|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| love this one.. |
ਕੁਝ ਇਵੇਂ ਬਣਿਆ ਹੋਵੇ ਸੰਤੁਲਣ ਪੈੜ-ਚਾਲ ਦਾ ਕਿ ਇੱਕ ਕਦਮ ਧਰਤੀ 'ਤੇ ਸੁਣਾਵੇ ਵਿਥਿਆ ਆਪਣੇ ਸਫ਼ਰ ਦੀ ਤੇ ਦੂਜਾ ਉੱਠਿਆ ਹਵਾ ਵਿੱਚ ਸਾਧਨਾ ਕਰੇ ਧਰਤੀ ਲੱਭਣ ਲਈ ਇਉਂ ਦੋਵੇਂ ਪੈਰ ਬਦਲਦੇ ਰਹਿਣ ਸਥਾਨ ਆਪਣਾ.....
|
|
29 Nov 2009
|
|
|
|
| 1 more |
ਕੁਝ ਧੜਕਣ ਬਣਕੇ ਧੜਕ ਗਏ ਕੁਝ ਰੜਕਣ ਬਣਕੇ ਰੜਕ ਗਏ, ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਦੋਸਤੀ ਪਰਖ ਗਏ, ਲੱਖ ਬੁਰਾ ਕਿਹਾ ਕੁਝ ਰੁੱਸੇ ਨਾ ਕੁਝ ਬਿਨਾ ਕਿਹਾਂ ਹੀ ਹਰਖ਼ ਗਏ, ਕੁਝ ਵਾਰਦੇ ਸੀ ਜਾਨ ਮੇਰੇ ਤੋਂ ਕੁਝ ਆਈ ਮੁਸੀਬਤ ਸਰਕ ਗਏ, ਕੁਝ ਰਾਹੋਂ ਕੰਢੇ ਚੁਗਦੇ ਰਹੇ ਕੁਝ ਹੰਝੂ ਬਣਕੇ ਬਰਸ ਗਏ, ਕੁਝ ਜ਼ਖ਼ਮ ਦਿੰਦੇ ਥੱਕੇ ਨਾ ਕੁਝ ਸੀਨਾ ਬਣਕੇ ਤੜਫ਼ ਗਏ, ਉਹ ਦੋਸਤ ਹੁਣ ਕਦੇ ਨਹੀਂ ਭੁੱਲਣੇ ਜੋ ਬਣ ਜ਼ਿੰਦਗੀ ਦੇ ਹਰਫ਼ ਗਏ।
|
|
29 Nov 2009
|
|
|
|
|
Suaal -juaab section ch kujh din pehlan post kita c ..sharing it here also...
ਦਿਲ ਤੇ ਲੱਗੇ ਸੱਲਾਂ ਦਾ, ਸਭ ਕਹਿੰਦੇ ਕੋਈ ਇਲਾਜ ਨਹੀਂ.. ਤੂੰ ਮੈਨੂੰ ਜਿੰਨੇ ਫੱਟ ਦਿੱਤੇ, ਮੈਂ ਰੱਖਿਆ ਕਦੇ ਹਿਸਾਬ ਨਹੀਂ.. ਮੈਂ ਪੁੱਛਦਾ ਪੁੱਛਦਾ ਤੁਰ ਚੱਲਿਆਂ, ਤੂੰ ਦਿੱਤਾ ਕੋਈ ਜੁਆਬ ਨਹੀਂ, ਬੇਵਫ਼ਾਈ ਦੇ ਸਬਕ ਲਈ, ਤੇਰੇ ਨੈਣਾਂ ਜਿਹੀ ਕਿਤਾਬ ਨਹੀਂ.. ਮੇਰੇ ਲਈ ਮਰਨਾ ਹਰ ਪਲ ਹੈ, ਤੇਰੇ ਲਈ ਜਿੰਦ ਅਜ਼ਾਬ ਨਹੀਂ.. ਤੇਰੇ ਲਈ ਰੁੱਤ ਬਸੰਤੜੀ ਏ, ਸਾਨੂੰ ਪਤਝੜ ਦਾ ਵੀ ਖੁਆਬ ਨਹੀਂ.. ਸਾਉਣ ਨਸੀਬ ਤੇਰੇ ਵਿਹੜੇ ਨੂੰ, ਸਾਡੇ ਨੀਰ ਨਹੀਂ ਕੋਈ ਆਬ ਨਹੀਂ..
|
|
29 Nov 2009
|
|
|
|
|
One more ..
