Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 9 of 9 << First   << Prev    1  2  3  4  5  6  7  8  9   Next >>     
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਸੁਣੋ

ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆ ਭਰੀ ਪਤਲੂਣ ਦਾ ਹਾਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜਿਆ ਲਿਖਿਆ ਗੀਤ ਸੁਣੋ
ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ

17 Jun 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

.ਕੋਈ ਪੁਲਿਸ ਵਾਲਾ ਵੀ ਇਹਨਾਂ ਨੂੰ ਹੱਥ ਨਹੀਂ ਸੀ ਪਾਉਂਦਾ। ਉਹਨਾਂ ਨੂੰ ਇਉਂ ਸੀ ਕਿ ਇਹ ਤਾਂ ਨਕਸਲਬਾੜੀਏ ਨੇ, ਕਾਹਨੂੰ ਪੰਗਾ ਲੈਣਾ ਐ। ਉਹਨਾਂ ਦੀ ਸ਼ਾਇਦ ਇਹ ਵੀ ਨੀਤੀ ਹੋਵੇ ਕਿ ਚਲੋ ਸਾਲੇ ਆਪੇ ਦਾਰੂ ਪੀ ਕੇ ਮਰ ਜਾਣਗੇ।''


ਪਾਸ਼ ਤਾਂ ਕਈ ਵਾਰ ਜੇਲ  ਗਿਆ ਸੀ..
ਪਹਲੀ ਵਾਰੀ ਜਦੋ  ਓਹ ਜੇਲ  ਗਿਆ ਤਾ ਕਿਸੇ ਨੇ ਪੁਛਇਆ "ਤੇਰੇ ਕੋਲੋ ਓਹਨਾ ਨੂ ਕੀ ਮਿਲਿਆ"
ਓਹ ਹੱਸ ਕੇ ਕਹੰਦਾ " ਬਾਈਬਲ, ਕੁਰਾਨ ਤੇ ਗਰੰਥ ਸਾਹਿਬ ਮੇਰੇ ਕੋਲੋ ਇਕਠੇ ਮਿਲੇ ਨੇ"

ਓਹਨੇ ਤਾ ਆਪਣੀ ਕਵਿਤਾ 'ਘਾਹ' ਵੀ ਜੇਲ ਚ ਬੈਠੇ ਨੇ ਲਿਖੀ ਸੀ...
ਜੋ ਓਸਨੇ 'ਕਾਰਲ ਸੈਂਡਬਰਗ' ਦੀ ਕਵਿਤਾ 'Grass' ਦਾ ਪੰਜਾਬੀ ਅਨੁਵਾਦ ਕੀਤਾ ਸੀ..

 

ਸਮਸ਼ੇਰ ਸੰਧੂ, ਪਾਸ਼  ਦਾ ਬੁਹਤ ਵਧੀਆ ਦੋਸਤ ਸੀ, ਓਸਨੇ ਪਾਸ਼ ਬਾਰੇ ਇਕ ਕਵਿਤਾ ਵੀ ਲਿਖੀ ਸੀ...
ਪਾਸ਼ ਬਾਰੇ ਓਸਨੇ ਪੰਜਾਬੀ ਟ੍ਰਿਬਿਊਨ ਚ ਕਈ  ਲੜੀਵਾਰ ਲੇਖ "ਇਕ ਪਾਸ਼ ਇਹ ਵੀ" ਲਿਖੇ ਸੀ..
ਜੋ ਸ਼ਾਇਦ 2005 ਜਾਂ 06  ਚ ਸ਼ਪੇ ਸੀ...

