Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 54 of 61 << First   << Prev    50  51  52  53  54  55  56  57  58  59  Next >>   Last >> 
Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ,

ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ ...

ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ,

ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ...

ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ,

ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ...

ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼,

ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ...

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਨਾਂ ਕਰ ਖਸਮਾਂ ਬੇਪਰਵਾਹੀਆਂ,
ਨਾਂ ਕਰ ਝਗੜੇ-ਝੇੜੇ,
ਰੋਸਿਆਂ ਵਰਗੇ ਰੱਖੇ ਰੋਜ਼ੇ
ਪਾਉਂਦੇ ਹਲਟੀ ਗੇੜੇ,
ਜਾਮਣ ਉੱਤੇ ਤੋਤਾ ਬੈਠਾ,
ਠੁੰਗ-ਠੁੰਗ ਗਿੜਕਾਂ ਕੇਰੇ,
ਪੁੱਠਾ ਸਾਹੂ, ਸੱਪ ਦੇ ਵਾਂਗਰ,
ਰਹਿ ਗਿਆ ਗਿਣਦਾ ਮੇਰੇ,

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਸੁਣਿਆ ਤੇਰੇ ਮਹਿਲੀਂ ਲੱਗੇ,
ਮੋਤੀਆਂ ਜੜੇ ਬਨੇਰੇ,
ਸੁਣਿਆ ਤੇਰੇ ਬਾਗੀਂ ਕਾਟੋ,
ਖਾਂਦੀ ਗਿਰੀਆਂ-ਮੇਵੇ,
ਸੁਣਿਆ ਸੋਨੇ ਵਿੱਚ ਮੜਵਾਏ
ਮਾਨਿਕ, ਮੂੰਗੇ ਤੇਰੇ,
ਪਰ ਦੁੱਖ ਸੱਜਣਾਂ ਝੱਲਣੇ ਪੈਂਦੇ
ਜੜੇ ਨਸੀਬਾਂ ਜਿਹੜੇ,

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਸ਼ਕਲਾਂ ਨਾਲੋਂ ਅਕਲਾਂ ਚਮਕਣ,
ਅਕਲਾਂ ਵਾਜੋਂ ਨ਼ੇਰੇ,
ਚਿੱਟੀ ਖੱਲ ਦੀ ਪੂਣੀ ਬੈਠੀ,
ਹੁਸ਼ਨੀ ਝਰਖਾ ਗੇੜੇ,
ਸੁਪਨੇ ਦੇ ਵਿੱਚ ਮਾਹੀ ਆਇਆ,
ਰੁਕਣੇ ਕਰ ਗਿਆ ਫੇਰੇ,
ਲਾਊਡਸਪੀਕਰ,ਮਾਤਮ ਦੇ ਲਈ
ਮੰਗਿਆਂ ਨਾਈਆਂ ਵਿਹੜੇ,

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਆਉਂਦੇ ਹੋਇਆਂ ਤੂੰ ਸੈਂ ਨੰਗੜਾ,
ਜਾਂਦਿਆਂ ਦੋ-ਗਜ਼ ਤੇਰੇ,
ਚਾਹੇ ਇਸਨੂੰ ਧਰੀਂ ਵਿਆਜ਼ੇ,
ਚਾਹੇ ਢਕ ਲਈਂ ਚਿਹਰੇ,
ਕੋਝੀਆਂ ਨੀਤਾਂ ਬੂਰ ਨਾਂ ਪੈਂਦੇ,
ਰਸ ਨਾਂ ਪੈਂਦਾ ਪੇੜੇ,
ਜਿੰਦੜੀ ਦੇ ਚੱਪੂ,ਹਾਸਾ-ਰੋਣਾ
ਬੇੜੀ ਖਿੱਚਣ ਜਿਹੜੇ,

