|
|
ਮੈਂ ਵੀ ਕੈਸਾ ਯਾਰ ਧਿਆਇਆ, ਮਿਲਦਾ ਈ ਨਈਂ। ਰੰਗ-ਬਰੰਗਾ ਚੋਲਾ ਪਾਇਆ, ਮਿਲਦਾ ਈ ਨਈਂ। ਕੀ ਜਨਵਰੀਆਂ, ਕੀ ਫ਼ਰਵਰੀਆਂ, ਕਈ ਦਿਸੰਬਰ ਰੋਲੇ, ਗਿਆਨ-ਧਿਆਨ ਦੇ ਮੰਤਰ ਸਿੱਖੇ, ਪੀਰ-ਪਗੰਬਰ ਫੋਲੇ, ਕਹਿੰਦੇ ਸਿੱਧੀਆਂ ਜੁੜੀਆਂ ਤਾਰਾਂ, ਆਹ ਲੈ ਨੰਬਰ ਖੋਲੇ, ਨੰਬਰ ਲੈ ਕੇ ਫੂਨ ਮਿਲਾਇਆ, ਮਿਲਦਾ ਈ ਨਈਂ। ਮੈਂ ਵੀ ਕੈਸਾ ਯਾਰ ਧਿਆਇਆ, ਮਿਲਦਾ ਈ ਨਈਂ।
|
|
15 Aug 2013
|
|
|
|
ਤੂੰ ਤਾਂ ਦਰਦ ਦੇ ਦਰਿਆ ਚ ਠਿੱਲ ਪਿਆ, ਕਿਨਾਰੇ ਤੇ ਬੈਠ ਅਸੀਂ ਸ਼ਿਕਵਾ ਬਣ ਗਏ।
|
|
15 Aug 2013
|
|
|
|
ਬੇਖੌਫ ਹੋ ਕੇ ਤੂੰ ਕੋਲੋ ਲ਼ੰਘ ਸੱਜਣਾ
ਤੈਨੂੰ ਬੇਵਫਾ ਦਾ ਖਿਤਾਬ ਅਸਾਂ ਨਈ ਦੇਨਾ.....
|
|
16 Aug 2013
|
|
|
|
ਇੱਕਲਿਆਂ ਨਾ ਟਟੋਲ ਰਸਤੇ, ਗੁੰਮ ਨਾ ਹੋ ਜਾਣ ਰਸਤੇ, ਰੋਣਕਾਂ ਵਿੱਚ ਰਹਿਣ ਲਈ, ਰੋਕ ਨਾ ਤੂੰ ਲੋਕਾਂ ਦੇ ਰਸਤੇ, ਦਿੱਲਾਂ ਵਿੱਚ ਤੱਦ ਤੱਕ ਤੂੰ ਵੱਸੇਂ, ਮੇਲ ਜੋਲ ਜਦ ਹੋਣਗੇ ਸਸਤੇ,
|
|
16 Aug 2013
|
|
|
|
ਪੰਚਤੰਤਰ ਵਰਗੀ ਜ਼ਿੰਦਗੀ, ਪੜ੍ਹ ਕੇ ਆਵੇ ਸਕੂਨ, ਵਾਰੀ ਜਦ ਆਵੇ ਜੀਣ ਦੀ, ਤੂੰ ਕੌਣ ਮੈਂ ਕੌਣ।
|
|
19 Aug 2013
|
|
|
|
|
ਸੁਣਿਐ ਮਿਹਨਤ ਮਿੱਟੀ ਨੂੰ ਸੋਨਾ ਕਰ ਦਿੰਦੀ ਐ,
ਇਕ ਵਾਰ ਦਿਲੋਂ ਹਥ ਤਾਂ ਪਾ ਕੇ ਵੇਖੋ ਯਾਰੋ |
ਜਗਜੀਤ ਸਿੰਘ ਜੱਗੀ
