Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 9 << First   << Prev    1  2  3  4  5  6  7  8  9  Next >>   Last >> 
Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਵਫ਼ਾ
ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਸਿੱਖੀ ਸੀ, ਮ੍ਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ|
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ--ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ ’ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ--
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ--
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਨਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ ’ਚੋਂ ਕਿਸੇ ਨੂੰ ਕਤਲ ਹੋਣਾ ਪਏਗਾ ......paash

27 May 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਪਾਸ਼ ( ਨਾ ਛਿਪਣ ਵਾਲਾ ਸੂਰਜ )

ਸਭ ਤੋ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ |
ਨਾ ਹੋਣਾ ਤੜਪ ਦਾ
ਸਭ ਸਹਿਣ ਕਰੀ ਜਾਣਾ |
ਘਰਾਂ ਤੋ ਨਿਕਲਣਾ ਕੰਮਾ ਤੇ
ਤੇ ਕੰਮ ਤੋ ਘਰ ਜਾਣਾ |
ਸਭ ਤੋ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆ ਦਾ ਮਰ ਜਾਣਾ |
                               
     ਪਾਸ਼ ( ਨਾ ਛਿਪਣ ਵਾਲਾ ਸੂਰਜ )

28 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਾ ਕਮਾਲ  ਲਿਖਤਾਂ ਪਾਸ਼ ਸਾਹਿਬ ਦੀਆਂ ...

ਸ਼ੁਕ੍ਰਿਯ ਸਾਂਝੀਯਾਂ ਕਰਨ  ਵਾਸਤੇ..Thanks

28 May 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

I have never read Pash Sahib before. I am thankfull to all of you who posted here. I am really enjoying. What a great poet he was. 

 

Thanks

28 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

mirza (poem by paash)

 

 

ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ
ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ 'ਤੇ ਲਿਖਿਆ ਹੈ।
ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦਾ ਤੈਨੂੰ ਕਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥਲੇ ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦਾ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁਕਿਆ ਸੀ
ਤੇ ਪੀਲੂ ਸ਼ਾਇਰ ਅੱਜ ਕੱਲ ਵਿਸ਼ਵ-ਵਿਦਿਆਲੇ ਵਿਚ ਨੌਕਰੀ ਤੇ ਲਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂੰ ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਤੇ
ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾ ਰਹੇ ਲਿਖਦਾ
ਤੇ ਪਹਿਲਾਂ ਵਾਂਗ ਹੁਣ ਕੁਝ...।
ਮੇਰੇ ਕੋਲ ਤੀਰ ਹੁਣ ਕਾਗ਼ਜ ਦੇ ਹਨ ਜੋ ਪੰਜ ਸਾਲਾਂ ਵਿਚ ਇਕ ਹੀ ਚਲਦਾ ਹੈ
ਤੇ ਜਿਹਦੇ ਵੱਜਦਾ ਹੈ ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ਚ ਪਾਇਆ ਸੀ
ਅਤੇ ਤੂੰ ਜਾਣਦੀ ਹੈ ਅਗਲੇ ਬਾਘ ਹਨ- ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫ਼ਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨਾ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ।
ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ।

30 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸੰਵਿਧਾਨ

 

ਇਹ ਪੁਸਤਕ ਮਰ ਚੁੱਕੀ ਹੈ
ਇਹਨੂੰ ਨਾ ਪੜ੍ਹੋ
ਇਸ ਦੇ ਲਫਜ਼ਾਂ ਵਿਚ ਮੌਤ ਦੀ ਠੰਡ ਹੈ
ਤੇ ਇਕ ਇਕ ਸਫਾ
ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ
ਇਹ ਪੁਸਤਕ ਜਦ ਬਣੀ ਸੀ
ਤਾਂ ਮੈਂ ਇਕ ਪਸ਼ੂ ਸਾਂ
ਸੁੱਤਾ ਪਿਆ ਪਸ਼ੂ…
ਤੇ ਜਦ ਮੈਂ ਜਾਗਿਆ
ਤਾਂ ਮੇਰੇ ਇਨਸਾਨ ਬਣਨ ਤੀਕ
ਇਹ ਪੁਸਤਕ ਮਰ ਚੁੱਕੀ ਸੀ
ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਓਗੇ
ਸੁੱਤੇ ਹੋਏ

