Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 7 of 9 << First   << Prev    1  2  3  4  5  6  7  8  9  Next >>   Last >> 
Parmjit Sandhu
Parmjit
Posts: 41
Gender: Male
Joined: 22/Sep/2010
Location: Victoria
View All Topics by Parmjit
View All Posts by Parmjit
 

ਮੈ ਰੋਂਦੂ ਨਹੀ ਹਾਂ, ਕਵੀ ਹਾਂ ਕਿਸ ਤਰਾਂ ਚੁੱਪ ਰਹਿ ਸਕਦਾ ਹਾਂ

ਮੈ ਕਦ ਮੁਕੱਰਦਾ ਹਾਂ ਕਿ ਮੈਂ ਕਤਲ ਨਹੀ ਕਰਦਾ

ਮੈਂ ਕਾਤਲ ਹਾਂ ਉਹਨਾਂ ਦਾ, ਜੋ ਮਨੁੱਖਤਾ ਨੂੰ ਕਤਲ ਕਰਦੇ ਨੇ

ਹੱਕ ਨੂੰ ਕਤਲ ਕਰਦੇ ਨੇ ਸੱਚ ਨੂੰ ਕਤਲ ਕਰਦੇ ਨੇ

 

-ਅਵਤਾਰ ਸਿੰਘ ਸੰਧੂ ਪਾਸ਼

27 Sep 2010

Parmjit Sandhu
Parmjit
Posts: 41
Gender: Male
Joined: 22/Sep/2010
Location: Victoria
View All Topics by Parmjit
View All Posts by Parmjit
 

ਡੂਮਣੇ ਵੱਲ ਉਂਗਲ ਨਾ ਕਰੋ

ਜਿਸ ਨੂੰ ਤੁਸੀਂ ਖੱਖਰ ਸਮਝਦੇ ਹੋ

 ਉਥੇ ਲੋਕਾਂ ਦੇ ਪਰਤਿਨਿਧ ਵਸਦੇ ਹਨ..

 

 --ਪਾਸ਼

29 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

g8 contribution by Balihar Bhaji n Parmjit Veer ji

 

keep sharing :)

01 Oct 2010

Parmjit Sandhu
Parmjit
Posts: 41
Gender: Male
Joined: 22/Sep/2010
Location: Victoria
View All Topics by Parmjit
View All Posts by Parmjit
 

Thanks Lakhwinder ji

05 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 28/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
sat sri akal

pehlaan t sbto hath jor k maafi....q k minu punjabi ch post krna nai aunda.asn computer bs km saarn joga e jande hn.bt fr v want 2 share this poem by "paash"

 

OH RISHTE HOR HUNDE HN

 

 

jina vich bhtk jande hn dudh chitte din

te makhn vrgian koolian raatan

jina vich saava ghah letn lai hunda hai

ya bumbaan naal jhulsn lai

jina vich insaan raaja hunda hai ya pashu

aadmi kde nahi hunda

oh rishte hunde hn:pathr te khrochi hoi chehre di pehchaan

dhidh di kundi ch are hoye jangaale sangall

chatiaan te girjhaan vang jhptde ehsaas(armaan)

tutti hoi panjaali vang sirf baaln de kamm aunde hn oh rishte

 

oh rishte

jina vich koi bheer kurblaundi hoi daldal lgdi hai

jina vich shrartaan krde hoye bache nark da drish lgde hn

jina vich uthdi jwaani hkumi lai vi aaft hundi hai

ie maapeyaan lai vi

 

jina vich godeyaan to utte

te grdn to thalle hi ho janda hai mukammal aurat da jism

oh rishte jeen jogi is pavittar dhrti te

maarkhohe saahnaan di udai hoi dhoor hunde hn

oh rishte hor hunde hn

 

oh rishte hor hn,jo bhoge jande hn,aje smjhe nahi jnde

eh rishte siskde hn ghah di pand khotn lai

aadaan vich khrgosh vangun luke hoye ghahiyaan

te toka ferde us ronhaake jatt de vichaale

jis da vaar-vaar ruk reha hai rugg

eh rishte cheekde hn

mandiyaan vich kank suttan aye

munh jhe.......baithe una kisaanan vich

jo naal de nu eh nahi puchde

ke agla maliyaan to aya hai ke talwandiyon

par una vichli udaas chup puchdi hai

puriyaan ch vikdi rasd kis tra dkaar jandi hai

badlaan nu chohnde bohl.............