"ਪਾਸ਼ ਬਾਰੇ ਇਸ ਕਿਤਾਬ ਚ ਬਿਆਨ ਕੀਤੀਆਂ ਸਾਰੀਆਂ ਗੱਲਾਂ ਗਲਤ ਨੇ" 

 

 

 

17 Jun 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਮੈਂ ਸਮਸ਼ੇਰ ਸੰਧੂ ਦੇ ਓਹਨਾ ਲੇਖਾਂ ਚੋ ਸਿਰਫ ਇਕ ਲੇਖ ਪਢ਼ਇਆ...

ਜਿਸ ਵਿਚ ਓਸਨੇ ਲਿਖਇਆ ਕੀ ਪਾਸ਼ ਕਦੇ ਕਿਸੇ ਪਾਰਟੀ ਜਾਂ  ਫੰਕਸ਼ਨ  ਤੇ ਨਹੀ ਜਾਂਦਾ ਸੀ...
ਖਾਸ ਕਰਕੇ ਕਿਸੇ ਸਰਕਾਰੀ ਪ੍ਰੋਗ੍ਰਾਮ ਚ......

ਓਹ ਚੁਪ ਜੇਹਾ ਰਹਨ ਵਾਲਾ ਬੰਦਾ ਸੀ....
ਸਧਾਰਨ ਜੇਹਾ ਓਸਦਾ ਪੇਹ੍ਰਾਵਾ ਹੁੰਦਾ ਸੀ....
ਜਦੋ ਕੋਈ ਪਹੇਲੀ ਵਾਰ ਪਾਸ਼ ਨੂ ਦੇਖਦਾ ਤਾ ਕਿਸੇ ਨੂ ਯਕੀਨ ਨਹੀ ਆਉਂਦਾ ਸੀ ਕੀ ਇੰਨੀਆਂ ਜੋਸ਼ੀਲੀਆਂ ਕਵਿਤਾਵਾਂ ਵਾਲਾ ਪਾਸ਼ ਇਹੀ ਹੈ......
ਕਈ ਤਾ ਇਹ ਵੀ ਕਹ ਦਿੰਦੇ ਸੀ  "ਇਹ ਪਾਸ਼ ਤਾਂ ਨਕਲੀ ਆ"

17 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਮਰਨ ਦਾ ਇੱਕ ਇਹ ਵੀ ਢੰਗ ਹੁੰਦਾ
ਭਰੇ ਟਰੈਫਿਕ ਵਿੱਚ
ਚੌਫਾਲ ਲਿਟ ਜਾਣਾ
ਤੇ ਸਲਿਪ ਕਰ ਦੇਣਾ
ਵਕਤ ਦਾ ਬੋਝਲ ਪਹੀਆ...।

17 Jun 2011

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪਾਸ਼ -ਮੈਂ ਤਾਂ ਕੀ ਤੈਨੂੰ ਤਾਂ ਰਾਹ, ਰਾਹਾਂ ਦੇ ਕੱਖ,
ਪੰਛੀ ਫੁੱਲ,ਤੇ ਰੁੱਖ ਵੀ ਨਹੀਂ ਭੁਲਾ ਸਕਦੇ-
ਇੰਜ ਹੋਇਆ ਤਾਂ ਹਵਾਵਾਂ ਨੂੰ ਇਨਸਾਨੀਅਤ ਭੁੱਲ ਜਾਣੀ ਹੈ-
ਯਾਦ ਨਹੀਂ ਰਹਿਣੀ-ਤੇਰੀਆਂ ਕਵਿਤਾਵਾਂ ਦੀ ਕੋਈ ਤਰਜ਼-
ਜਿਸ ਵਾਸਤੇ ਤੂੰ ਆਹਡਾ ਲਿਆ ਸੀ-ਮੇਰੇ ਵਾਂਗ

ਨਫ਼ਰਤ ਦੇ ਅਨਸਰ ਤੇਰੀ ਸੋਚ ਦੇ ਪੰਛੀਆਂ ਨੂੰ ਨਾ ਮਾਰ ਸਕੇ-
ਤੂੰ ਗਲੀਆਂ ਵਿੱਚ ਹਰਫ਼ਾਂ ਦੀਆਂ ਸਤਰਾਂ ਵਿਛਾਈਆਂ-
ਸੀਨਿਆਂ ਵਾਸਤੇ ਮੇਚਦੇ ਖੰਜ਼ਰ ਲੱਭੇ-

