Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 7 of 10 << First   << Prev    1  2  3  4  5  6  7  8  9  10  Next >>   Last >> 
Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ
ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ
ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ।
ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ
ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ
ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।
ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ,
''ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ,
ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ
ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ
ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ
ਦੇਖਤੇ ਹੀ ਪਰਦਾ ਕਿਉਂ ਕਰ ਲੀਆ?''.
ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ,
''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ
ਜਾਤਾਂ ਹੈ।'

 

27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ......ਇਹ ਮੈਂ ਫੇਸਬੂਕ ਤੇ ਵੀ ਪੜੀ ਹੈ.....ਸੁਕਰੀਆ share ਕਰਨ ਲਈ......

27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪੰਡਿਤ ਜੀ, ਤੁਸੀਂ ਬਸ ਇਹ ਰਿਸ਼ਤਾ ਹੀ ਪੱਕਾ ਕਰਵਾਓ, ਇਕੱਲਾ ਇਕੱਲਾ ਮੁੰਡਾ ਹੈ, ਸਾਰੇ ਘਰ-ਜਮੀਨ ਦਾ ਇਕੱਲਾ ਮਾਲਕ ਹੈ, ਆਪਣੀ ਗੁੱਡੀ ਰਾਜ ਕਰੇਗੀ.....ਗੁੱਡੀ ਦੀ ਮਾਂ ਨੇ ਖੁਸ ਹੁੰਦੀਆਂ ਕਿਹਾ,


ਪਰ ਭੈਣ ਜੀ ਇਹ ਦੂਸਰਾ ਰਿਸਤਾ ਵੀ ਵਧੀਆ ਹੈ, ਦੋ ਭਰਾ ਤੇ ਦੋ ਭੈਣਾ, ਸਾਰੇ ਇਸੀ ਸ਼ਹਿਰ ਵਿਚ ਸੈਟ ਹਨ ਅਤੇ ਬਹੁਤ ਪਿਆਰ ਹੈ ਇਹਨਾ ਦਾ ਆਪੋ ਵਿਚ.....ਪੰਡਿਤ ਜੀ ਨੇ ਦੂਜੇ ਰਿਸ਼ਤੇ ਦੀ ਵੀ ਪੂਰੀ ਤਾਰੀਫ਼ ਕਰਦੇ ਹੋਏ ਕਿਹਾ,


ਨਹੀ ਪੰਡਿਤ ਜੀ ਸਾਨੂ ਤੇ ਇਕੱਲੇ ਮੁੰਡੇ ਵਾਲਾ ਹੀ ਰਿਸ਼ਤਾ ਪਸੰਦ ਹੈ.....ਗੁੱਡੀ ਦੀ ਮਾਂ ਨੇ ਫੈਂਸਲਾ ਸੁਨਾਓੰਦੇ ਹੋਏ ਕਿਹਾ,


ਠੀਕ ਹੈ ਜਿਵੇ ਤੁਸੀਂ ਕਹੋ ਅਤੇ ਪੰਡਿਤ ਜੀ ਚਲੇ ਗਏ,


ਅੱਜਕੱਲ ਇਕੱਲਾ ਮੁੰਡਾ ਹੀ ਠੀਕ ਰਹਿੰਦਾ ਹੈ ਨਾ ਭਰਾ ਨਾ ਦੇਵਰਾਣੀ ਨਾ ਜਠਾਣੀ ਅਤੇ ਨਾ ਹੀ ਨੰਨਦਾਂ ਨਾਲ ਲੜਾਈ ਝਗੜੇ ਦਾ ਚੱਕਰ......ਗੁੱਡੀ ਦੀ ਮਾਂ ਸੋਚ ਰਹੀ ਸੀ,

 