ਕਿਉਂ ਚਰਜ ਮੰਨਾਂ ਇਸ ਗੱਲ ਨੂੰ, ਤੈਂ ਪਿਆਰ ਚ' ਸ਼ਰਤਾਂ ਰੱਖੀਆਂ ਨੇ
ਲਾਵਾਂਗੇ ਦਾਅ ਤੇ ਜਿੰਦ ਆਪਣੀ,ਭਾਵੇਂ ਕੱਚੀਆਂ ਤੇ ਭਾਵੇਂ ਪੱਕੀਆਂ ਨੇ
ਤੇਰੀ ਹਿੰਝ ਡਿੱਗੇ ਤਾਂ ਕੀ ਦੱਸੀਏ, ਅੱਖੀਆਂ ਨਾ ਜਾਂਦੀਆਂ ਡੱਕੀਆਂ ਨੇ
ਕੰਡੇ ਤਾਂ ਪਹਿਲਾਂ ਈ ਚੁਗ ਬੈਠੇ, ਹੁਣ ਤਲੀਆਂ ਥੱਲੇ ਰੱਖੀਆਂ ਨੇ
ਜੇ ਸ਼ਰਤ ਭੁੱਲੇਂ ਤਾਂ ਦੱਸਾਂਗੇ, ਜੋ ਹੁਣ ਤੱਕ ਕਹਿਣ ਤੋਂ ਜੱਕੀਆਂ ਨੇ.....
|
|
29 Nov 2009
|
|
|
|
| Here comes one from my side |
When it comes to sheyars...most of the times I think of DEBI....so here it is.....
ਖ਼ਬਰ ਝੂਠੀ ਸੀ, ਪਤ਼ਾ ਸੀ, ਉੜਾਈ ਜਾਣਂ ਕੇ ਗੱਲ਼ ਮੇਰੀ ਸੀ, ਤਾਂਹੀ ਤਾਂ ਸੀ, ਫੈਲਾਈ ਜਾਣਂ ਕੇ ਹੁਣਂ ਆਪਣਿਆਂ ਵਾਂਗ ਐਵੇਂ ਹੇਜ਼ ਨਾਂ ਵਿਖਾ ਨੀ "ਦੇਬੀ" ਤੇਨੂੰ ਭੁੱਲ ਗਿਆ ਪਰਾਈ ਜਾਣਂ ਕੇ |
|
|
30 Nov 2009
|
|
|
|
|
Another one.....
| |
|
ਦਿਲ ਵਾਲਾ ਦੁਖੜਾ ਲਕੋਣ ਦਾ ਸੁਆਦ ਬੜਾ, ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸੁਆਦ ਬੜਾ "ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ, ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ
|
|
|
30 Nov 2009
|
|
|
|
|
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।।
|
|
30 Nov 2009
|
|
|
|
|
wow balihar ji..good ones.. keep sharing..
|
|
30 Nov 2009
|
|
|
|
|
ਭਾਂਵੇ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀ ਵੀ ਹੋ ਤੇ ਖੋਏ ਅਸੀ ਵੀ ਹਾਂ, ਇਹ ਉਮੀਦ ਹੈ ਜਿੰਦਗੀ ਮਿਲ ਜਾਵੇਗੀ ਮੋਏ ਤੁਸੀ ਵੀ ਹੋ ਤੇ ਮੋਏ ਅਸੀ ਵੀ ਹਾਂ, ਇਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ, ਇਹ ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀ ਵੀ ਹੋ ਤੇ ਰੋਏ ਅਸੀਂ ਵੀ ਹਾ
|
|
30 Nov 2009
|
|
|
|
|
|
|
|
|
|
|
|
|
|
 |
 |
 |
|
|
|