ਯਾਰ-ਤੇਰੇ ਦੋਸਤ ਤੇਰੇ ਨਾਲ ਖੇਡਣ ਨੂੰ 'ਵਾਜ਼ਾਂ ਮਾਰ ਰਹੇ ਹਨ-
ਆ ਯਾਰਾ ਕਿਤਿਓਂ! ਆ ਆਪਣੀ ਮੀਟੀ ਤਾਂ ਦੇ-

ਤੈਨੂੰ ਯਾਦ ਹੋਣਾ ਜਦੋਂ ਆਪਾਂ ਰਲ ਕੇ
ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਕਰਿਆ ਕਰਦੇ ਸਾਂ-
ਮਾਸਟਰ ਦਰਦ ਦੇ ਘਰ- ਕਦੇ ਕਹਾਣੀ ਤੇ ਕਦੇ ਕੋਈ ਨਾਵਲ ਲੈ ਕੇ
ਨਕੋਦਰ ਥਾਣੇ ਦੇ ਨੇੜੇ ਕਨਾਤਾਂ ਲਾ ਕੇ ਸਟੇਜ਼ ਤੇ ਚੜ੍ਹ ਕਵਿਤਾਵਾਂ ਪੜ੍ਹਿਆ ਕਰਦੇ ਸਾਂ-
ਗੋਬਿੰਦ ਦੇ ਤੀਰਾਂ ਵਰਗੀਆਂ-ਜਰਵਾਣਿਆਂ ਦੀਆਂ ਹਿੱਕਾਂ ਫੋਲਦੀਆਂ-
ਭਰਾਵਾਂ ਦੇ ਸਿਰ ਤੇ ਪੁਲਸ ਨੂੰ ਗਾਲਾਂ੍ਹ ਕੱਢਿਆ ਕਰਦੇ ਸਾਂ ਗਲੀ ਵਿਚ ਖੜ੍ਹਕੇ -
ਓੋਦੋਂ ਕਦੇ ਉਦਾਸੀ,ਵਰਿਆਮ ਸੰਧੂ , ਅਣਖੀ, ਪ੍ਰੇਮ ਪ੍ਰਕਾਸ਼ -
ਖਬਰੇ ਕਿਹੜਾ 2 ਆ ਜੁੜਦਾ ਸੀ -
ਢਾਣੀ ਚ-ਫਿਰ ਹਰਫ਼ਾਂ ਦਾ ਲੰਗਰ ਲੱਗਦਾ ਸੀ-
ਚਾਹ ਨਾਲ ਨਜ਼ਮਾਂ ਪਰੋਸਦੇ ਸਾਂ ਇੱਕ ਦੂਜੇ ਲਈ-

ਗਗਨ ਦੀ ਦੁਕਾਨ ਤੇ-ਰੋਜ਼ ਨਕੋਦਰ ਚ ਮਿਲ ਬੈਠਣਾ-
ਸੰਧੂ ਭਾਜੀ, ਹਰਭਜਨ ਵਕੀਲ ਤੇ ਅਮਰਜੀਤ ਚੰਦਨ ਨਾਲ ਗੁਫ਼ਤਗੂ ਕਰਨੀ-
ਸੂਹੇ ਸ਼ਬਦਾਂ ਨੂੰ ਜੋੜ 2 ਜਥੇਬੰਦੀ ਰਸਾਲਾ ਛਾਪਣਾ- ਸੰਧੂ ਦੀ ਪ੍ਰੈਸ ਗੇੜ੍ਹ 2 -
ਆਪਾਂ ਤਾਂ ਟੂਰਨਾਮੈਂਟ, ਮੇਲੇ ਤੇ ਲੁਧਿਆਣੇ ਦੇ ਚੱਕਰ ਵੀ ਮਾਰੇ-
ਤੈਨੂੰ ਫਿਕਰ ਹੁੰਦਾ ਸੀ ਕਿ ਸ਼ਾਇਦ ਮੈਂ ਕਿਤੇ ਫ਼ੜਿਆ ਨਾ ਜਾਵਾਂ-ਪੋਸਟਰ ਢੋਂਦਾ੍ਹ, ਵੰਡਦਾ-

