Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 9 << First   << Prev    1  2  3  4  5  6  7  8  9  Next >>   Last >> 
Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਸ਼ਿਕਾਇਤ ਤੋਂ
ਤੇਰਾ ਕੱਦ ਬੜਾ ਛੋਟਾ ਹੈ

26 Aug 2009

preet ......
preet
Posts: 32
Gender: Female
Joined: 25/Mar/2009
Location: .
View All Topics by preet
View All Posts by preet
 
^^^^ vryy nice...
26 Aug 2009

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਗ਼ਜ਼ਲ
ਡੁੱਬਦਾ ਚੜਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆਂ ਹੈ ਕੇਹੀ ਗੱਲ ਸ਼ਰੇਆਮ ਕਹੇ

ਖੇਤਾਂ ਵਿਚ ਚਰੀਆਂ ਦੇ ਦੁੰਬੇ ਮੁੱਕਿਆਂ ਵਾਗੂੰ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ ਜੂਝਣ ਦਾ ਪੈਗਾਮ ਕਹੇ

ਤੂੰਬਾ ਤੂੰਬਾ ਸੂਹੇ ਬੱਦਲ ਰੋਹਲੇ ਅੱਖਰ ਬਣੇ ਪਏ
ਲੋਕ-ਯੁੱਧ ਅੰਬਰ ਵਿਚ ਛੁਪਿਆ, ਕਾ੍ਂਤੀ ਦਾ ਐਲਾਨ ਕਹੇ

ਚਿੜੀਆਂ ਦਾ ਝੁੰਡ ਅੱਥਰਾ ਹੋਇਆ, ਝਪਟ ਝਪਟ ਕੇ ਮੁੜ ਜਾਵੇ
ਦੱਸੇ ਜਾਚ ਗੁਰੀਲਾ ਯੁੱਧ ਦੀ, ਯੋਧਿਆਂ ਨੂੰ ਪ੍ਣਾਮ ਕਹੇ

ਮੌਸਮ ਨੂੰ ਜੇਲਾਂ ਵਿਚ ਪਾਵੇ, ਨਹੀਂ ਤਾਂ ਸਭ ਕੁਝ ਚੱਲਿਆ ਜੇ
ਤੜਕਾ ਆਖੇ ਤਕੜੇ ਹੋਵੋ ਮੁੜ ਉੱਠਣ ਲਈ ਸ਼ਾਮ ਕਹੇ

ਜ਼ੱਰਾ ਜ਼ੱਰਾ ਕੂਕ ਰਿਹਾ ਹੈ ਕਵੀਆਂ ਦਾ ਕੋਈ ਦੋਸ਼ ਨਹੀਂ
ਕਵੀ ਤਾਂ ਸਿੱਧੇ ਸਾਦੇ ਹੁੰਦੇ ਲਿਖਦੇ ਜੋ ਸੰਗਾ੍ਮ ਕਹੇ
04 Sep 2009

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰੇ ਕੋਲ ਕੋਈ ਚਿਹਰਾ,
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ,
ਤੇ ਤਾਹੀਓਂ ਜਾਪਦੈ,
ਮੈਂ ਹਰ ਚੀਜ਼ ਉੱਤੇ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋ ਮੇਰੇ ਲੰਘ ਜਾਣ ਮਗਰੋਂ ਵੀ
ਮੇਰੇ ਫਿਕਰ ਦੀ ਬਾਂਹ ਫੜੀ ਰੱਖਣਾ

24 Nov 2009

Jassi Sangha
Jassi
Posts: 3164
Gender: Female
Joined: 18/Nov/2009
Location: Jalandhar
View All Topics by Jassi
View All Posts by Jassi
 

*ਯੁੱਗ ਨੂੰ ਪਲਟਾਉਣ ਵਿੱਚ ਮਸ਼ਰੂਫ਼ ਲੋਕ ਬੁਖਾਰ ਨਾਲ ਨਹੀਂ ਮਰਦੇ।


*ਸਮਾਂ ਕੋਈ ਕੁੱਤਾ ਨਹੀਂ ਕਿ ਜਿੱਧਰ ਮਰਜ਼ੀ ਸੰਗਲੀ ਫੜ ਕੇ ਧੂਹ ਲਵੋ।


*ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ,ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦਿਉ।

