉਂਦਾ ? 
|
|
25 Jan 2013
|
|
|
|
|
ਮੋਟੀ ਪਤਨੀ- ਇਸ ਬੱਸ ਦੇ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ।
ਪਤੀ- ਭਲਾ ਉਹ ਕਿਵੇਂ?
ਪਤਨੀ- ਜਦੋਂ ਮੈਂ ਬੱਸ ਵਿੱਚ ਉੱਤਰੀ ਤਾਂ ਕਹਿਣ ਲੱਗਾ 3 ਸਵਾਰੀਆਂ ਇਸ ਸੀਟ ’ਤੇ ਆ ਜਾਣ । 
|
|
25 Jan 2013
|
|
|
|
|
ਵਿਆਹ ’ਤੇ ਸ਼ਹਿਨਾਈ ਵਜ ਰਹੀ ਸੀ। ਪਤਨੀ ਨੇ ਪਤੀ ਤੋਂ ਪੁੱਛਿਆ, ਇਹ ਕਿਹੜੀ ਧੁੰਨ ਵਜ ਰਹੀ ਹੈ?
ਪਤੀ ਬੋਲਿਆ, ਉਹੀ ਜੋ ਤੂਫਾਨ ਦੇ ਆਉਣ ਤੋਂ ਪਹਿਲਾਂ ਵਜਾਈ ਜਾਂਦੀ ਹੈ। 
|
|
25 Jan 2013
|
|
|
|
|
ਪਤਨੀ ਨੂੰ ਡਰਾਈਵਿੰਗ ਸਿਖਾਉਂਦੇ ਪਤੀ ਨੇ ਕਿਹਾ- ਜਦ ਲਾਲ ਬੱਤੀ ਹੋਵੇ ਉਦੋਂ ਰੁਕੋ, ਹਰੀ ਬੱਤੀ ਹੋਣ ’ਤੇ ਅੱਗੇ ਵਧੋਂ ਅਤੇ ਜਦੋਂ ਮੈਂ ਲਾਲ-ਪੀਲਾ ਹੋਵਾਂ ਉਦੋਂ ਗੱਡੀ ਹੋਲੀ ਕਰ ਦਿਓ ।
|
|
25 Jan 2013
|
|
|
|
|
|
|
ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ, ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ ?
ਡਾਕਟਰ ਸਾਹਿਬ- ਹਾਂ ਸਹੀ ਹੈ ।
ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ ਲੱਗੀ।
ਡਾਕਟਰ ਨੇ ਕਿਹਾ, ਹਾਂ ਬਿਲਕੁਲ ਠੀਕ ਸਮਾਂ ਦੱਸਦੀ ਹੈ ।
ਫਿਰ ਇਹ ਘੜੀ ਪਾਗਲਖ਼ਾਨੇ ’ਚ ਕੀ ਕਰ ਰਹੀ ਹੈ ?
|
|
25 Jan 2013
|
|
|
|
|
ਚੌਕ ਵਿੱਚ ਇੱਕ ਆਦਮੀ ਦੂਜੇ ਆਦਮੀ ਨੂੰ ਦੇਖ ਕੇ ਠਠੰਬਰ ਗਿਆ।
‘‘ਕੀ ਦੇਖ ਰਿਹਾ ਏ ? ਦੂਜਾ ਆਦਮੀ ਕੁਝ ਗੁੱਸੇ ਵਿੱਚ ਬੋਲਿਆ ।
ਪਹਿਲਾ ਆਦਮੀ, ‘‘ਮਾਫ਼ ਕਰੋਂ ਭਾਈ ਸਾਹਿਬ। ਮੈਂ ਤੁਹਾਨੂੰ ਘੂਰੇ ਬਿਨਾਂ ਨਹੀਂ ਰਹਿ ਸਕਿਆ, ਸਿਰਫ਼ ਮੁੱਛਾਂ ਦਾ ਫਰਕ ਹੈ, ਨਹੀਂ ਤਾਂ ਤੁਹਾਡੀ ਸ਼ਕਲ ਸੌ ਫੀਸਦੀ ਮੇਰੀ ਪਤਨੀ ਨਾਲ ਮਿਲਦੀ ਹੈ।
‘‘ਪਰ ਮੇਰੀਆਂ ਤਾਂ ਮੁੱਛਾਂ ਹੀ ਨਹੀਂ ਹਨ।
ਪਹਿਲਾ ਆਦਮੀ ਉਦਾਸ ਸੁਰ ਵਿੱਚ, ‘‘ਮੈਨੂੰ ਪਤਾ ਹੈ ਪਰ ਮੇਰੀ ਪਤਨੀ ਦੀਆਂ ਤਾਂ ਹਨ । 
|
|
25 Jan 2013
|
|
|
|
|
ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ।
ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ।
ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ?
ਕਿਉਂ?
ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ । 
|
|
25 Jan 2013
|
|
|
|
|
ਬੰਸੀ (ਆਪਣੀ ਪਤਨੀ ਸ਼ਬਨਮ ਨੂੰ) – ਅੱਜ ਸ਼ਾਮ ਦਾ ਘੁੰਮਣਾ ਤਾਂ ਕੈਂਸਲ ਕਰ।
ਸ਼ਬਨਮ – ਤੁਸੀਂ ਤਾਂ ਸਵੇਰ ਤੋਂ ਹੀ ਕਹਿ ਰਹੇ ਸੀ ਮੈਂ ਤਾਂ ਉਦੋਂ ਤੋਂ ਹੀ ਮੇਕਅੱਪ ਕਰ ਰਹੀ ਹਾਂ। ਹੁਣ ਪੂਰਾ ਹੋਇਆ ਤਾਂ ਤੁਸੀਂ ਮਨ੍ਹਾ ਕਰ ਰਹੇ ਹੋ ?
|
|
25 Jan 2013
|
|
|
|
|
ਛੋਟੀ-ਛੋਟੀ ਗੱਲ ’ਤੇ ਗੁੱਸਾ ਕਰ ਲੈਣ ਵਾਲੀ ਪਤਨੀ ਨੂੰ ਪਤੀ ਨੇ ਕਿਹਾ- ਤੈਨੂੰ ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖਣਾ ਚਾਹੀਦੈ।
ਪਤਨੀ- ਠੀਕ ਹੈ ਕਲ ਤੋਂ ਮੈਂ ਜੂੜੇ ਦੀ ਜਗ੍ਹਾ ਦੋ ਗੁੱਤਾਂ ਕਰਿਆ ਕਰਾਂਗੀ ।  
|
|
25 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|