ਪਾਸ਼ ਹੁਣ ਪਿੰਡ 2, ਸ਼ਹਿਰ 2 ਘਰ 2 ਤੈਨੂੰ ਯਾਦ ਕਰ ਰਿਹਾ ਹੈ-
ਤੇਰਾ ਬਚਪਨ ਤੇ ਜਵਾਨੀ ਟੁਰਿਆ ਫਿਰਦਾ ਹੈ-ਸਾਡੇ ਹਰ ਸੀਨੇ 'ਤੇ-ਸਾਹਾਂ ਚ
ਤੇਰੀ ਤਸਵੀਰ ਵਾਲਾ ਕੈਲੰਡਰ
ਅਸੀਂ ਸਾਰੇ ਦੋਸਤਾਂ ਹਿੱਕ ਦੀ ਕਿੱਲੀ ਤੇ ਟੰਗ ਲਿਆ ਹੈ-

ਪਾਸ਼ ਤੇਰੇ ਸੁਪਨੇ ਵੀ ਹੁਣ ਤਾਂ ਸਿਆਣੇ ਹੋ ਗਏ ਹਨ-
ਖੇਤਾਂ ਦੇ ਸਿਆੜ੍ਹਾਂ ਚ ਤੇਰੇ ਹਰਫ਼ ਗੱਭਰੂ ਹੋਏ ਫਿਰਦੇ ਨੇ-
ਇੱਕ ਮਾਂ ਨੇ ਪੁੱਤ ਤਲਵੰਡੀ ਨਨਕਾਣੇ ਜੰਮਿਆ ਸੀ ਤੇ ਇੱਕ ਤਲਵੰਡੀ ਸਲੇਮ-

ਰੋਜ਼ ਤੇਰੀਆਂਂ ਗੱਲਾਂ ਕਰਦੇ ਹਨ -ਕਣਕਾਂ ਤੇ ਕਮਾਦ:
ਖਾਲ ਦੇ ਪਾਣੀ 'ਚ ਕਿਰੇ ਤੇਰੀ ਕਵਿਤਾ ਦੇ ਬੋਲ ਹਰ ਕਿਆਰੇ 'ਚ ਜੰਮ ਰਹੇ ਹਨ-
ਤੇਰੇ ਖ਼ੂਨ ਦੇ ਗਵਾਹ-
ਅਸੀਂ ਓਸ ਟਿਊਬਵੈੱਲ ਤੇ ਨਾA੍ਹਣਾ ਹੈ ਤੇ ਤੇਰਾ ਇੱਕ 2 ਗੀਤ ਗਾਉਣਾ ਹੈ -
ਤੇ ਆਪਣੇ ਪੋਟਿਆਂ ਚੋਂ ਰਿਸਦੇ ਖੂਨ ਨਾਲ ਲਿਖਣਾ ਹੈ-
ਓਸ ਚਲ੍ਹੇ ਤੇ ਯੁੱਧ ਦਾ ਐਲਾਨ-
ਟਿਊਬਵੈੱਲ ਦੇ ਕਮਰੇ ਦੀ ਇੱਟ 2 ਤੇ ਤੇਰੇ ਹਰਫ਼ ਉੱਕਰਨੇ ਨੇ-
ਬਾਜਰੇ ਦੇ ਸਿੱਟਿਆਂ ਤੇ ਤੇਰੇ ਸੂਹੇ ਸ਼ਬਦ ਸਜਾਉਣੇ ਹਨ ਤੋਤਿਆਂ ਵਾਂਗ-
ਸਾਂਭ ਕੇ ਰੱਖਣੀ ਹੈ ਓਹਦੇ ਚੋਂ ਮੁੱਠ ਕੁ ਮਿੱਟੀ ਜਿਥੇ ਤੇਰਾ ਖ਼ੂਨ ਡੁੱਲਿਆ-
ਤੇ ਬਾਕੀ ਦੀ ਮਿੱਟੀ ਖੇਤਾਂ ਤੇ ਦਰਿਆਵਾਂ ਚ ਖਿਲਾਰਨੀ ਹੈ-
ਤਾਂ ਕਿ ਤੇਰੀ ਸੋਚ ਦੇ ਹਰਫ਼
ਧਰਤੀ ਦੀ ਕੁੱਖ ਚੋਂ ਘਾਹ, ਸੂਹੇ ਫੁੱਲ ਬਣ ਕੇ ਉੱਗਣ
ਤੇ ਰੰਗ ਬਿਰੰਗੇ ਪਰਿੰਦੇ ਬਣ ਕੇ ਉੱਡਣ-