05 Oct 2010

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Kuknus....Hun te Punjabi typing 'ch v balle balle ae tuhadi.....aaun deo hor v kush....

 

&feature=share

21 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

'ਜਿੱਥੇ ਪਾਸ਼ ਰਹਿੰਦਾ ਹੈ ' - ਇਕ ਜਾਇਜ਼ਾ ............- ਪ੍ਰੀਤਮ ਸਿੰਘ

 

ਅਵਤਾਰ ਸਿੰਘ ਉਰਫ਼ ਪਾਸ਼ ਨਕਸਲਬਾੜੀ ਲਹਿਰ ਦੇ ਕੰਧਾੜੇ ਚੜ੍ਹ ਕੇ ਪੰਜਾਬੀ ਸਾਹਿਤ ਦੇ ਪਿੜ ਵਿਚ ਦਾਖਲ ਹੋਇਆ ਅਤੇ ਭਾਵੇਂ ਉਸ ਨੇ ਗਿਣਤੀ ਦੀਆਂ ਹੀ ਚੰਗੀਆਂ ਰਚਨਾਵਾਂ ਲਿਖੀਆਂ ਪਰ ਨਕਸਲਬਾੜੀ ਲਹਿਰ ਦੀ ਉਦੋਕੀ ਉਥਾਨ ਸਦਕਾ ਸ਼ੁਹਰਤ ਖੱਟ ਗਿਆ। 'ਜਿੱਥੇ ਪਾਸ਼ ਰਹਿੰਦਾ ਹੈ।' ਵਿਚ ਰਾਜਿੰਦਰ ਰਾਹੀ ਨੇ ਪਹਿਲੀ ਵਾਰੀ ਹਕੀਕਤ ਦੀ ਨਕਾਬ ਕੁਸ਼ਾਈ ਕੀਤੀ ਹੈ। ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

ਇਸ ਪੁਸਤਕ ਵਿਚ ਰਾਜਿੰਦਰ ਰਾਹੀ ਨੇ ਪਾਸ਼ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਹੋਰ ਨਿਕਟ ਵਰਤੀਆਂ ਨਾਲ ਪਾਸ਼ ਦੇ ਦਰਸ਼ਨ ਕਰਵਾਉਣ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਪਾਸ਼ ਦੇ ਕਾਰ-ਵਿਹਾਰ ਸਬੰਧੀ ਕਈ ਦੰਦ ਕਥਾਵਾਂ ਦੀ ਚਰਚਾ ਚਲਦੀ ਰਹਿੰਦੀ ਸੀ ਪਰ ਕੋਈ ਵੀ ਹਕੀਕਤ ਦੀ ਜਾਣਕਾਰੀ ਰੱਖਣ ਵਾਲਾ ਖੁੱਲ੍ਹ ਕੇ ਸਾਹਮਣੇ ਆਉਣ ਦਾ ਜੇਰਾ ਨਹੀਂ ਸੀ ਕਰਦਾ। ਪਰ ਰਾਜਿੰਦਰ ਰਾਹੀ ਨੇ ਪਹਿਲੀ ਵਾਰੀ ਇਸ ਪਾਸੇ ਕਦਮ ਪੁੱਟਣ ਦਾ ਹੌਂਸਲਾ ਕੀਤਾ ਹੈ ਜੋ ਕਿ ਕਾਫ਼ੀ ਸ਼ਲਾਘਾਯੋਗ ਉੱਦਮ ਹੈ।