ਰਾਤ ਨੂ ਦੋ ਵੱਜੇ ਅਚਾਨਕ ਗੁੱਡੀ ਦੇ ਪਿਤਾ ਜੀ ਦੀ ਤਬੀਅਤ ਖਰਾਬ ਹੋ ਗਈ, ਸਾਰੀਆਂ ਨੂ ਹਥਾਂ ਪੈਰਾਂ ਦੀ ਪੈ ਗਈ, ਗੁੱਡੀ ਨੇ ਛੇਤੀ ਹੀ ਟੇਲੀਫੋਨ ਕਰਕੇ ਇਸੀ ਸ਼ਹਿਰ ਚ ਰਹਿੰਦੇ ਆਪਣੇ ਚਾਚੇ ਅਤੇ ਤਾਏ ਨੂ ਦੱਸੀਆ ਉਹ ਜਲਦੀ ਹੀ ਗੁੱਡੀ ਦੇ ਘਰ ਪੁੱਜ ਗਏ ਅਤੇ ਤਾਏ ਦੇ ਲੜਕੇ ਨੇ ਗੁੱਡੀ ਦੇ ਪਿਤਾ ਜੀ ਨੂ ਆਪਣੀ ਗੱਡੀ ਵਿਚ ਜਲਦੀ ਹੀ ਹਸਪਤਾਲ ਪੁਹਚਾਇਆ, ਇਲਾਜ਼ ਸੁਰੂ ਹੋਈਆ, ਇਨੇ ਚਿਰ ਨੂ ਗੁੱਡੀ ਦੇ ਚਾਚੇ ਦੇ ਲੜਕੇ ਦੇ ਸਕੂਟਰ ਤੇ ਗੁੱਡੀ ਦੀ ਚਾਚੀ ਅਤੇ ਤਾਈ ਵੀ ਉਥੇ ਪੂਜ ਗਏ ਅਤੇ ਸਾਰੇ ਹੀ ਦੋੜ ਭੱਜ ਕਰਨ ਲੱਗੇ, ਗੁੱਡੀ ਦੀ ਮਾਂ ਹਸਪਤਾਲ ਦੇ ਬੈਂਚ ਤੇ ਬੈਠੀ ਇਹ ਸਬ ਦੇਖ ਰਹੀ ਸੀ,

          

ਸਵੇਰ ਹੋਈ, ਸ਼ਾਮ ਲਾਲ ਜੀ ਹੁਣ ਠੀਕ ਹਨ ਬੱਸ ਕੁਝ ਟੇਸਟ ਕਰਕੇ ਉਹਨਾ ਨੂ ਛੁਟੀ ਦੇ ਕੇ ਘਰ ਭੇਜ ਦੇਵਾਗੇ.......ਡਾਕਟਰ ਨੇ ਸਾਰੀਆਂ ਨੂ ਕਿਹਾ,


ਡਾਕਟਰ ਦੀ ਗੱਲ ਸੁਨਣ ਤੋਂ ਬਾਅਦ ਗੁੱਡੀ ਦੀ ਮਾਂ ਅਤੇ ਸਾਰੀਆਂ ਨੇ ਸੁਖ ਦਾ ਸਾਹ ਲਿਆ ਅਤੇ ਉਹ ਟੇਲੀਫ਼ੋਨ ਵੱਲ ਭੱਜੀ ਤੇ ਫੋਨ ਕਰਕੇ ਪੰਡਿਤ ਜੀ ਨੂ ਕਿਹਾ ਕੀ ਉਹ ਇਕੱਲੇ ਮੁੰਡੇ ਵਾਲਾ ਰਿਸ਼ਤਾ ਛੱਡ ਕੇ ਦੁੱਜੇ ਵਾਲਾ ਰਿਸਤਾ ਪੱਕਾ ਕਰਾਓਣ

 

ਸ਼ਾਇਦ ਰਾਤ ਵਾਲੀ ਘੱਟਨਾ ਤੋਂ ਬਾਅਦ ਗੁੱਡੀ ਦੀ ਮਾਂ ਰਿਸ਼ਤੀਆਂ ਦੀ ਜਰੂਰਤ(ਅਹਮੀਅਤ) ਸਮਝ ਚੁੱਕੀ ਸੀ.......

 

03 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਛੱਡੋ ਭਾਬੀ.....ਮੈਨੂ ਸਬ ਪੱਤਾ ਹੈ, ਤੁਸੀਂ ਲੋਕ ਮਾਂ ਦੀ ਕਿੰਨੀ ਦੇਖ ਭਾਲ ਕਰਦੇ ਹੋ......ਰਾਣੀ ਨੇ ਗੁੱਸੇ ਚ ਕਿਹਾ,


ਤੁਹਾਨੂ ਪੱਤਾ ਹੈ ਜਦੋਂ ਦੀ ਮਾਂ ਬੀਮਾਰ ਹੈ ਅਸੀਂ ਉਹਨਾ ਨੂ ਕਿੰਨੀ ਤਕਲੀਫ਼ ਨਾਲ ਸੰਭਾਲ ਰਹੇ ਹਾਂ......ਭਾਬੀ ਕੇ ਜਵਾਬ ਦਿੱਤਾ,

