Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 10 of 61 << First   << Prev    6  7  8  9  10  11  12  13  14  15  Next >>   Last >> 
Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ,
ਇਨਾਂ ਕੁੜੀਆਂ ਨੇ ਕੀ ਕੁੱਝ ਸਾਂਭਿਆ ਹੈ ਚੁੰਨੀਆਂ ਓਹਲੇ !

 


11 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਇੱਕ ਆਲਮ ਹੈ ਖਾਮੋਸ਼ੀ ਦਾ ਕੋਈ ਲਫਜ਼ ਨਹੀਂ ਆਵਾਜ਼ ਨਹੀਂ,
ਕੋਈ ਰੂਹ ਮੇਰੀ ਦਾ ਵਾਲੀ ਨਹੀਂ ਹਮਦਰਦ ਨਹੀਂ ਹਮਰਾਜ਼ ਨਹੀਂ,

 

11 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੋਹਾਂ ਦਾ ਨਹੀਂ ਮੀਲਾਂ ਦਾ ਨਹੀਂ ਉਮਰਾਂ ਦਾ ਹੈ ਇਹ ਫਾਸਲਾ,
ਆਖਿਰ ਇਸ ਨੂੰ ਜੋ ਮੇਟ ਸਕਾਂ ਮੇਰੇ ਕੋਲ ਹੀ ਓਹ ਅਲਫਾਜ਼ ਨਹੀਂ,

11 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਖ਼ਾਬਾਂ ਤੇ ਫ਼ਰਜ਼ਾਂ ਦੇ ਪੁੜਾਂ ਵਿੱਚ ਪਿਸਦਿਆਂ, ਤਿੜਕੇ ਘੜੇ ਦੇ ਨੀਰ ਵਾਂਗੂੰ ਰਿਸਦਿਆਂ............

ਹਰ ਹਾਲ ਤੈਨੂੰ ਜੀਣ ਦੀ ਕੋਸ਼ਿਸ਼ ਹੈ ਕੀਤੀ ਜ਼ਿੰਦਗੀ.....

 


11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਬੱਸ ਦੇ ਕੰਡਕਟਰ ਵਾਂਗ ਹੋ ਗਈ ਹੈ ਜ਼ਿੰਦਗੀ,
ਸਫ਼ਰ ਵੀ ਨਿੱਤ ਦਾ ਪਰ ਜਾਣਾ ਵੀ ਕਿਤੇ ਨਹੀਂ...

11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਸਾਡੇ ਹਾਸੇ ਤੇ ਗਿਲਾ ਯਾਰ ਕਰਦੇ,
ਕਹਿੰਦੇ ਤੇਰੇ ਦਿਲ 'ਚ ਦਿਸਦਾ ਨਾ ਦੁੱਖ ਕੋਈ,
ਕਹਿੰਦੇ ਤੂੰ ਕੀ ਜਾਣੇਂ ਪਾਕ ਮੁਹੱਬਤਾਂ ਨੂੰ
ਤੇਰੀ ਅੱਖ ਨਾ ਕਦੀ ਕਿਸੇ ਲਈ ਰੋਈ,
ਮੈਂ ਕਿਹਾ ਤੁਹਾਨੂੰ ਕੀ ਪਤਾ
ਇਸ ਹਾਸੇ ਪਿੱਛੇ ਅਸੀਂ ਕਿੰਨੇ ਗ਼ਮ ਛੁਪਾਈ ਬੈਠੇ ਹਾਂ,
ਇੱਕ ਹੰਝੂ ਦਾ ਤੁਸੀਂ ਗ਼ਿਲਾ ਕਰਦੇ,
ਕਿਸੇ ਲਈ ਰੋ ਰੋ ਕੇ ਅਸੀਂ ਹੰਝੂ ਹੀ ਮੁਕਾਈ ਬੈਠੇ ਹਾਂ।