ਪਾਸ਼ ਤੇਰੇ ਰੋਹਲੇ ਬਾਣ,ਲਾਲ ਦਰਿਆ ਬਣ ਵਗਣਗੇ-
ਉੱਚੇ ਪਰਬਤ ਖੋਰਨਗੇ-ਅਨਿਆਇ ਤੇ ਅਤਿਆਚਾਰ ਦੇ-

ਤੇਰੇ ਖੂੰਖਾਰ ਹਰਫ਼ਾਂ ਦੀ ਆਵਾਜ਼ -
ਮੈਂ ਹਵਾਵਾਂ ਚ ਘੋਲ ਦਿਤੀ ਹੈ-ਤਾਂ ਕਿ ਹਰ ਪਿੰਡ 2 ਜਾਵੇ-
ਦਰਿਆਵਾਂ ਦੀਆਂ ਲਹਿਰਾਂ ਤੇ ਵਿਛਾ ਦਿਤੀ ਹੈ ਹਰ ਤਰਜ਼-
ਤਾਂ ਕਿ ਹਰ ਕਣ ਤਰੰਗ ਬਣ ਜਾਵੇ-

ਸਾਰੇ ਸਿਤਾਰਿਆਂ ਚ ਜੜ੍ਹ ਦਿਤੀ ਹੈ ਮੈਂ ਓਹਨਾਂ ਦੀ ਲੋਅ-
ਤੇ ਚੰਦ ਤੇ ਡੱਠਾ ਮਾਈ ਦਾ ਚਰਖ਼ਾ ਚੁੱਕ
ਤੇਰੀਆਂ ਖਿਲਰੀਆਂ ਨਜ਼ਮਾਂ ਦਾ ਵਰਕਾ 2 ਰੱਖ ਦਿਤਾ ਹੈ-
ਤਾਂ ਕਿ ਹਰ ਕੋਈ ਰਾਤਾਂ ਨੂੰ ਸੌਣ ਤੋਂ ਪਹਿਲਾਂ ਪੜ੍ਹ ਸਕੇ-
ਜਿਵੇਂ ਤੂੰ ਕਹਿੰਦਾ ਹੁੰਦਾ ਸੀ ਕਿ-
ਸੱਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ
by DrAmarjit Tanda)
21 Apr 2012

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਵਾਹ ਜੀ ਵਾਹ

12 Sep 2013

JAGJIT SINGH JAGGI
JAGJIT SINGH
Posts: 1691
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਿਚਾਰ, ਵਿਸਤਾਰ ਅਤੇ ਵਿਲਖਣਤਾ ਸਾਰੇ ਹੀ ਕਮਾਲ ਦੇ ਹਨ | ਬਹੁਤ ਬਹੁਤ ਖੂਬ | ਇੰਨੀ ਮੇਹਨਤ ਅਤੇ ਉਪਰਾਲੇ ਲਈ ਧੰਨਵਾਦ ਅਮਰਿੰਦਰ ਬਾਈ ਜੀ |
                                                                  ਜਗਜੀਤ ਸਿੰਘ ਜੱਗੀ

ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ

ਮਿਹਨਤਾਂ ਦਾ ਮੁੱਲ ਆਪ ਪਾਉਣਾ ਲੋਕਾਂ ਨੇ
ਧਰਤੀ ’ਤੇ ਸੁਰਗ ਬਣਾਉਣਾ ਲੋਕਾਂ ਨੇ

 

ਵਿਚਾਰ, ਵਿਸਤਾਰ ਅਤੇ ਵਿਲਖਣਤਾ ਸਾਰੇ ਹੀ aspects ਕਮਾਲ ਦੇ ਹਨ | ਬਹੁਤ ਬਹੁਤ ਖੂਬ | ਇੰਨੀ ਮੇਹਨਤ ਅਤੇ ਉਪਰਾਲੇ ਲਈ ਧੰਨਵਾਦ ਅਮਰਿੰਦਰ ਬਾਈ ਜੀ, ਅਤੇ ਬਲਿਹਾਰ ਸੰਧੂ ਜੀ especially for Dr. Amarjit Tanda's poem |

 

                                                                  ਜਗਜੀਤ ਸਿੰਘ ਜੱਗੀ

 

13 Sep 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ...

ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ...

ਅਵਤਾਰ ਸਿੰਘ ਸੰਧੂ ਉਰਫ਼ ਪਾਸ਼ 9 ਸਤੰਬਰ 1950 ਨੂੰ ਰੋਜ਼ਾਨਾ ਜਨਮਦੇ ਬੱਚਿਆਂ ਵਾਂਗ ਹੀ ਤਲਵੰਡੀ ਸਲੇਮ ਵਿੱਚ ਜਨਮਿਆ ਸੀ । ਮੁੱਢਲੀ ਵਿੱਦਿਆ ਪਰਾਪਤ ਕਰਦਿਆਂ ਅਜੇ 19 ਕੁ ਸਾਲ ਦਾ ਅਲੂੰਆਂ ਜਿਹਾ ਮੁੰਡਾ ਸੀ ਜਦੋਂ ਉਸਦਾ ਮੇਲ-ਜੋਲ ਨਕਸਲੀਆਂ ਨਾਲ ਹੋਣਾ ਸ਼ੁਰੂ ਹੋ ਗਿਆ । ਅਗਲੇ ਸਾਲ ਹੀ 'ਲੋਹ ਕਥਾ' ਲਿਖਕੇ ਇਹ ਅਲੂੰਆਂ ਜਿਹਾ ਮੁੰਡਾ ਬੀ. ਐਸ.ਐਫ. ਦੀ ਨੌਕਰੀ ਛੱਡਣ ਵਾਲੇ ਅਵਤਾਰ ਸਿੰਘ ਤੋ ਲੋਹ ਪੁਰਸ਼ ਅਵਤਾਰ ਪਾਸ਼ ਬਣ ਗਿਆ । 1972 ਵਿੱਚ ਇਸ ਖੇਤਾਂ ਦੇ ਪੁੱਤ ਨੇ ਆਪਣੇ ਵਿਚਾਰਾਂ ਦਾ ਬੀਜ ਹੋਰਨਾਂ ਖੇਤਾਂ ਵਿੱਚ ਬੀਜਣ ਲਈ ਪਰਚਾ 'ਸਿਆੜ' ਕੱਢਿਆ । ਪਿੱਛੋਂ ਮੋਗਾ ਗੋਲੀ ਕਾਂਡ ਵਿੱਚ ਹੋਈ ਗਿਰਫਤਾਰੀ ਦੌਰਾਨ ਸਿਆੜ ਬੰਦ ਕਰਨਾ ਪਿਆ । ਅਗਲੇ ਸਾਲ 1973 ਵਿੱਚ ਉਹ 'ਉੱਡਦੇ ਬਾਜ਼ਾਂ ਮਗਰ' ਵੀ ਆਇਆ ਕਿਉਂਕਿ ਉਹ ਰੀਂਗਣ, ਤੁਰਨ ਅਤੇ ਦੌੜਨ ਤੋਂ ਕਿਤੇ ਜ਼ਿਆਦਾ ਮਹੱਤਵ ਉੱਡਣ ਨੂੰ ਦਿੰਦਾ ਸੀ । ਵਰਿਆਂ ਦੇ ਜੀ ਪਰਚਾਉਣ ਵਾਲੇ ਖਿਡੌਣੇ ਨੂੰ ਉਹ ਜ਼ਿੰਦਗੀ ਨਹੀਂ ਸਮਝਦਾ ਸੀ ।