ਪ੍ਰਗਤੀਵਾਦੀ ਸਾਹਿਤ ਅਤੇ ਉਸ ਪਿੱਛੋਂ ਨਕਸਲਬਾੜੀ ਸਾਹਿਤ ਦੀ ਲਹਿਰ ਸਮੇਂ ਲੇਖਕਾਂ ਅਤੇ ਕਵੀਆਂ ਨੇ ਸਮਾਜ ਦੀਆਂ ਊਣਤਾਈਆਂ ਵੱਲ ਪਾਠਕਾਂ ਦਾ ਧਿਆਨ ਆਕ੍ਰਸ਼ਿਤ ਕੀਤਾ ਅਤੇ ਇਹ ਕਾਫ਼ੀ ਹੱਦ ਤੱਕ ਲੋੜੀਂਦਾ ਵੀ ਸੀ। ਸਮਾਜਿਕ ਬੁਰਾਈਆਂ ਪ੍ਰਤੀ ਪਾਠਕਾਂ ਨੂੰ ਜਾਗਰੂਕ ਕਰਨਾ ਹਰ ਇਕ ਸੋਝੀਵਾਨ ਵਿਅਕਤੀ ਦਾ ਫਰਜ਼ ਹੈ। ਇਸ ਸੋਝੀ ਸਦਕਾ ਹੀ ਸਮਾਜਿਕ ਬੁਰਾਈਆਂ ਦੂਰ ਹੋ ਸਕਦੀਆਂ ਹਨ ਅਤੇ ਸਮਾਜ ਪ੍ਰਗਤੀ ਕਰ ਸਕਦਾ ਹੈ, ਪਰ ਸਮਾਜ ਵਿਅਕਤੀਆਂ ਦਾ ਸਮੂਹ ਹੀ ਤਾਂ ਹੈ। ਇਸ ਲਈ ਵਿਅਕਤੀ ਦੇ ਕਿਰਦਾਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਪਰ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਲੇਖਕਾਂ ਅਤੇ ਖਾਸ ਕਰਕੇ ਨਕਸਲਵਾਦੀ ਲੇਖਕਾਂ ਅਤੇ ਕਵੀਆਂ ਨੇ ਇਸ ਪਾਸੇ ਵੱਲ ਧਿਆਨ ਦੇਣ ਦੀ ਕਦੇ ਘੱਟ ਹੀ ਕੋਸ਼ਿਸ਼ ਕੀਤੀ ਹੈ। ਨਕਸਲਵਾਦੀ ਕਵੀਆਂ ਦਾ ਕਿਰਦਾਰ ਕਿਹੋ ਜਿਹਾ ਰਿਹਾ ਹੈ, ਇਸਦਾ ਅੰਦਾਜ਼ਾ ਅਸੀਂ ਗੁਰਸ਼ਰਨ ਭਾਅ ਜੀ ਦੀ ਉਸ ਸਲਾਹ ਤੋਂ ਲਗਾ ਸਕਦੇ ਹਾਂ ਜਿਹੜਾ ਕਿ ਉਨ੍ਹਾਂ ਨੇ ਨਵੰਬਰ 1970 ਈ. ਦੇ ਆਪਣੇ ਰਸਾਲੇ 'ਸਰਦਲ' ਵਿਚ ਇਹਨਾਂ ਵਿਦਰੋਹੀ ਨੌਜਵਾਨਾਂ ਨੂੰ ਦਿੱਤੀ ਸੀ। ਉਹ ਲਿਖਦੇ ਹਨ -

