Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 6 of 9 << First   << Prev    1  2  3  4  5  6  7  8  9  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਇਹ ਕਵਿਤਾ ਪਾਸ਼ ਨੇ ਪਾਤਰ ਤੇ ਲਿਖੀ ਸੀ

 

 

 

ਰੇਤ ਦੇ ਟਿਬਿੱਆ ਵਿੱਚ

ਸਾਡਾ ਜਨਮ ਦੋਹਾ ਦਾ

ਹੋਇਆ ਸੀ

ਸਾਨੂੰ ਦੇਖ ਮਾ ਦਾ ਚੇਹਰਾ

ਹੱਸਿਆ ਫੇਰ ਰੋਇਆ ਸੀ

ਹੱਸਿਆ ਇਸ ਲਈ

ਜੱਗ ਵਿੱਚ ਰਹਿਜੂ

ਚਲਦਾ ਵੰਸ਼ ਸਾਡਾ ਇਹ

ਰੋਇਆ ਇਸ ਲਈ

ਕਿੰਜ ਕੱਟਣਗੇ

ਜੀਵਨ ਪੰਧ ਦੁਰਾਡਾ ਇਹ

ਨਾ ਤਾ ਉਸ ਦਿਨ ਸਾਡੇ ਚਾਚੇ

ਪੈਰ ਵਤਨ ਵਿਚ

ਪਾਇਆ ਸੀ

ਨਾ ਹੀ ਸਾਡਾ ਬਾਪੂ

ਜੇਲੋ ਛੁੱਟ ਕੇ ਆਇਆ ਸੀ

ਉਸ ਨੂੰ ਰਹੀ ਉਡੀਕ ਖਤਾ ਦੀ

ਮੈਨੂੰ ਰਹੀ ਜਵਾਬਾ ਦੀ

ਉਸ ਚਿੜੀਆ ਦੇ ਜਖਮ ਪਲੋਸੇ

ਮੈ ਰਿਹਾ

ਟੋਹ ਵਿੱਚ ਬਾਜਾ ਦੀ

ਮੈ ਗਾਲਾ ਦੀ ਡਿਗਰੀ ਕੀਤੀ

ਤੇ ਉਸਦੀ ਕੀਤੀ ਰਾਗਾ ਦੀ

ਉਹ ਰਾਗਾ ਦੇ ਨਾਲ ਹੈ ਸੋਦਾ

ਮੈਨੂੰ ਲੋੜ ਨਾ ਸਾਜਾ ਦੀ

ਮੇਰੀ ਹਿਕੜੀ ਵਿਚ

ਪੱਥਰ ਉੱਗਦੇ

ਉਸਦੀ ਹਿਕੜੀ ਬਾਗਾ ਦੀ

ਉਹ ਫੁੱਲਾ ਦੀ

ਛਾਵੇ ਬਹਿੰਦਾ

ਤੇ ਮੈ ਫਨੀਅਰ ਨਾਗਾ ਦੀ

ਚੱਲਦੇ ਚੱਲਦੇ

ਰਾਹਾ ਦੇ ਵਿਚ

ਆਇਆ ਇਕ ਪੜਾਅ

ਰੁਲਦੇ ਰੁਲਦੇ

ਰੁਲ ਗਏ ਯਾਰੋ

ਮੈ  ਪਾਤਰ ਸਕੇ ਭਰਾ——-

 

 

 ਧੰਨਵਾਦ ਸਾਹਿਤ ..........facebookਤੇ

 

 

 

08 Jun 2010

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks lakhwinder n pardeep for sharing..!

10 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਯੁੱਗ ਪਲਟਾਵਾ ( Yugg Paltaawa )

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ 'ਤੇ ਲਹਿ ਗਿਾ
ਸੱਤ ਰਜਾਈਆਂ, ਗਿੱਲੀਆਂ
ਤਾਪ ਇਕ ਸੌ ਛੇ, ਇਕ ਸੌ ਸੱਤ
ਹਰ ਸਾਹ ਮੁੜਕੋ ਮੁੜਕੀ
ਯੁੱਗ ਨੂੰ ਪਲਟਾਉਣ ਵਿਚ ਮਸ਼ਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ l
ਮੌਤ ਦੇ ਕੰਧੇ 'ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿਛੋਂ ਜ਼ਿੰਦਗੀ ਦਾ ਸਫਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜਕਾ ਮਿੱਟੀ ਵਿਚ ਡੁੱਲ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ 'ਤੇ ਵੀ ਉੱਗ ਆਵਾਂਗਾ.........ll


ਅਵਤਾਰ ਸਿੰਘ ਪਾਸ਼
ਲੋਹ -ਕਥਾ

27 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਖੂਬਸੂਰਤ ਪੈਡ ਕੰਧਾਂ ਜੇਲ ਦੀਆਂ....


