|
|
|
|
|
|
Home > Communities > Punjabi Poetry > Forum > messages |
|
|
|
|
|
|
ਪਾਸ਼ ਦੀ ਕਵਿਤਾ - Paash's Poetry... |
Thread to share Poetry by Paash...
Try to post in gurmukhi script ( as much as u can ) ..!!
|
|
03 Aug 2009
|
|
|
|
|
|
|
|
|
|
ਲੋਕ |
Aah te bahut vadhi keeta tusi....Main jarur share karanga ik ik karke...
ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ,
ਇਸ ਤਰਾਂ ਦੀ ਰਾਤ ਰੁਸ਼ਨਾਓਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਓਂਦੇ ਰਹੇ ਨੇ ਲੋਕ
ਨੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਓਣ ਦਾ,
ਨੇਰੀਆਂ ਨੂੰ ਰੋਕ ਵੀ, ਪਾਓਂਦੇ ਰਹੇ ਨੇ ਲੋਕ
ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ
ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ
|
|
04 Aug 2009
|
|
|
ਅੰਤਿਕਾ |
ਅਸੀਂ ਜੰਮਣਾਂ ਨਹੀਂ ਸੀ, ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿਕੇ ਹੇਮਕੁੰਟ ਉੱਤੇ, ਭਗਤੀ ਕਰਨੀ ਸੀ
ਪਰ ਜਦੋਂ ਸਤਲੁਜ ਦੇ ਪਾਣੀ ਵਿਚੋਂ ਭਾਫ ਉੱਡੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ
ਤੇ ਮੁਡਿਆਂ ਕੋਲ ਤੱਕਿਆ 'ਜੇਮਜ ਬਾਂਡ'
ਤਾਂ ਮੈ ਕਹਿ ਉਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ ਤੇ ਚੱਲੀਏ, ਪਾਪਾਂ ਦਾ ਤਾਂ ਭਾਰ ਵਧਦਾ ਹੀ ਜਾਂਦਾ ਹੈ
ਤੇ ਹੁਣ ਅਸੀਂ ਆਏ ਹਾਂ, ਅਹਿ ਲਉ ਅਸਾਡਾ ਜ਼ਫਰਨਾਮਾ
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ, ਅਸਾਡਾ ਪੇਟ ਹਾਜ਼ਿਰ ਹੈ
|
|
04 Aug 2009
|
|
|
ਦੋ ਤੇ ਦੋ ਤਿੰਨ |
ਮੈਂ ਸਿੱਧ ਕਰ ਸਕਦਾ ਹਾਂ-ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ, ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ 'ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦਾ ਹੈ
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ......
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |
"ਪਾਸ਼"
|
|
14 Aug 2009
|
|
|
|
|
|
|
|
|
|
|
|
|
|
|
|