''ਅਖੀਰ ਵਿਚ ਇਕ ਸਲਾਹ ਹੈ - (ਭਾਵੇਂ ਵਿਦਰੋਹ ਕਿਸੇ ਸਲਾਹ 'ਚ ਨਹੀਂ ਕਰਮ ਵਿਚ ਯਕੀਨ ਰੱਖਦਾ ਹੈ।) ਨੌਜਵਾਨ ਪੀੜ੍ਹੀ ਦੇ ਕੁਝ ਕਵੀਆਂ ਦਾ ਆਪਣਾ ਜੀਵਨ ਕਦੀ-ਕਦੀ ਨਿਰਾਸ਼ ਕਰਦਾ ਹੈ। ਢਾਣੀ ਬਣਾ ਕੇ ਸ਼ਰਾਬਾਂ ਪੀਣੀਆਂ ਤੇ ਇਕ ਦੂਜੇ ਨੂੰ ਗਾਹਲਾਂ ਦੇਣੀਆਂ ਉਨ੍ਹਾਂ ਦੇ ਜੀਵਨ ਦਾ ਇਕ ਅੰਗ ਹੈ। ਇਹ 'ਦਿਸ਼ਾ ਹੀਣ' ਸਮਾਜ ਦੀ ਉਨ੍ਹਾਂ ਨੂੰ ਦੇਣ ਹੈ। ਜਿਸ ਤਰ੍ਹਾਂ ਉਹ ਹੋਰ ਸਥਾਪਤ ਕੀਮਤਾਂ ਦੇ ਵਿਰੁੱਧ ਵਿਦਰੋਹ ਕਰਦੇ ਹਨ, ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸੇ ਦੇਣ ਦੇ ਵਿਰੁੱਧ ਵਿਦਰੋਹ ਕਰਨਗੇ। ਜਿਨ੍ਹਾਂ ਨੇ ਦੇਸ਼ ਦੀਆਂ ਤਕਦੀਰਾਂ, ਬਦਲਣ ਦੀ ਠਾਣੀ ਹੋਵੇ, ਉਨ੍ਹਾਂ ਦਾ ਕਿਸੇ ਸ਼ਾਸਨ ਦਾ ਪਾਬੰਦ ਹੋਣਾ ਜ਼ਰੂਰੀ ਹੈ।''

 

                 COPY PASTE FROM FACEBOOK FREIND'S ID

21 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਰਾਜਿੰਦਰ ਰਾਹੀ ਦੀ ਵਿਚਾਰ ਅਧੀਨ ਪੁਸਤਕ ਤੋਂ ਪਤਾ ਲੱਗਦਾ ਹੈ ਕਿ ਗੁਰਸ਼ਰਨ ਸਿੰਘ ਨੇ ''ਵਿਦਰੋਹੀ ਕਵੀਆਂ'' ਬਾਰੇ ਜੋ ਵਿਚਾਰ ਪ੍ਰਗਟ ਕੀਤੇ ਸਨ, ਉਹ ਪਾਸ਼ ਅਤੇ ਉਸਦੀ ਢਾਣੀ 'ਤੇ ਇੰਨ-ਬਿੰਨ ਢੁੱਕਦੇ ਹਨ।