 

ਸ਼ਬਦਾਂ ਦੀ ਆੜ ਲੈ ਕੇ
ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ,
ਬੜਾ ਪਛਤਾਇਆ ਹਾਂ,
ਮੈਂ ਜਿਸ ਧਰਤੀ 'ਤੇ ਖੜ ਕੇ
ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ 'ਤ ਕਿੰਨੀ ਵਾਰ ਤਿਲਕ ਕੇ ਡਿਗਿਆ ਹਾਂ,
ਮੈਨੂ੬ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ
ਅਤੇ
ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ
ਦੋ ਸੌਂਕਣਾ ਸਵੀਕਾਰ ਕੀਤਾ ਹੈ,
ਜਿਨਾਂ ਨੂੰ ਇੱਕੋ ਪਲੰਘ ਤੇ ਹਮਲਾ ਕਰਦੇ ਹੋਏ
ਮੇਰੀ ਦੇਹ ਨਿੱਘਰਦੀ ਜਾਂਦੀ ਹੈ
ਪਰ ਮੇਰਾ ਆਕਾਰ ਹੋਰ ਨਿੱਖਰਦਾ ਹੈ,
ਠੀਕ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ,
ਮੈਂ ਤਾਂ ਸੜਕਾਂ 'ਤੇ ਤੁਰਦਾ ਹੋਇਆ,
ਏਨਾ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿਚ
ਤੇ ਕਿਹੜਾ ਅਫਰੀਕਾ ਦੇ ਕਿਸੇ ਮਾਰੂਥਲ ਵਿਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿਚ ਬੈਠਾ ਹਾਂ ਕਿ ਆਂਦਰਾ ਦੇ ਜੰਗਲਾਂ ਵਿਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ
ਮੇਰੀਆਂ ਛੇ ਨਜ਼ਮਾਂ ਦੀ ਮਾਂ,
ਪਿਛਲੇ ਐਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ,
ਤੇ ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ
ਕਿੰਨਾ ਦੂਰ ਨਿਕਲ ਆਇਆ ਹਾਂ,
ਮੇਰੇ ਨਕਸ਼ ਤਿੱਥ-ਪੱਤਰ ਦੀਆਂ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ,
ਵਾਰੀ ਵਾਰੀ ਨੈਪੋਲੀਅਨ, ਚੰਗੇਜ਼ ਖਾਨ ਤੇ ਸਿਕੰਦਰ
ਮੇਰੇ ਵਿਚੋਂ ਦੀ ਲੰਘ ਗਏ ਹਨ
ਅਸ਼ੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ,
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਐਵਰਸਟ ਉਤੇ ਖਲੋ ਕੇ ਦੇਖਦਾ ਹਾਂ,
ਤਿੜਕਦਾ ਪਿਆ ਤਾਜਮਹਲ,
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ
ਕੁਤਬ ਦੀਆਂ ਪੰਜ ਮੰਜ਼ਲਾਂ ਜੋ ਬਾਕੀ ਹਨ,
ਕੀ ਖੁਦਕਸ਼ੀ ਲਈ ਕਾਫੀ ਹਨ ?
ਪਰ ਆਖਰ,
ਮੈਨੂੰ ਮੰਨਣਾ ਪੈਂਦਾ ਹੈ,
ਕਿ ਜਿਸ ਵੇਲੇ ਮੈਂ ਜੁਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ,
ਧੁੱਪ ਛੱਡ ਕੇ ਖਲੋਣ ਲਈ ਕਿਹਾ ਸੀ
ਤਾਂ ਮੇਰੇ ਕਿਵੇਲ ਜਾਂਘੀਆ ਸੀ
ਤਾਂ ਹੀ ਮੈਂ
ਹੁਣ ਖੂਬਸੁਰਤ ਪੈਡ ਲਹੂ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ ਦੀਆਂ ਕੰਧਾਂ 'ਤੇ ਲਿਖਣ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿਚ ਰੁੱਝਿਆ ਹਾਂ
ਕਿ ਦਿਸ - ਹੱਦੇ ਤੋਂ ਪਰੇ ਵੀ
ਪਹਾੜ ਹੁੰਦੇ ਹਨ
ਖੇਤ ਹੁੰਦੇ ਹਨ
ਜਿਨਾਂ ਦੀਆਂ ਢਲਾਣਾਂ ਉਤੇ
ਕਿਰਨਾਂ ਵੀ, ਕਲਮਾਂ ਵੀ
ਉੱਗ ਸਕਦੀਆਂ ਹਨ.......ll


