Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 56 of 61 << First   << Prev    53  54  55  56  57  58  59  60  61  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਕੋਈ ਮਾਂ ਨਹੀਂ ਚਾਹੁੰਦੀ ਲਹੂ ਜ਼ਮੀਨ ਤੇ ਡੁੱਲੇ

ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ

ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ ਤਾਰ ਬਣੇ

ਕੋਈ ਮਾਂ ਨਹੀਂ ਚਾਹੁੰਦੀ ਲੋਹਾ ਹਥਿਆਰ  ਬਣੇ

......unknown author

27 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

i thnk  its By SURJIT PATAR ji..:)

27 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਮੈਂ ਦੇਖ ਲਿਆ ਲੋਕ ਨੇ ਚੋਰ ਤੇਰੇ  ਸ਼ਹਿਰ ਦੇ
ਤੈਨੂੰ ਚਾਹੁਣ ਵਾਲੇ ਕਈੰ ਨੇ ਹੋਰ ਤੇਰੇ  ਸ਼ਹਿਰ ਦੇ
ਇਕ ਦਿਨ ਨਈ, ਦੋ ਦਿਨ ਨਈ , ਉਮਰ ਭਰ ਦੇਖੇਯਾ
ਰਾਤ ਤੈਨੂੰ ਉਡੀਕਦੇ ਨੇ ਮੋੜ ਤੇਰੇ  ਸ਼ਹਿਰ ਦੇ

27 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅਜੇਹਾ ਮੋੜ ਵੀ ਆਉਂਦੈ ਮੁਹੱਬਤ ਵਿੱਚ,
ਕਿ ਬੰਦਾ ਸੋਚਦੈ , ਜਿੱਤਿਆ ਕਿ ਹਰਿਆ ਹੈ ।

28 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਸੁਪਨਿਆਂ 'ਚ ਰੋਣ ਸੌ ਸਾਰੰਗੀਆਂ ,ਐਸੀਆਂ ਨੀਦਾਂ ਤੋਂ ਮੌਤਾਂ ਚੰਗੀਆਂ,

ਤੇਰੇ ਉਚੇ ਦਰ ਤੇ ਦੀਵੇ ਬਾਲ ਕੇ ,ਤੇਰੀਆਂ ਖੈਰਾਂ ਹੀ ਨਿੱਤ ਮੰਗੀਆਂ,

ਲੰਘੀਆਂ ਹੋਈਆਂ ਗਮਾਂ ਦੀਆਂ ਪਲਟਨਾਂ ,ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ ,

ਰਾਤ ਓਹਨਾਂ ਮੂਰਤਾਂ ਤੋਂ ਡਰ ਗਿਆ,ਜੋ ਕਦੇ ਆਪੇ ਸੀ ਕੰਧੀਂ ਟੰਗੀਆਂ,

ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ ,ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ 

29 Jun 2010

ਬਾਠ Satwant
ਬਾਠ
Posts: 75
Gender: Male
Joined: 05/Apr/2010
Location: morinda
View All Topics by ਬਾਠ
View All Posts by ਬਾਠ
 
rajinder jind

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ,

ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ।

ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,

ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।

ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,

ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।

ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,

ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।

ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,

ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।

ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,

ਪਤਾ ਨਹੀਂ ਕਿਂਉ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ।

04 Jul 2010

Jagdeep Ankhi
Jagdeep
Posts: 5
Gender: Male
Joined: 16/May/2010
Location: Mehal Kalan
View All Topics by Jagdeep
View All Posts by Jagdeep
 
ਪੰਜਾਬੀ ਸ਼ੇਅਰ

ਪੜ-ਪੜ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਕਾਜੀ,

ਮੱਕੇ ਮਦੀਨੇ ਘੁਮ ਆਇਆਂ ਤੇ ਤੂੰ ਨਾਮ ਰੱਖ ਲਿਆ ਹਾਜੀ,

"ਬੁੱਲੇਸ਼ਾਹ" ਹਾਸਿਲ ਕੀ ਕੀਤਾ ਜੇ ਤੂੰ ਯਾਰ ਨਾ ਰੱਖਿਆ ਰਾਜੀ.....

04 Jul 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

Aakhri c alvida, ik salaam aakhri c....mere bhullan te ohna layi paigaam aakhri c.....na main puchya na une dasya, bas chup ho k reh gay...par ude dil vich mere layi ilzaam aakhri c...aakhri c mulakat mere sajna naal ,
una layi saver par...mere layi o shaam aakhri c.....- Shiv Kumar Batalvi.............!!!!!!!!!!!

05 Jul 2010

ਬਾਠ Satwant
ਬਾਠ
Posts: 75
Gender: Male
Joined: 05/Apr/2010
Location: morinda
View All Topics by ਬਾਠ
View All Posts by ਬਾਠ
 

ਜ਼ਿੰਦਗੀ ਏ ਮੇਰੀ ਹੁਣ ਸੜੇ ਤੱਤੀ ਰੇਤ ਵਾਂਗ,
ਤੇਰੀ ਛਾਂ ਬਿਨਾਂ ਚੱਲ ਹੋਣਾ, ਔਖਾ ਹੋਈ ਜਾਂਦਾ ਏ।

ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ,
ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ।

ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ,
ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ।

ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ,
ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ।

ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ,
ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ।

ਲਿਖਣਾ ਨੀ ਆਉਦਾ ਮੈਨੂੰ, ਨਹੀੳ ਕਦੇ ਲਿਖਿਆ ਸੀ,
ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ।

(unknown author)

06 Jul 2010

ਬਾਠ Satwant
ਬਾਠ
Posts: 75
Gender: Male
Joined: 05/Apr/2010
Location: morinda
View All Topics by ਬਾਠ
View All Posts by ਬਾਠ
 

ਹਿਜਰ ਤੇਰੇ ਵਿਚ ਭਰਦੇ ਵੀ ਰਹਿੰਦੇ ਸਾਂ,
ਫਿਰ ਖਾਰੇ ਪਾਣੀਆਂ 'ਚ ਹੜਦੇ ਵੀ ਰਹਿੰਦੇ ਸਾਂ,
ਡੋਬਦੇ ਰਹੇ ਨੀ ਵਿਚ ਸਾਰਿਆਂ ਹੀ ਚਾਂਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

ਤੇਰੇ ਝੂਠੇ ਲਾਰਿਆਂ ਦੀ ਸੂਲੀ ਅਸੀ ਟੰਗੇ ਗਏ,
ਭੋਲੀਆਂ ਸੂਰਤਾਂ ਵਾਲਿਆਂ ਦੇ ਨੈਣੋਂ ਅਸੀ ਡੰਗੇ ਗਏ,
ਐਵੇਂ ਰਹੇ ਘੂਰਦੇ ਬਨੇਰੇ ਬੈਠੇ ਕਾਂਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

 

 

preet(patiala)

06 Jul 2010

Showing page 56 of 61 << First   << Prev    53  54  55  56  57  58  59  60  61  Next >>   Last >> 
Reply