ਸੁਣਿਐ ਸੋਨਾ ਕਰ ਦਿੰਦੀ ਐ ਮਿੱਟੀ ਨੂੰ ਮਿਹਨਤ,
ਇਕ ਵਾਰ ਹਥ ਤਾਂ ਪਾ ਕੇ ਵੇਖੋ ਯਾਰੋ |
ਜਗਜੀਤ ਸਿੰਘ ਜੱਗੀ
|
|
20 Aug 2013
|
|
|
|
ਬੱਕੀ ਮੇਰੇ ਇਰਾਦਿਆਂ ਦੀ, ਅਰਸ਼ੀਂ ਚੁਗਦੀ ਘਾਹ,
ਕਾਮਯਾਬੀ ਮੇਰੀ ਸਾਹਿਬਾਂ ਤੇ ਮੈਂ ਉਸਦਾ ਮਿਰਜ਼ਾ |
.... ਆਪਣੀ ਕਿਰਤ "ਇਕ ਪੰਜਾਬੀ ਦੀ ਪਛਾਣ" ਚੋਂ
ਜਗਜੀਤ ਸਿੰਘ ਜੱਗੀ
ਬੱਕੀ ਮੇਰੇ ਇਰਾਦਿਆਂ ਦੀ, ਅਰਸ਼ੀਂ ਚੁਗਦੀ ਘਾਹ,
ਕਾਮਯਾਬੀ ਮੇਰੀ ਸਾਹਿਬਾਂ ਤੇ ਮੈਂ ਉਸਦਾ ਮਿਰਜ਼ਾ |
.... ਆਪਣੀ ਕਿਰਤ "ਇਕ ਪੰਜਾਬੀ ਦੀ ਪਛਾਣ" ਚੋਂ
ਜਗਜੀਤ ਸਿੰਘ ਜੱਗੀ
|
|
20 Aug 2013
|
|
|
|
ਮੈਂ ਵੀ ਕੈਸਾ ਯਾਰ ਧਿਆਇਆ...... ਮਿਲਦਾ ਈ ਨੀਂ |
ਸੁਖਮਨ ਜੀ, ਬੱਲੇ ਬੱਲੇ ਬਾਈ ਜੀ |
ਜਗਜੀਤ ਸਿੰਘ ਜੱਗੀ
ਮੈਂ ਵੀ ਕੈਸਾ ਯਾਰ ਧਿਆਇਆ...... ਮਿਲਦਾ ਈ ਨੀਂ |
ਸੁਖਮਨ ਜੀ, ਬੱਲੇ ਬੱਲੇ ਬਾਈ ਜੀ, ਬਹੁਤ ਹੀ ਸੁੰਦਰ |
ਜਗਜੀਤ ਸਿੰਘ ਜੱਗੀ
|
|
20 Aug 2013
|
|
|
|
ਚਾਂਦੀ ਦੀ ਚਮਚ ਮੁੰਹ ਚ ਲੈਕੇ ਜੰਮੇਂ ਧਰਤੀ ਦੇ ਖੁਦਾਓ,
ਕੇਰਾਂ ਮਹਿਸੂਸ ਕਰਕੇ ਦੇਖੋ, ਥੋੜਾਂ ਦੀ ਚੁਭਣ ਕੀਹ ਏ |
ਜਗਜੀਤ ਸਿੰਘ ਜੱਗੀ
ਚਾਂਦੀ ਦੀ ਚਮਚ ਮੁੰਹ ਚ ਲੈਕੇ ਜੰਮੇਂ ਧਰਤੀ ਦੇ ਖੁਦਾਓ,
ਕੇਰਾਂ ਮਹਿਸੂਸ ਕਰਕੇ ਦੇਖੋ, ਥੋੜਾਂ ਦੀ ਚੁਭਣ ਕੀਹ ਏ |
ਜਗਜੀਤ ਸਿੰਘ ਜੱਗੀ
|
|
20 Aug 2013
|
|
|
|