ਪਾਸ਼ ਨੇ ਵੱਖ-ਵੱਖ ਸਮਿਆਂ ਵਿੱਚ 'ਹੇਮ ਜਯੋਤੀ' ਅਤੇ 'ਹਾਕ' ਪਰਚਿਆਂ ਦੀ ਕਮਾਨ ਵੀ ਸੰਭਾਲੀ । 1974 ਵਿੱਚ ਮਿਲਖਾ ਸਿੰਘ ਦੀ ਜੀਵਨੀ 'ਫਲਾਇੰਗ ਸਿੱਖ' ਲਿਖ ਕੇ ਦਿੱਤੀ । 1978 ਵਿੱਚ ਰਾਜਵਿੰਦਰ ਨਾਲ ਵਿਆਹ ਤੇ ਇੱਕ ਧੀ ਵਿੰਕਲ ਦਾ ਜਨਮ ਹੋਇਆ । ਇਸੇ ਸਾਲ ਉਹ 'ਸਾਡੇ ਸਮਿਆਂ ਵਿੱਚ' ਸੰਗ੍ਰਹਿ ਰਾਹੀਂ ਜ਼ੋਰਦਾਰ ਹਾਜ਼ਰੀ ਲਵਾਉਂਦਾ ਹੈ । 'ਖਿੱਲਰੇ ਹੋਏ ਵਰਕੇ' ਪਾਸ਼ ਦੀਆਂ ਖਿੰਡਰੀਆਂ-ਪੁੰਡਰੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ।1986 ਵਿੱਚ ਉਹ ਇੰਗਲੈਂਡ ਹੁੰਦਾ ਹੋਇਆ ਕੈਲੇਫੋਰਨੀਂਆ ਪਹੁੰਚਿਆ ਅਤੇ 'ਐਂਟੀ ਫਰੰਟ' ਨਾਂਅ ਦਾ ਪਰਚਾ ਕੱਢਿਆ ।
ਅਵਤਾਰ ਪਾਸ਼ ਜ਼ਿੰਦਗੀ ਨੂੰ ਪਿਆਰਨ ਤੇ ਪਰਚਾਰਨ ਵਾਲਾ ਕਵੀ ਸੀ । ਉਹ ਸਮਝਦਾ ਸੀ ਕਿ ਆਦਮੀ ਕੋਲ ਆਪਣੇ ਸਾਹਾਂ ਤੇ ਮੁੜਕੇ ਦੀ ਹਮਕ ਤੋਂ ਇਲਾਵਾ ਜ਼ਿੰਦਗੀ ਵਰਗਾ ਵੀ ਕੁਝ ਹੋਣਾ ਚਾਹੀਦਾ ਹੈ । ਇਸ ਲਈ ਉਹ ਐਂਵੇਂ-ਮੁੱਚੀਂ ਦਾ ਕੁਝ ਨਹੀਂ ਚਹੁੰਦਾ ਸੀ ਜੋ ਵਕਤ ਦੇ ਥਪੇੜਿਆਂ ਨਾਲ ਖਤਮ ਹੋ ਜਾਵੇ । ਇਸ ਲਈ ਉਹ ਬੁੱਢੇ ਮੋਚੀ ਦੀ ਗੁੰਮੀ ਅੱਖ ਦੀ ਲੋਅ ਅਤੇ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਬਣ ਕੇ ਜਿਉਣਾ ਚਹੁੰਦਾ ਸੀ । ਉਸ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ-ਲੁਕ ਪੀਣ ਦੀ ਕੋਈ ਸ਼ੈਅ ਨਹੀਂ ਸੀ । ਉਹ ਜ਼ਿੰਦਗੀ ਨੂੰ ਗਲ਼ੇ ਤੱਕ ਡੁੱਬ ਕੇ ਜਿਉਣਾ ਚਹੁੰਦਾ ਸੀ ।
ਅਵਤਾਰ ਪਾਸ਼ ਮਨੁੱਖਤਾ ਦਾ ਸ਼ਾਇਰ ਸੀ । ਆਮ ਲੋਕਾਂ ਤੇ ਕਿਰਤੀ ਕਾਮਿਆਂ ਦੇ ਵਿਰੋਧ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ 'ਤੇ ਘਾਹ ਬਣ ਕੇ ਉੱਗਣ ਦੀ ਇੱਛਾ ਰੱਖਦਾ ਸੀ । ਉਸਦੀ ਕਵਿਤਾ ਸਥਾਪਤੀ ਦਾ ਵਿਰੋਧ ਕਰਦੀ ਸੀ । 