ਉੱਡਦੇ ਬਾਜ਼ਾਂ ਮਗਰ’ ਵਿੱਚੋਂ

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਨੇ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਓਂ ਪੈਂਦਾ ਹੈ

ਮੂੰਹ ਜ਼ੋਰ ਤਿ੍ਕਾਲਾਂ ਦੇ ਖੜਕੇ ਚੋਂ
ਤੇਰੇ ਟੱਲੀ ਵਾਂਗ ਲਹਿਰਾਂ ਚ ਟੁਟਦੇ
ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਸੰਖ ਦੀ ਆਵਾਜ਼ ਵਾਂਗ ਮੈਂ ਚਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਚ ਤਰਦੀ ਫਿਰੇਂ

ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਆਦਮੀ
ਵੈਰੀ ਦੀਆਂ ਅੱਖਾਂ ਚ ਤੱਕਦਾ ਹੈ
ਮੈਂ ਨਿੱਕੀ ਨਿੱਕੀ ਲੋਅ ਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ


--------ਪਾਸ਼--------

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਲੋਹਾ

 

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ।ਤੁਸੀਂ ਲੋਹੇ ਦੀ ਗੱਲ ਕਰਦੇ ਹੋ।
ਲੋਹਾ ਪਿਘਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ 'ਚੋ ਭਾਫ਼ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ।
ਪਿਘਲੇ ਹੋਏ ਲੋਹੇ ਨੂੰ, ਕਿਸੇ ਵੀ ਆਕਾਰ ਚ ਢਾਲਿਆ ਜਾ ਸਕਦਾ ਹੈ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ
ਮੇਰੀ ਬੰਦੂਕ, ਤੁਹਾਡੀਆਂ ਬੈਕਾਂ ਦੇ ਸੇਫ
ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ,ਸਭ ਲੋਹੇ ਦੇ ਹਨ।
ਸ਼ਹਿਰ ਤੋਂ ਉਜਾੜ ਤਕ ਹਰ ਫ਼ਰਕ,ਭੈਣ ਤੋਂ ਵੇਸਵਾ ਤਕ ਹਰ ਇਹਸਾਸ

ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ,ਬਿੱਲ ਤੋਂ ਕਾਨੂੰਨ ਤਕ ਹਰ ਸਫ਼ਰ
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ,ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤਕ
ਹਰ ਮੁਕਾਮ,ਸਭ ਲੋਹੇ ਦੇ ਹਨ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ ਕਿ ਲੋਹੇ ਤੇ ਨਿਰਭਰ ਲੋਕ,ਲੋਹੇ ਦੀਆਂ ਪੱਤੀਆਂ ਖਾ ਕੇ
ਖ਼ੁਦਕਸ਼ੀ ਕਰਨੋ ਹਟ ਜਾਣ
ਮਸ਼ੀਨਾਂ ਚ ਆਕੇ ਤੂੰਬਾ ਤੂੰਬਾ ਉਡਣ ਵਾਲੇ
ਲਾਵਾਰਸਾਂ ਦੀਆ ਤੀਵੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ
ਕੱਪੜੇ ਤਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ।
ਆਖ਼ਰ ਲੋਹੇ ਨੂੰ ਬੰਬਾ,ਬੰਦੂਕਾਂ ਦੀ ਸ਼ਕਲ ਇਖ਼ਤਿਆਰ ਕਰਨੀ ਪਈ ਹੈ।
ਤੁਸੀ ਲੋਹੇ ਦੀ ਚਮਕ ਚ ਚੁੰਧਿਆ ਕੇ ਧੀ ਨੂੰ ਵਹੁਟੀ ਸਮਝ ਸਕਦੇ ਹੋ
ਪਰ ਮੈਂ ਲੋਹੇ ਦੀ ਅੱਖ ਨਾਲ ਮਿਤਰਾਂ ਦੇ ਮਖੌਟੇ ਪਾਈ ਦੁਸ਼ਮਣ
ਪਹਿਚਾਣ ਸਕਦਾ ਹਾਂ,ਮੈਂ ਲੋਹਾ ਖਾਧਾ ਹੈ।

-ਪਾਸ਼ 'ਲੋਹਾ'

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਾਗਜ਼ੀ ਸ਼ੇਰਾਂ ਦੇ ਨਾਮ(ਲੋਹ ਕਥਾ)

 