 

ਫਿਰ ਕੀ ਹੋਈਆ......ਇਹ ਤਾਂ ਤੁਹਾਡਾ ਫਰਜ਼ ਹੈ......ਰਾਣੀ ਨੇ ਹੋਰ ਨਖਰਾ ਮਾਰਦੇ ਬੋਲੀਆ,

 

ਸਾਰੇ ਜਾਣਦੇ ਨੇ.....ਤਿੰਨ ਤਿੰਨ ਨੂਹਾ ਹੋਣ ਦੇ ਬਾਅਦ ਵੀ ਤੁਹਾਡੀ ਸੱਸ ਇਕੱਲੀ ਰਹਿੰਦੀ ਹੈ, ਪਤਾ ਹੈ ਤੁਸੀਂ ਕਹਿੜੇ ਫਰਜ਼ ਦੀ ਗੱਲ ਕਰ ਰਹੇ ਹੋੰ.....ਭਾਬੀ ਨੇ ਆਪਣੇ ਭਰਾ ਦੇ ਘਰ ਆਈ ਹੋਈ ਆਪਣੀ ਨੰਨਦ ਨੂ ਕਿਹਾ,

 

ਭਾਬੀ ਦੀ ਸੱਚੀ ਤੇ ਕੋੜੀ ਗੱਲ ਸੁਣਕੇ ਰਾਣੀ ਨੇ ਘਰ ਦੇ ਬਾਹਰ ਦਾ ਰਸਤਾ ਫੜ ਲਿਆ.......

 

03 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Oh , eh ta bohat saarian mini stories ne ,

pbzm di communities ta dekhian ne, par ohna vich ki ki chalda , kade dhayan e nahi gya ..

 

bohat wadhia ne main 4 stories parhian ne aje , baki fr ..

good effort .J veer ji

05 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....mavi ji......for kind vist.......

05 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਿੱਟੀ ਦੀ ਢੇਰੀ

 

"ਆ ਲੈ ਬਾਪੂ ਸਾਂਭ ਪੂਰੇ ਡੇਢ ਕਰੋੜ ਐ" ਉਸਨੇ ਪੈਸਿਆਂ ਨਾਲ ਭਰਿਆ ਬੈਗ ਆਪਣੇ ਬਾਪੂ ਦੀ ਝੋਲੀ ਵਿੱਚ ਰੱਖਦੇ ਹੋਏ ਕਿਹਾ। ਉਹ ਅੱਜ ਆਂਪਣੀ ਜੱਦੀ ਜਮੀਨ ਵੇਚ ਕੇ ਆਇਆ ਸੀ, ਅਤੇ ਪੂਰਾ ਖੁਸ਼ ਨਜਰ ਆਂ ਰਿਹਾ ਸੀ। ਪਰ ਉਹਦੇ ਬਾਪੂ ਦੇ ਚਿਹਰੇ ਤੇ ਗਿਹਰੀ ਉਦਾਸੀ ਸੀ। " ਪੁੱਤ ਮੈਂ ਤੈਨੂੰ ਰੋਕਿਆ ਸੀ, ਪਰ ਤੂੰ ਨਹੀਂ ਮੰਨਿਆ।" ਉਹਦੇ ਬਾਪੂ ਨੇ ਕਹਿੰਦੇ ਹੋਏ ਇੱਕ ਠੰਡਾ ਹੌਕਾ ਜਿਹਗਾ ਭਰਿਆ।

"ਛੱਡ ਬਾਪੂ ਅੱਜ – ਕੱਲ ਖੇਤੀ ਵਿੱਚ ਕੀ ਰੱਖਿਆ , ਤੂੰ ਐਂਵੇ ਨਾ ਹੁਣ ਮਿੱਟੀ ਦੀ ਢੇਰੀ ਦਾ ਝੋਰਾ ਕਰੀ ਜਾ , ਰਹਿੰਦੀ ਜਿੰਦਗੀ ਐਸ਼ ਨਾਲ ਕੱਟਾਂਗੇ।" ਉਹਨੇ ਬਾਪੂ ਕੋਲ ਮੰਜੇ ਤੇ ਬੈਠਦਿਆਂ ਖੁਸ਼ੀ ਅਤੇ ਹੌਂਸਲੇ ਜਿਹੇ ਆਪਣੀ ਗੱਲ ਕਹੀ।