23 ਮਾਰਚ 1988 ਨੂੰ ਮਨੁੱਖਤਾ ਨੂੰ ਚਾਨਣ ਵੰਡਣ ਵਾਲਾ ਇਹ ਦੀਪ ਹਨੇਰੇ ਦੇ ਖੁਦਾਵਾਂ ਦੁਆਰਾ ਬੁਝਾ ਦਿੱਤਾ ਗਿਆ । ਭਾਵੇਂ ਕਿ ਪਾਸ਼ ਦੀ ਕਵਿਤਾ ਆਪਣੇ ਪਿੰਡ ਦੇ ਯਾਰਾਂ ਦੋਸਤਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੀ ਸੀ, ਆਪਣੀ ਮਹਿਬੂਬ ਦੇ ਅੱਥਰੇ ਚਾਵਾਂ ਦੀ ਪੂਰਤੀ ਨਹੀਂ ਕਰਦੀ ਸੀ, ਪਤਨੀ ਤੇ ਬੱਚੀ ਦੀਆਂ ਖਾਹਿਸ਼ਾਂ ਪੂਰੀਆਂ ਕਰਨੋਂ ਵੀ ਅਸਮਰੱਥ ਸੀ ਪਰ ਉਹ ਕਿਰਤ ਦੀ ਲੁੱਟ ਨੂੰ ਸਭ ਤੋਂ ਖਤਰਨਾਕ ਕਹਿੰਦੀ ਹੈ, ਮਹਿਬੂਬਾ ਤੋਂ ਪਤਨੀ ਬਣੀ ਕੁੜੀ ਨੂੰ ਭੈਣ ਕਹਿਣ ਦੀ ਹਿੰਮਤ ਰੱਖਦੀ ਹੈ ਅਤੇ ਸ਼ਹੀਦ ਹੋਇਆਂ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਹੋਕਾ ਦਿੰਦੀ ਹੈ । ਭਵਿੱਖ ਵਿੱਚ ਵੀ ਇਹ ਕਵਿਤਾ ਸੰਘਰਸ਼ ਲਈ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ ।
             " ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
               ਭਰੇ ਟਰੈਫਿਕ ਵਿੱਚ ਚੌਫਾਲ ਲਿਟ ਜਾਣ
               ਤੇ ਸਲਿਪ ਕਰ ਦੇਣਾ
               ਵਕਤ ਦਾ ਬੋਝਲ ਪਹੀਆ.."
                                                                                       -ਹਰਿੰਦਰ ਬਰਾੜ

14 Sep 2013

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

07 Sep 2014

Balihar Sandhu BS
Balihar Sandhu
Posts: 5089
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Rabb ????

07 Sep 2014

Showing page 9 of 9 << First   << Prev    1  2  3  4  5  6  7  8  9   Next >>     
Reply