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਡਮਰੂ ਫੜ ਮਦਾਰੀ ਚੱਲਿਆ,
ਬਾਂਦਰ ਰੱਖ ਘਨੇੜੇ,
ਵੇਖ ਤਮਾਸ਼ਾ ਦੁਨੀਆਂ ਹੱਸਦੀ,
ਰੋਂਦੇ ਭਾਗ ਤਰੇੜੇ,
ਪੋਥੀ ਵਾਲੇ ਪੋਥੀ ਖੋਲੀ,
ਰਹਿੰਦੇ ਕੰਮ ਨਬੇੜੇ,
ਲੇਖ ਲਕੀਰਾਂ ਦੇ,
ਜਿਓਂ ਪੱਥਰਾਂ ਦੇ ਜਿਹਰੇ,

05 Jun 2010

nkhro jatti
nkhro
Posts: 61
Gender: Female
Joined: 25/Apr/2010
Location: fresno
View All Topics by nkhro
View All Posts by nkhro
 

 

ਕੀ  ਪਤਾ  ਉਸ  ਦੀ  ਕੋਈ   ਮਜਬੂਰੀ  ਹੋਵੇ   , 
ਉਸ  ਨੂ  ਬੇਵਫਾ  ਕਹਾ  ਜਰੂਰੀ  ਤਾਂ  ਨਹੀ , 
ਉਸ  ਨੂ  ਕਿਸੇ  ਹੋਰ  ਨਾਲ  ਵੀ   ਪ੍ਯਾਰ   ਹੋ  ਸਕਦਾ  ਏ , 
ਮੇਰੇ   ਨਾਲ  ਹੀ  ਹੋਵੇ  ਜਰੂਰੀ  ਤਾਂ  ਨਹੀ 

 

ਕੀ ਪਤਾ ਉਸ ਦੀ ਕੋਈ ਮਜਬੂਰੀ ਹੋਵੇ   , 

ਉਸ ਨੂ ਬੇਵਫਾ ਕਹਾ ਜਰੂਰੀ ਤਾਂ ਨਹੀ , 

ਉਸ ਨੂ ਕਿਸੇ ਹੋਰ  ਨਾਲ ਵੀ ਪ੍ਯਾਰ ਹੋ ਸਕਦਾ ਏ , 

ਮੇਰੇ ਨਾਲ ਹੀ ਹੋਵੇ ਜਰੂਰੀ ਤਾਂ ਨਹੀ 

 

 

05 Jun 2010

nkhro jatti
nkhro
Posts: 61
Gender: Female
Joined: 25/Apr/2010
Location: fresno
View All Topics by nkhro
View All Posts by nkhro
 

 

ਵੇ ਸਾਨੂੰ ਛੱਡ ਕੇ ਵਿੱਚ ਹਨ੍ਹੇਰੇ
ਕਿੱਥੇ ਲਾ ਕੇ ਬਹਿ ਗਿਓਂ ਡੇਰੇ
ਤਰਸਣ ਨੈਣ ਦਰਸ਼ ਨੂੰ ਤੇਰੇ
ਸਾਨੂੰ ਕਿਉਂ ਤੜਫਾਉਂਦਾ ਏਂ
ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ.

ਵੇ ਸਾਨੂੰ ਛੱਡ ਕੇ ਵਿੱਚ ਹਨ੍ਹੇਰੇ

ਕਿੱਥੇ ਲਾ ਕੇ ਬਹਿ ਗਿਓਂ ਡੇਰੇ

ਤਰਸਣ ਨੈਣ ਦਰਸ਼ ਨੂੰ ਤੇਰੇ

ਸਾਨੂੰ ਕਿਉਂ ਤੜਫਾਉਂਦਾ ਏਂ

ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ.

 

05 Jun 2010

nkhro jatti
nkhro
Posts: 61
Gender: Female
Joined: 25/Apr/2010
Location: fresno
View All Topics by nkhro
View All Posts by nkhro
 

 

ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ
ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ
ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ
ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ
ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ
ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ
ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ
ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

 

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

 

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

 

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

 

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ

 

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

 

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ

 

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

oh aah tan kamaal kari payi aa tusi dono N's ne..i mean Nancy Ji n Nakhro Ji...

 

chaki chalo fatte !!

05 Jun 2010

Showing page 54 of 61 << First   << Prev    50  51  52  53  54  55  56  57  58  59  Next >>   Last >> 
Reply