ਇਕ ਦਿਨ ਜਸਵੰਤ ਖਟਕੜ ਅਤੇ ਪਾਸ਼ ਕਾਮਰੇਡ ਹਰਭਜਨ ਸਿੰਘ ਦੇ ਪਿੰਡ ਹੱਪੋਵਾਲ ਪਹੁੰਚ ਜਾਂਦੇ ਹਨ। ਤ੍ਰਿਕਾਲਾਂ ਦਾ ਵੇਲਾ ਸੀ। 'ਆਂਹਦੇ ਕਾਮਰਡ ਹੈ ਘੁੱਟ। ਮੈਂ ਕਿਹਾ ਕੱਢਣ ਵਾਲੀ ਪਈ ਐ.... ਅਸੀਂ ਤਿੰਨਾਂ ਨੇ ਵਲਟੋਹ ਚਾੜ੍ਹ ਲਿਆ।....ਬੋਤਲ ਸਾਡੇ ਕੋਲ ਕੋਈ ਨਾ। ਠੇਕੇ ਤੋਂ ਲੈ ਕੇ ਪੀਂਦੇ ਹੋਈਏ ਫੇਰ ਤਾਂ ਸਾਡੇ ਕੋਲ ਹੋਵੇ। ਲਾਹਣ ਸੀ ਪੂਰਾ ਬਣਿਆ ਹੋਇਆ, ਦਾਰੂ ਦੀ ਆਹ ਗੂਠੇ ਵਰਗੀ ਧਾਰ ਪਵੇ। ਅਸੀਂ ਏਥੋਂ ਇਕ ਤੌੜਾ ਧੋ ਕੇ ਉਹੀ ਦਾਰੂ ਦਾ ਭਰ ਲਿਆ। ਜਦ ਹਾਲਾਂ ਦਾਰੂ ਨਹੀਂ ਸੀ ਡਿੱਗੀ ਪਾਸ਼ ਗੋਡਣੀਆਂ ਲਾ ਲਾ ਵਿਚੋਂ ਵਾਸ਼ਨਾ ਸੁੰਘੇ। ਜਦ ਦਾਰੂ ਡਿਗਣ ਲੱਗ ਪਈ ਤਾਂ ਪਾਸ਼ ਤੇ ਜਸਵੰਤ ਨੇ ਉਦੋਂ ਈ ਤੱਤੀ-ਤੱਤੀ ਚੱਕ ਲਈ। ਜਦ ਪਊਆ ਕੁ ਹੋਇਆ ਉਹ ਬਾਟੀ 'ਚ ਪਾ ਕੇ ਔਲੂ ਕੋਲ ਲੈ ਗਏ, ਉਥੇ ਈ ਠੰਡੀ ਕਰਕੇ ਪੀਈ ਗਏ। ਅਸੀਂ ਸਾਰੀ ਰਾਤ ਨਾਲੇ ਕੱਢੀ ਗਏ ਨਾਲੇ ਪੀਈ ਗਏ। (ਪੰਨਾ 55)

ਹੁਣ ਕੁਛ ਜਸਵੰਤ ਖਟਕੜ ਦੀ ਜ਼ੁਬਾਨੀ, ''ਇਹ ਤਾਂ ਉਹਦਾ ਮੱਕਾ ਸੀ। (ਜਸਵੰਤ ਖਟਕੜ ਦਾ ਪਿੰਡ)। ਆਹ ਜਾਮਣ ਹੇਠ ਹੀ ਮਹਿਫ਼ਲਾਂ ਲੱਗਦੀਆਂ ਸਨ। ਦਾਰੂ ਅਸੀਂ ਕੱਠਿਆਂ ਕੱਢਣੀ। ਪਹਿਲੇ ਤੋੜ ਦੀ ਬੋਤਲ ਉਹਨੇ (ਪਾਸ਼ ਨੇ) ਲੁਕੋ ਦੇਣੀ। ਕਹਿਣਾ, ਇਹ ਤਾਂ ਆਪਾਂ ਇਕੱਲੇ ਪੀਵਾਂਗੇ। ਜਦ ਭੱਠੀ ਚਾੜ੍ਹਣੀ ਤਾਂ ਉਹਨੇ ਤੁਪਾ ਹੇਠਾਂ ਨਾ ਡਿੱਗਣ ਦੇਣਾ, ਨਿਕਲਦੀ-ਨਿਕਲਦੀ ਈ ਠੰਡੀ ਕਰਕੇ ਪੀਈ ਜਾਣੀ।'' (ਪੰਨਾ 70)