ਅਵਤਾਰ ਸਿੰਘ ਪਾਸ਼
ਲੋਹ -ਕਥਾ

28 Aug 2010

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks bai ji.. for sharing these great poems..

28 Aug 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਖੁਲੀ ਚਿੱਠੀ


ਮਸ਼ੂਕਾਂ ਨੂੰ ਖ਼ਤ ਲਿਖਣ ਵਾਲਿਉ |
ਜੇ ਤੁਹਾਡੀ ਕਲਮ ਦੀ ਨੋਕ ਵਾਂਝ ਹੈ
ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ |
ਤਾਰਿਆਂ ਵੱਲ ਤੱਕ ਕੇ ਕਰਾਂਤੀ ਲਿਆਉਣ ਦੀ
ਨਸੀਹਤ ਦੇਣ ਵਾਲਿਉ |
ਕਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ |
ਬੰਦੂਕਾਂ ਵਾਲਿਉ
ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਉ

 

ਤੇ ਜਾਂ ਆਪਣੇ ਆਪ ਵੱਲ
ਕਰਾਂਤੀ ਕੋਈ ਨੁਮਾਇਸ਼ ਨਹੀਂ
ਮੈਦਾਨ ਵਿੱਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁਚੀਆਂ ਦਾ ਦਰਿੰਦਰਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖ਼ਤਮ ਕਰਨਾ ਹੈ |
ਅੱਜ ਵਾਰਿਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ ਹੈ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿੱਚ ਸੰਗਰਾਮ ਦਾ ਯੁੱਗ ਹੈ |

09 Sep 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਹੋਰਨਾਂ ਤਾਂ ਪਾ ਲਏ ਬੰਗਲੇ ਕੋਠੀਆਂ
ਤੂੰ ਕਿਉਂ ਪਾ ਲਈ ਛੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ.................

09 Sep 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਉੱਚਾ ਬੁਰਜ ਲਹੇਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ....

09 Sep 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਿੰਗ ਤੜਿੰਗੀ ਲੱਕੜੀ ਉੱਤੇ ਬੈਠਾ ਮੋਰ
ਕੰਮੀ ਵਿਚਾਰੇ ਟੁੱਟ-ਟੁੱਟ ਮਰਦੇ ਹੱਡੀਆਂ ਲੈਂਦੇ ਖੋਰ
ਸੇਠ ਲੋਕ ਲੁੱਟਦੇ ਨਾ ਰੱਜਦੇ ਖੋਹ-ਖੋਹ ਮੰਗਣ ਹੋਰ
ਅੱਥਰੂ ਨਾ ਥੰਮਦੇ ਜਦ ਮਾੜਿਆ ਦਾ ਪੈਂਦਾ ਜ਼ੋਰ

09 Sep 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅਸੀਂ ਉਸ ਤਰਾਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਵੇਂ ਕਿ ਸ਼ਰਾਬ ਦੇ ਮੁਕੱਦਮੇ 'ਚ
ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ
ਜਿਵੇਂ ਪਟਵਾਰੀ ਦਾ ਇਮਾਨ ਹੁੰਦਾ ਹੈ
ਜਾਂ ਜਿਵੇਂ ਆੜ੍ਹਤੀਏ ਦੀ ਕਸਮ ਹੁੰਦੀ ਹੈ
ਅਸੀਂ ਚਾਉੁੰਦੇ ਹਾਂ ਆਪਣੀ ਤਲੀ ਤੇ
ਕੋਈ ਇਸ ਤਰਾਂ ਦਾ ਸੱਚ
ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ ਹੈ
ਜਿਵੇਂ ਹੁੱਕੇ 'ਚ ਨਿਕੋਟੀਨ ਹੁੰਦੀ ਹੈ
ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ
ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ..............

09 Sep 2010

Showing page 6 of 9 << First   << Prev    1  2  3  4  5  6  7  8  9  Next >>   Last >> 
Reply