ਸਾਰੇ ਆਦਰਯੋਗ ਮਿੱਤਰਾਂ ਦਾ ਕੋਟਿ ਕੋਟਿ ਧੰਨਵਾਦ ਇਸ ਟੋਪਿਕ ਵਿੱਚ ਯੋਗਦਾਨ ਦੇਣ ਲਈ ,,,,,ਏਦਾਂ ਹੀ ਵਿਰਸੇ ਦੇ ਅਨਮੋਲ ਖਜਾਨੇ ਨੂੰ ਸਾਂਭਣ ਵਿੱਚ ਸਹਿਯੋਗ ਦਿੰਦੇ ਰਹੋ ,,,,,,,ਜਿਓੰਦੇ ਵੱਸਦੇ ਰਹੋ ,,,,,,,,,,,,,ਸ਼ੁਕਰੀਆ ,,,,,,,,,,,,,,
ਜੰਮੇ ਲਾਲ ਤੇ ਵੰਡੇ ਕੋਲੇਮਤਲਬ { ਬਹੁਤੇ ਨਾਲਾਇਕ ਬੰਦੇ ਦੀ ਕਰਤੂਤ ਨੂੰ ਵੇਖ ਇਹ ਅਖਾਣ ਵਰਤਿਆ ਜਾਂਦਾ ਹੈ }
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ
ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂਮਤਲਬ--ਹਰ ਕੰਮ ਸਮੇ ਸਿਰ ਕਰਨਾਂ ਹੀ ਠੀਕ ਹੁੰਦਾ ਹੈ ਬਾਦ ਵਿੱਚ ਨਹੀਂ
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾਮਤਲਬ--ਇਸ ਅਖਾਣ ਵਿੱਚ ਜੱਟ ਦਾ ਸਾਦਾਪਨ ਵਿਖਾਇਆ ਹੈ
ਆਪਣਿਆਂ ਦੇ ਗਿੱਟੇ ਭੰਨਾ ਚੁੰਮਾਂ ਪੈਰ ਪਰਾਇਆ ਦੇ
ਮਤਲਬ- ਜਦੋਂ ਕੋਈ ਆਪਣਿਆਂ ਨੂੰ ਛੱਡ ਦੂਜਿਆਂ ਨੂੰ ਲਾਭ ਪਹੁੰਚਾਵੇ |
aapnean de gite bhana chuma pair paraayean de
mtlb-jdo koi aapnean nu chhad k doojean nu laabh pahunchave
ਕੁਛੜ ਕੁੜੀ ਸ਼ਹਿਰ ਢੰਡੋਰਾ......
matlab: cheez apne kol honi te raula saare ghar ch paaya hona...ke bai kithe aa.. :p
ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ |
ਮਤਲਬ - ਆਪਣੇ ਹਥੀਂ ਕੰਮ ਕਰਨਾ ਮਾੜਾ ਨਹੀਂ ਹੁੰਦਾ |
raani aapne pair dhondi goli nhi kahaundi ,,
mtlb--- aapne hathi kam karna maada nhi hunda .
ਆਪਣੀ ਮੱਝ ਭਾਵੇਂ ਹੇਠਾਂ ਆ ਜਾਏ,ਪਰ ਸ਼ਰੀਕਾਂ ਦੀ ਕੰਧ ਡਿੱਗ ਪਏ,,ਮਤਲਬ- ਕਿਸੇ ਦੀ ਅੰਨੀ ਈਰਖਾ ਨੂੰ ਦੱਸਣ ਲਈ ਕਿਹਾ ਜਾਂਦਾ |
ਪਿਉ ਪਰ ਪੂਤ ,ਪੂਤ ਪਰ ਘੋੜਾ ਬਹੁਤਾ ਨਹੀ ਤਾਂ ਥੌੜਾ ਥੌੜਾ
ਮਤਲਬ - ਪੁੱਤ ਵਿੱਚ ਵੀ ਪਿਉ ਵਾਲੇ ਗੁਣ ਹੁੰਦੇ ਨੇ ਜਿਆਦਾ ਨਹੀ ਥੌੜੇ