ਜਸਵੰਤ ਖਟਕੜ ਨੇ ਪਾਸ਼ ਦੇ ਇਕ ਹੋਰ ਅਵੱਲੇ ਸ਼ੌਕ 'ਤੇ ਵੀ ਚਾਨਣਾ ਪਾਇਆ ਹੈ। ''ਜਦ ਸਾਡੇ ਪਿੰਡ 'ਚ ਜਾਂ ਤਲਵੰਡੀ ਸਿਵਾ ਬਲਣਾ ਤਾਂ ਪਾਸ਼ ਨੇ ਕਹਿਣਾ ਕਿ ਚਲੋ ਸਿਵੇ 'ਤੇ ਛੱਲੀਆਂ ਭੁੰਨ ਕੇ ਚੱਬਾਂਗੇ। ਅਸੀਂ ਛੱਲੀਆਂ ਤੋੜ ਕੇ ਸਿਵੇ 'ਤੇ ਚਲੇ ਜਾਣਾ। ਉਥੇ ਨਾਲੇ ਅੱਗ ਸੇਕਣੀ ਤੇ ਨਾਲੇ ਛੱਲੀਆਂ ਭੁੰਨ-ਭੁੰਨ ਚੱਬੀ ਜਾਣੀਆਂ। ਪੀ ਕੇ ਪਾਸ਼ ਦਾ ਮਨ ਸ਼ਰਾਰਤਾਂ ਕਰਨ ਨੂੰ ਕਰਦਾ ਹੁੰਦਾ ਸੀ.... ਉਹਨੂੰ ਲੁੱਚੀਆਂ ਬੋਲੀਆਂ ਬਹੁਤ ਯਾਦ ਸੀ। ਇਕ ਵਾਰ ਉਸਨੇ ਬਖਸ਼ਿੰਦਰ ਨਾਲ ਸ਼ਰਤ ਵੀ ਲਾਈ ਸੀ ਮੁਕਾਬਲੇ ਦੀ।'' (ਪੰਨਾ 71)

 

COPY PASTE FROM FACEBOOK FREIND'S ID

21 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

''ਬਹੁਤੀਆਂ 'ਤੇ ਤਾਂ ਨਹੀਂ ਪਰ ਉਹ ਮਨਜੀਤ ਟਿਵਾਣਾ 'ਤੇ ਆਸ਼ਕ ਸੀ। ਸਾਨੂੰ ਕਹਿੰਦਾ ਹੁੰਦਾ ਸੀ ਕਿ ਯਾਰ ਏਥੇ ਕੋਈ ਫੰਕਸ਼ਨ ਰੱਖ ਕੇ ਉਹਨੂੰ ਕੋਈ ਫੁਲਕਾਰੀ ਫੁਲਕੂਰੀ ਦੇਵੋ, ਮੈਂ ਉਹਦਾ ਫੈਨ ਆਂ।'' (ਪੰਨਾ 68)

ਸਾਡੇ ਇਹ ਕ੍ਰਾਂਤੀਕਾਰੀ ਸ਼ਾਇਰ ਕਿੰਨੇ ਕੁ ਮੁਹੱਜ਼ਬ ਸਨ ਇਸਦਾ ਅੰਦਾਜ਼ਾ ਉਪਰੋਕਤ ਦਰਜ ਕੀਤੀ ਗਈ ਵਾਰਤਾਲਾਪ ਤੋਂ ਬਾਅਦ ਜੋ ਕੁਛ ਅੰਕਤ ਹੈ, ਉਸ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ।

 

COPY PASTE FROM FREIND'S ID

21 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਇਸ ਪੜਾਅ 'ਤੇ ਪਾਸ਼ ਅਤੇ ਜਸਵੰਤ ਖਟਕੜ ਦੇ ਦੋਸਤ ਦੀਪ ਕਲੇਰ ਦੇ ਵਿਚਾਰ ਜਾਨਣਾ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਣਗੇ। ਦੀਪ ਕਲੇਰ ਅਨੁਸਾਰ, ''ਪਾਸ਼ ਨੇ ਤੇ ਜਸਵੰਤ ਨੇ ਇੱਥੇ ਬਥੇਰੀ ਦਾਰੂ ਕੱਢੀ ਐ। ਇਹ ਤਾਂ ਦਿਨੇ ਵਲਟੋਹਾ ਚਾੜ੍ਹ ਲੈਂਦੇ ਹੁੰਦੇ ਸੀ।.....ਕੋਈ ਪੁਲਿਸ ਵਾਲਾ ਵੀ ਇਹਨਾਂ ਨੂੰ ਹੱਥ ਨਹੀਂ ਸੀ ਪਾਉਂਦਾ। ਉਹਨਾਂ ਨੂੰ ਇਉਂ ਸੀ ਕਿ ਇਹ ਤਾਂ ਨਕਸਲਬਾੜੀਏ ਨੇ, ਕਾਹਨੂੰ ਪੰਗਾ ਲੈਣਾ ਐ। ਉਹਨਾਂ ਦੀ ਸ਼ਾਇਦ ਇਹ ਵੀ ਨੀਤੀ ਹੋਵੇ ਕਿ ਚਲੋ ਸਾਲੇ ਆਪੇ ਦਾਰੂ ਪੀ ਕੇ ਮਰ ਜਾਣਗੇ।'' (ਪੰਨਾ 67-68)