11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਤੁਸੀਂ ਨੀਵੀਂ ਪਾ ਕੇ ਨਾ ਤੱਕਿਆ ਕਰੋ,
ਤੁਹਾਨੂੰ ਪਤਾ ਨਹੀਂ ਇਸ ਤੱਕਣੀ ਦਾ ਕਮਾਲ ਕੀ ਏ,
ਪਹਿਲਾਂ ਨਜ਼ਰ ਨਾਲ ਜ਼ਖ਼ਮੀ ਕਰਦੇ ਹੋ,
ਫਿਰ ਪੁੱਛਦੇ ਓ ਸੋਹਣਿਓ ਹਾਲ ਕੀ ਏ।

11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਕਦੇ ਵਿਹਲ ਮਿਲੇ ਤਾਂ ਮਿਲ ਜਾਵੀਂ,
ਤੇਰਾ ਦੀਦਾਰ ਪਾਉਣ ਨੂੰ ਜੀਅ ਕਰਦਾ,
ਤੇਰੇ ਕੋਲ਼ ਬਹਿਣ ਕੇ ਯਾਰਾ,
ਦਿਲ ਭਰ ਕੇ ਰੋਣ ਨੂੰ ਜੀਅ ਕਰਦਾ,
ਜੇ ਮਿਲ ਜਾਵੇਂ ਤਾਂ ਬਚਜਾਂਗੇ,
ਅਜੇ ਹੋਰ ਜੀਣ ਨੂੰ  ਜੀਅ ਕਰਦਾ।

11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਤੇਰੇ ਗਮ ਨੇ ਮੈਨੂੰ ਕਲਮ ਫੜਾਈ,
ਮਜ਼ਬੂਰ ਕੀਤਾ ਕੁਝ ਲਿਖਣ ਲਈ,
ਕਦੀ ਤੇਰਾ ਦੀਦਾਰ ਸੀ ਸਾਨੂੰ ਰੱਬ ਵਰਗਾ
ਨਾ ਜਾਂਦੇ ਸੀ ਮੱਥਾ ਟੇਕਣ ਲਈ,
ਜੇ ਦਿਲ 'ਚ ਕੁਝ ਰਹਿਮ ਬਾਕੀ ਹੋਵੇ
ਤਾਂ ਆ ਜਾਵੀਂ ਸਿਵੇ ਦੀ ਅੱਗ ਸੇਕਣ ਲਈ,
ਪਰ ਚੁੱਕੀਂ ਨਾ ਮੁੱਖ ਤੋਂ ਕਫ਼ਨ
ਕਿਤੇ ਉੱਠ ਹੀ ਨਾ ਜਾਵਾਂ ਤੈਨੂੰ ਵੇਖਣ ਲਈ।

11 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਬਾਜ਼ੀ ਜਿੱਤ ਕੇ ਅਸੀਂ ਹਾਂ ਹਾਰ ਚੱਲੇ
ਸੱਟ ਆਪਣੇ ਦਿਲ਼ ਤੇ ਮਾਰ ਚੱਲੇ,
ਨਹੀਂ ਭੁੱਲਣੇ ਸੱਜਣਾਂ ਉਹ ਦਿਨ ਸਾਨੂੰ
ਜੋ ਤੇਰੇ ਸੰਗ ਹਾਂ ਗੁਜ਼ਾਰ ਚੱਲੇ,
ਮਰਕੇ ਵੀ ਕਰਾਂਗੇ ਯਾਦ ਤੈਨੂੰ
ਐਸਾ ਦਿਲ 'ਚ ਸਮਾ ਕੇ ਪਿਆਰ ਚੱਲੇ,
ਜੇ ਕੋਈ ਭੁੱਲ ਹੋਵੇ ਤਾਂ ਬਖ਼ਸ਼ ਦੇਵੀਂ
ਕਰ ਸਲਾਮ ਅਸੀਂ ਜਾਂਦੀ ਵਾਰ ਚੱਲੇ,
ਮੁਲਾਕਾਤ ਮੁੱਕੀ ਤੇ ਵਿਛੋੜਾ ਸ਼ੁਰੂ ਹੋਇਆ,
ਉੱਠ ਮਹਿਫ਼ਲਾਂ 'ਚੋਂ ਹੁਣ ਯਾਰ ਚੱਲੇ।

11 Dec 2009

Showing page 10 of 61 << First   << Prev    6  7  8  9  10  11  12  13  14  15  Next >>   Last >> 
Reply