ਤੁਸੀਂ ਉੱਤਰ ਹੋ ਨਾਂ ਦੱਖਣ,
ਤੀਰ ਨਾਂ ਤਲਵਾਰ..
ਤੇ ਇਹ ਜੋ ਸਿੱਲ ਵਾਲੀ ਕੱਚੀ ਕੰਧ ਹੈ,
ਤੁਸੀਂ ਇਸ ਵਿਚਲੀਆਂ ਦੋ-ਮੋਰੀਆਂ ਹੋ..
ਜਿੰਨ੍ਹਾਂ ਵਿੱਚੋਂ ਕੰਧ ਪਿਛਲਾ ਸ਼ੈਤਾਨ,
ਆਪਣਾ ਡੀਫੈਂਸ ਤੱਕਦਾ ਹੈ..||

ਤੁਸੀ ਕਣਕ ਦੇ ਵੱਢ ਵਿੱਚ,
ਕਿਰੇ ਹੋਏ ਛੋਲੇ ਹੋ..
ਤੇ ਮਿੱਟੀ ਨੇਂ ਤੁਹਾਡਾ ਵੀ ਹਿਸਾਬ ਕਰਨਾਂ ਹੈ,
ਸਾਡੇ ਲਈ ਤਾਂ ਤੁਸੀਂ ਇੱਕ ਠੋਕਰ ਵੀ ਨਹੀਂ..
ਸ਼ਾਇਦ,
ਤੁਹਾਨੂੰ ਆਪਣੀ ਹੋਂਦ ਦਾ ਕੋਈ ਵਹਿਮ ਹੈ..||

ਮੈਂ ਦੱਸਦਾ ਹਾਂ ਤੁਸੀਂ ਕੀ ਹੋ,
ਤੁਸੀਂ ਕਿੱਕਰ ਦੇ ਬੀਅ ਹੋ..
ਜਾਂ ਟੁੱਟਿਆ ਹੋਇਆ ਟੋਕਰਾ,
ਜੋ ਕੁਝ ਵੀ ਚੁੱਕਣ ਤੋਂ ਅਸਮਰਥ ਹੈ..||

ਤੁਸੀਂ ਇਹ ਏਅਰ-ਗੰਨ,
ਮੋਢੇ ਤੇ ਲਟਕਾਈ ਫਿਰਦੇ ਹੋ..
ਤੁਸੀਂ ਕਤਲ ਨਹੀਂ ਕਰ ਸਕਦੇ,
ਸਿਰਫ ਸੱਤ-ਇੱਕਵੰਜਾ ਦੇ ਮੁਦਈ ਹੋ ਸਕਦੇ ਹੋ..||

 

....Paash...

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਅੰਤਿਕਾ (ਲੋਹ ਕਥਾ)


ਅਸੀਂ ਜੰਮਣਾਂ ਨਹੀਂ ਸੀ,
ਅਸੀਂ ਲੜਨਾਂ ਨਹੀਂ ਸੀ..
ਅਸੀਂ ਤਾਂ ਬਹਿਕੇ ਹੇਮਕੁੰਟ ਦੇ ਉੱਤੇ,
ਭਗਤੀ ਕਰਨੀਂ ਸੀ..||

ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ਼ ਉੱਠੀ,
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ..
ਜਦ ਕੁੜੀਆਂ ਦੇ ਕੋਲ ਜਿੱਮ ਕਾਰਟਰ ਤੱਕਿਆ,
ਤੇ ਮੁੰਡਿਆਂ ਕੋਲ ਤੱਕਿਆ ਜੇਮਜ਼ ਬਾਂਡ..
ਤਾਂ ਮੈਂ ਕਹਿ ਉਡਿਆ ਚਲ ਬਈ ਸੰਤ (ਸੰਧੂ),
ਹੇਠਾਂ ਧਰਤੀ ਚੱਲੀਏ..
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ..||

ਤੇ ਅਸੀਂ ਹੁਣ ਆਏ ਹਾਂ,
ਅਹਿ ਲਓ ਅਸਾਡਾ ਜ਼ਫ਼ਰਨਾਮਾਂ..
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ..
ਅਸਾਡਾ ਪੇਟ ਹਾਜ਼ਿਰ ਹੈ..||

 

 

....Paash....

05 Jun 2010

Showing page 4 of 9 << First   << Prev    1  2  3  4  5  6  7  8  9  Next >>   Last >> 
Reply