1982 ਵਿਚ ਮਾਹਲ ਗਹਿਲਾਂ ਪਿੰਡ ਵਿਖੇ ਪਲੱਸ ਮੰਚ ਦੀ ਸਥਾਪਨਾ ਹੋਈ ਸੀ ਅਤੇ ਪਰਮਜੀਤ ਦੇਹਲ ਨੂੰ ਸੂਬਾ ਕਮੇਟੀ ਦਾ ਮੈਂਬਰ ਲਿਆ ਗਿਆ ਸੀ। ਉਸ ਨੇ ਸੁਝਾਅ ਰੱਖਿਆ ਕਿ ਪਾਸ਼ ਅਤੇ ਜਸਵੰਤ ਖਟਕੜ ਨੂੰ ਪਲੱਸ ਮੰਚ ਵਿਚ ਲਿਆ ਜਾਵੇ, ਪਰ ਇਸ ਸੁਝਾਅ ਦਾ ਚਾਰੇ ਪਾਸਿਓਂ ਵਿਰੋਧ ਹੋਇਆ। ''ਉਥੇ ਅਮੋਲਕ, ਸੁਖਪਾਲ ਤੇ ਨਸਰਾਲੀ ਵਰਗਿਆਂ ਕਿਹਾ ਕਿ ਪਾਸ਼ ਤੇ ਜਸਵੰਤ ਤਾਂ ਉਲਟ ਇਨਕਲਾਬੀ ਹੋ ਗਏ ਹਨ। ਉਹ ਦਾਰੂ ਕੱਢਦੇ ਹਨ ਤੇ ਲੋਕ ਵਿਰੋਧੀ ਕੰਮ ਕਰਦੇ ਹਨ। ਪਾਸ਼ ਬਾਰੇ ਕਿਹਾ ਗਿਆ ਕਿ ਉਹ ਲੱਚਰ ਮੈਗਜ਼ੀਨ ਪੜ੍ਹਦਾ ਹੈ ਤੇ ਹੁਣ ਇਨਕਲਾਬੀ ਕਿਰਦਾਰ ਗੁਆ ਚੁੱਕਿਆ ਹੈ। ਚਾਰੇ ਪਾਸਿਉਂ ਇਹਨਾਂ ਦੋਹਾਂ ਦਾ ਡਟਵਾਂ ਵਿਰੋਧ ਹੋਇਆ।'' (ਪੰਨਾ 107)