24 Nov 2009

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜਿੰਨੇ ਜੋਗਾ ਵੀ ਹੈ ਤੇ ਜੋ ਵੀ ਹੈ
ਮੇਰਾ, ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ
ਉਸ ਅਰਾਧਨਾ ਤੋਂ ਬਿਨਾਂ
ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਏ
ਉਸ ਸ਼ੁਕਰਾਨੇ ਦੀ ਧੂੜ ਵਿਚ
ਜਿਸ ਦੀ ਕੋਈ ਵ੍ਜਾ ਨਹੀ ਹੁੰਦੀ|
ਊਸ ਓਟ ਤੋਂ
ਜਿਹੜੀ ਸਦਾ ਨਿਓਟਿਆਂ ਰੱਖਦੀ ਹੌ|

26 Nov 2009

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਅਰਥਾਂ ਦਾ ਅਪਮਾਨ

ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਅਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜਿਹਦਾ ਰੰਗ ਲਾਲ ਨਾ ਹੋਵੇ|
ਮੈਂ ਰੁੱਖਾਂ ਵੱਲ ਤੱਕਦਾ ਹਾਂ
ਹਵਾ ਦੇ ਰੰਗ ਗਿਣਦਾ ਹਾਂ
ਤੇ ਰੁੱਤ ਦਾ ਨਾਪ ਕਰਦਾ ਹਾਂ
ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਖ ਨਹੀਂ ਹੁੰਦਾ|
ਮੈਂ ਸੂਰਜ ਵਾਸਤੇ
ਗੁਸਤਾਖ ਸ਼ਬਦਾਂ ਨੂੰ ਸੁਅੰਬਰ ’ਚ ਬਿਠਾਉਂਦਾ ਹਾਂ,
ਤੁਸੀਂ ਸਮਝੋਗੇ
ਮੈਂ ਚੋਟੀ ’ਤੇ ਖੜ ਕੇ ਖੱਡ ਦੇ ਵਿਚ ਛਾਲ ਮਾਰੀ ਹੈ
ਅਸਲ ਗੱਲ ਹੋਰ ਹੈ
ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ
ਹਵਾ ਨੂੰ ਪੀਂਘ ਮੰਨਿਆ ਹੈ
ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ
ਮੈਂ ਤੁਸਾਂ ਲਈ ਖੁਦਕੁਸ਼ੀ ਦੇ ਅਰਥ ਬਦਲੇ ਹਨ
ਮੇਰੇ ਸਾਥੀ
ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ
ਤੁਸਾਂ ਜੇ ਮਰਨ ਲੱਗਿਆਂ
ਜ਼ਿੰਦਗੀ ਨੂੰ ਜਾਣ ਵੀ ਲੀਤਾ
ਤੁਹਾਡੀ ਕੌਣ ਮੰਨੇਗਾ ?
ਤੁਹਾਨੂੰ ਕੌਣ ਬਖਸ਼ੇਗਾ
ਜਿਨਾਂ ਨੇ ਜਾਣ ਬੁੱਝ ਕੇ
ਅਰਥਾਂ ਦਾ ਅਪਮਾਨ ਕੀਤਾ ਹੈ

26 Nov 2009

Jassi Sangha
Jassi
Posts: 3164
Gender: Female
Joined: 18/Nov/2009
Location: Jalandhar
View All Topics by Jassi
View All Posts by Jassi
 
pash ji nu yaad krdyan

eh lines kise ne pash ji de shahidi diws te likhian c,,

writer da naam ni pta..gustakhi maaff.. but i wanna share.
ਸੁਫਨੇ ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਾਰੂਦ ਦੇ ਕਣਾਂ ਨੂੰ
ਸੁੱਤੀ ਅੱਗ ਨੂੰ
ਸੁਫਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ
ਮੁੜਕੇ ਨੂੰ ਸੁਫਨੇ ਨਹੀਂ ਆਉਂਦੇ
ਸੁਫਨਿਆਂ ਲਈ ਲਾਜ਼ਮੀ ਹੈ
ਝਾਲੂ ਨੀਂਦ ਦਾ ਹੋਣਾ
ਸੁਫਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫਨੇ ਇਸ ਲਈ ..
ਹਰ ਕਿਸੇ ਨੂੰ ਨਹੀਂ ਆਉਂਦੇ.......


 

28 Nov 2009

Amrinder Singh
Amrinder
Posts: 4119
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome jaspreet ji..!!!

28 Nov 2009

Jassi Sangha
Jassi
Posts: 3164
Gender: Female
Joined: 18/Nov/2009
Location: Jalandhar
View All Topics by Jassi
View All Posts by Jassi
 

shukriya amrinder..hun diaries da mull pai reha..

28 Nov 2009

Showing page 2 of 9 << First   << Prev    1  2  3  4  5  6  7  8  9  Next >>   Last >> 
Reply