"ਪੁੱਤ ਇਹ ਮਿੱਟੀ ਦੀ ਢੇਰੀ ਹੀ ਜੱਟ ਦਾ ਸਭ ਕੁਝ ਢੱਕ ਲੈਂਦੀ ਐ, ਜੇ ਇਹ ਹੀ ਨਾ ਰਹੇ ਤਾਂ ਬੰਦਾ ਦੁਨੀਆਂ ਸਾਹਮਣੇ ਨੰਗਾ ਜਿਹਾ ਹੋ ਜਾਂਦਾ।" ਏਨਾ ਕਿਹਕੇ ਬਜੁਰਗ ਬਾਪ ਬੈਗ ਆਪਣੇ ਪੁੱਤ ਨੂਮ ਫੜਾ ਕੇ ਬੁਝੇ ਮਨ ਨਾਲ ਹੌਲੀ-ਹੌਲੀ ਪੈਰ ਪੁੱਟਦਾ ਕਮਰੇ ਅੰਦਰ ਚਲਾ ਗਿਆ। ਬਾਪੂ ਦੇ ਕਹੇ ਬੋਲ ਕਾਫੀ ਦੇਰ ਉਹਦੇ ਕੰਨਾਂ ਚ ਗੂੰਜਦੇ ਰਹੇ ਤੇ ਉਹ ਵੀ ਬੈਠਾ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ।
ਜਗਦੀਸ਼ ਪ੍ਰੀਤਮ

10 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......ਬਿੱਟੂ ਜੀ......tfs.....here....

11 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਉਹ ਸਵੇਰੇ ਪੰਜ ਵਜੇ ਦੀ ਬਸ ਸਟਾਪ ਤੇ ਖੜੀ ਸੀ, ਕਿਓਂਕੀ ਉਹਨੇ ਜਲਦੀ ਜਾਣਾ ਸੀ ਪਰ ਕੋਈ ਬਸ ਰੁੱਕ ਹੀ ਨਹੀ ਰਹੀ ਸੀ, ਉਸ ਨੇ ਕਈ ਸਕੂਟਰ ਆਦਿ ਤੋਂ ਵੀ ਲਿਫਟ ਲੈਣ ਦੀ ਕੋਸ਼ਿਸ਼ ਕਿੱਤੀ ਕੋਈ ਰੋਕ ਹੀ ਨਹੀ ਰਿਹਾ ਸੀ, ਦਿਨ ਹੋਰ ਨਿਕਲਦਾ ਆ ਰਿਹਾ ਸੀ......

 

 

ਇਨੇ ਨੂ ਸਡ਼ਕ ਤੇ ਟ੍ਰੇਅਕ ਸੂਟ ਪਾਏ ਇਕ ਸੋਹਣੀ ਕੁੜੀ ਜੋਗਿੰਗ ਕਰਦੀ ਆਈ ਅਤੇ ਸਾਰੀ ਗੱਲ ਸਮਝ ਗਈ.....

 

 

ਕੁਝ ਸੋਚ ਕੇ ਉਹ ਬੋਲੀ ਤੁਸੀਂ ਥੋੜਾ ਪਿਛੇ ਹੋ ਕੇ ਖੜੇ ਹੋ ਜਾਓ.....

 

 

ਫਿਰ ਉਸ ਨੇ ਸਾਹਮਣੇ ਤੋਂ ਆਉਂਦੇ ਇਕ ਸਕੂਟਰ ਵਾਲੇ ਨੂ ਇਸ਼ਾਰਾ ਕਿੱਤਾ, ਉਹ ਇਕਦਮ ਉਸ ਦੇ ਕੋਲ ਆ ਕੇ ਰੁਕ ਗਿਆ ਅਤੇ ਬੋਲੀਆ.....

 

 

ਲਿਫਟ ਚਾਹਿਦੀ ਹੈ.....ਬੈਠੋ.....

 

ਉਹ ਸੋਹਣੀ ਕੁੜੀ ਸਕੂਟਰ ਵਾਲੇ ਦਾ ਧਨਵਾਦ ਕਰਦੀ ਹੋਈ ਬੋਲੀ......