ਭਾਵੇਂ ਰਾਜਿੰਦਰ ਰਾਹੀ ਨੇ ਪਾਸ਼ ਬਾਰੇ ਕਾਫ਼ੀ ਖੋਜ ਕੀਤੀ ਹੈ, ਪਰ ਉਹ ਦੋ ਮਹੱਤਵਪੂਰਨ ਮਸਲਿਆਂ 'ਤੇ ਖੋਜ ਕਰਨ ਤੋਂ ਖੁੰਝ ਗਿਆ ਹੈ। ਪਹਿਲਾ ਇਹ ਕਿ ਅਵਤਾਰ ਸਿੰਘ 'ਪਾਸ਼' ਕਿਵੇਂ ਬਣਿਆ। ਪਾਸ਼ ਦਾ ਅਸਲੀ ਨਾਮ ਤਾਂ ਪਾਸ਼ ਨਹੀਂ ਸੀ, ਅਵਤਾਰ ਸਿੰਘ ਸੀ। ਫੇਰ ਉਸਦਾ ਨਾਮ 'ਪਾਸ਼' ਕਿਵੇਂ ਪੈ ਗਿਆ? ਇਹ ਮਾਮਲਾ ਖੋਜ ਦੀ ਮੰਗ ਕਰਦਾ ਹੈ। ਇਕ ਦੰਦ ਕਥਾ ਇਹ ਹੈ ਕਿ ਅਵਤਾਰ, ਪਾਸ਼ੋ ਨਾਂ ਦੀ ਇਕ ਕੁੜੀ ਨਾਲ ਇਸ਼ਕ ਕਰਦਾ ਸੀ ਪਰ ਉਹ ਇਸ ਵਿਚ ਸਫਲ ਨਾ ਹੋਇਆ ਅਤੇ ਇਸ 'ਪਿਆਰ' ਨੂੰ ਸਦਾ ਤਰੋ ਤਾਜ਼ਾ ਰੱਖਣ ਲਈ ਉਸਨੇ ਆਪਣਾ ਨਾਂ ਪਾਸ਼ ਧਰ ਲਿਆ। ਪਰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਇਸਦੀ ਘੋਖ ਪੜਤਾਲ ਹੋਣੀ ਚਾਹੀਦੀ ਸੀ।

ਦੂਸਰਾ ਘੋਖਣ ਯੋਗ ਮਸਲਾ ਇਹ ਹੈ ਕਿ ਪਾਸ਼ ਦਾ ਕਤਲ ਕਿਸ ਨੇ ਕੀਤਾ? ਕਮਿਊਨਿਸਟ ਹਲਕਿਆਂ ਵਲੋਂ ਇਸ ਗੱਲ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਹੈ ਕਿ ਪਾਸ਼ ਦਾ ਕਤਲ ਖਾਲਿਸਤਾਨੀਆਂ ਨੇ ਕੀਤਾ ਸੀ। ਪਰ ਇਹ ਗੱਲ ਸੰਦੇਹਪੂਰਨ ਜਾਪਦੀ ਹੈ ਅਤੇ ਡੂੰਘੀ ਘੋਖ ਪੜਤਾਲ ਦੀ ਮੰਗ ਕਰਦੀ ਹੈ। ਭਾਵੇਂ ਰਾਜਿੰਦਰ ਰਾਹੀ ਨੇ ਵੀ ਆਪਣੀ ਇਸ ਵਿਚਾਰ ਅਧੀਨ ਪੁਸਤਕ ਵਿਚ ਇਸੇ ਵਿਚਾਰ ਦੀ ਹਾਮੀ ਭਰੀ ਹੈ, ਪਰ ਨਾਲ ਹੀ ਉਸ ਨੇ ਸਾਰੀ ਕਹਾਣੀ ਨੂੰ ਇਹ ਲਿਖ ਕੇ ਸੰਦੇਹਪੂਰਨ ਬਣਾ ਦਿੱਤਾ ਹੈ ਕਿ, ''ਜਿਹੜੀ ਚਿੱਠੀ ਜਨਰਲ ਲਾਭ ਸਿੰਘ ਕੋਲੋਂ ਫੜੀ ਗਈ ਸੀ, ਉਸ ਦੇ ਕੁਝ ਅੰਸ਼ ਪ੍ਰੈਸ ਵਿਚ ਛਪੇ ਸਨ, ਜਿਨ੍ਹਾਂ ਵਿਚ ਉਸਨੇ ਪਾਸ਼ ਜੈਮਲ ਪੱਡਾ ਤੇ ਬਲਦੇਵ ਮਾਨ ਦੇ ਕਤਲਾਂ 'ਤੇ ਅਫਸੋਸ ਪ੍ਰਗਟ ਕੀਤਾ ਸੀ ਕਿ ਇਹ ਨਹੀਂ ਹੋਣੇ ਚਾਹੀਦੇ ਸਨ।'' (ਪੰਨਾ 121)

 

COPY PASTE FROM FRIENDS ID

21 Mar 2011

Showing page 7 of 9 << First   << Prev    1  2  3  4  5  6  7  8  9  Next >>   Last >> 
Reply