 

 

ਆਓ ਅੰਟੀ ਜੀ ਬੈਠ ਜਾਓ......

 

 

ਵਿਚਾਰੇ ਉਸ ਸਕੂਟਰ ਵਾਲੇ ਦਾ ਮੂਹ ਵੇਖਣ ਵਾਲਾ ਸੀ......oops

19 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪ੍ਰਸ਼ਾਸ਼ਨ ਨੇ ਗਲਤ ਤਰੀਕੇ ਨਾਲ ਕਈ ਸਾਲਾਂ ਤੋਂ ਬਣਿਆ ਹੋਇਆ ਬਜ਼ਾਰ ਤੋੜ ਦਿੱਤਾ, ਹਜ਼ਾਰਾਂ ਜੀਅ ਦੀ ਰੋਜ਼ੀ ਰੋਟੀ ਜਾਂਦੀ ਲੱਗੀ, ਭੁੱਖੇ ਢਿੱਡਾ ਨੇ ਏਕਤਾ ਨੂ ਜਨਮ ਦਿੱਤਾ, ਬਿੰਨਾ ਜਾਤ ਪਾਤ ਅਤੇ ਧਰਮਾ ਦੇ ਚੱਕਰਾਂ ਚ ਪਏ ਸਾਰੇ ਦੇ ਸਾਰੇ ਇਕਠੇ ਹੋ ਗਏ, ਪ੍ਰਸ਼ਾਸ਼ਨ ਦੇ ਦਫ਼ਤਰ ਮੁਹਰੇ ਧਰਨੇ ਦਿੱਤੇ, ਭੁੱਖ ਹੜਤਾਲਾਂ ਕੀਤੀਆਂ ਅਤੇ ਜਿੱਤ ਗਏ, ਪ੍ਰਸ਼ਾਸ਼ਨ ਨੇ ਆਖਰਕਾਰ ਦੋਬਾਰਾ ਬਜ਼ਾਰ ਬਣਾਉਣ ਦੀ ਮੰਜੂਰੀ ਦੇ ਦਿੱਤੀ, ਏਕਤਾ ਦੀ ਜਿੱਤ ਹੋਈ.....

 

ਲੇਕਿੰਨ ਅਫ਼ਸੋਸ....

 

ਹੁਣ ਬਜ਼ਾਰ ਦਾ ਨਾਮ ਰਖਣ ਲਈ ਲੜਾਈ ਸ਼ੁਰੂ ਹੋ ਗਈ, ਕੋਈ ਰਾਮ ਬਜ਼ਾਰ, ਕੋਈ ਨਾਨਕ ਮਾਰਕੀਟ ਅਤੇ ਕੋਈ ਅੱਲਾ ਬਜ਼ਾਰ ਦੇ ਨਾਮ ਲਈ ਅੜ ਖੜ ਗਏ, ਇਸ ਕਰਕੇ ਅਲੱਗ ਅਲੱਗ ਧਰਨੇ ਅਤੇ ਭੁੱਖ ਹੜਤਾਲਾਂ ਫਿਰ ਸ਼ੁਰੂ ਹੋ ਗਈਆਂ, ਹੁਣ ਕਿਸੇ ਨੂ ਵੀ ਆਪਣੇ ਢਿੱਡ, ਆਪਣੇ ਬੱਚੇ, ਆਪਣਾ ਅੱਗਾ ਨਜ਼ਰ ਨਹੀ ਆ ਰਿਹਾ ਸੀ....

 

ਪ੍ਰਸ਼ਾਸ਼ਨ ਇਹਨਾ ਸਬ ਤੋਂ ਬੇਖ਼ਬਰ ਸੁਖ ਦੀ ਬੰਸਰੀ ਵਜਾ ਰਿਹਾ ਸੀ.....

 

ਕਿਉਂਕੀ ਇਹ ਸਬ ਬਜ਼ਾਰ ਵਾਲੇ ਸਿਆਸਤ ਕਾਰੀਆਂ ਦੇ ਹੱਥੇ ਚੜ ਚੁੱਕੇ ਸੀ......

26 Dec 2012

Showing page 7 of 10 << First   << Prev    1  2  3  4  5  6  7  8  9  10  Next >>   Last >> 
Reply